"ਬਾਦਸ਼ਾਹ ਨੰਗਾ ਹੈ" (ਡੈਨਿਸ਼: [Kejserens nye Klæder] Error: {{Lang}}: text has italic markup (help)) ਡੈਨਮਾਰਕ ਦੇ ਲੇਖਕ ਹੈਂਸ ਕਰਿਸ਼ਚੀਅਨ ਐਂਡਰਸਨ ਦੀ 1837 ਵਿੱਚ ਦੋ ਜੁਲਾਹਿਆਂ ਬਾਰੇ ਲਿਖੀ ਇੱਕ ਪਰੀ ਕਹਾਣੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਬਾਦਸ਼ਾਹ ਨੂੰ ਉੱਲੂ ਬਣਾ ਦਿੱਤਾ ਸੀ। ਉਹਨਾਂ ਨੇ ਇਹ ਦਾਅਵਾ ਕੀਤਾ ਕਿ ਉਹ ਰਾਜੇ ਲਈ ਅਜਿਹੀ ਸੁੰਦਰ ਪੌਸ਼ਾਕ ਤਿਆਰ ਕਰਨਗੇ ਜਿਸ ਦੀ ਵੱਡੀ ਖੂਬੀ ਇਹ ਹੋਵੇਗੀ ਕਿ ਉਹ ਪੌਸ਼ਾਕ ਕਿਸੇ ਮੂਰਖ ਵਿਅਕਤੀ ਜਾਂ ਆਪਣੇ ਅਹੁਦੇ ਲਈ ਅਯੋਗ ਵਿਅਕਤੀ ਨੂੰ ਵਿਖਾਈ ਨਹੀਂ ਦੇਵੇਗੀ। ਠੱਗ ਜੁਲਾਹਿਆਂ ਨੇ ਰਾਜੇ ਦੇ ਸਾਰੇ ਕੱਪੜੇ ਲਹਾ ਦਿੱਤੇ ਅਤੇ ਉਸ ਨੂੰ ਨਵੀਂ ਪੋਸ਼ਾਕ ਪਹਿਨਾਉਣ ਦਾ ਨਾਟਕ ਕਰ ਦਿੱਤਾ। ਰਾਜੇ ਦੇ ਦਰਬਾਰੀ ਅਤੇ ਨੌਕਰ-ਚਾਕਰ ਝੂਠੀ ਮੂਠੀ ਉਸ ਦੀਆਂ ਤਾਰੀਫਾਂ ਕਰਦੇ ਰਹੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਮੂਰਖ ਕਹਾਉਣ ਜਾਂ ਆਪਣੇ ਅਹੁਦਿਆਂ ਲਈ ਅਯੋਗ ਕਰਾਰ ਦੇ ਦਿੱਤੇ ਜਾਣ। ਰਾਜਾ ਨੰਗ ਧੜੰਗਾ ਬਾਹਰ ਚਲਿਆ ਗਿਆ। ਹਰ ਕੋਈ ਹਕੀਕਤ ਖੋਲ੍ਹਣ ਤੋਂ ਗੁਰੇਜ਼ ਕਰ ਰਿਹਾ ਸੀ। ਆਖਰ ਇੱਕ ਬੱਚੇ ਨੇ ਪੋਲ ਖੋਲ੍ਹ ਦਿੱਤੀ, "ਉਏ, ਏਸ ਨੇ ਤਾਂ ਕੁਝ ਵੀ ਨਹੀਂ ਪਹਿਨਿਆ ਹੋਇਆ!" ਇਸ ਕਹਾਣੀ ਨੂੰ ਸੌ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ[1]
"ਬਾਦਸ਼ਾਹ ਨੰਗਾ ਹੈ" |
---|
|
|
ਮੂਲ ਸਿਰਲੇਖ | Kejserens nye Klæder |
---|
ਦੇਸ਼ | ਡੈਨਮਾਰਕ |
---|
ਭਾਸ਼ਾ | ਡੈਨਿਸ਼ |
---|
ਵੰਨਗੀ | ਸਾਹਿਤਕ ਲੋਕ ਕਹਾਣੀ |
---|
ਪ੍ਰਕਾਸ਼ਨ | Fairy Tales Told for Children. First Collection. Third Booklet. 1837. (Eventyr, fortalte for Børn. Første Samling. Tredie Hefte. 1837.) |
---|
ਪ੍ਰਕਾਸ਼ਨ ਕਿਸਮ | ਪਰੀ ਕਹਾਣੀ ਸੰਗ੍ਰਹਿ |
---|
ਪ੍ਰਕਾਸ਼ਕ | C.A. Reitzel |
---|
ਪ੍ਰਕਾਸ਼ਨ ਮਿਤੀ | 7 ਅਪਰੈਲ 1837 |
---|
|
|