ਹੰਸ ਰਾਜ ਮਹਿਲਾ ਮਹਾਵਿਦਿਆਲਾ

ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦਾ ਕਾਲਜ ਦਿਆਲੂ ਮਹਾਂਪੁਰਸ਼ ਹੰਸ ਰਾਜ ਵਲੋਂ 1927 ਨੂੰ ਲਾਹੌਰ ਵਿਖੇ ਔਰਤਾਂ ਦੀ ਸਿੱਖਿਆ ਲਈ ਸ਼ੁਰੂ ਕੀਤਾ ਗਿਆ। ਡਾ. ਸਰਵੇਪੱਲੀ ਰਾਧਾਕ੍ਰਿਸ਼ਣਨ ਨੇ 7 ਨਵੰਬਰ 1959 ਵਿੱਚ ਇਸ ਸੰਸਥਾ ਦਾ ਉਦਘਾਟਨ ਕੀਤਾ। ਇਸ ਨਵੇਕਲੀ ਸੰਸਥਾ ਨੂੰ ਨੈਕ ਦਾ 1++ ਗਰੇਡ ਮਿਲਿਆ ਹੋਇਆ ਹੈ। ਇਸ ਸੰਸਥਾ ਵਿੱਚ ਯੂਨੀਵਰਸਿਟੀ ਗਰਾਂਟ ਕਮਿਸ਼ਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਵੱਖਰੋ-ਵੱਖਰੇ ਕੋਰਸਾਂ ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਕਾਲਜ ਲਗਭਗ 30 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।[1]

ਹੰਸ ਰਾਜ ਮਹਿਲਾ ਮਹਾਵਿਦਿਆਲਾ
ਪੰਜਾਬੀ ਯੂਨੀਵਰਸਿਟੀ
ਹੰਸ ਰਾਜ ਮਹਿਲਾ ਮਹਾਵਿਦਿਆਲਾ
ਸਥਾਨਜਲੰਧਰ
ਪੂਰਾ ਨਾਮਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਮੌਢੀਦਿਆਲੂ ਮਹਾਂਪੁਰਸ਼ ਹੰਸ ਰਾਜ
ਸਥਾਪਨਾ1927
Postgraduatesਐਮ.ਏ
ਵੈੱਬਸਾਈਟhrmmv.org

ਸਹੂਲਤਾਂ

ਸੋਧੋ

ਜਿਮਨੇਜ਼ੀਅਮ ਹਾਲ, ਏਵੀਏਸ਼ਨ ਲੈਬ, 85 ਹਜ਼ਾਰ ਕਿਤਾਬਾਂ ਅਤੇ 123 ਰਸਾਲਿਆਂ ਨਾਲ ਭਰੀ ਲਾਇਬ੍ਰਰੇਰੀ, ਬੋਟੈਨੀਕਲ ਗਾਰਡਨ, ਸਵਿੰਮਿੰਗ ਪੂਲ, ਸਟੂਡੈਂਟ ਕੌਮਨ ਰੂਮ, ਪ੍ਰਸ਼ਾਸਨਿਕ ਬਲਾਕ, ਰਿਸੈਪਸ਼ਨ ਹਾਲ, ਵੀਡੀਓ ਕਾਨਫਰੰਸ ਹਾਲ, ਮਲਟੀ ਮੀਡੀਆ ਸੈਂਟਰ, ਏਵੀਏਸ਼ਨ ਲੈਬ, ਥੀਏਟਰ, ਡਾਂਸ, ਫੈਸ਼ਨ ਸਟੂਡੀਓ, ਫੈਸ਼ਨ ਗੈਲਰੀ ਆਦਿ ਬਣਾਏ ਗਏ ਹਨ।

ਕੋਰਸ

ਸੋਧੋ

ਵਿਦਿਆਰਥੀਆਂ ਵਾਸਤੇ ਬੀ.ਏ., ਬੀ.ਐਸਸੀ. (ਇਕਨਾਮਿਕਸ) ਬੀ. ਐਸ.ਸੀ. ਫੈਸ਼ਨ ਡਿਜ਼ਾਇਨਿੰਗ, ਬੀ.ਐਸਸੀ. ਰੈਗੂਲਰ, ਬੀ.ਬੀ.ਏ, ਬੀ.ਐਸਸੀ. ਨਾਨ ਮੈਡੀਕਲ, ਬੀ.ਐਸਸੀ. ਮੈਡੀਕਲ., ਬੀ.ਸੀ.ਏ., ਬੀ.ਐਸ. ਸੀ. ਆਈ.ਟੀ., ਬੀ.ਐਸਸੀ. ਕੰਪਿਊਟਰ ਸਾਇੰਸ ਸਮੇਤ ਐਮ.ਏ. ਲਈ ਕਈ ਵਿਸ਼ੇ ਵੀ ਉਪਲਬਧ ਕਰਾਏ ਹਨ। ਜਿਨ੍ਹਾਂ ਵਿੱਚ ਐਮ.ਏ. ਅੰਗਰੇਜੀ, ਰਾਜਨੀਤਕ ਸ਼ਾਸਤਰ, ਹਿੰਦੀ, ਮਿਊਜ਼ਿਕ ਤੋਂ ਇਲਾਵਾ ਪੋਸਟ ਗਰੈਜੁੂਏਟ ਪੱਧਰ ਦੇ ਕਈ ਡਿਪਲੋਮੇ ਵੀ ਕਰਵਾਏ ਜਾਂਦੇ ਹਨ, ਜਿਵੇਂ ਪੀ.ਜੀ. ਡਿਪਲੋਮਾ, ਬਿਜ਼ਨਸ ਮੈਨੇਜਮੈਂਟ, ਕਾਉਂਸਲਿੰਗ ਆਦਿ। ਇਸ ਤੋਂ ਇਲਾਵਾ ਐਚ.ਐਮ.ਵੀ. ਕਾਲਜ ਨੂੰ ਸਾਇਬਰ ਲਾਅ ਅਤੇ ਇਨਫਰਮੇਸ਼ਨ ਦਾ ਡਿਪਲੋਮਾ

ਮੈਗਜ਼ੀਨ

ਸੋਧੋ

ਕਾਲਜ ਮੈਗਜ਼ੀਨ ‘ਦੀਪਸ਼ਿਖਾ’ ਐਚ.ਐਮ. ਵੀ. ਨਿਊਜ਼, ਸਾਹਿਤ ਵਿਲੋਕਣ, ਕੰਪਿਊਟਰ ਐਪਕਸ ਅਤੇ ਕਮਰਸ ਸਪੈਕਟਰਮ ਇਸ ਸੰਸਥਾ ਦੇ ਪ੍ਰਕਾਸ਼ਨ ਹਨ।

ਪ੍ਰਮੁੱਖ ਸ਼ਖਸੀਅਤ

ਸੋਧੋ

ਪ੍ਰਮੁੱਖ ਸ਼ਖਸੀਅਤਾਂ ਜਿਵੇਂ ਸ਼੍ਰੀਮਤੀ ਸਰਲਾ ਗਰੇਵਾਲ, (ਸਾਬਕਾ ਪ੍ਰਿੰ. ਸੈਕਟਰੀ ਪ੍ਰਧਾਨ ਮੰਤਰੀ), ਸੰਤੋਸ਼ ਦੁੱਗਲ (ਅਡੀਸ਼ਨਲ ਸੈਕਟਰੀ ਭਾਰਤ ਸਰਕਾਰ), ਪ੍ਰਵੀਨ ਓਰੀ (ਆਈ.ਏ.ਐਸ.), ਸ੍ਰੀਮਤੀ ਜਸਦੀਪ ਵਰਿੰਦਰ ਸਿੰਘ (ਆਈ.ਏ.ਐਸ.), ਹਰਵੀਨ ਕੌਰ (ਜੈੱਟ ਫਾਇਟਰ), ਅਰਜੁਨ ਅਵਾਰਡੀ ਮਨਜੀਤ ਕੌਰ, ਭਾਵਨਾ ਗਰਗ (1994) ਕਮਿਸ਼ਨਰ ਹੁਸ਼ਿਆਰਪੁਰ, ਸ਼੍ਰੀਮਤੀ ਸੁਨੀਤਾ ਰਾਣੀ (2000) ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡੀ ਇਸ ਸੰਸਥਾ ਦੇ ਵਿਦਿਆਰਥੀ ਰਹੇ ਹਨ।

ਕਾਲਜ ਦੇ ਪ੍ਰਿਸੰੀਪਲ

ਸੋਧੋ
  • ਕੁਮਾਰੀ ਵਿਦਿਆਵਤੀ ਆਨੰਦ
  • ਕੁਮਾਰੀ ਕਮਲਾ ਖੰਨਾ
  • ਸ੍ਰੀਮਤੀ ਕਾਂਤਾ ਸਰੀਨ
  • ਸ੍ਰੀਮਤੀ ਪੀ.ਪੀ. ਸ਼ਰਮ
  • ਸ੍ਰੀਮਤੀ ਜੁਨੇਸ਼ ਕਾਕੜੀਆ
  • ਸ੍ਰੀਮਤੀ ਸਰਿਤਾ ਖੁੱਲਰ
  • ਸ੍ਰੀਮਤੀ ਡਾ. ਰੇਖਾ ਕਾਲੀਆ ਭਾਰਦਵਾਜ

ਹਵਾਲੇ

ਸੋਧੋ