ਹੇਲੇਨਾ ਗੁਆਲਿੰਗਾ

ਇਕਵਾਡੋਰੀਅਨ ਵਾਤਾਵਰਣ ਅਤੇ ਮਨੁੱਖੀ ਅਧਿਕਾਰ ਕਾਰਕੁਨ

ਸੁਮਕ ਹੇਲੇਨਾ ਸਿਰੇਨ ਗੁਆਲਿੰਗਾ (ਜਨਮ 27 ਫਰਵਰੀ, 2002) ਇੱਕ ਮੂਲਨਿਵਾਸੀ ਵਾਤਾਵਰਣ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ।[1]

Helena Gualinga
Gualinga in 2020.
ਜਨਮ
Sumak Helena Sirén Gualinga

ਫਰਮਾ:Birthdate and age
Sarayaku, Pastaza, Ecuador
ਪੇਸ਼ਾEnvironmental and human rights activist
ਸਰਗਰਮੀ ਦੇ ਸਾਲ2019–present
ਵੈੱਬਸਾਈਟ

ਮੁੱਢਲਾ ਜੀਵਨ

ਸੋਧੋ

ਹੇਲੇਨਾ ਦਾ ਜਨਮ ਗੁਆਲਿੰਗਾ 27 ਫਰਵਰੀ, 2002 ਨੂੰ ਹੋਇਆ ਸੀ, ਉਹ ਪਸਤਾਜ਼ਾ, ਇਕੂਏਟਰ ਦੇ ਕਿਚਵਾ ਸਰਾਯਕੁ ਭਾਈਚਾਰੇ ਨਾਲ ਸਬੰਧਿਤ ਹੈ।ਉਸਦੀ ਮਾਂ, ਨੋਮੀ ਗੁਆਲਿੰਗਾ ਇਕ ਇਕਵਾਡੋਰ ਦੀ ਕਿਚਵਾ ਮਹਿਲਾ ਐਸੋਸੀਏਸ਼ਨ ਦੀ ਸਾਬਕਾ ਪ੍ਰਧਾਨ ਹੈ।[1] ਉਸਦੀ ਵੱਡੀ ਭੈਣ ਕਾਰਕੁਨ ਨੀਨਾ ਗੁਆਲਿੰਗਾ ਹੈ। ਉਸ ਦੀ ਮਾਸੀ ਪੈਟਰੀਸੀਆ ਗੁਅਲਿੰਗਾ [2] ਅਤੇ ਉਸਦੀ ਨਾਨੀ ਕ੍ਰਿਸਟਿਨਾ ਗੁਆਲਿੰਗਾ ਐਮਾਜ਼ਾਨ ਅਤੇ ਵਾਤਾਵਰਣ ਦੇ ਕਾਰਨਾਂ ਵਿੱਚ ਸਥਾਨਕ ਔਰਤਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀਆਂ ਹਨ।[3] ਉਸ ਦੇ ਪਿਤਾ ਐਂਡਰਸ ਸਰਨ ਹਨ ਜੋ ਤੁਰਕੁ ਯੂਨੀਵਰਸਿਟੀ ਵਿੱਚ ਭੂਗੋਲ ਅਤੇ ਭੂਗੋਲ ਵਿਗਿਆਨ ਵਿਭਾਗ ਵਿੱਚ ਫਿਨਿਸ਼ ਪ੍ਰੋਫੈਸਰ ਹਨ।[4]

ਗੁਆਲਿੰਗਾ ਦਾ ਜਨਮ ਪੱਕਾਜ਼ਾ, ਇਕੂਏਟਰ ਦੇ ਸਰਾਯਕੂ ਖੇਤਰ ਵਿਚ ਹੋਇਆ ਸੀ। ਉਸਨੇ ਆਪਣੀ ਅੱਲ੍ਹੜ ਉਮਰ ਦੇ ਬਹੁਤ ਸਾਰੇ ਦਿਨ ਪਾਰਗਸ ਵਿੱਚ ਅਤੇ ਬਾਅਦ ਵਿੱਚ ਤੁਰਕੁ, ਫਿਨਲੈਂਡ ਵਿੱਚ ਬਿਤਾਏ, ਜਿਥੋਂ ਉਸਦੇ ਪਿਤਾ ਆਏ ਸਨ। ਉਹ ਕੈਥੇਡਰਲ ਦੇ ਸੈਕੰਡਰੀ ਸਕੂਲ ਵਿਚ ਪੜ੍ਹਦੀ ਹੈ।[5]

ਛੋਟੀ ਉਮਰ ਤੋਂ ਹੀ ਗੁਆਲਿੰਗਾ ਨੇ ਵੱਡੀਆਂ ਤੇਲ ਕੰਪਨੀਆਂ ਦੇ ਹਿੱਤਾਂ ਅਤੇ ਸਵਦੇਸ਼ੀ ਧਰਤੀ 'ਤੇ ਉਨ੍ਹਾਂ ਦੇ ਵਾਤਾਵਰਣਿਕ ਪ੍ਰਭਾਵਾਂ ਦੇ ਵਿਰੁੱਧ ਖੜ੍ਹੇ ਹੁੰਦਿਆ ਆਪਣੇ ਪਰਿਵਾਰ ਨੂੰ ਦੇਖਿਆ ਹੈ।[1][5] ਉਸ ਦੇ ਭਾਈਚਾਰੇ ਦੇ ਕਈ ਨੇਤਾ ਸਰਕਾਰ ਅਤੇ ਕਾਰਪੋਰੇਸ਼ਨਾਂ ਦੇ ਵਿਰੁੱਧ ਹਿੰਸਕ ਟਕਰਾਵਾਂ ਵਿਚ ਆਪਣੀ ਜਾਨ ਗਵਾ ਚੁੱਕੇ ਹਨ। ਉਸਨੇ ਯੇਲ ਲਈ ਕਿਹਾ ਹੈ ਕਿ ਉਹ ਇਸ ਤਰਾਂ ਦੇ ਪ੍ਰੇਸ਼ਾਨ ਵਾਤਾਵਰਣ ਵਿੱਚ ਆਪਣੀ ਸਵੈਇੱਛਤ ਪਾਲਣ-ਪੋਸ਼ਣ ਨੂੰ ਇੱਕ ਅਵਸਰ ਵਜੋਂ ਵੇਖਦੀ ਹੈ।

ਸਰਗਰਮਤਾ

ਸੋਧੋ

ਗੁਆਲਿੰਗਾ ਸਰਾਯਕੂ ਸਥਾਨਕ ਭਾਈਚਾਰੇ ਦੀ ਬੁਲਾਰਾ ਬਣ ਗਈ ਹੈ। ਉਸਦੀ ਸਰਗਰਮੀ ਵਿਚ ਏਕਆਦੋਰ ਦੇ ਸਥਾਨਕ ਸਕੂਲਾਂ ਦੇ ਨੌਜਵਾਨਾਂ ਵਿਚ ਸ਼ਕਤੀਸ਼ਾਲੀ ਸੰਦੇਸ਼ ਦੇ ਕੇ ਆਪਣੇ ਭਾਈਚਾਰੇ ਅਤੇ ਤੇਲ ਕੰਪਨੀਆਂ ਵਿਚਾਲੇ ਟਕਰਾਅ ਦਾ ਪਰਦਾਫਾਸ਼ ਕਰਨਾ ਸ਼ਾਮਿਲ ਹੈ।[5] ਉਹ ਨੀਤੀ ਨਿਰਮਾਤਾਵਾਂ ਤੱਕ ਪਹੁੰਚਣ ਦੀ ਉਮੀਦ ਕਰਦਿਆਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਇਸ ਸੰਦੇਸ਼ ਦੀ ਸਰਗਰਮੀ ਨਾਲ ਉਜਾਗਰ ਕਰਦੀ ਹੈ।[6]

ਉਹ ਅਤੇ ਉਸਦੇ ਪਰਿਵਾਰ ਨੇ ਅਨੇਕਾਂ ਤਰੀਕਿਆਂ ਦਾ ਵਰਣਨ ਕੀਤਾ ਜਿਸ ਵਿੱਚ ਉਹਨਾਂ ਨੇ, ਐਮਾਜ਼ਾਨ ਵਿੱਚ ਆਪਣੇ ਭਾਈਚਾਰਿਆਂ ਦੇ ਮੈਂਬਰਾਂ ਦੇ ਤੌਰ 'ਤੇ, ਮੌਸਮ ਵਿੱਚ ਤਬਦੀਲੀ ਦਾ ਅਨੁਭਵ ਕੀਤਾ ਹੈ, ਜਿਸ ਵਿੱਚ ਜੰਗਲਾਂ ਦੀ ਅੱਗ, ਮਾਰੂਥਲਕਰਨ, ਸਿੱਧੀ ਤਬਾਹੀ ਅਤੇ ਹੜ੍ਹਾਂ ਦੁਆਰਾ ਫੈਲਣ ਵਾਲੀ ਬਿਮਾਰੀ ਅਤੇ ਪਹਾੜ ਦੀਆਂ ਚੋਟੀਆਂ ਉੱਤੇ ਤੇਜ਼ੀ ਨਾਲ ਪਿਘਲ ਰਹੀ ਬਰਫ਼ ਸ਼ਾਮਿਲ ਹੈ। ਉਹ ਕਹਿੰਦੀ ਹੈ, ਇਹ ਪ੍ਰਭਾਵ ਕਮਿਉਨਿਟੀ ਬਜ਼ੁਰਗਾਂ ਦੇ ਜੀਵਨ ਕਾਲ ਵਿੱਚ ਆਪਣੇ ਆਪ ਨੂੰ ਵੇਖਣਯੋਗ ਰਹੇ ਹਨ। ਗੁਆਲਿੰਗਾ ਦੱਸਦੀ ਹੈ ਕਿ ਉਹ ਬਜ਼ੁਰਗ ਆਪਣੀ ਵਿਗਿਆਨਕ ਪਿਛੋਕੜ ਦੀ ਕਮੀ ਦੇ ਬਾਵਜੂਦ ਜਲਵਾਯੂ ਤਬਦੀਲੀ ਪ੍ਰਤੀ ਜਾਗਰੁਕ ਹੋ ਗਏ ਹਨ।[5]


ਹੇਲੇਨਾ ਗੁਆਲਿੰਗਾ ਨੇ ਮੈਡ੍ਰਿਡ, ਸਪੇਨ ਵਿਚ ਸੀ.ਓ.ਪੀ. 25 ਵਿਚ ਹਿੱਸਾ ਲਿਆ। ਉਸਨੇ ਏਕਵਾਦੋਰ ਦੀ ਸਰਕਾਰ 'ਤੇ ਸਥਾਨਕ ਜ਼ਮੀਨ 'ਚੋਂ ਤੇਲ ਕੱਢਣ ਦੀ ਇਜਾਜ਼ਤ ਦੇਣ 'ਤੇ ਆਪਣੀ ਚਿੰਤਾ ਬਾਰੇ ਗੱਲ ਕੀਤੀ। ਉਸਨੇ ਕਿਹਾ: “ਸਾਡੇ ਦੇਸ਼ ਦੀ ਸਰਕਾਰ ਹਾਲੇ ਵੀ ਮੌਸਮੀ ਤਬਦੀਲੀ ਲਈ ਜ਼ਿੰਮੇਵਾਰ ਕਾਰਪੋਰੇਸ਼ਨਾਂ ਨੂੰ ਸਾਡੇ ਇਲਾਕਿਆਂ ਦੀ ਵੰਡ ਕਰ ਰਹੀ ਹੈ। ਇਹ ਅਪਰਾਧ ਹੈ।” ਉਸਨੇ ਏਕਵਾਦੋਰ ਦੀ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਕਾਨਫਰੰਸ ਦੌਰਾਨ ਐਮਾਜ਼ਾਨ ਨੂੰ ਬਚਾਉਣ ਵਿਚ ਦਿਲਚਸਪੀ ਲੈਣ ਦੇ ਦਾਅਵੇ ਕਰਨ ਦੀ ਬਜਾਏ 2019 ਏਕਵਾਦੋਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਰਕਾਰ ਨੂੰ ਲੈ ਕੇ ਆਈਆਂ ਸਵਦੇਸ਼ੀ ਔਰਤਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ।[7] ਉਸਨੇ ਕਾਨਫ਼ਰੰਸ ਵਿੱਚ ਸਥਾਨਕ ਲੋਕਾਂ ਵੱਲੋਂ ਲਿਆਂਦੇ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਲਈ ਵਿਸ਼ਵ ਨੇਤਾਵਾਂ ਦੀ ਦਿਲਚਸਪੀ ਦੀ ਘਾਟ ਪ੍ਰਤੀ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ।

ਉਸਨੇ 24 ਜਨਵਰੀ, 2020 ਨੂੰ ਹੋਰ 150 ਵਾਤਾਵਰਣ ਕਾਰਕੁਨਾਂ ਦੇ ਨਾਲ ਮਿਲ ਕੇ "ਪਲੂਟਰਸ ਆਊਟ " ਦੀ ਲਹਿਰ ਦੀ ਸ਼ੁਰੂਆਤ ਕੀਤੀ।[6] ਅੰਦੋਲਨ ਦੀ ਪਟੀਸ਼ਨ "ਮੰਗ ਹੈ ਕਿ ਪੈਟਰੀਸੀਆ ਐਸਪਿਨੋਸਾ , ਸੰਯੁਕਤ ਰਾਸ਼ਟਰ ਦੇ ਜਲਵਾਯੂ ਪਰਿਵਰਤਨ ਬਾਰੇ ਫਰੇਮਵਰਕ ਸੰਮੇਲਨ (ਯੂ.ਐੱਨ.ਐੱਫ. ਸੀ. ਸੀ.) ਦੇ ਕਾਰਜਕਾਰੀ ਸੈਕਟਰੀ , ਸੀਓਪੀ 26 ਲਈ ਜੀਵਾਸੀ ਬਾਲਣ ਕਾਰਪੋਰੇਸ਼ਨਾਂ ਤੋਂ ਫੰਡਿੰਗ ਤੋਂ ਇਨਕਾਰ ਕਰੋ!" [8]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ

 

  1. 1.0 1.1 1.2 "Helena Gualinga, la adolescente que desde Ecuador eleva su voz por el clima". El Universo (in ਸਪੇਨੀ). 2019-12-11. Archived from the original on 12 December 2019. Retrieved 2019-12-12.
  2. Castro, Mayuri (2020-12-13). "'She goes and helps': Noemí Gualinga, Ecuador's mother of the jungle". Mongabay (in ਅੰਗਰੇਜ਼ੀ (ਅਮਰੀਕੀ)). Archived from the original on 2021-01-26. Retrieved 2021-03-31.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
  4. "Helena Gualinga: Who is the young voice against climate change?". Ecuador Times (in ਅੰਗਰੇਜ਼ੀ (ਅਮਰੀਕੀ)). 13 December 2019. Archived from the original on 15 January 2021. Retrieved 2021-03-31.
  5. 5.0 5.1 5.2 5.3 Koutonen, Jouni (11 October 2019). "Helena Sirén Gualinga, 17, taistelee ilmastonmuutosta vastaan Greta Thunbergin taustalla: "Tämä ei ollut valinta, synnyin tämän keskelle"". Yle Uutiset (in ਫਿਨਿਸ਼). Archived from the original on 6 November 2019. Retrieved 2019-12-12.
  6. 6.0 6.1 Foggin, Sophie (2020-01-31). "Helena Gualinga is a voice for indigenous communities in the fight against climate change". Latin America Reports (in ਅੰਗਰੇਜ਼ੀ (ਅਮਰੀਕੀ)). Archived from the original on 2021-03-11. Retrieved 2020-05-06.
  7. "La adolescente Helena Gualinga, activista del pueblo Sarayaku, arremetió contra el Gobierno de Ecuador en la COP25 de Madrid". El Comercio. 11 December 2019. Archived from the original on 12 December 2019. Retrieved 2019-12-12.
  8. "Our Petition". Polluters Out (in ਅੰਗਰੇਜ਼ੀ (ਅਮਰੀਕੀ)). Archived from the original on 2020-05-04. Retrieved 2020-05-06.