ਹੋਰੇਸ ਆੱਰਥਰ ਰੋਜ਼
ਹੋਰੇਸ ਆੱਰਥਰ ਰੋਜ਼ ਇੰਡਿਅਨ ਸਿਵਲ ਸਰਵਿਸ ਵਿਚ ਪ੍ਰਬੰਧਕ ਕਰਤਾ ਸੀ। ਰੋਜ਼ ਭਾਰਤ ਵਿੱਚ ਬ੍ਰਿਟਿਸ ਰਾਜ ਦੇ ਸਮੇਂ ਨਾਲ ਸਬ਼ੰਧਿਤ ਕੰਮਾਂ ਦਾ ਲੇਖਕ ਵੀ ਸੀ। ਹੋਰੇਸ ਆੱਰਥਰ ਰੋਜ਼ ਦਾ ਜਨਮ 25 ਨਵੰਬਰ 1867 ਨੂੰ ਈਸਟ ਗਰੀਨਸਟੈਡ ਦੇ ਇਕ ਵਪਾਰੀ ਦੇ ਘਰ ਹੋਇਆ।[1] ਉਸ ਦਾ ਘਰ ਵਾਲਿੰਗਫਰਡ ਵਿੱਚ ਸੀ। ਪਰ ਉਸਨੂੰ ਪੜ੍ਹਨ ਲਈ ਸੈਂਟ ਪਾਲ ਸਕੂਲ ਅਤੇ ਏਮੁਅਲ ਕਾਲਜ ਕੈਂਬਰਿਜ ਵਿੱਚ ਅਉਣਾ ਪੈਂਦਾ ਸੀ। ਸਰੀ ਪ੍ਰਦੇੇੇੇਸ਼ ਵਿੱਚ ਉਸਨੂੰ ਸ਼ਕਾਲਰਸਿਪ ਵਜੋਂ ਪੁਰਸਕਾਰ ਨਾਲ ਨਿਵਾਜਿਆ ਗਿਆ।[1][2] 1886 ਵਿੱਚ ਹੋਰੇਸ ਆੱਰਥਰ ਰੋਜ਼ ਨੇ ਇੰਡਿਅਨ ਸਿਵਲ ਸਰਵਿਸ ਲਈ ਮੁਕਾਬਲੇ ਦਾ ਇਮਤਿਹਾਨ ਪਾਸ ਕੀਤਾ। 4 ਅਕਤੂਬਰ 1888 ਵਿੱਚ ਉਹ ਭਾਰਤ ਆਇਆ। ਅਤੇ ਉਸਨੂੰ ਸਹਾਇਕ ਕਮਿਸ਼ਨਰ ਦੀ ਪਦਵੀ ਉਤੇ ਪੰਜਾਬ ਵਿੱਚ ਰੱਖਿਆ ਗਿਆ। ਮਾਰਚ 1898 ਵਿੱਚ ਉਸਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। 1902 ਵਿੱਚ ਉਹ ਗੈਜਟ ਰਵੀਜ਼ਨ ਦਾ ਸੁਪਰਡੈਂਟ ਬਣਾ ਦਿੱਤਾ ਗਿਆ।[3]
ਹੋਰੇਸ ਆੱਰਥਰ ਰੋਜ਼ | |
---|---|
ਜਨਮ | 25 ਨਵੰਬਰ 1867 |
ਮੌਤ | 18 ਸਤੰਬਰ 1933 | (ਉਮਰ 65)
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਇੰਡਿਅਨ ਸਿਵਲ ਸਰਵਿਸ ਪ੍ਰਬੰਧਕ |
ਲਈ ਪ੍ਰਸਿੱਧ | ਮਾਨਵ ਵਿਗਿਆਨੀ |
ਹੋਰੇਸ ਆੱਰਥਰ ਰੋਜ਼ 1901 ਵਿੱਚ ਪੰਜਾਬ ਮਰਦਮ ਸ਼ੁਮਾਰੀ ਅਤੇ ਉਦੋਂ ਤੋਂ 1906 ਤੱਕ ਸੂਬਿਆ ਲਈ ਮਾਨਵ ਵਿਗਿਆਨਤਾ ਦਾ ਸੁਪਰਡੈਂਟ ਰਿਹਾ।।[4] 1906 ਤੋਂ 1913 ਤੱਕ ਉਹ ਜਿਲ੍ਹੇ ਦਾ ਜੱਜ ਰਿਹਾ,ਫਿਰ ਉਸਨੂੰ ਜਿਲ੍ਹਾ ਤੇ ਪੰਜਾਬ ਦੇ ਸੈਸ਼਼ਨ ਦੀ ਅਦਾਲਤ ਵਿੱਚ ਇੱਕ ਜਿਲ੍ਹਾ ਜੱਜ ਵਜੋਂ ਨਿਯੁਕਤ ਕਰ ਦਿੱਤਾ ਗਿੱਆ ਸੀ।[1][5] ਉਹ ਪਹਿਲੇ ਵਿਸ਼ਵ ਯੁੱਧ ਦੇ ਦੋਰਾਨ ਭਾਰਤੀ ਫੋਜ ਵਿੱਚ ਆਨਨੇਰੀ ਉਪ ਕਰਨਲ ਦੇ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ।
ਹੋਰੇਸ ਆੱਰਥਰ ਰੋਜ਼ 1918 ਵਿੱਚ ਇੰਡਿਅਨ ਸਿਵਲ ਸਰਵਿਸ ਦੀ ਪਦਵੀ ਤੋਂ ਰਿਟਾਇਰ ਹੋ ਗਿਆ ਅਤੇ 18 ਸਤੰਬਰ 1983 ਨੂੰ ਸੈਂਟ ਬਰੀਲੈਡ ਜਰਸੀ ਵਿੱਚ ਉਸਦੀ ਮੋਤ ਹੋ ਗਈ।[1]
ਹਵਾਲੇ
ਸੋਧੋ- ↑ 1.0 1.1 1.2 1.3 ਫਰਮਾ:Acad
- ↑ "Honours". The Pauline. IV (19). London: St Paul's School: 433. ਮਾਰਚ 1886. Retrieved 12 ਨਵੰਬਰ 2011.
- ↑ The India List and Office List. India Office. 1905. p. 604. Retrieved 12 ਨਵੰਬਰ 2011.
- ↑ Encyclopædia Britannica. Vol. III (13th ed.). London: The Encyclopædia Britannica Company. 1926. p. xiv. Retrieved 12 ਨਵੰਬਰ 2011.
- ↑ Encyclopædia Britannica. Vol. 12 (14th ed.). London: The Encyclopædia Britannica Company. 1929. p. xi. Retrieved 12 ਨਵੰਬਰ 2011.