2022 ਫੀਫਾ ਵਿਸ਼ਵ ਕੱਪ
2022 ਫੀਫਾ ਵਿਸ਼ਵ ਕੱਪ (ਅਰਬੀ: 2022 كأس العالم لكرة القدم, ਕਾਸ ਅਲ-ʿਆਲਮ ਲਿ-ਕੁਰਤ ਅਲ-ਕ਼ਦਮ 2022) ਫੀਫਾ ਵਿਸ਼ਵ ਕੱਪ ਦਾ 22ਵਾਂ ਵਿਸ਼ਵ ਕੱਪ ਹੋਵੇਗਾ। ਇਹ ਕ਼ਤਰ ਵਿੱਚ 21 ਨਵੰਬਰ, 2022 ਤੋਂ 18 ਦਸੰਬਰ, 2022 ਤੱਕ ਹੋਵੇਗਾ। ਇਹ ਅਰਬ ਜਗਤ ਅਤੇ ਇੱਕ ਮੁਸਲਮਾਨ ਬਹੁਗਿਣਤੀ ਵਾਲ਼ੇ ਮੁਲਕ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਹੋਵੇਗਾ। ਇਹ 2002 ਦੇ ਦੱਖਣੀ ਕੋਰੀਆ ਅਤੇ ਜਪਾਨ ਵਿੱਚ ਹੋਏ ਵਿਸ਼ਵ ਕੱਪ ਤੋਂ ਬਾਅਦ ਏਸ਼ੀਆ ਵਿੱਚ ਹੋਣ ਵਾਲ਼ਾ ਪਹਿਲਾ ਵਿਸ਼ਵ ਕੱਪ ਹੋਵੇਗਾ। ਇਸ ਦੇ ਨਾਲ-ਨਾਲ ਇਹ 32 ਟੀਮਾਂ ਵਾਲਾ ਆਖੀਰਲਾ ਵਿਸ਼ਵ ਕੱਪ ਹੋਵੇਗਾ, ਇਸ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ 48 ਟੀਮਾਂ ਹੋਣਗੀਆਂ। ਇਸ ਵੇਲੇ ਮਜੂਦਾ ਵਿਸ਼ਵ ਕੱਪ ਜੇਤੂ ਫਰਾਂਸ ਹੈ।. [1]
كأس العالم لكرة القدم 2022 ਕਸ ਅਲ-ʿਆਲਮ ਲਿ-ਕੁਰਤ ਅਲ-ਕ਼ਦਮ 2022 Qatar 2022 2022 قطر | |
---|---|
ਫਰਮਾ:Logo size | |
ਟੂਰਨਾਮੈਂਟ ਦਾ ਵੇਰਵਾ | |
ਮੇਜ਼ਬਾਨ ਦੇਸ਼ | ਕ਼ਤਰ |
ਤਰੀਕਾਂ | 20 ਨਵੰਬਰ – 18 ਦਸੰਬਰ |
ਟੀਮਾਂ | 32 (from 5 confederations) |
ਸਥਾਨ | 8 (5 ਮੇਜ਼ਬਾਨ ਸ਼ਹਿਰਾਂ ਵਿੱਚ) |
ਕ਼ਤਰ ਵਿੱਚ ਪੈਣ ਵਾਲੀ ਕੜਾਕੇ ਦੀ ਗਰਮੀ ਕਾਰਣ, ਇਹ ਵਿਸ਼ਵ ਕੱਪ ਮਈ, ਜੂਨ ਜਾਂ ਜੁਲਾਈ ਦੀ ਬਜਾਏ ਅੰਤਲੇ-ਨਵੰਬਰ ਤੋਂ ਲੈਕੇ ਅੱਧ-ਦਸੰਬਰ ਦੌਰਾਨ ਹੋਵੇਗਾ। ਇਹ ਵਿਸ਼ਵ ਕੱਪ 28 ਦਿਨਾਂ ਦੇ ਘੱਟ ਸਮੇਂ ਵਿੱਚ ਖੇਡਿਆ ਜਾਵੇਗਾ।
- ↑ Taylor, Daniel (15 July 2018). "France seal second World Cup triumph with 4–2 win over brave Croatia". The Guardian. Retrieved 7 September 2018.