ਹੈਰੋਲਡ ਬਲੂਮ
ਹੈਰੋਲਡ ਬਲੂਮ (11 ਜੁਲਾਈ, 1930 - 14 ਅਕਤੂਬਰ, 2019) ਇੱਕ ਅਮਰੀਕੀ ਸਾਹਿਤਕ ਆਲੋਚਕ ਅਤੇ ਯੇਲ ਯੂਨੀਵਰਸਿਟੀ[1] ਵਿੱਚ ਮਾਨਵਤਾ ਦੇ ਪ੍ਰੋਫੈਸਰ ਸਨ। ਉਹ ਇਸ ਯੂਨੀਵਰਸਿਟੀ ਵਿੱਚ ਇੱਕ ਸਟਰਲਿੰਗ ਪ੍ਰੋਫੈਸਰ ਦੇ ਰੈਂਕ ਤੇ ਸਨ। ਹੈਰੋਲਡ ਬਲੂਮ ਨੂੰ ਅਕਸਰ ਵੀਹਵੀਂ ਸਦੀ ਦੇ ਅੰਤ ਦੇ ਸਭ ਤੋਂ ਪ੍ਰਭਾਵਸ਼ਾਲੀ ਆਲੋਚਕ ਵਜੋਂ ਦਰਸਾਇਆ ਜਾਂਦਾ ਹੈ। 1959 ਵਿੱਚ ਆਪਣੀ ਪਹਿਲੀ ਕਿਤਾਬ ਦੇ ਪ੍ਰਕਾਸ਼ਤ ਹੋਣ ਤੋਂ ਬਾਅਦ, ਬਲੂਮ ਨੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ,[2] ਜਿਸਦੇ ਵਿੱਚ ਸਾਹਿਤਕ ਆਲੋਚਨਾ ਦੀਆਂ 20 ਕਿਤਾਬਾਂ, ਧਰਮ ਬਾਰੇ ਵਿਚਾਰ ਵਟਾਂਦਰੇ ਦੀਆਂ ਕਈ ਕਿਤਾਬਾਂ ਅਤੇ ਇੱਕ ਨਾਵਲ ਸ਼ਾਮਿਲ ਹਨ। ਆਪਣੇ ਜੀਵਨ ਕਾਲ ਦੌਰਾਨ, ਉਸਨੇ ਚੇਲਸੀਆ ਹਾਊਸ ਪਬਲਿਸ਼ਿੰਗ ਫਰਮ ਲਈ ਸਾਹਿਤਕ ਅਤੇ ਦਾਰਸ਼ਨਿਕ ਸ਼ਖਸੀਅਤਾਂ ਦੇ ਸੰਬੰਧ ਵਿੱਚ ਸੈਂਕੜੇ ਸੰਕਲਨਾਂ ਦਾ ਸੰਪਾਦਨ ਕੀਤਾ।[3][4] ਬਲੂਮ ਦੀਆਂ ਕਿਤਾਬਾਂ ਦਾ 40 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ।
ਹੈਰੋਲਡ ਬਲੂਮ | |
---|---|
ਜਨਮ | ਨਿਊ ਯਾਰਕ ਸ਼ਹਿਰ, ਨਿਊ ਯਾਰਕ, ਯੂ.ਐਸ. | ਜੁਲਾਈ 11, 1930
ਮੌਤ | ਅਕਤੂਬਰ 14, 2019 ਨਿਊ ਹੈਵਨ, ਕਨੈਕਟੀਕਟ, ਯੂ.ਐਸ. | (ਉਮਰ 89)
ਕਿੱਤਾ | ਸਾਹਿਤਕ ਆਲੋਚਨਾ, ਲੇਖਕ, ਪ੍ਰੋਫੈਸਰ |
ਸਿੱਖਿਆ | ਕਾਰਨੇਲ ਯੂਨੀਵਰਸਿਟੀ (ਬੀ.ਏ.) ਯੇਲ ਯੂਨੀਵਰਸਿਟੀ (ਪੀਐੱਚ.ਡੀ.) ਪੇਮਬ੍ਰੋਕ ਕਾਲਜ, ਕੈਂਬਰਿਜ |
ਸਾਹਿਤਕ ਲਹਿਰ | ਸੁਹਜਵਾਦ, ਰੁਮਾਂਸਵਾਦ |
ਜੀਵਨ ਸਾਥੀ |
ਜੀਨ ਗੌਲਡ (ਵਿ. 1958) |
ਬੱਚੇ | 2 |
ਬਲੂਮ ਨੇ ਯੇਲ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਕਾਰਨੇਲ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ।
ਲਿਖਣ ਦਾ ਜੀਵਨ
ਸੋਧੋਸ਼ੈਕਸਪੀਅਰ 'ਤੇ ਕੰਮ
ਸੋਧੋਬਲੂਮ ਅੰਦਰ ਵਿਲੀਅਮ ਸ਼ੇਕਸਪੀਅਰ[5] ਦੀ ਡੂੰਘੀ ਕਦਰ ਸੀ ਅਤੇ ਉਸਨੇ ਸ਼ੇਕਸਪੀਅਰ ਨੂੰ ਪੱਛਮ ਦਾ ਸਰਬੋਤਮ ਕੇਂਦਰ ਮੰਨਿਆ।[6]
ਆਪਣੇ ਬਾਅਦ ਦੇ ਸਰਵੇਖਣ ਵਿਚ, ਸ਼ੇਕਸਪੀਅਰ: ਦਿ ਇਨਵੈਂਸ਼ਨ ਆਫ਼ ਦਿ ਹਿਊਮਨ (1998) ਵਿਚ, ਬਲੂਮ ਨੇ ਸ਼ੈਕਸਪੀਅਰ ਦੇ 38 ਨਾਟਕਾਂ ਵਿਚੋਂ ਹਰੇਕ ਦਾ ਵਿਸ਼ਲੇਸ਼ਣ ਦਿੱਤਾ, "ਜਿਨ੍ਹਾਂ ਵਿਚੋਂ ਚੌਵੀ ਮਾਸਟਰਪੀਸ ਹਨ"।
ਹਵਾਲੇ
ਸੋਧੋ- ↑ "Faculty - English". Yale University. Retrieved March 27, 2018.
- ↑ Miller, Mary Alice. "How Harold Bloom Selected His Top 12 American Authors". Vanity Fair. Retrieved March 27, 2018.
- ↑ Romano, Carlin (April 24, 2011). "Harold Bloom by the Numbers – The Chronicle Review – The Chronicle of Higher Education". The Chronicle of Higher Education. Retrieved June 25, 2013.
- ↑ Begley, Adam (September 24, 1994). "Review: Colossus Among Critics: Harold Bloom". The New York Times. New York.
- ↑ Bloom 1994, pp. 2–3
- ↑ Bloom 1994, pp. 24–5
ਬਾਹਰੀ ਲਿੰਕ
ਸੋਧੋ- ਅਧਿਕਾਰਿਤ ਵੈੱਬਸਾਈਟ ਯੇਲ ਯੂਨੀਵਰਸਿਟੀ ਵਿਖੇ
- Epstein, Joseph I. (May 4, 2003). "In Depth with Harold Bloom". Interview. C-SPAN.
- ਸਟੈਨਫੋਰਡ ਦੇ ਪ੍ਰਧਾਨਗੀ ਭਾਸ਼ਣ ਵਿੱਚ ਹੈਰੋਲਡ ਬਲੂਮ
- Lamb, Brian (September 3, 2000). "How to Read and Why". Interview. Booknotes. Archived from the original on October 4, 2012. Retrieved December 27, 2011.
- Oventile, Robert Savino (August 8, 2015). "Anarchic Transports: A Review of Harold Bloom's The Daemon Knows: Literary Greatness and the American Sublime". Review. Sobriquet Magazine. Archived from the original on ਨਵੰਬਰ 20, 2021. Retrieved ਫ਼ਰਵਰੀ 12, 2020.