ਬੰਗਾਲ ਟਾਈਗਰ
(Panthera tigris tigris ਤੋਂ ਮੋੜਿਆ ਗਿਆ)
ਬੰਗਾਲ ਬਾਘ (Panthera tigris tigris) ਬਾਘ ਦੀ ਇੱਕ ਕਿਸਮ ਹੈ, ਅਤੇ ਇਹ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਣ, ਅਤੇ ਮਿਆਂਮਾਰ ਵਿੱਚ ਪਾਏ ਜਾਂਦੇ ਹਨ। ਟਾਈਗਰ ਖੁਲੇ ਘਾ ਵਾਲੇ ਮੇਦਾਨ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਨਰ ਟਾਈਗਰ ਦਾ ਭਾਰ ਆਮ ਤੋਰ ਤੇ 205 ਤੋਂ 227 ਕਿਲੋਗਰਾਮ ਹੁੰਦਾ ਹੈ, ਜਦ ਕਿ ਨਾਰ ਟਾਈਗਰ ਦਾ ਭਾਰ ਲਗ-ਭੱਗ 141 ਕਿਲੋਗਰਾਮ ਹੁੰਦਾ ਹੈ।[2] ਪਰ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਪਾਏ ਜਾਣ ਵਾਲੇ ਬੰਗਾਲ ਟਾਈਗਰ ਥੋੜੇ ਮੋਟੇ ਹੁੰਦੀ ਹਨ, ਅਤੇ ਇਸ ਖੇਤਰ ਵਿੱਚ ਨਰ ਟਾਈਗਰ ਦਾ ਭਾਰ 235 ਕਿਲੋਗਰਾਮ ਹੁੰਦਾ ਹੈ।[2] ਭਾਰਤੀ ਸਰਕਾਰ ਦੀ ਨੇਸ਼ਨਲ ਟਾਈਗਰ ਸੁਰੱਖਿਆ ਅਧਿਕਾਰ ਦੇ ਅਨੁਸਾਰ ਬੰਗਾਲ ਟਾਈਗਰਾਂ ਦੀ ਗਿਣਤੀ ਜੰਗਲਾਂ ਵਿੱਚ ਸਿਰਫ਼ 1,411 ਸੀ, ਜੋ 10 ਸਾਲ ਤੋਂ ਪਹਿਲਾਂ ਦੀ ਗਿਣਤੀ ਅਨੁਸਾਰ 60% ਘੱਟ ਗਈ ਹੈ।[3] 1972 ਤੋਂ, ਬੰਗਾਲ ਟਾਈਗਰਾਂ ਨੂੰ ਬਚਾਣ ਲਈ ਪਰੋਜੇਕਟ ਟਾਈਗਰ ਸ਼ੁਰੂ ਕਿਤਾ ਸੀ। ਇਸ ਨੂੰ ਸਾਇਬੇਰੀਆਈ ਟਾਈਗਰ ਤੋਂ ਬਾਅਦ ਦੂਜਾ ਵੱਡਾ ਟਾਈਗਰ ਦੀ ਕਿਸਮ ਸਮਝਿਆ ਜਾਂਦਾ ਹੈ।[4]
ਬੰਗਾਲ ਟਾਈਗਰ | |
---|---|
ਚੀੜੀਆਘਰ ਵਿੱਚ ਬੰਗਾਲ ਟਾਈਗਰ | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | |
Subspecies: | P. t. tigris
|
Trinomial name | |
Panthera tigris tigris (Linnaeus, 1758)
|
ਵਿਕੀਮੀਡੀਆ ਕਾਮਨਜ਼ ਉੱਤੇ Panthera tigris tigris ਨਾਲ ਸਬੰਧਤ ਮੀਡੀਆ ਹੈ।
ਵਿਕਿਸਪੀਸ਼ੀਜ਼ ਦੇ ਉਪਰ Panthera tigris tigris ਦੇ ਸਬੰਧਤ ਜਾਣਕਾਰੀ ਹੈ। |
ਹਵਾਲੇ
ਸੋਧੋ- ↑ Ahmad Khan, J., Mallon, D.P. & Chundawat, R.J. (2008). Panthera tigris tigris. 2008 IUCN Red List of Threatened Species. IUCN 2008. Retrieved on 23 March 2009.
- ↑ 2.0 2.1 Sunquist, Mel and Fiona Sunquist. 2002. Wild Cats of the World. University Of Chicago Press, Chicago
- ↑ Wade, Matt (February 15, 2008), "Threat to a national symbol as India's wild tigers vanish", The Age (Melbourne), p. 9
- ↑ Amur Leopard and Tiger Alliance (ALTA)