ਹੈਨਾ-ਬਾਰਬੈਰਾ
ਹੈਨਾ-ਬਾਰਬੈਰਾ ਪ੍ਰੋਡਕਸ਼ਨਜ਼, ਇੱਕ ਪ੍ਰਸਿੱਧ ਅਮਰੀਕੀ 'ਐਨੀਮੇਸ਼ਨ ਸਟੂਡੀਓ' ਹੈ। ਇਸ ਦੀ ਸਥਾਪਨਾ ਮੈਟਰੋ-ਗੋਲਡਵਿਨ-ਮੇਅਰ ਦੇ ਐਨੀਮੇਸ਼ਨ ਨਿਰਦੇਸ਼ਕ ਵਿਲਿਅਮ ਹੈਨਾ ਅਤੇ ਜੋਸਫ਼ ਬਾਰਬੈਰਾ ਦੁਆਰਾ ਕੀਤੀ ਗਈ। 1966 ਵਿੱਚ ਇਹ ਕੰਪਨੀ ਟਾਫਟ ਬ੍ਰੋਡਕਾਸਟਿੰਗ ਨੂੰ ਵੇਚ ਦਿੱਤੀ ਗਈ। ਇਸ ਕੰਪਨੀ ਨੇ ਲਗਪਗ 30 ਸਾਲਾਂ ਤੱਕ ਕਈ ਸਫ਼ਲ ਐਨੀਮੇਸ਼ਨ ਲੜੀਆਂ ਬਣਾਈਆਂ ਜਿਨ੍ਹਾਂ ਵਿੱਚ ਦਿ ਫਲਿੰਟਸਟੋਨ, ਯੋਗੀ ਬੀਅਰ, ਦਿ ਜੈਟਸਨਜ਼, ਸਕੂਬੀ ਡੂ ਅਤੇ ਦਿ ਸਮਰਫਜ਼ ਸ਼ਾਮਿਲ ਸਨ। ਸੱਤ ਆਸਕਰ ਪੁਰਸਕਾਰ ਜਿੱਤਣ ਤੋਂ ਇਲਾਵਾ ਇਸ ਸਟੂਡੀਓ ਨੇ ਅੱਠ ਐਮੀ ਪੁਰਸਕਾਰ, ਇੱਕ ਗੋਲਡਨ ਗਲੋਬ ਪੁਰਸਕਾਰ ਅਤੇ ਹਾੱਲੀਵੁੱਡ ਵਾਕ ਆੱਫ ਫੇਮ 'ਚ ਇੱਕ ਤਾਰਾ ਪ੍ਰਾਪਤ ਕੀਤਾ।[1] 1991 ਵਿੱਚ ਹੈਨਾ-ਬਾਰਬੈਰਾ ਨੂੰ ਟਾਫਟ ਕੋਲੋਂ ਟਰਨਰ ਬ੍ਰੋਡਕਾਸਟਿੰਗ ਸਿਸਟਮ ਨੇ ਖਰੀਦ ਲਿਆ ਜੋ ਕਿ ਇਸਦੇ ਕਾਰਟੂਨਾਂ ਨੂੰ ਆਪਣੇ ਨਵੇਂ ਚੈਨਲ ਕਾਰਟੂਨ ਨੈੱਟਵਰਕ 'ਤੇ ਪ੍ਰਦਰਸ਼ਿਤ ਕਰਦੀ ਸੀ।
ਬਾਨੀ
ਸੋਧੋਇਸ ਸਟੂਡੀਓ ਨੂੰ 1947 ਈ: ਵਿੱਚ ਹੈਨਾ ਅਤੇ ਜੋਸਫ਼ ਬਾਰਬੈਰਾ ਦੁਆਰਾ ਸਥਾਪਿਤ ਕੀਤਾ ਗਿਆ।
ਫਿਲਮਾਂ
ਸੋਧੋਇਸ ਸਟੂਡੀਓ ਦੁਆਰਾ ਹੇਠ ਲਿਖੀਆਂ ਮਸ਼ਹੂਰ ਫਿਲਮਾਂ ਦਾ ਨਿਰਮਾਣ ਕੀਤਾ ਗਿਆ, ਜਿਵੇਂ,
- ਦਿ ਫਲਿੰਗਸਟੋਨ
- ਯੋਗੀ ਬੀਅਰ
- ਦਿ ਜੈਟਸਨਜ਼
- ਸਕੂਬੀ ਡੂ
- ਦਿ ਸਮਫਰਜ਼
ਪੁਰਸਕਾਰ
ਸੋਧੋ- ਆਸਕਰ ਪੁਰਸਕਾਰ-7
- ਐਮੀ ਪੁਰਸਕਾਰ-8
- ਐਮੀ ਪੁਰਸਕਾਰ-1