ਵਿਕਸ਼ਨਰੀ

(Wiktionary ਤੋਂ ਮੋੜਿਆ ਗਿਆ)

ਵਿਕਸ਼ਨਰੀ ਇੰਟਰਨੈੱਟ ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ 170 ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।

ਵਿਕਸ਼ਨਰੀ
ਤਸਵੀਰ:ਵਿਕਸ਼ਨਰੀ ਦੀ ਲੋਗੋ
ਵਿਕਸ਼ਨਰੀ ਦਾ ਪਹਿਲਾ ਸਫ਼ਾ, ਸਾਰੀਆਂ ਵਿਕਸ਼ਨਰੀਆਂ ਦੀ ਇੰਦਰਾਜਾਂ ਮੁਤਾਬਕ ਲਿਸਟ
ਸਾਈਟ ਦੀ ਕਿਸਮ
ਇੰਟਰਨੈੱਟ ਸ਼ਬਦਕੋਸ਼
ਉਪਲੱਬਧਤਾਬਹੁ-ਜ਼ਬਾਨੀ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਲੇਖਕਜਿੰਮੀ ਵੇਲਸ ਅਤੇ ਵਿਕੀਮੀਡੀਆ ਭਾਈਚਾਰਾ
ਵੈੱਬਸਾਈਟwiktionary.org
ਵਪਾਰਕਨਹੀਂ
ਰਜਿਸਟ੍ਰੇਸ਼ਨਮਰਜ਼ੀ ਮੁਤਾਬਕ

ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿੱਚ ਦੱਸਣਾ" ਹੈ। ਅਕਤੂਬਰ 2012 ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ 671ਵੀਂ ਥਾਂ ਹੈ।[2]

ਜਿਵੇਂ ਵਿਕੀਪੀਡੀਆ ਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ।

ਇਤਿਹਾਸ

ਸੋਧੋ

ਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ 12 ਦਸੰਬਰ 2002 ਨੂੰ ਆਨਲਾਈਨ ਲਿਆਂਦਾ ਗਿਆ।[3] ਮਾਰਚ 28, 2004 ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ (wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਦਾ ਮੌਜੂਦਾ ਡੋਮੇਨ[4] ਹੋਂਦ ਵਿੱਚ ਆਇਆ।ਕੁਝ ਸਮੇਂ ਮਗਰੋਂ ਕਈ ਬੋਲੀਆਂ ਦੀਆਂ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ।

ਪੰਜਾਬੀ ਵਿਕਸ਼ਨਰੀ ਦੀ ਸ਼ੁਰੂਆਤ 2005 ਈਸਵੀ ਵਿਚ ਕੀਤੀ ਗਈ।

ਹਵਾਲੇ

ਸੋਧੋ
  1. "Wiktionary.org Site Info". Alexa Internet. Archived from the original on 2018-12-26. Retrieved 2015-08-01. {{cite web}}: Unknown parameter |dead-url= ignored (|url-status= suggested) (help)
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named a
  3. "[Wikipedia-l] Wiktionary project launched". ਵਿਕੀਮੀਡੀਆ. Retrieved ਅਕਤੂਬਰ 8, 2012. {{cite web}}: External link in |publisher= (help)
  4. ਵਿਕਸ਼ਨਰੀ ਦਾ ਮੌਜੂਦਾ ਡੋਮੇਨ wiktionary.org ਹੈ