ਫਾਟਕ:ਪੰਜਾਬ/Selected article/2
(Portal:Punjab/Selected article/2 ਤੋਂ ਮੋੜਿਆ ਗਿਆ)
ਪੰਜਾਬੀ ਸਿਨਮਾ (ਪੰਜਾਬੀ: پنجابی سنیما (ਸ਼ਾਹਮੁਖੀ)), ਦੁਨੀਆ ਦੇ ਪੰਜਾਬੀ ਅਵਾਮ ਦੀ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਇਨਡੱਸਟ੍ਰੀ ਹੈ। ਪੰਜਾਬ ਦੇ ਸਿਨਮੇ ਦਾ ਆਗਾਜ਼ 1920 ਵਿੱਚ ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਪੰਜਾਬ ਵਿੱਚ ਪਰਡੂਸ ਹੋਈ ਸਭ ਤੋਂ ਪਹਿਲੀ ਫੀਚਰ ਫ਼ਿਲਮ ਦੇ ਪਰਡੱਕਸ਼ਨ ਨਾਲ ਹੋਇਆ। ਪਹਿਲੀ ਆਡੀਓ ਨਾਲ ਫ਼ਿਲਮ, ਹੀਰ ਰਾਂਝਾ, ਤਵੇ ਉੱਤੇ ਆਡੀਓ ਦੀ ਟਿਕਨੌਲਜੀ ਨਾਲ, 1932 ਵਿੱਚ ਰਲੀਜ਼ ਹੋਈ। ਉਦੋ ਤੋਂ, ਪੰਜਾਬੀ ਸਿਨਮਾ ਵਿੱਚ ਬਹੁਤ ਫਿਲਮਾਂ ਪਰਡੂਸ ਹੋਚੁੱਕੀਆਂ ਨੇ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਹਾਸਲ ਹੈ। ਕਈ ਫਿਲਮਮੇਕਰਾਂ ਨੇ ਆਪਣਾ ਕੈਰੀਅਰ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਕੀਤਾ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਮਿਲੀ, ਅਤੇ ਜਿੰਨਾ ਵਿੱਚੋਂ ਕਈਆਂ ਨੂੰ ਜ਼ਿਆਦਾ ਫਿਲਮਾਂ ਦੀ ਪਰਡੱਕਸ਼ਨ ਕਰਨ ਵਾਲ਼ੀਆਂ ਇਨਡੱਸਟ੍ਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿੱਸ ਨਾਲ ਉਹਨਾਂ ਨੇ ਆਪਣੇ ਕੈਰੀਅਰ ਨੂੰ ਹੋਰ ਆਮਦਨ ਨਾਲ ਫਾਇਦੇਮੰਦ ਬਣਾਇਆ।