ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ

ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ (ਅੰਗਰੇਜ਼ੀ: Harry Potter and the Half-Blood Prince ਇੱਕ ਫ਼ੈਂਟੇਸੀ ਨਾਵਲ ਹੈ ਜਿਹੜਾ ਕਿ ਜੇ. ਕੇ. ਰਾਓਲਿੰਗ ਦੁਆਰਾ ਅੰਗਰੇਜ਼ੀ ਵਿੱਚ ਲਿਖੀ ਹੈਰੀ ਪੌਟਰ ਨਾਵਲ ਲੜੀ ਵਿੱਚ ਛੇਵਾਂ ਨਾਵਲ ਹੈ। ਇਹ ਨਾਵਲ ਹੈਰੀ ਦੇ ਹੌਗਵਰਟਜ਼ ਵਿੱਚ ਛੇਵੇਂ ਸਾਲ ਨੂੰ ਦਰਸਾਉਂਦਾ ਹੈ। ਇਸ ਨਾਵਲ ਵਿੱਚ ਹੈਰੀ ਦੇ ਵਿਰੋਧੀ ਲੌਰਡ ਵੌਲਡੇਮੌਰਟ ਦੇ ਭੂਤ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਹੈਰੀ ਦੀ ਵੌਲਡੇਮੌਰਟ ਦੇ ਵਿਰੁੱਧ ਡੰਬਲਡੋਰ ਦੇ ਨਾਲ ਮਿਲ ਕੇ ਆਖ਼ਰੀ ਜੰਗ ਦੀ ਤਿਆਰੀ ਨੂੰ ਵਿਖਾਇਆ ਗਿਆ ਹੈ। ਇਸ ਨਾਵਲ ਤੇ ਅਧਾਰਿਤ ਇਸੇ ਨਾਮ ਦੀ ਫ਼ਿਲਮ ਵੀ ਬਣੀ ਹੈ। ਇਸ ਨਾਵਲ ਦਾ ਹਿੰਦੀ ਸੰਸਕਰਨ ਉਪਲਬਧ ਹੈ।

ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ  
ਤਸਵੀਰ:Harry Potter and the Half-Blood Prince.jpg
ਲੇਖਕਜੇ. ਕੇ. ਰਾਓਲਿੰਗ
ਚਿੱਤਰਕਾਰਜੇਸਨ ਕੌਕਰੋਫ਼ਟ (ਇੰਗਲੈਂਡ)
ਮੇਰੀ ਗਰੈਂਡਪ੍ਰੀ (ਅਮਰੀਕਾ)
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਲੜੀਹੈਰੀ ਪੌਟਰ
ਵਿਧਾਫ਼ੈਂਟੇਸੀ
ਪ੍ਰਕਾਸ਼ਕ
ਪੰਨੇ607 (ਮੂਲ ਇੰਗਲੈਂਡ ਐਡੀਸ਼ਨ)
542 (2014 ਇੰਗਲੈਂਡ ਐਡੀਸ਼ਨ)
652 (ਅਮਰੀਕੀ ਐਡੀਸ਼ਨ)
ਆਈ.ਐੱਸ.ਬੀ.ਐੱਨ.0-7475-8108-8
ਇਸ ਤੋਂ ਪਹਿਲਾਂਹੈਰੀ ਪੌਟਰ ਐਂਡ ਦ ਔਰਡਰ ਆਫ਼ ਫ਼ੀਨਿਕਸ
ਇਸ ਤੋਂ ਬਾਅਦਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼

ਨਾਵਲਸੋਧੋ

ਨਾਵਲ ਦੀ ਇਸ ਛੇਵੀਂ ਕੜੀ ਵਿੱਚ ਹੈਰੀ ਨੂੰ ਡੰਬਲਡੋਰ ਦੀਆਂ ਦੇ ਜ਼ਰੀਏ ਵੌਲਡੇਮੌਰਟ (ਟੌਮ ਰਿਡਲ)ਦੀ ਪਹਿਲਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਕਾਫ਼ੀ ਕੁਝ ਪਤਾ ਲੱਗਦਾ ਹੈ। ਉਸੇ ਸਾਲ ਇੱਕ ਜਾਦੂ ਮੰਤਰੀ ਬਣਦਾ ਹੈ ਜਿਸਦਾ ਨਾਮ ਰੂਫ਼ਸ ਸਕ੍ਰਿਮੇਜਰ ਹੈ। ਉੱਧਰ ਹੈਰੀ ਨੂੰ ਜਾਦੂਈ ਕਾੜ੍ਹੇ ਦੀ ਜਮਾਤ ਵਿੱਚ ਇੱਕ ਅਜੀਬ ਅਤੇ ਬੇਨਾਮ ਕਿਤਾਬ ਤੋਂ ਬਹੁਤ ਮਦਦ ਮਿਲਦੀ ਹੈ, ਜਿਸਦਾ ਮਾਲਿਕ ਖ਼ੁਦ ਨੂੰ ਹਾਫ਼ ਬਲੱਡ ਪ੍ਰਿੰਸ ਕਹਿੰਦਾ ਸੀ। ਹੈਰੀ ਅਤੇ ਡੰਬਲਡੋਰ ਅਜਿਹਾ ਮੰਨ ਕੇ ਚਲਦੇ ਹਨ ਕਿ ਵੌਲਡੇਮੌਰਟ ਨੇ ਖ਼ੁਦ ਨੂੂੰ ਅਮਰ ਕਰਨ ਲਈ ਆਪਣੀ ਆਤਮਾ ਨੂੰ ਛੇ ਜਾਂ ਸੱਤ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਅਤੇ ਹਰੇਕ ਨੂੰ ਇੱਕ ਹੂਕਰਕਸ ਵਿੱਚ ਪਾ ਦਿੱਤਾ ਹੈ ਅਤੇ ਲੁਕੋ ਦਿੱਤਾ ਹੈ। ਹੈਰੀ ਅਤੇ ਡੰਬਲਡੋਰ ਇੱਕ ਹੂਕਰਕਸ ਨੂੰ ਨਸ਼ਟ ਕਰਨ ਲਈ ਇੱਕ ਗੁਫ਼ਾ ਵਿੱਚ ਜਾਂਦੇ ਹਨ ਪਰ ਉਹਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਕਿਉਂਕਿ ਹੂਕਰਕਸ ਨਕਲੀ ਸੀ। ਇਸ ਪਿੱਛੋਂ ਹੈਰੀ ਦਾ ਸਭ ਤੋਂ ਵੱਧ ਨਾਪਸੰਦੀਦਾ ਅਧਿਆਪਕ ਪ੍ਰੋਫ਼ੈਸਰ ਸਨੇਪ ਅਵਾਦਾ ਕੇਦਾਵਰਾ ਸਰਾਪ ਨਾਲ ਡੰਬਲਡੋਰ ਨੂੰ ਮਾਰ ਦਿੰਦਾ ਹੈ।

ਫ਼ਿਲਮਸੋਧੋ

ਇਸੇ ਨਾਵਲ ਤੇ ਅਧਾਰਿਤ ਇਸੇ ਨਾਮ ਦੀ ਫ਼ਿਲਮ ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ ਵੀ ਬਣਾਈ ਗਈ ਹੈ।

ਪਿਛੋਕੜਸੋਧੋ

 
ਹਾਓਲਿੰਗ ਨੇ ਇਸ ਨਾਵਲ ਦੀ ਕਲਪਨਾ ਵਿੱਚ ਕਈ ਸਾਲ ਲਾ ਦਿੱਤੇ ਸਨ।

ਰਾਓਲਿੰਗ ਨੇ ਇਸ ਕਿਤਾਬ ਦੇ ਬਾਰੇ ਇਹ ਕਿਹਾ ਸੀ ਕਿ ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ ਦੀ ਉਸਨੇ ਕਈ ਸਾਲ ਕਲਪਨਾ ਕੀਤੀ ਸੀ। ਉਸਨੇ ਇਹ ਵੀ ਕਿਹਾ ਸੀ ਕਿ ਲਿਖਣ ਤੋਂ ਪਹਿਲਾਂ ਉਸਨੇ ਦੋ ਮਹੀਨੇ ਤੱਕ ਇਸ ਉੱਪਰ ਯੋਜਨਾ ਬਣਾਈ ਸੀ। ਉਸਨੂੰ ਇਹ ਗੌਬਲੈਟ ਔਫ਼ ਫ਼ਾਇਰ ਲਿਖਣ ਤੋਂ ਬਾਅਦ ਕਰਨਾ ਪਿਆ ਕਿਉਂਕਿ ਉਸਨੂੰ ਉਸ ਨਾਵਲ ਦਾ ਪੂਰਾ ਤੀਜਾ ਹਿੱਸਾ ਦੋਬਾਰਾ ਲਿਖਣਾ ਪਿਆ ਸੀ।[1] ਉਸਨੇ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਇਹ ਨਾਵਲ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰ ਉਸਨੇ ਉਸਦੀ ਸਾਂਭ-ਸੰਭਾਲ ਲਈ ਨਾਵਲ ਲਿਖਣ ਤੋਂ ਛੁੱਟੀ ਵੀ ਕੀਤੀ ਸੀ।[2] ਪਹਿਲਾ ਅਧਿਆਏ, ਦ ਅਦਰ ਮਿਨਿਸਟਰ ਵਿੱਚ ਮਗਲੂ ਪ੍ਰਧਾਨਮੰਤਰੀ, ਜਾਦੂ ਮੰਤਰਾਲੇ ਦੇ ਮੰਤਰੀ ਕੌਰਨੀਲੀਅਸ ਫ਼ਜ ਅਤੇ ਉਸਦੀ ਜਗ੍ਹਾ ਲੈਣ ਵਾਲੇ ਅਗਲੇ ਮੰਤਰੀ ਰੂਫ਼ਸ ਸਕ੍ਰਿਮੇਜਰ ਨੂੰ ਇੱਕ ਮੀਟਿੰਗ ਕਰਦੇ ਵਿਖਾਇਆ ਗਿਆ ਹੈ। ਉਸਦੀ ਯੋਜਨਾ ਇਸ ਮੀਟਿੰਗ ਨੂੰ ਫ਼ਿਲੌਸਫ਼ਰਜ਼ ਸਟੋਨ, ਪਰਿਜ਼ਨਰ ਔਫ਼ ਅਜ਼ਕਾਬਾਨ ਅਤੇ ਔਰਡਰ ਔਫ਼ ਫ਼ੀਨਿਕਸ ਵਿੱਚ ਲਿਖਣ ਦੀ ਵੀ ਸੀ, ਪਰ ਇਹ ਹਾਫ਼ ਬਲੱਡ ਪ੍ਰਿੰਸ ਵਿੱਚ ਕੰਮ ਆਇਆ।[3] ਉਸਨੇ ਇਹ ਵੀ ਕਿਹਾ ਸੀ ਕਿ ਉਹ ਇਸ ਕਿਤਾਬ ਦੇ ਅਖੀਰਲੇ ਹਿੱਸੇ ਨੂੰ ਲਿਖਣ ਲੱਗਿਆਂ ਬਹੁਤ ਹੀ ਪਰੇਸ਼ਾਨ ਹੋ ਗਈ ਸੀ ਭਾਵੇਂ ਕਿ ਗੌਬਲੈਟ ਔਫ਼ ਫ਼ਾਇਰ ਨੂੰ ਲਿਖਣਾ ਸਭ ਤੋਂ ਔਖਾ ਸੀ।[4]

ਹਵਾਲੇਸੋਧੋ

  1. "World Book Day Webchat, March 2004". Bloomsbury. March 2004. Archived from the original on 10 December 2010. 
  2. Rowling, J.K. (15 March 2004). "Progress on Book Six". J.K. Rowling Official Site. Archived from the original on 26 December 2010. Retrieved 21 March 2011. 
  3. Rowling, J.K. "The Opening Chapter of Book Six". J.K. Rowling Official Site. Archived from the original on 4 February 2012. Retrieved 21 March 2011. 
  4. "Read the FULL J.K. Rowling interview". CBBC Newsround. 18 July 2005. Retrieved 8 May 2011.