ਹੈਪੇਟਾਈਟਿਸ ਏ (ਪਹਿਲਾਂ ਲਾਗ ਵਾਲਾ ਹੈਪੇਟਾਈਟਿਸ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ) ਇੱਕ ਗੰਭੀਰ ਜਿਗਰ ਦੀ ਲਾਗ ਵਾਲੀ ਬਿਮਾਰੀ ਹੈ ਜੋ ਹੈਪੇਟਾਈਟਿਸ ਏ ਵਿਸ਼ਾਣੂ (HAV) ਦੇ ਕਾਰਨ ਹੁੰਦੀ ਹੈ।[1] ਕਈ ਮਾਮਲਿਆਂ ਵਿੱਚ ਬਹੁਤ ਥੋੜ੍ਹੇ ਲੱਛਣ ਹੁੰਦੇ ਹਨ ਜਾਂ ਕੋਈ ਲੱਛਣ ਨਹੀਂ ਹੁੰਦੇ, ਖਾਸ ਕਰਕੇ ਛੋਟੇ ਬੱਚਿਆਂ ਵਿੱਚ।[2] ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੁੰਦਾ ਹੈ ਉਹਨਾਂ ਵਿੱਚ ਲਾਗ ਅਤੇ ਲੱਛਣਾਂ ਦੇ ਵਿਚਕਾਰ ਦਾ ਸਮਾਂ, ਦੋ ਤੋਂ ਛੇ ਹਫਤਿਆਂ ਦਾ ਹੁੰਦਾ ਹੈ।[3] ਜਦੋਂ ਲੱਛਣ ਹੁੰਦੇ ਹਨ ਤਾਂ ਇਹ ਆਮ ਤੌਰ 'ਤੇ ਅੱਠ ਹਫਤਿਆਂ ਤਕ ਰਹਿੰਦੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ: ਮਤਲੀ, ਉਲਟੀ, ਦਸਤ, ਪੀਲੀਆ, ਬੁਖ਼ਾਰ, ਅਤੇ ਪੇਟ ਦਰਦ।[2] ਲਗਭਗ 10–15% ਲੋਕਾਂ ਵਿੱਚ ਸ਼ੁਰੂਆਤੀ ਲਾਗ ਤੋਂ ਬਾਅਦ ਛੇ ਮਹੀਨਿਆਂ ਦੌਰਾਨ ਲੱਛਣ ਦੁਬਾਰਾ ਆ ਜਾਂਦੇ ਹਨ।[2] ਇਸਦੇ ਨਾਲ ਜਿਗਰ ਦਾ ਗੰਭੀਰ ਰੂਪ ਵਿੱਚ ਕੰਮ ਨਾ ਕਰਨਾ ਵਿਰਲੇ ਹੀ ਹੁੰਦਾ ਹੈ ਅਤੇ ਇਹ ਬਜ਼ੁਰਗਾਂ ਵਿੱਚ ਵਧੇਰੇ ਆਮ ਹੁੰਦਾ ਹੈ।[2]

ਹੈਪੇਟਾਈਟਿਸ ਏ
ਵਰਗੀਕਰਨ ਅਤੇ ਬਾਹਰਲੇ ਸਰੋਤ
ਹੈਪੇਟਾਈਟਿਸ ਏ ਦੇ ਕਾਰਨ ਹੋਏ ਪੀਲੀਏ ਦਾ ਮਾਮਲਾ
ਆਈ.ਸੀ.ਡੀ. (ICD)-10B15
ਆਈ.ਸੀ.ਡੀ. (ICD)-9070.0, 070.1
ਰੋਗ ਡੇਟਾਬੇਸ (DiseasesDB)5757
ਮੈੱਡਲਾਈਨ ਪਲੱਸ (MedlinePlus)000278
ਈ-ਮੈਡੀਸਨ (eMedicine)med/991 ped/977
MeSHD006506

ਕਾਰਨ

ਸੋਧੋ

ਇਹ ਆਮ ਤੌਰ 'ਤੇ ਲਾਗ ਵਾਲੇ ਮੱਲ ਨਾਲ ਦੂਸ਼ਿਤ ਭੋਜਨ ਖਾਣ ਜਾਂ ਪਾਣੀ ਪੀਣ ਨਾਲ ਫੈਲਦਾ ਹੈ।[2] ਘੋਗਾ ਮੱਛੀ (ਸ਼ੈਲਫਿਸ਼) ਜੋ ਚੰਗੀ ਤਰ੍ਹਾਂ ਨਾਲ ਪਕਾਈ ਨਾ ਗਈ ਹੋਵੇ, ਤੁਲਨਾਤਮਕ ਤੌਰ 'ਤੇ ਆਮ ਸਰੋਤ ਹੈ।[4] ਇਹ ਕਿਸੇ ਲਾਗ ਵਾਲੇ ਵਿਅਕਤੀ ਦੇ ਨਾਲ ਨੇੜਲੇ ਸੰਪਰਕ ਦੇ ਦੁਆਰਾ ਵੀ ਫੈਲ ਸਕਦਾ ਹੈ।[2] ਜਦ ਕਿ ਲਾਗ ਲੱਗਣ 'ਤੇ ਅਕਸਰ ਬੱਚਿਆਂ ਨੂੰ ਕੋਈ ਲੱਛਣ ਨਹੀਂ ਹੁੰਦੇ ਹਨ, ਉਹ ਅਜੇ ਵੀ ਦੂਜਿਆਂ ਤਕ ਲਾਗ ਪਹੁੰਚਾ ਸਕਦੇ ਹਨ।[2] ਇੱਕ ਵਾਰ ਲਾਗ ਲੱਗਣ ਤੋਂ ਬਾਅਦ ਵਿਅਕਤੀ ਆਪਣੀ ਪੂਰੀ ਜ਼ਿੰਦਗੀ ਲਈ ਇਸ ਤੋਂ ਸੁਰੱਖਿਅਤ ਹੋ ਜਾਂਦਾ ਹੈ।[5] ਇਸਦਾ ਪਤਾ ਲਗਾਉਣ ਲਈ ਖੂਨ ਦੀ ਜਾਂਚ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਇਸਦੇ ਲੱਛਣ ਬਹੁਤ ਸਾਰੀਆਂ ਦੂਜੀਆਂ ਬਿਮਾਰੀਆਂ ਵਰਗੇ ਹੀ ਹੁੰਦੇ ਹਨ।[2] ਇਹ ਹੈਪੇਟਾਈਟਿਸ ਦੇ ਪੱਜ ਗਿਆ ਵਿਸ਼ਾਣੂਆਂ ਵਿੱਚੋਂ ਇੱਕ ਹੈ: ਏ, ਬੀ, ਸੀ, ਡੀ, ਅਤੇ

ਰੋਕਥਾਮ ਅਤੇ ਇਲਾਜ

ਸੋਧੋ

ਰੋਕਥਾਮ ਲਈ ਹੈਪੇਟਾਈਟਿਸ ਏ ਵੈਕਸੀਨ ਪ੍ਰਭਾਵੀ ਹੈ।[2][6] ਕੁਝ ਦੇਸ਼ ਨਿਯਮਿਤ ਰੂਪ ਵਿੱਚ ਬੱਚਿਆਂ ਲਈ ਅਤੇ ਉਹਨਾਂ ਲੋਕਾਂ, ਜਿਨ੍ਹਾਂ ਨੇ ਪਹਿਲਾਂ ਇਹ ਵੈਕਸੀਨ ਨਹੀਂ ਲਈ ਹੈ ਅਤੇ ਉਹਨਾਂ ਨੂੰ ਇਸਦਾ ਉੱਚ ਜੋਖਮ ਹੈ, ਲਈ ਇਸ ਦੀ ਸਿਫਾਰਸ਼ ਕਰਦੇ ਹਨ।[2][7] ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜ਼ਿੰਦਗੀ ਭਰ ਲਈ ਪ੍ਰਭਾਵੀ ਹੁੰਦੀ ਹੈ।[2] ਰੋਕਥਾਮ ਦੇ ਹੋਰ ਤਰੀਕਿਆਂ ਵਿੱਚ ਸ਼ਾਮਲ ਹਨ ਹੱਥ ਧੋਣੇ ਅਤੇ ਖਾਣੇ ਨੂੰ ਚੰਗੀ ਤਰ੍ਹਾਂ ਨਾਲ ਪਕਾਉਣਾ।[2] ਕੋਈ ਖਾਸ ਇਲਾਜ ਨਹੀਂ ਹੈ, ਲੋੜ ਦੇ ਅਧਾਰ 'ਤੇ ਅਰਾਮ ਅਤੇ ਮਤਲੀ ਜਾਂ ਦਸਤ ਲਈ ਦਵਾਈ ਦੀ ਸਿਫਾਰਸ਼ ਕੀਤੀ ਜਾਂਦੀ ਹੈ।[2] ਆਮ ਤੌਰ 'ਤੇ ਲਾਗ ਪੂਰੀ ਤਰ੍ਹਾਂ ਨਾਲ ਅਤੇ ਜਿਗਰ ਦੀ ਜਾਰੀ ਰਹਿਣ ਵਾਲੀ ਬਿਮਾਰੀ ਦੇ ਬਿਨਾਂ ਖ਼ਤਮ ਹੋ ਜਾਂਦੀ ਹੈ।[2] ਜੇ ਜਿਗਰ ਗੰਭੀਰ ਰੂਪ ਵਿੱਚ ਕੰਮ ਕਰਨਾ ਬੰਦ ਕਰਦਾ ਹੈ ਤਾਂ ਇਸਦੇ ਲਈ ਇਲਾਜ ਜਿਗਰ ਪ੍ਰਤਿਰੋਪਣ ਹੁੰਦਾ ਹੈ।[2]

ਵਿਆਪਕਤਾ

ਸੋਧੋ

ਵਿਸ਼ਵ ਪੱਧਰ 'ਤੇ ਹਰ ਸਾਲ ਲਗਭਗ 15 ਲੱਖ ਲੱਛਣਾਂ ਵਾਲੇ ਮਾਮਲੇ ਹੁੰਦੇ ਹਨ[2] ਅਤੇ ਸੰਭਾਵਨਾ ਹੈ ਕਿ ਕੁੱਲ ਕਰੋੜਾਂ ਲਾਗਾਂ ਹੁੰਦੀਆਂ ਹਨ।[8] ਇਹ ਦੁਨੀਆ ਦੇ ਉਹਨਾਂ ਹਿੱਸਿਆਂ ਵਿੱਚ ਵਧੇਰੇ ਆਮ ਹੈ ਜਿੱਥੇ ਸਾਫ-ਸਫਾਈ ਦੀ ਹਾਲਤ ਮਾੜੀ ਹੈ ਅਤੇ ਸੁਰੱਖਿਅਤ ਪਾਣੀ ਲੋੜੀਂਦੀ ਮਾਤਰਾ ਵਿੱਚ ਨਹੀਂ ਹੈ।[7] ਵਿਕਾਸਸ਼ੀਲ ਦੁਨੀਆ ਵਿੱਚ 10 ਸਾਲ ਦੀ ਉਮਰ ਤਕ ਲਗਭਗ 90% ਬੱਚਿਆਂ ਨੂੰ ਲਾਗ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਬਾਲਗ ਹੋਣ ਤਕ ਉਹ ਇਸ ਤੋਂ ਸੁਰੱਖਿਅਤ ਹੋ ਜਾਂਦੇ ਹਨ।[7] ਇਸਦੇ ਵੱਡੇ ਹਮਲੇ ਅਕਸਰ ਦਰਮਿਆਨੇ ਰੂਪ ਵਿੱਚ ਵਿਕਸਿਤ ਦੇਸ਼ਾਂ ਵਿੱਚ ਹੁੰਦੇ ਹਨ ਜਦੋਂ ਬੱਚੇ ਛੋਟੀ ਉਮਰ ਵਿੱਚ ਇਸਦੇ ਸੰਪਰਕ ਵਿੱਚ ਨਹੀਂ ਆਉਂਦੇ ਹਨ ਅਤੇ ਵੈਕਸੀਨੇਸ਼ਨ ਜ਼ਿਆਦਾ ਨਹੀਂ ਹੈ।[7] 2010 ਵਿੱਚ, ਤੀਬਰ ਹੈਪੇਟਾਈਟਿਸ ਏ ਦੇ ਕਾਰਨ 102,000 ਮੌਤਾਂ ਹੋਈਆਂ।[9] ਵਿਸ਼ਵ ਹੈਪੇਟਾਈਟਿਸ ਦਿਵਸ ਹਰ ਸਾਲ 28 ਜੁਲਾਈ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਵਿਸ਼ਾਣੂਆਂ ਵਾਲੀ ਹੈਪੇਟਾਈਟਿਸ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।[7]

ਹਵਾਲੇ

ਸੋਧੋ
  1. Ryan KJ, Ray CG (editors) (2004). Sherris Medical Microbiology (4th ed.). McGraw Hill. pp. 541–4. ISBN 0-8385-8529-9. {{cite book}}: |author= has generic name (help)
  2. 2.00 2.01 2.02 2.03 2.04 2.05 2.06 2.07 2.08 2.09 2.10 2.11 2.12 2.13 2.14 2.15 Matheny, SC; Kingery, JE (1 December 2012). "Hepatitis A." Am Fam Physician. 86 (11): 1027–34, quiz 1010–2. PMID 23198670.
  3. Connor BA (2005). "Hepatitis A vaccine in the last-minute traveler". Am. J. Med. 118 (Suppl 10A): 58S–62S. doi:10.1016/j.amjmed.2005.07.018. PMID 16271543.
  4. Bellou, M.; Kokkinos, P.; Vantarakis, A. (March 2013). "Shellfish-borne viral outbreaks: a systematic review". Food Environ Virol. 5 (1): 13–23. doi:10.1007/s12560-012-9097-6. PMID 23412719.
  5. The Encyclopedia of Hepatitis and Other Liver Diseases. Infobase. 2006. p. 105. ISBN 9780816069903.
  6. Irving, GJ.; Holden, J.; Yang, R.; Pope, D. (2012). "Hepatitis A immunisation in persons not previously exposed to hepatitis A.". Cochrane Database Syst Rev. 7: CD009051. doi:10.1002/14651858.CD009051.pub2. PMID 22786522.
  7. 7.0 7.1 7.2 7.3 7.4 "Hepatitis A Fact sheet N°328". World Health Organization. July 2013. Retrieved 20 February 2014.
  8. Wasley, A; Fiore, A; Bell, BP (2006). "Hepatitis A in the era of vaccination". Epidemiol Rev. 28: 101–11. doi:10.1093/epirev/mxj012. PMID 16775039.
  9. Lozano, R (Dec 15, 2012). "Global and regional mortality from 235 causes of death for 20 age groups in 1990 and 2010: a systematic analysis for the Global Burden of Disease Study 2010". Lancet. 380 (9859): 2095–128. doi:10.1016/S0140-6736(12)61728-0. PMID 23245604.