ਬੰਬੂਕਾਟ ਇੱਕ ਪੰਜਾਬੀ ਦੀ ਫ਼ਿਲਮ ਹੈ ਜੋ ਪੰਕਜ ਬੱਤਰਾ ਨੇ ਨਿਰਦੇਸ਼ਤ ਕੀਤਾ। ਇਸ ਫ਼ਿਲਮ ਨੂੰ ਜੱਸ ਗਰੇਵਾਲ ਨੇ ਲਿੱਖਿਆ ਅਤੇ ਐਮੀ ਵਿਰਕ, ਬਿਨੂ ਢਿੱਲੋਂ, ਸਿਮੀ ਚਹਿਲ ਅਤੇ ਸ਼ੀਤਲ ਠਾਕੁਰ ਨੇ ਫ਼ਿਲਮਾਇਆ। ਇਹ ਫ਼ਿਲਮ 29 ਜੁਲਾਈ, 2016 ਵਿੱਚ ਸੰਸਾਰ ਭਰ ਦੇ ਪਰਦਿਆਂ ਉੱਪਰ ਰਿਲੀਜ਼ ਹੋਈ।

ਬੰਬੂਕਾਟ
ਨਿਰਦੇਸ਼ਕਪੰਕਜ ਬੱਤਰਾ
ਸਕਰੀਨਪਲੇਅਜੱਸ ਗਰੇਵਾਲ
ਕਹਾਣੀਕਾਰਜੱਸ ਗਰੇਵਾਲ
ਨਿਰਮਾਤਾਐਮੀ ਵਿਰਕ
ਕਾਰਜ ਗਿੱਲ
ਸਿਤਾਰੇਐਮੀ ਵਿਰਕ
ਬਿਨੂ ਢਿੱਲੋਂ
ਸਿਮੀ ਚਹਿਲ
ਸ਼ੀਤਲ ਠਾਕੁਰ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਪਾਦਕਮਨੀਸ਼ ਮੋਰ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਨਦਰ ਫ਼ਿਲਮਜ਼
ਰਿਧਮ ਬਵਾਇਜ਼ ਇੰਟਰਟੇਨਮੈਂਟ
ਰਿਲੀਜ਼ ਮਿਤੀ
  • 29 ਜੁਲਾਈ 2016 (2016-07-29)
ਮਿਆਦ
118 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਇਹ ਫ਼ਿਲਮ ਫਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਫ਼ਿਲਮਾਈ ਗਈ ਹੈ। ਫ਼ਿਲਮ ਵਿੱਚ ਦੋ ਭੈਣਾਂ ਹਨ ਜਿਨ੍ਹਾਂ ਵਿਚੋਂ ਇੱਕ ਰੰਗ ਦੀ ਗੋਰੀ ਹੈ ਅਤੇ ਦੂਜੀ ਸਾਂਵਲੀ ਹੈ। ਗੋਰੀ ਅਫਸਰ ਨੂੰ ਵਿਆਹੀ ਜਾਂਦੀ ਹੈ ਅਤੇ ਸਾਂਵਲੀ ਗਰੀੌਬ ਕਿਸਾਨ ਨੂੰ ਵਿਆਹੀ ਜਾਂਦੀ ਹੈ। ਕਿਸਾਨ ਮਹਿਸੂਸ ਕਰਦਾ ਹੈ ਕਿ ਉਸਦਾ ਸਹੁਰਾ ਪਰਿਵਾਰ ਉਸਦੀ ਉਵੇਂ ਇਜ਼ੱਤ ਨਹੀਂ ਕਰਦਾ ਜਿਵੇਂ ਅਫਸਰ ਦੀ ਕਰਦਾ ਹੈ। ਇਸਲਈ ਉਹ ਆਪਣਾ ਰੋਹਬ ਪੁਗਾਉਣ ਲਈ ਬੰਬੂਕਾਟ ਲੈਣ ਦੀ ਸੋਚਦਾ ਹੈ। ਗਲਤੀ ਨਾਲ ਉਹ ਚੋਰੀ ਦਾ ਬੰਬੂਕਾਟ ਖਰੀਦ ਲੈਂਦਾ ਹੈ। ਇਸ ਕਾਰਨ ਉਸਨੂੰ ਸਜ਼ਾ ਹੋ ਜਾਂਦੀ ਹੈ।

ਪਾਤਰ

ਸੋਧੋ

ਫ਼ਿਲਮ ਦੇ ਗੀਤ

ਸੋਧੋ
ਨੰਬਰ ਗੀਤ ਗਾਇਕ ਸੰਗੀਤ ਤਾਲ
1. ਜਿੰਦ ਅਮਰਿੰਦਰ ਗਿੱਲ ਜਤਿੰਦਰ ਸ਼ਾਹ ਚਰਨ ਲਿਖਾਰੀ
2. ਕੈਂਠੇ ਵਾਲਾ ਐਮੀ ਵਿਰਕ ਅਤੇ ਕੌਰ ਬੀ ਜਤਿੰਦਰ ਸ਼ਾਹ ਵੀਤ ਬਲਜੀਤ
3. ਲੰਘੇ ਪਾਣੀ ਪ੍ਰਭ ਗਿੱਲ ਜਤਿੰਦਰ ਸ਼ਾਹ ਵਿੰਦਰ ਨਥੁਮਾਜਰਾ
4. ਰਾਖੀ ਸੋਨਿਆ ਵੇ ਐਮੀ ਵਿਰਕ ਅਤੇ ਰਾਸ਼ੀ ਸੂਦ ਜਤਿੰਦਰ ਸ਼ਾਹ ਵੀਤ ਬਲਜੀਤ
5. ਬੰਬੂਕਾਟ ਐਮੀ ਵਿਰਕ ਜਤਿੰਦਰ ਸ਼ਾਹ ਵੀਤ ਬਲਜੀਤ

ਹਵਾਲੇ

ਸੋਧੋ