ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (ਫ਼ਿਲਮ)

ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (Harry Potter and the Philosopher's Stone) (ਸੰਯੁਕਤ ਰਾਜ ਅਮਰੀਕਾ ਵਿੱਚ ਹੈਰੀ ਪੌਟਰ ਐਂਡ ਦ ਸੌਰਸਰਰਜ਼ ਸਟੋਨ)[5] ਜਾਂ ਹੈਰੀ ਪੌਟਰ ਅਤੇ ਪਾਰਸ ਪੱਥਰ 2001 ਵਿੱਚ ਰਿਲੀਜ਼ ਹੋਈ ਇੱਕ ਕਾਲਪਨਿਕ ਫ਼ਿਲਮ ਹੈ ਜਿਸਨੂੰ ਕ੍ਰਿਸ ਕੋਲੰਬਸ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਇਸਦੀ ਵੰਡ ਦੁਨੀਆ ਭਰ ਵਿੱਚ ਵਾਰਨਰ ਬ੍ਰਦਰਜ਼ ਨੇ ਕੀਤੀ ਹੈ।[4] ਇਹ ਇਸੇ ਨਾਮ ਹੇਠ ਛਪੇ ਜੇ. ਕੇ. ਰਾਓਲਿੰਗ ਦੇ ਅੰਗਰੇਜ਼ੀ ਨਾਵਲ ਉੱਪਰ ਆਧਾਰਿਤ ਹੈ। ਇਹ ਹੈਰੀ ਪੌਟਰ ਫ਼ਿਲਮ ਲੜੀ ਦੀ ਸਭ ਤੋਂ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਸਟੀਵ ਕਲੋਵਸ ਨੇ ਲਿਖਿਆ ਹੈ ਅਤੇ ਇਸਦਾ ਨਿਰਮਾਣ ਡੇਵਿਡ ਹੇਅਮੈਨ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੇ ਜਾਦੂ ਦੇ ਮਹਾਂਵਿਦਿਆਲੇ ਹੌਗਵਰਟਜ਼ ਦੇ ਵਿੱਚ ਪਹਿਲੇ ਸਾਲ ਨੂੰ ਵਿਖਾਇਆ ਗਿਆ ਹੈ ਜਿੱਥੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਮਹਾਨ ਜਾਦੂਗਰ ਹੈ ਅਤੇ ਉਹ ਜਾਦੂ ਨੂੰ ਸਿੱਖਣਾ ਆਰੰਭ ਕਰਦਾ ਹੈ। ਇਸ ਫ਼ਿਲਮ ਵਿੱਚ ਹੈਰੀ ਪੌਟਰ ਦੀ ਭੂਮਿਕਾ ਡੇਨੀਅਲ ਰੈੱਡਕਲਿਫ ਨੇ, ਰੌਨ ਵੀਸਲੀ ਦੀ ਭੂਮਿਕਾ ਰੂਪਰਟ ਗਰਿੰਟ ਨੇ ਅਤੇ ਹਰਮਾਈਨੀ ਗਰੇਂਜਰ ਦੀ ਭੂਮਿਕਾ ਐਮਾ ਵਾਟਸਨ ਨੇ ਨਿਭਾਈ ਹੈ।

ਹੈਰੀ ਪੌਟਰ ਐਂਡ ਦ ਫਿਲੌਸਫਰਜ਼ ਸਟੋਨ (ਹੈਰੀ ਪੌਟਰ ਅਤੇ ਪਾਰਸ ਪੱਥਰ)
Two posters, one with photographs and the other hand-drawn, both depicting a young boy with glasses, an old man with glasses, a young girl holding books, a redheaded boy, and a large bearded man in front of a castle, with an owl flying. The left poster also features an adult man, an old woman, and a train, with the titles being "Harry Potter and the Philosopher's Stone". The right poster has a long-nosed goblin and blowtorches, with the title "Harry Potter and the Sorcerer's Stone".
ਅੰਤਰਰਾਸ਼ਟਰੀ ਫ਼ਿਲਮ ਦਾ ਪੋਸਟਰ
ਨਿਰਦੇਸ਼ਕਕ੍ਰਿਸ ਕੋਲੰਬਸ
ਸਕਰੀਨਪਲੇਅਸਟੀਵ ਕਲੋਵਸ
ਨਿਰਮਾਤਾਡੇਵਿਡ ਹੇਅਮੈਨ
ਸਿਤਾਰੇ
ਸਿਨੇਮਾਕਾਰਜੌਨ ਸੀਲ
ਸੰਪਾਦਕਰਿਚਰਡ ਫ਼ਰਾਂਸਿਸ-ਬਰੂਸ
ਸੰਗੀਤਕਾਰਜੌਨ ਵਿਲੀਅਮਜ਼
ਡਿਸਟ੍ਰੀਬਿਊਟਰਵਾਰਨਰ ਬ੍ਰਦਰਜ਼ ਪਿਕਚਰਜ਼
ਰਿਲੀਜ਼ ਮਿਤੀਆਂ
ਮਿਆਦ
152 ਮਿੰਟ[1]
ਦੇਸ਼
  • ਇੰਗਲੈਂਡ
  • ਸੰਯੁਕਤ ਰਾਜ ਅਮਰੀਕਾ[2][3]
ਭਾਸ਼ਾਅੰਗਰੇਜ਼ੀ
ਬਜ਼ਟ$125 ਮਿਲੀਅਨ[4]
ਬਾਕਸ ਆਫ਼ਿਸ$974.8 ਮਿਲੀਅਨ[4]

ਵਾਰਨਰ ਬ੍ਰਦਰਜ਼ ਨੇ ਇਸ ਫ਼ਿਲਮ ਦੇ ਅਧਿਕਾਰ 1999 ਵਿੱਚ 1 ਮਿਲੀਅਨ ਯੂਰੋ ਵਿੱਚ ਖਰੀਦੇ ਸਨ। ਇਸ ਫ਼ਿਲਮ ਦਾ ਨਿਰਮਾਣ 2000 ਵਿੱਚ ਸ਼ੁਰੂ ਹੋਇਆ ਜਿਸਦੇ ਨਿਰਦੇਸ਼ਨ ਲਈ ਕ੍ਰਿਸ ਕੋਲੰਬਸ ਨੂੰ ਚੁਣਿਆ ਗਿਆ ਸੀ, ਇਸ ਦੌੜ ਵਿੱਚ ਸਟੀਵਨ ਸਪੀਲਬਰਗ ਅਤੇ ਰੌਬ ਰੀਨਰ ਵੀ ਸ਼ਾਮਿਲ ਸਨ। ਰਾਓਲਿੰਗ ਸਾਰੇ ਪਾਤਰ ਅੰਗਰੇਜ਼ ਜਾਂ ਆਇਰਿਸ਼ ਲੈਣ ਲਈ ਹੀ ਜ਼ੋਰ ਦਿੱਤਾ ਸੀ ਅਤੇ ਇਹ ਫ਼ਿਲਮ ਵਾਰਨਰ ਬ੍ਰਦਰਜ਼ ਸਟੂਡੀਓਜ਼, ਲੀਵਸਡੇਨ ਅਤੇ ਇੰਗਲੈਂਡ ਵਿਚਲੀਆਂ ਇਤਿਹਾਸਿਕ ਇਮਾਰਤਾਂ ਵਿੱਚ ਫ਼ਿਲਮਾਈ ਗਈ ਸੀ।

ਇਸ ਫ਼ਿਲਮ ਨੂੰ ਇੰਗਲੈਂਡ ਅਤੇ ਅਮਰੀਕਾ ਦੇ ਥਿਏਟਰਾਂ ਵਿੱਚ 16 ਨਵੰਬਰ, 2001 ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਆਲੋਚਨਾਮਕ ਅਤੇ ਆਰਥਿਕ ਪੱਖ ਤੋਂ ਬਹੁਤ ਹੀ ਕਾਮਯਾਬ ਸਿੱਧ ਹੋਈ ਜਿਸ ਵਿੱਚ ਇਸਨੇ ਦੁਨੀਆ ਭਰ ਤੋਂ 974.8 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ। ਇਹ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਵਿੱਚ 33ਵੇਂ ਸਥਾਨ ਤੇ ਆਉਂਦੀ ਹੈ ਅਤੇ ਇਹ ਹੈਰੀ ਪੌਟਰ ਫ਼ਿਲਮ ਲੜੀ ਵਿੱਚ ਦੂਜੀ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਕਈ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਵਧੀਆ ਮੂਲ ਸੰਗੀਤ, ਸਭ ਤੋਂ ਵਧੀਆ ਆਰਟ ਡਾਇਰੈਕਸ਼ਨ ਅਤੇ ਸਭ ਤੋਂ ਵਧੀਆ ਕੌਸਟਿਊਮ ਡਿਜ਼ਾਈਨ ਲਈ ਅਕਾਦਮੀ ਅਵਾਰਡ ਸ਼ਾਮਿਲ ਹਨ। ਇਸ ਫ਼ਿਲਮ ਤੋਂ ਬਾਅਦ ਹੈਰੀ ਪੌਟਰ ਫ਼ਿਲਮ ਲੜੀ ਵਿੱਚ 7 ਹੋਰ ਫ਼ਿਲਮਾਂ ਬਣੀਆਂ ਹਨ, ਜਿਸ ਵਿੱਚ 2002 ਵਿੱਚ ਦੂਜੀ ਫ਼ਿਲਮ ਹੈਰੀ ਪੌਟਰ ਐਂਡ ਦ ਚੇਂਬਰ ਔਫ਼ ਸੀਕਰੇਟਜ਼ ਅਤੇ 2011 ਵਿੱਚ ਆਖ਼ਰੀ ਫ਼ਿਲਮ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼-ਭਾਗ ਦੂਜਾ ਹਨ।

ਫ਼ਿਲਮ ਦਾ ਕਥਾਨਕ

ਸੋਧੋ

ਐਲਬਸ ਡੰਬਲਡੋਰ, ਮਿਨਰਵਾ ਮਕਗੋਨਾਗਲ, ਅਤੇ ਰੂਬੀਅਸ ਹੈਗਰਿਡ, ਜਿਹੜੇ ਕਿ ਜਾਦੂ ਦੇ ਮਹਾਂਵਿਦਿਆਲੇ ਹੌਗਵਰਟਜ਼ ਦੇ ਪ੍ਰੋਫ਼ੈਸਰ ਹਨ, ਇੱਕ ਅਨਾਥ ਬੱਚੇ ਨੂੰ (ਜਿਸਦਾ ਨਾਮ ਹੈਰੀ ਪੌਟਰ ਹੈ) ਉਸਦੇ ਬਚੇ ਹੋਏ ਰਿਸ਼ਤੇਦਾਰਾਂ ਡਰਸਲੀਸ ਕੋਲ ਪੁਚਾਉਂਦੇ ਹਨ। ਦਸ ਸਾਲਾਂ ਬਾਅਦ ਹੈਰੀ ਡਰਸਲੀਜ਼ ਨਾਲ ਇੱਕ ਲੜਾਈ-ਝਗੜੇ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਇਸ ਦੌਰਾਨ ਹੈਰੀ ਨੂੰ ਉੱਲੂਆਂ ਦੁਆਰਾ ਭੇਜੇ ਗਏ ਖ਼ਤ ਆਉਂਦੇ ਹਨ। ਅੰਤ ਵਿੱਚ ਹੈਗਰਿਡ ਆਉਂਦਾ ਹੈ ਅਤੇ ਹੈਰੀ ਨੂੰ ਦੱਸਦਾ ਹੈ ਕਿ ਉਹ ਅਸਲ ਵਿੱਚ ਉਹ ਇੱਕ ਜਾਦੂਗਰ ਹੈ ਅਤੇ ਉਸਦਾ ਦਾਖ਼ਲਾ ਹੌਗਵਰਟਜ਼ ਵਿੱਚ ਕਰ ਲਿਆ ਗਿਆ ਹੈ ਜਿਹੜਾ ਕਿ ਡਰਸਲੀਸ ਨੂੰ ਮਨਜ਼ੂਰ ਨਹੀਂ ਹੁੰਦਾ। ਉਹ ਹੈਰੀ ਨੂੰ ਉਸਦੇ ਮਾਂ-ਪਿਓ ਬਾਰੇ ਵੀ ਦੱਸਦਾ ਹੈ ਕਿ ਹੈਰੀ ਦੋ ਜਾਦੂਗਰਾਂ ਦਾ ਅਨਾਥ ਬੱਚਾ ਹੈ ਜਿਹਨਾਂ ਨੂੰ ਕਿ ਲੌਰਡ ਵੌਲਡੇਮੌਰਟ ਨੇ ਮਾਰ ਦਿੱਤਾ ਗਿਆ ਸੀ, ਜਿਹੜਾ ਇੱਕ ਬਹੁਤ ਜ਼ਾਲਮ ਅਤੇ ਸ਼ਕਤੀਸ਼ਾਲੀ ਜਾਦੂਗਰ ਹੈ ਅਤੇ ਜਿਸਦੀ ਮੌਤ ਹੈਰੀ ਪੌਟਰ ਦੇ ਹੱਥੋਂ ਹੋਣੀ ਤੈਅ ਹੈ ਕਿਉਂਕਿ ਉਸਨੂੰ ਇਹ ਸ਼ਰਾਪ ਮਿਲਿਆ ਹੋਇਆ ਹੈ। ਇਸ ਪਿੱਛੋਂ ਹੈਗਰਿਡ, ਹੈਰੀ ਪੌਟਰ ਨੂੰ ਇੱਕ ਜਾਦੂਈ ਟਰੇਨ ਸਟੇਸ਼ਨ ਤੋਂ ਹੌਗਵਰਟਜ਼ ਲੈ ਜਾਂਦਾ ਹੈ।

ਟਰੇਨ ਵਿੱਚ ਸਫ਼ਰ ਕਰਦੇ ਸਮੇਂ ਹੈਰੀ ਦੀ ਮੁਲਾਕਾਤ ਰੌਨ ਵੀਸਲੀ ਅਤੇ ਹਰਮਾਈਨੀ ਗਰੇਂਜਰ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਉਸਦਾ ਸਾਹਮਣਾ ਡਰੇਕੋ ਮੈਲਫ਼ੌਏ ਨਾਲ ਵੀ ਹੁੰਦਾ ਹੈ ਜਿਹੜਾ ਕਿ ਇੱਕ ਅਮੀਰ ਜਾਦੂਗਰ ਪਰਿਵਾਰ ਦਾ ਵਿਗੜਿਆ ਹੋਇਆ ਬੱਚਾ ਹੈ ਅਤੇ ਜਿਹੜਾ ਮਗਰੋਂ ਹੈਰੀ ਦਾ ਸਭ ਤੋਂ ਵੱਡਾ ਸ਼ਰੀਕ ਬਣ ਜਾਂਦਾ ਹੈ। ਸਕੂਲ ਵਿੱਚ ਸਾਰੇ ਬੱਚੇ ਇੱਕ ਵੱਡੇ ਸਾਰੇ ਹਾਲ ਜਿਸਨੂੰ ਗਰੇਟ ਹਾਲ ਕਿਹਾ ਜਾਂਦਾ ਹੈ, ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਬੱਚਿਆਂ ਨੂੰ ਇੱਕ ਜਾਦੂਈ ਟੋਪੀ ਦੁਆਰਾ ਚਾਰਾਂ ਵਿੱਚੋਂ ਇੱਕ ਹਿੱਸੇ ਵਿੱਚ ਚੁਣਿਆ ਜਾਂਦਾ ਹੈ। ਇਹ ਚਾਰ ਹਿੱਸਿਆਂ ਦੇ ਨਾਮ ਹਨ: ਗਰਾਈਫ਼ਾਈਂਡਰ, ਹਫ਼ਲਪਫ਼, ਰੇਵਨਕਲਾਅ ਅਤੇ ਸਲਾਈਥੇਰਿਨ। ਹੈਰੀ ਅਤੇ ਦੋਸਤਾਂ ਰੌਨ ਅਤੇ ਹਰਮਾਈਨੀ ਨੂੰ ਗਰਾਈਫ਼ਾਈਂਡਰ ਵਿੱਚ ਚੁਣਿਆ ਜਾਂਦਾ ਹੈ।

ਹੌਗਵਰਟਜ਼ ਵਿਖੇ ਹੈਰੀ ਜਾਦੂ ਸਿੱਖਣਾ ਆਰੰਭ ਕਰਦਾ ਹੈ ਅਤੇ ਉਸਨੂੰ ਮਾਂ-ਪਿਓ ਬਾਰੇ ਹੋਰ ਜਾਣਕਾਰੀ ਮਿਲਦੀ ਹੈ। ਹੈਰੀ ਨੂੰ ਗਰਾਈਫ਼ਾਈਂਡਰ ਦੀ ਕੁਈਟਿਚ ਟੀਮ ਵਿੱਚ ਸੀਕਰ ਦੇ ਤੌਰ ਤੇ ਵੀ ਚੁਣ ਲਿਆ ਜਾਂਦਾ ਹੈ, ਜਿਹੜਾ ਕਿ ਪਹਿਲੇ ਸਾਲੇ ਦੇ ਵਿਦਿਆਰਥੀ ਲਈ ਬਹੁਤ ਘੱਟ ਹੁੰਦਾ ਹੈ। ਇੱਕ ਰਾਤ ਸਕੂਲ ਦੇ ਪੜਤਾਲ ਕਰਦਿਆਂ ਹੈਰੀ ਅਤੇ ਉਸਦੇ ਦੋਸਤਾਂ ਨੂੰ ਇੱਕ ਬਹੁਤ ਵੱਡੇ ਤਿੰਨ-ਸਿਰਾਂ ਵਾਲੇ ਕੁੱਤੇ ਦਾ ਪਤਾ ਲੱਗਦਾ ਹੈ ਜਿਸਦਾ ਨਾਮ ਫ਼ਲੱਫ਼ੀ ਹੈ ਅਤੇ ਜਿਹੜਾ ਸਕੂਲ ਦੇ ਮਨਾਹੀ ਵਾਲੇ ਹਿੱਸੇ ਵਿੱਚ ਘੁੰਮਦਾ ਹੈ। ਮਗਰੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਫ਼ਲੱਫ਼ੀ ਫਿਲੌਸਫੌਰਜ਼ ਸਟੋਨ (ਪਾਰਸ ਪੱਥਰ) ਦੀ ਰਾਖੀ ਕਰ ਰਿਹਾ ਹੈ, ਜਿਹੜਾ ਕਿ ਆਪਣੇ ਮਾਲਕ ਨੂੰ ਅਮਰ ਕਰ ਸਕਦਾ ਹੈ। ਹੈਰੀ ਨੂੰ ਲੱਗਦਾ ਹੈ ਕਿ ਉਹਨਾਂ ਦਾ ਘੋਲ ਬਣਾਉਣ ਵਾਲਾ ਅਧਿਆਪਕ ਸੈਵੇਰਸ ਸਨੇਪ ਉਹ ਪਾਰਸ ਪੱਥਰ ਵੋਲਡੇਮੌਰਟ ਨੂੰ ਵਾਪਿਸ ਲਿਆਉਣ ਲਈ ਕਰਨਾ ਚਾਹੁੰਦਾ ਹੈ। ਬੱਚਿਆਂ ਨੂੰ ਹੈਗਰਿਡ ਤੋਂ ਪਤਾ ਲੱਗਦਾ ਹੈ ਕਿ ਸੰਗੀਤ ਵਜਾਉਣ ਤੇ ਫ਼ਲੱਫ਼ੀ ਸੌਂ ਜਾਂਦਾ ਹੈ। ਉਹ ਫ਼ਲੱਫ਼ੀ ਨੂੰ ਪਾਰ ਕਰਦੇ ਹਨ ਅਤੇ ਬਹੁਤ ਹੀ ਮੁਸ਼ਕਿਲ ਅਤੇ ਜਾਨਲੇਵਾ ਔਕੜਾਂ ਵਿੱਚੋਂ ਲੰਘਦੇ ਹਨ ਜਿਸ ਵਿੱਚ ਇੱਕ ਖ਼ਤਰਨਾਕ ਪੌਦਾ ਡੈਵਿਲ ਸਨੇਅਰ ਵੀ ਸ਼ਾਮਿਲ ਹੈ, ਇਸ ਤੋਂ ਇਲਾਵਾ ਇਹਨਾਂ ਔਕੜਾਂ ਵਿੱਚ ਇੱਕ ਬਹੁਤ ਹੀ ਗੁੱਸੇ ਵਾਲੀਆਂ ਅਤੇ ਤੇਜ਼ ਚਾਬੀਆਂ ਨਾਲ ਭਰਿਆ ਹੋਇਆ ਕਮਰਾ ਹੈ ਅਤੇ ਇੱਕ ਖ਼ਤਰਨਾਕ ਸ਼ਤਰੰਜ ਦੀ ਖੇਡ ਜਿਸ ਵਿੱਚ ਇੱਕ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ।

ਸਾਰੀਆਂ ਔਕੜਾਂ ਪਾਰ ਕਰਨ ਤੋਂ ਬਾਅਦ ਹੈਰੀ ਨੂੰ ਪਤਾ ਲੱਗਦਾ ਹੈ ਇਸਦੇ ਪਿੱਛੇ ਕਾਲੇ ਜਾਦੂ ਤੋਂ ਰੱਖਿਆ ਦੇ ਲਈ ਅਧਿਆਪਕ ਪ੍ਰੋਫ਼ੈਸਰ ਕੁਈਰਲ ਹੈ ਜਿਹੜਾ ਕਿ ਪਾਰਸ ਪੱਥਰ ਤੇ ਅਧਿਕਾਰ ਆਪਣਾ ਜਤਾਉਂਦਾ ਹੈ ਅਤੇ ਸਨੇਪ ਤਾਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਈਰਲ ਆਪਣੀ ਪੱਗ ਖੋਲ੍ਹਦਾ ਹੈ ਅਤੇ ਜ਼ਾਹਿਰ ਕਰਦਾ ਹੈ ਕਿ ਬਹੁਤ ਕਮਜ਼ੋਰ ਵੌਲਡੇਮੌਰਟ ਉਸਦੇ ਸਿਰ ਦੇ ਪਿਛਲੇ ਪਾਸੇ ਰਹਿ ਰਿਹਾ ਹੈ। ਪ੍ਰੋਫ਼ੈਸਰ ਡੰਬਲਡੋਰ ਦੀ ਜਾਦੂ ਕਿਰਿਆ ਤੋਂ ਪਾਰਸ ਪੱਥਰ ਹੈਰੀ ਕੋਲ ਆ ਜਾਂਦਾ ਹੈ। ਵੌਲਡੇਮੌਰਟ, ਹੈਰੀ ਨੂੰ ਇਹ ਪੱਥਰ ਉਸਨੂੰ ਦੇਣ ਲਈ ਮਨਾਉਂਦਾ ਹੈ ਅਤੇ ਇਸਦੇ ਬਦਲੇ ਉਹ ਉਸਦੇ ਮਰ ਚੁੱਕੇ ਮਾਂ-ਪਿਓ ਨੂੰ ਦੋਬਾਰਾ ਮਰਿਆਂ ਵਿੱਚੋਂ ਵਾਪਸ ਲਿਆਉਣ ਦਾ ਲਾਲਚ ਦਿੰਦਾ ਹੈ। ਜਦੋਂ ਹੈਰੀ ਇਹ ਨਹੀਂ ਕਰਦਾ ਤਾਂ ਕੁਈਰਲ ਉਸ ਉੱਪਰ ਹਮਲਾ ਕਰਦਾ ਹੈ ਪਰ ਜਦੋਂ ਹੈਰੀ ਦਾ ਹੱਥ ਕੁਈਰਲ ਨੂੰ ਲੱਗਦਾ ਹੈ ਤਾਂ ਉਹ ਸੜਨ ਲੱਗਦਾ ਹੈ ਅਤੇ ਅਖ਼ੀਰ ਮਰ ਜਾਂਦਾ ਹੈ। ਜਦੋਂ ਹੈਰੀ ਉੱਠਦਾ ਹੈ ਤਾਂ ਵੌਲਡੇਮੌਰਟ ਦੀ ਆਤਮਾ ਕੁਈਰਲ ਦੀ ਰਾਖ਼ ਵਿੱਚੋਂ ਉੱਠਦੀ ਹੈ ਅਤੇ ਹੈਰੀ ਵਿੱਚੋਂ ਲੰਘਦੀ ਹੈ ਜਿਸ ਨਾਲ ਉਹ ਬੇਹੋਸ਼ ਹੋ ਜਾਂਦਾ ਹੈ।

ਹੈਰੀ ਸਕੂਲ ਦੇ ਹਸਪਤਾਲੀ ਵਿੰਗ ਵਿੱਚ ਜਾਗਦਾ ਹੈ ਜਿੱਥੇ ਡੰਬਲਡੋਰ ਉਸਦੇ ਕੋਲ ਖੜ੍ਹਾ ਹੈ। ਡਬਲਡੋਰ ਉਸਨੂੰ ਦੱਸਦਾ ਹੈ ਕਿ ਪੱਥਰ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਹੈ ਅਤੇ ਰੌਨ ਤੇ ਹਰਮਾਈਨੀ ਦੋਵੇਂ ਠੀਕ ਹਨ। ਡੰਬਲਡੋਰ ਇਹ ਵੀ ਦੱਸਦਾ ਹੈ ਕਿ ਕਿਵੇਂ ਹੈਰੀ ਕੁਈਰਲ ਨੂੰ ਹਰਾਉਣ ਵਿੱਚ ਸਫ਼ਲ ਹੋਇਆ। ਇਸਦੇ ਪਿੱਛੇ ਉਹ ਦੱਸਦਾ ਹੈ ਕਿ ਜਦੋਂ ਉਸਦੀ ਮਾਂ ਉਸਨੂੰ ਬਚਾਉਂਦੇ ਹੋਏ ਮਰ ਗਈ ਤਾਂ ਉਸਦੀ ਮੌਤ ਨੇ ਹੈਰੀ ਨੂੰ ਵੌਲਡੇਮੌਰਟ ਤੋਂ ਇੱਕ ਪਿਆਰ ਭਰੀ ਸੁਰੱਖਿਆ ਪ੍ਰਦਾਨ ਕਰ ਦਿੱਤੀ। ਹੈਰੀ, ਰੌਨ ਅਤੇ ਹਰਮਾਈਨੀ ਨੂੰ ਉਹਨਾਂ ਦੀ ਬਹਾਦਰੀ ਲਈ ਇਨਾਮ ਦਿੱਤੇ ਗਏ ਜਿਹਨਾਂ ਕਾਰਨ ਉਹਨਾਂ ਦਾ ਹਾਊਸ ਸਲਾਈਥੇਰਿਨ ਨਾਲ ਪਹਿਲੇ ਸਥਾਨ ਉੱਪਰ ਰਿਹਾ। ਨੇਵਿਲ ਲੌਂਗਬੌਟਮ ਨੂੰ ਦੋਸਤਾਂ ਨੂੰ ਰੋਕਣ ਲਈ 10 ਅੰਕਾਂ ਨਾਲ ਨਵਾਜਿਆ ਗਿਆ ਜਿਸ ਨਾਲ ਗਰਾਈਫ਼ਾਈਂਡਰ ਹਾਊਸ ਨੂੰ ਹਾਊਸ ਕੱਪ ਦੀ ਜਿੱਤ ਲਈ ਲੋੜੀਂਦੇ ਅੰਕ ਮਿਲ ਗਏ। ਹੈਰੀ ਗਰਮੀਆਂ ਵਿੱਚ ਆਪਣੇ ਘਰ ਆਉਂਦਾ ਹੈ ਅਤੇ ਉਹ ਖ਼ੁਸ਼ ਹੈ ਕਿ ਆਖ਼ਰ ਉਸਨੂੰ ਹੌਗਵਰਟਜ਼ ਵਿੱਚ ਇੱਕ ਅਸਲ ਘਰ ਮਿਲ ਗਿਆ ਹੈ।

ਪਾਤਰ

ਸੋਧੋ

ਹਵਾਲੇ

ਸੋਧੋ
  1. "Harry Potter and the Philosopher's Stone". British Board of Film Classification. Retrieved 10 December 2014.
  2. "Harry Potter and the Sorcerer's Stone (2001)". British Film Institute. Retrieved 26 December 2017.
  3. "British Council Film: Harry Potter and the Philosopher's Stone (aka Harry Potter and the Sorcerer's Stone)". British Council. Retrieved 26 December 2017.
  4. 4.0 4.1 4.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BOM
  5. Anthikad-Chhibber, Mini. "Harry Comes to Hyderabad". The Hindu. Archived from the original on 4 ਨਵੰਬਰ 2002. Retrieved 7 February 2010. {{cite web}}: Unknown parameter |dead-url= ignored (|url-status= suggested) (help) Archived 4 November 2002[Date mismatch] at the Wayback Machine.