ਸ਼ਾਹਮੁਖੀ ਲਿਪੀ
ਸ਼ਾਹਮੁਖੀ ਪੱਛਮੀ ਪੰਜਾਬੀ ਲਿਖਣ ਵਾਸਤੇ ਵਰਤੀ ਜਾਣ ਵਾਲ਼ੀ ਦੂਜੀ ਲਿਪੀ ਹੈ। ਇਹ ਆਮ ਕਰਕੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਹੈ ਅਤੇ ਇਹਦੀ ਨੀਂਹ ਅਰਬੀ ਫ਼ਾਰਸੀ ਲਿਪੀ ਨਸਤਾਲੀਕ ’ਤੇ ਧਰੀ ਗਈ ਏ। ਇਹ ਗੁਰਮੁਖੀ(ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਇਸ ਕਿਉਂ ਜੋ ਅਰਬੀ ਲਿਪੀਆਂ ਵਿੱਚ ਅੱਖਰਾਂ ਦੀਆਂ ਸ਼ਕਲਾਂ ਸ਼ਬਦਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿੱਚ ਬਦਲ ਜਾਂਦੀਆਂ ਹਨ। ਇਹਦੇ ਨਾਲ਼-ਨਾਲ਼ ਇੱਕ ਅਵਾਜ਼ ਲਈ ਕਈ ਅੱਖਰ ਦਿੱਤੇ ਹੋਏ ਨੇ ਜਿਵੇਂ:- ‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿੱਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ ਉਰਦੂ ਅੱਖਰਾਂ ਵਿੱਚ ਕੋਈ ਫ਼ਰਕ ਨਹੀਂ। ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ ਬਾਬਾ ਫ਼ਰੀਦ ਨੇ ਆਪਣੀ ਬਾਣੀ ਕਲਮਬੱਧ ਕੀਤੀ ਸੀ। ਸ਼ਾਹਮੁਖੀ ਹਾਲਾਂਕਿ ਪੰਜਾਬੀ ਲਿਖਣ ਵਾਸਤੇ ਬਹੁਤੀ ਸਹੀ ਨਹੀਂ ਏ ਫਿਰ ਵੀ ਮਜ਼੍ਹਬੀ ਕਾਰਨਾਂ ਸਦਕਾ ਪਾਕਿਸਤਾਨ ਵਿੱਚ ਇਹੋ ਲਿਪੀ ਈ ਵਰਤੀ ਜਾਂਦੀ ਏ।
ਸ਼ਾਹਮੁਖੀ ਲਿਪੀ | |
---|---|
ਟਾਈਪ | ਅਬਜਦ |
ਭਾਸ਼ਾਵਾਂ | ਪੰਜਾਬੀ |
Parent systems | |
ਯੂਨੀਕੋਡ ਰੇਂਜ | U+0600 to U+06FF U+0750 to U+077F |
ਹੇਠ ਦਿੱਤੀ ਤਸਵੀਰ ਵਿੱਚ ਸ਼ਾਹਮੁਖੀ ’ਤੇ ਗੁਰਮੁਖੀ, ਦੋਵਾਂ ਲਿਪੀਆਂ ਦੇ ਅੱਖਰ ਦਿੱਤੇ ਗਏ ਨੇ।