ਫਾਟਕ:ਪੰਜਾਬ/Selected article/1
(Portal:Punjab/Selected article/1 ਤੋਂ ਮੋੜਿਆ ਗਿਆ)
ਲਹੌਰ (ਸ਼ਾਹਮੁਖੀ: لہور) ਦਰਿਆ ਰਾਵੀ ਦੇ ਕੰਢੇ ਉੱਤੇ ਵਸਿਆ ਲਹਿੰਦੇ ਪੰਜਾਬ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਅਬਾਦੀ ਪੱਖੋਂ ਕਰਾਚੀ ਤੋਂ ਬਾਅਦ ਲਹੌਰ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਕਿਸਤਾਨ ਦਾ ਸਿਆਸੀ, ਰਹਿਤਲ ਅਤੇ ਪੜ੍ਹਾਈ ਦਾ ਗੜ੍ਹ ਹੈ ਅਤੇ ਇਸੇ ਲਈ ਇਸਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ। ਲਹੌਰ ਵਿੱਚ ਸ਼ਾਹੀ ਕਿਲਾ, ਸ਼ਾਲਾਮਾਰ ਬਾਗ਼, ਬਾਦਸ਼ਾਹੀ ਮਸਜਿਦ, ਮਕਬਰਾ ਜਹਾਂਗੀਰ ਅਤੇ ਮਕਬਰਾ ਨੂਰਜਹਾਂ ਮੁਗ਼ਲ ਦੌਰ ਦੀਆਂ ਯਾਦਗਾਰ ਇਮਾਰਤਾਂ ਅਤੇ ਸਿੱਖ ਅਤੇ ਬਰਤਾਨਵੀ ਦੌਰ ਦੀਆਂ ਇਮਾਰਤਾਂ ਮੌਜੂਦ ਹਨ।