ਹੋਕੂਸਾਈ
ਕਤਸੁਸ਼ਿਕਾ ਹੋਕੂਸਾਈ (/ˌhoʊkʊˈsaɪ, ˈhoʊkʊsaɪ/,[1][2] also ਯੂਐਸ: /ˈhoʊkəsaɪ/;[3] ਜਪਾਨੀ: Lua error in package.lua at line 80: module 'Module:Lang/data/iana scripts' not found., ਉਚਾਰਨ [katsɯɕi̥ka hokɯ̥sai] ( ਸੁਣੋ); ਅੰ. 31 ਅਕਤੂਬਰ 1760 - 10 ਮਈ 1849) ਇੱਕ ਜਪਾਨੀ ਕਲਾਕਾਰ, ਉਕੀਓ-ਈ ਪੇਂਟਰ ਅਤੇ ਈਦੋ ਪੀਰੀਅਡ ਦਾ ਪ੍ਰਿੰਟਮੇਕਰ ਸੀ।[4] ਈਦੋ (ਹੁਣ ਟੋਕੀਓ) ਵਿੱਚ ਪੈਦਾ ਹੋਇਆ ਹੋਕੂਸਾਈ ਲੱਕੜ ਦੇ ਗੁਟਕਿਆਂ ਦੀ ਪ੍ਰਿੰਟ ਲੜੀ ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ (富嶽三十六景 Fugaku Sanjūroku-kei , c. 1831) ਲਈ ਵਧੇਰੇ ਪ੍ਰਸਿੱਧ ਹੈ। ਇਸ ਲੜੀ ਵਿੱਚ ਵਿੱਚ ਕੌਮਾਂਤਰੀ ਤੌਰ 'ਤੇ ਆਈਕੋਨਿਕ ਪ੍ਰਿੰਟ, ਕਨਾਗਾਵਾ ਦੀ ਮਹਾਨ ਲਹਿਰ ਵੀ ਸ਼ਾਮਲ ਹੈ।
ਹੋਕੂਸਾਈ | |
---|---|
Lua error in package.lua at line 80: module 'Module:Lang/data/iana scripts' not found. | |
ਜਨਮ | ਤੋਕੀਤਾਰ Lua error in package.lua at line 80: module 'Module:Lang/data/iana scripts' not found. ਅੰਦਾਜ਼ਨ 31 ਅਕਤੂਬਰ 1760 |
ਮੌਤ | 10 ਮਈ 1849 ਈਦੋ (ਅਜੋਕਾ ਟੋਕੀਓ), ਜਾਪਾਨ | (ਉਮਰ 88)
ਰਾਸ਼ਟਰੀਅਤਾ | ਜਾਪਾਨੀ |
ਲਈ ਪ੍ਰਸਿੱਧ | ਉਕੀਓ-ਈ ਪੇਂਟਿੰਗ, ਮੰਗਾ ਅਤੇ ਲੱਕੜ ਦੇ ਗੁਟਕਿਆਂ ਤੇ ਛਪਾਈ |
ਜ਼ਿਕਰਯੋਗ ਕੰਮ | ਕਨਾਗਾਵਾ ਦੀ ਮਹਾਨ ਲਹਿਰ |
ਹੋਕੂਸਾਈ ਨੇ ਜਾਪਾਨ ਵਿੱਚ ਘਰੇਲੂ ਯਾਤਰਾ ਵਿੱਚ ਉਛਾਲ ਅਤੇ ਮਾਊਂਟ ਫੂਜੀ ਦੇ ਨਾਲ ਉਸ ਦੇ ਵਿਅਕਤੀਗਤ ਲਗਾਉ ਦੇ ਕਰਨ, ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ ਲੜੀ ਬਣਾਈ।[5] ਇਹ ਲੜੀ, ਅਤੇ ਇਸ ਵਿੱਚ ਵੀ ਵਿਸ਼ੇਸ਼ ਕਰਕੇ ਕਨਾਗਾਵਾ ਦੀ ਮਹਾਨ ਲਹਿਰ ਨਾਮ ਦਾ ਪ੍ਰਿੰਟ ਅਤੇ ਸੁਹਣੀ ਹਵਾ, ਸਾਫ਼ ਸਵੇਰ, ਦੇ ਕਾਰਨ ਜਾਪਾਨ ਅਤੇ ਵਿਦੇਸ਼ਾਂ ਦੋਨਾਂ ਵਿੱਚ ਹੋਕੂਸਾਈ ਨੂੰ ਬਹੁਤ ਪ੍ਰਸਿੱਧੀ ਮਿਲੀ। ਜਿਵੇਂ ਇਤਿਹਾਸਕਾਰ ਰਿਚਰਡ ਲੇਨ ਨੇ ਸਿੱਟਾ ਕੱਢਿਆ ਹੈ, "ਵਾਸਤਵ ਵਿੱਚ, ਜੇਕਰ ਕੋਈ ਇੱਕ ਕੰਮ ਦੱਸਣਾ ਹੋਵੇ ਜਿਸਨੇ ਹੋਕੁਸਾਈ ਦਾ ਨਾਮ ਜਾਪਾਨ ਅਤੇ ਵਿਦੇਸ਼ ਦੋਨਾਂ ਵਿੱਚ ਬਣਾਇਆ ਹੈ, ਤਾਂ ਉਹ ਇਹ ਯਾਦਗਾਰੀ ਪ੍ਰਿੰਟ-ਲੜੀ ਹੈ।[6] ਹਾਲਾਂ ਕਿ ਇਸ ਲੜੀ ਤੋਂ ਪਹਿਲਾਂ ਹੋਕੂਸਾਈ ਦਾ ਕੰਮ ਨਿਰਸੰਦੇਹ ਮਹੱਤਵਪੂਰਣ ਸੀ, ਪਰ ਇਸ ਲੜੀ ਦੇ ਬਾਅਦ ਹੀ ਉਸ ਨੂੰ ਵਿਆਪਕ ਮਾਨਤਾ ਮਿਲੀ।[7]
ਸ਼ੁਰੂਆਤੀ ਜ਼ਿੰਦਗੀ ਅਤੇ ਕਲਾਤਮਕ ਸਿਖਲਾਈ
ਸੋਧੋਹੋੱਕੂਸਾਈ ਦੀ ਜਨਮ ਤਰੀਕ ਦਾ ਸਪਸ਼ਟ ਪਤਾ ਨਹੀਂ ਹੈ, ਪਰੰਤੂ ਅਕਸਰ ਈਦੋ ਦੇ ਕਤਸੁਸ਼ਿਕਾ ਜ਼ਿਲੇ ਦੇ ਇੱਕ ਕਾਰੀਗਰ ਪਰਿਵਾਰ ਵਿੱਚ ਹਰਕੇ ਯੁੱਗ ਦੇ 10 ਵੇਂ ਸਾਲ ਦੇ 9 ਵੇਂ ਮਹੀਨੇ ਦੇ 23 ਵੇਂ ਦਿਨ (ਜਾਂ ਪੁਰਾਣੇ ਕੈਲੰਡਰ ਮੁਤਾਬਕ 31 ਅਕਤੂਬਰ 1760) ਦੱਸਿਆ ਜਾਂਦਾ ਹੈ।[8] ਉਸ ਦੇ ਬਚਪਨ ਦਾ ਨਾਮ ਤੋਕੀਤਾਰ ਸੀ।[9] ਇਹ ਮੰਨਿਆ ਜਾ ਰਿਹਾ ਹੈ ਉਸ ਦਾ ਪਿਤਾ ਸ਼ੀਸ਼ੇ-ਸਾਜ ਨਾਕਾਜੀਮਾ ਈਸੇ, ਸ਼ੋਗਨ ਲਈ ਸ਼ੀਸ਼ੇ ਬਣਾਉਂਦਾ ਹੁੰਦਾ ਸੀ। ਉਸ ਦੇ ਪਿਤਾ ਹੋਕੂਸਾਈ ਨੂੰ ਆਪਣਾ ਵਾਰਸ ਨਹੀਂ ਬਣਾਇਆ, ਇਸ ਲਈ ਸੰਭਵ ਹੈ ਕਿ ਉਸ ਦੀ ਮਾਤਾ ਇੱਕ ਦਾਸੀ ਸੀ। ਹੋਕੂਸਾਈ ਨੇ ਛੇ ਸਾਲ ਦੀ ਉਮਰ ਵਿੱਚ ਪੇਂਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ, ਸ਼ਾਇਦ ਉਸਨੇ ਆਪਣੇ ਪਿਤਾ ਤੋਂ ਇਹ ਕਲਾ ਸਿੱਖੀ, ਜਿਸ ਨੂੰ ਸ਼ੀਸ਼ਿਆਂ ਉੱਤੇ ਕੰਮ ਕਰਦਿਆਂ ਸ਼ੀਸ਼ਿਆਂ ਦੇ ਆਲੇ ਦੁਆਲੇ ਡਿਜ਼ਾਈਨਦਾਰ ਪੇਂਟਿੰਗ ਬਣਾਉਣਾ ਸ਼ਾਮਲ ਸੀ।
ਹਵਾਲੇ
ਸੋਧੋ- ↑ ਫਰਮਾ:Cite American Heritage Dictionary
- ↑ "Hokusai". Merriam-Webster Dictionary. Retrieved 9 May 2019.
- ↑ "Hokusai, Katsushika" Archived 2019-05-09 at the Wayback Machine. (US) and ਫਰਮਾ:Cite Oxford Dictionaries
- ↑ Nussbaum, Louis Frédéric. (2005). "Hokusai" in Japan Encyclopedia, p. 345.
- ↑ Smith [page needed]
- ↑ Nagata, Seiji. Hokusai: Genius of the Japanese Ukiyo-e. Kodansha, Tokyo, 1999. [page needed]
- ↑ Kleiner, Fred S. and Christin J. Mamiya, (2009). Gardner's Art Through the Ages: Non-Western Perspectives, p. 115.
- ↑ Weston, p. 116
- ↑ Nagata [page needed]