ਭੌਤਿਕ ਵਿਗਿਆਨ ਵਿੱਚ, ਇੱਕ ਹੈਡ੍ਰੌਨ (ਗਰੀਕ ਸ਼ਬਦ: ἁδρός, hadrós, "stout, thick") ਤਾਕਤਵਰ ਫੋਰਸ ਰਾਹੀਂ ਇਕੱਠੇ ਬੰਨੇ ਹੋਏ ਕੁਆਰਕਾਂ ਤੋਂ ਬਣਿਆ ਇੱਕ ਸੰਯੁਕਤ ਕਣ ਹੁੰਦਾ ਹੈ (ਜਿਵੇਂ ਇਲੈਕਟ੍ਰੋਮੈਗਨੈਟਿਕ ਫੋਰਸ ਰਾਹੀਂ ਮੌਲੀਕਿਊਲ/ਅਣੂ ਇਕੱਠੇ ਬੰਨੇ ਹੁੰਦੇ ਹਨ)

ਸਾਰੀ ਕਿਸਮ ਦੇ ਹੈਡ੍ਰੌਨਾਂ ਦਾ ਕੁੱਲ ਜ਼ੀਰੋ ਕਲਰ ਚਾਰਜ ਹੁੰਦਾ ਹੈ

ਹੈਡ੍ਰੌਨਾਂ ਦੀਆਂ ਦੋ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ: ਬੇਰੌਨ, ਜੋ ਤਿੰਨ ਕੁਆਰਕਾਂ ਤੋਂ ਬਣੇ ਹੁੰਦੇ ਹਨ, ਅਤੇ ਮੀਜ਼ੌਨ, ਜੋ ਇੱਕ ਕੁਆਰਕ ਅਤੇ ਇੱਕ ਐਂਟੀਕੁਆਰਕ ਤੋਂ ਬਣੇ ਹੁੰਦੇ ਹਨ। ਪ੍ਰੋਟੌਨ ਅਤੇ ਨਿਊਟ੍ਰੌਨ ਬੇਰੌਨਾਂ ਦੀਆਂ ਉਦਾਹਰਨਾਂ ਹਨ; ਪਾਈਔਨ ਮੀਜ਼ੌਨਾਂ ਦੀ ਇੱਕ ਉਦਾਹਰਨ ਹੈ। ਤਿੰਨ ਤੋਂ ਜਿਆਦਾ ਵੇਲੈਂਸ ਕੁਆਰਕ (ਐਗਜ਼ੌਟਿਕ/ਅਨੋਖੇ ਹੈਡ੍ਰੌਨ) ਰੱਖਣ ਵਾਲੇ ਹੈਡ੍ਰੌਨਾਂ ਨੂੰ ਤਾਜ਼ਾ ਸਾਲਾਂ ਵਿੱਚ ਖੋਜਿਆ ਗਿਆ ਹੈ। ਇੱਕ ਟੈਟ੍ਰਾਕੁਆਰਕ ਅਵਸਥਾ (ਇੱਕ ਐਗਜ਼ੌਟਿਕ ਮੀਜ਼ੌਨ), ਜਿਸਦਾ ਨਾਮ Z(4430)− ਹੈ, ਬੈੱਲੇ ਕੌੱਲਾਬੋਰੇਸ਼ਨ ਦੁਆਰਾ 2007 ਵਿੱਚ ਖੋਜਿਆ ਗਿਆ ਹੈ ਅਤੇ LHCb ਕੌੱਲਾਬੋਰੇਸ਼ਨ ਦੁਆਰਾ 2014 ਵਿੱਚ ਇੱਕ ਰੈਜ਼ੌਨੈਂਸ ਦੇ ਤੌਰ ਤੇ ਪ੍ਰਮਾਣਿਕ ਕੀਤਾ ਗਿਆ। ਦੋ [ਪੈਂਟਾਕੁਆਰਕ] ਅਵਸਥਾਵਾਂ (ਐਗਜੌਟਿਕ ਬੇਰੌਨ), ਜਿਹਨਾਂ ਦਾ ਨਾਮ P+c(4380) ਅਤੇ P+c(4450) ਹੈ, 2015 ਵਿੱਚ LHCb ਕੌੱਲਾਬੋਰੇਸ਼ਨ ਦੁਆਰਾ ਖੋਜੀਆਂ ਗਈਆਂ ਸਨ। ਹੋਰ ਵੀ ਬਹੁਤ ਸਾਰੇ ਐਗਜ਼ੌਟਿਕ ਹੈਡ੍ਰੌਨ ਉਮੀਦਵਾਰ, ਅਤੇ ਕਲਰ-ਸਿੰਗਲੈੱਟ ਕੁਆਰਕ ਮੇਲ ਮੌਜੂਦ ਹੋ ਸਕਦੇ ਹਨ।

ਹੈਡ੍ਰੌਨਾਂ ਵਿੱਚੋਂ, ਪ੍ਰੋਟੌਨ ਸਥਿਰ ਹੁੰਦੇ ਹਨ, ਅਤੇ ਐਟੌਮਿਕ ਨਿਊਕਲੀਆਇ ਅੰਦਰ ਬੰਨੇ ਨਿਊਟ੍ਰੌਨ ਸਥਿਰ ਹੁੰਦੇ ਹਨ। ਹੋਰ ਹੈਡ੍ਰੌਨ ਸਧਾਰਨ ਹਾਲਤਾਂ ਵਿੱਚ ਸਥਿਰ ਨਹੀਂ ਹੁੰਦੇ; ਸੁਤੰਤਰ ਨਿਊਟ੍ਰੌਨ ਲਗਭਗ 611 ਸਕਿੰਟਾਂ ਦੀ ਅੱਧੀ-ਉਮਰ (ਹਾਫ-ਲਾਈਫ) ਨਾਲ ਵਿਕਰਿਤ (ਡਿਕੇਅ) ਹੋ ਜਾਂਦੇ ਹਨ। ਪ੍ਰਯੋਗਿਕ ਤੌਰ ਤੇ, ਹੈਡ੍ਰੌਨ ਭੌਤਿਕ ਵਿਗਿਆਨ ਦਾ, ਪੈਦਾ ਕੀਤੀ ਹੋਈ ਕਣਾਂ ਦੀ ਬੌਛਾੜ ਵਿੱਚ ਮਲ਼ਬੇ ਦੀ ਜਾਂਚ ਪੜਤਾਲ ਕਰਕੇ ਅਤੇ ਪ੍ਰੋਟੌਨਾਂ ਜਾਂ ਭਾਰੀ ਤੱਤਾਂ ਜਿਵੇਂ ਲੈੱਡ (ਸਿੱਕਾ) ਦੇ ਨਿਊਕਲੀਆਇ ਟਕਰਾ ਕੇ ਅਧਿਐਨ ਕੀਤਾ ਜਾਂਦਾ ਹੈ।

ਹਵਾਲੇ

ਸੋਧੋ