ਹੌਬੀ ਧਾਲੀਵਾਲ (ਅੰਗਰੇਜ਼ੀ: Hobby Dhaliwal) ਇੱਕ ਪੰਜਾਬੀ ਫ਼ਿਲਮ ਅਦਾਕਾਰ ਹੈ, ਜੋ ਪੰਜਾਬੀ ਫ਼ਿਲਮਾਂ ਵਿੱਚ ਆਪਣੀਆਂ ਨਕਾਰਾਤਮਕ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹੌਬੀ ਅਤੀਤ ਵਿੱਚ ਆਪਣੇ ਗਾਉਣ ਅਤੇ ਭੰਗੜੇ ਦੇ ਹੁਨਰ ਲਈ ਵੀ ਜਾਣਿਆ ਜਾਂਦਾ ਹੈ।[1]

ਹੌਬੀ ਧਾਲੀਵਾਲ
ਜਨਮ
ਚਪਰੌਂੜਾ, ਸੰਗਰੂਰ
ਰਾਸ਼ਟਰੀਅਤਾਭਾਰਤੀ
ਹੋਰ ਨਾਮਹੋਬੀ / ਹਾਬੀ ਧਾਲੀਵਾਲ
ਜੀਵਨ ਸਾਥੀਲਿੱਲੀ ਧਾਲੀਵਾਲ
ਬੱਚੇਜੈ ਸਿੰਘ, ਸੁਹਾਬ ਧਾਲੀਵਾਲ ਵੜੈਚ

ਜਨਮ ਅਤੇ ਅਰੰਭਕ ਜੀਵਨ:

ਸੋਧੋ

ਹੋਬੀ ਧਾਲੀਵਾਲ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਚਪਰੌੜਾ ਵਿੱਚ ਹੋਇਆ ਸੀ। ਬਲਵੀਰ ਸਿੰਘ ਧਾਲੀਵਾਲ ਅਤੇ ਸੁਰਿੰਦਰ ਕੌਰ, ਹਾਬੀ ਧਾਲੀਵਾਲ ਦੇ ਮਾਪੇ ਹਨ।[2] ਉਸਨੇ ਮਾਡਲ ਸਕੂਲ ਨਾਭਾ ਤੋਂ ਆਪਣਾ ਸਕੂਲੀ ਪੜ੍ਹਾਈ ਕੀਤੀ। ਬਾਅਦ ਵਿੱਚ ਉਸ ਨੇ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ। ਕਾਲਜ ਦੇ ਸਮੇਂ ਦੌਰਾਨ ਉਹ ਖੇਡਾਂ, ਗੀਤਾਂ ਅਤੇ ਭੰਗੜੇ ਵਿੱਚ ਸ਼ਾਮਲ ਹੁੰਦਾ ਸੀ।

ਸ਼ੁਰੂਆਤੀ ਕਰੀਅਰ

ਸੋਧੋ

ਉਸਨੇ ਸਾਗਰ ਐਸ. ਸ਼ਰਮਾ ਦੀ ਅਗਵਾਈ ਹੇਠ 2012 ਦੀ ਫ਼ਿਲਮ ਬੁਰਰਾਹ ਨਾਲ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸਨੇ ਲਗਾਤਾਰ ਹੀਰ ਐਂਡ ਹੀਰੋ, ਅੰਗ੍ਰੇਜ਼, ਅਰਦਾਸ, ਬੰਬੂਕਾਟ, ਮੰਜੇ ਬਿਸਤਰੇ, ਸਾਬ ਬਹਾਦਰ, ਕ੍ਰੇਜ਼ੀ ਟੱਬਰ, ਅਸ਼ਕੇ ਅਤੇ ਜੋਰਾ 10 ਨੰਬਰੀਆ[3] ਵਰਗੀਆਂ ਕਈ ਫਿਲਮਾਂ ਵਿੱਚ ਪ੍ਰਸਿੱਧ ਸਹਾਇਕ ਭੂਮਿਕਾਵਾਂ ਨਿਭਾਈਆਂ।[4]

ਹਵਾਲੇ

ਸੋਧੋ
  1. "Hobby Dhaliwal |Proud of Punjabi Cinema|Wiki|Family|Biography|". PunjabDreamz (in ਅੰਗਰੇਜ਼ੀ (ਅਮਰੀਕੀ)). 2017-03-17. Retrieved 2018-10-16.
  2. "Hobby Dhaliwal Height, Weight, Age, Affairs, Family, Biography & More | StarsUnfolded". starsunfolded.com (in ਅੰਗਰੇਜ਼ੀ (ਬਰਤਾਨਵੀ)). Retrieved 2018-10-16.
  3. "Hobby Dhaliwal". IMDb. Retrieved 2018-10-16.
  4. "Hobby Dhaliwal - Movies, Biography, News, Age & Photos | BookMyShow". BookMyShow. Retrieved 2018-10-16.