ਅਕਾਲੀ ਕੌਰ ਸਿੰਘ ਨਿਹੰਗ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਇਸ ਲੇਖ ਦਾ ਉਦਾਸੀਨ ਨਜ਼ਰੀਆ ਤਕਰਾਰਸ਼ੁਦਾ ਹੈ। ਸਬੰਧਤ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਉਦਾਸੀਨ ਨਜ਼ਰੀਏ ਤੋਂ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਇਤਲਾਹ ਨਾ ਹਟਾਓ। (ਅਗਸਤ 2012) |
ਅਕਾਲੀ ਕੌਰ ਸਿੰਘ ਨਿਹੰਗ (1886-1953) ਇੱਕ ਧਾਰਮਿਕ ਪ੍ਰਚਾਰਕ ਅਤੇ ਸਿੱਖ ਵਿਦਵਾਨ ਸੀ।[1] ਉਸ ਨੇ ਮਹਾਰੀ ਸਿੰਘ ਅਤੇ ਮਲਕਰਮ ਕੌਰ ਦਾ ਪੁੱਤਰ ਸੀ। ਉਹ ਮਕਬੂਜਾ ਜੰਮੂ ਅਤੇ ਕਸ਼ਮੀਰ|Jammu and Kashmir, Pakistan.[2] ਦੇ ਪਿੰਡ ਪੱਧਰ, ਚਕਾਰ ਦੇ ਰਹਿਣ ਵਾਲਾ ਸੀ। ਉਹ ਉਸ (ਤ੍ਰਿਲੋਕਨਾਥ) ਦੀ ਸੰਤਾਨ ਵਿੱਚੋਂ, ਬ੍ਰਾਹਮਣ ਸਿੱਖ ਭਾਈਚਾਰੇ ਨਾਲ ਸਬੰਧਤ ਸਨ ਜਿਹੜੇ ਮੁਗਲਾਂ ਦੇ ਜੁਲਮਾਂ ਨੂੰ ਰੋਕਣ ਲਈ ਗੁਰੂ ਤੇਗ ਬਹਾਦਰ ਕੋਲ ਆਏ ਸਨ। ਕੌਰ ਸਿੰਘ ਨੇ ਬਾਵਾ ਮਹਾਰੀ ਸਿੰਘ ਦੇ ਅਧੀਨ ਸਿੱਖ ਧਾਰਮਿਕ ਗ੍ਰੰਥਾਂ, ਸੰਸਕ੍ਰਿਤ, ਬ੍ਰਜ ਅਤੇ ਆਯੁਰਵੈਦ ਦਾ ਅਧਿਐਨ ਕੀਤਾ। 1904 ਵਿਚ, ਉਹ ਪਿਸ਼ਾਵਰ ਦੇ ਇੱਕ ਪ੍ਰਸਿੱਧ ਵਿਦਵਾਨ ਗਿਆਨੀ ਬਾਗ਼ ਸਿੰਘ ਦਾ ਵਿਦਿਆਰਥੀ ਬਣ ਗਿਆ। ਉਸ ਨੇ ਆਰੀਆ ਸਮਾਜ ਬਹਿਸਾਂ ਵਿੱਚ ਹਿੱਸਾ ਲਿਆ ਕਰਦਾ ਸੀ। ਉਹ ਨਿਹੰਗ ਸਜ ਗਿਆ ਅਤੇ ਹਜ਼ੂਰ ਸਾਹਿਬ, ਨੰਦੇੜ ਵਿਖੇ ਕੌਰ ਸਿੰਘ ਨਾਮ ਰੱਖ ਲਿਆ। [3]
ਉਸ ਨੇ ਭਾਰਤ ਅਤੇ ਅਫਗਾਨਿਸਤਾਨ ਦੀ ਆਪਣੀ ਯਾਤਰਾ ਦੇ ਦੌਰਾਨ ਗੁਰੂ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।
ਜਿਸ ਸ਼ਖ਼ਸੀਅਤ ਬਾਰੇ ਅਸੀਂ ਉਲੇਖ ਕਰ ਰਹੇ ਹਾਂ, ਉਸ ਦੇ ਨਾਮ ਨਾਲ ਲੱਗਦੇ ਸਾਰੇ ਅੱਖਰ ਆਪਣੇ ਆਪ ਵਿੱਚ ਸਿੱਕੇ-ਬੱਧ ਮਹੱਤਵ ਰੱਖਦੇ ਹਨ। ਅਕਾਲੀ ਦਾ ਰਹੱਸ ਅਕਾਲੀ ਫੌਜ (ਸ਼ਹੀਦੀ ਫੌਜ) ਤੋਂ ਹੁੰਦਾ ਹੋਇਆ ਅਕਾਲੀ ਫੂਲਾ ਸਿੰਘ ਦੀ ਅਜ਼ਮਤ ਭਰੀ ਰਹਿਣੀ-ਬਹਿਣੀ ਤਕ ਖ਼ਾਲਸਾ ਰਾਜ ਸਮੇਂ ਪੁੱਜ ਚੁਕਾ ਸੀ। ਅੰਗ੍ਰੇਜ਼ੀ ਕਾਲ ਦੇ ਅੰਤਮ ਛਿਨਾਂ ਅਤੇ ਹਿੰਦੁਸਤਾਨੀਆਂ ਦੇ ਵਰਤਮਾਨ ਰਾਜ-ਕਾਲ ਦੇ ਪਹਿਲੋਂ-ਪਹਿਲ ਦੇ ਦੋ ਵਰ੍ਹਿਆਂ (1952-53 ਈ.) ਤਕ ਅਕਾਲੀ ਰਹਿਣੀ-ਬਹਿਣੀ ਦੀ ਸੰਤ-ਸਿਪਾਹੀ ਵਰਗੀ ਅਤੇ ਰਹੱਸਾਤਮਕ ਪ੍ਰਾਪਤੀਆਂ ਭਰਪੂਰ ਅਜ਼ਮਤ ਦੀ ਉਦਾਹਰਣ ਸਿਰਫ਼ ਅਕਾਲੀ ਕੌਰ ਸਿੰਘ ਨੂੰ ਹੀ ਮੰਨਿਆ ਜਾਂਦਾ ਸੀ। ਉਹਨਾਂ ਤੋਂ ਉਪਰੰਤ ਅਕਾਲੀ ਦੀ ਅਜ਼ਮਤ ਦੀ ਜੀਵਨ-ਜਾਚ ਅਤੇ ਇਲਾਹੀ ਮੰਡਲਾਂ ਦੀ ਅਨੁਭਵੀ ਬਖਸ਼ਿਸ਼ ਇੱਕ ਤਰ੍ਹਾਂ ਦੁਰਲਭ ਹੋ ਗਈ ਜਾਪਦੀ ਹੈ। ਕੌਰ ਦੀ ਸ਼ਾਬਦਿਕ ਬਣਤਰ ਇਸਤਰੀ ਲਿੰਗ ਦਾ ਆਭਾਸ ਦਿੰਦੀ ਹੈ, ਪਰ ਇਸ ਦੀ ਬਣਤਰ ਕੰਵਰ ਦੀ ਨਿਕਟਤਾ ਵਾਲੀ ਹੈ।
ਸਿੰਘ ਦੀ ਅਜ਼ਮਤ ਨੂੰ ਅਕਾਲੀ ਜੀ ਨੇ ਜੀਵਨ-ਪ੍ਰਯੰਤ ਜਾਨ ਤੋਂ ਵੱਧ ਪਿਆਰਾ ਰੱਖਿਆ। ਸ੍ਰੀ ਸਾਹਿਬ ਧਾਰਨ ਕਰੀ ਰੱਖਣਾ ਸਿੰਘ ਦੀ ਅਜ਼ਮਤ ਦਾ ਅੰਗ-ਸੰਗੀ ਰੁਤਬਾ ਚਿੰਨ੍ਹ ਹੈ (ਭਜਨ ਬੰਦਗੀ ਦੀ ਪ੍ਰਪੱਕਤਾ ਸਹਿਤ)।
ਨਿਹੰਗ ਦੇ ਰੂਪ ਵਿੱਚ ਅਕਾਲੀ ਜੀ ਬੁੱਢਾਦਲ ਦੇ ਮੈਂਬਰ ਰਹੇ ਅਤੇ ਨਿਹੰਗਪੁਣੇ ਦੀ ਸਰਵੋਤਮ ਉਦਾਹਰਣ ਬਣ ਕੇ ਇਸ ਸਦੀ ਵਿੱਚ ਵਿਚਰੇ। ਇਸ ਗੱਲ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਮਹਾਨ ਕੋਸ਼ ਵਿੱਚ ਨਾਨਕ ਪੰਥੀਆਂ ਦੀਆਂ ਪ੍ਰਤੀਨਿਧ ਤਸਵੀਰਾਂ ਦੇਣ ਸਮੇਂ ਨਿਹੰਗ ਵਜੋਂ ਅਕਾਲੀ ਜੀ ਦੀ ਤਸਵੀਰ ਸ਼ਾਮਲ ਕਰਕੇ ਨਿਰਧਾਰਿਤ ਕਰ ਦਿੱਤਾ ਸੀ।
ਪਰਿਵਾਰਕ ਪਿਛੋਕੜ
ਸੋਧੋਦਸਮ ਪਿਤਾ ਦੇ ਬਖਸ਼ੇ ਹੋਏ ਨਿਹੰਗੀ ਬਾਣੇ ਨੂੰ ਧਾਰਨ ਕਰਨ ਤੋਂ ਪਹਿਲਾਂ ਆਪ ਦਾ ਪਿਛੋਕੜ ਇਸ ਪ੍ਰਕਾਰ ਹੈ:-
ਲਗਭਗ 1886 ਦੇ ਕਰੀਬ (ਅਕਾਲੀ ਕੌਰ ਸਿੰਘ, ਪੰਜਾਬੀ ਯੂਨੀ. ਪ੍ਰਕਾਸ਼ਨ, ਅਕਾਲੀ ਕੌਰ ਸਿੰਘ ਨਿਹੰਗ, ਲੇਖਕ ਸ. ਅਤਰ ਸਿੰਘ, ਚੰਡੀਗੜ੍ਹ) ਪਿੰਡ ਚਕਾਰ (ਮੁਜੱਫਰਾਬਾਦ, ਕਸ਼ਮੀਰ) ਦੇ ਉਸ ਘਰਾਣੇ ਵਿੱਚ ਜਨਮ ਲਿਆ, ਜਿਸ ਘਰਾਣੇ ਦੇ ਦੋ (ਸਹਜਧਾਰੀ) ਬਜ਼ੁਰਗ ਸ੍ਰੀਨਗਰ ਕਸ਼ਮੀਰ ਦੀ ਰੈਨਾਵੜੀ ਬਸਤੀ ਤੋਂ (ਹੋਰ ਨਾਨਕ ਪੰਥੀਆਂ, ਭਾਵ ਬ੍ਰਹਮਦਾਸ ਦੀ ਔਲਾਦ ਭਾਈ ਕ੍ਰਿਪਾ ਰਾਮ ਆਦਿ ਨਾਲ) ਕਸ਼ਮੀਰੀ ਪੰਡਤਾਂ ਦੀ ਸੰਗਤ ਨਾਲ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਸਨ। ਇਨ੍ਹਾਂ ਦੋ ਬਜ਼ੁਰਗਾਂ ਦੇ ਨਾਮ ਸਨ, ਭਾਈ ਤ੍ਰਲੋਕੀ ਨਾਥ ਰੈਨਾ ਤੇ ਇਨ੍ਹਾਂ ਦੇ ਪੁੱਤਰ ਭਾਈ ਅਮੋਲਕ ਚੰਦ ਰੈਨਾ। ਇਸ ਘਰਾਣੇ ਦੇ ਉਪਰੋਕਤ ਜੀਵਨਕਾਰਾਂ ਨੇ ਦਸਮ ਪਿਤਾ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀਆਂ ਪਾਈਆਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਨਮੇ ਭਾਈ ਮਹਾਂ ਸਿੰਘ ਦੇ ਘਰ ਉਪਰੋਕਤ ਮਿਤੀ ਨੂੰ ਭਾਈ ਮਹਾਂ ਸਿੰਘ ਦੇ ਘਰ ਪਹਿਲਾ ਬੱਚਾ ਅਕਾਲੀ ਕੌਰ ਸਿੰਘ (ਜਿਹਨਾਂ ਦਾ ਪਰਿਵਾਰਕ ਨਾਮਕਰਣ ਪੂਰਨ ਸਿੰਘ ਦੇ ਰੂਪ ਵਿੱਚ ਹੋਇਆ ਸੀ) ਜਨਮਿਆ। ਇਨ੍ਹਾਂ ਦੇ ਪਿਤਾ ਇਲਾਕੇ ਦੇ ਉੱਚ ਕੋਟੀ ਦੇ ਪਰਉਪਕਾਰੀ ਤੇ ਨਾਮ-ਬਾਣੀ ਦੇ ਰਸੀਏ ਦੇ ਰੂਪ ਵਿੱਚ ਜਾਣੇ ਜਾਂਦੇ ਸਨ।
ਵਿਆਹ ਦੀ ਪੰਡ
ਸੋਧੋਨੌਜਵਾਨੀ ਦੀ ਚੰਚਲਤਾ ਅਤੇ ਇਸ਼ਕ-ਮੁਸ਼ਕ ਦੀ ਅੰਨ੍ਹੇਰੀ ਦੀ ਥਾਂ ਗੁਰਬਾਣੀ ਚਾਨਣ ਦੀਆਂ ਰਮਜ਼ ਭਰੀਆਂ ਤ੍ਰੰਗਾਂ ਅਕਾਲੀ ਜੀ ਦੀ ਸੁਹਲ ਤੇ ਸੁਬਕ ਜਵਾਨੀ ਨੂੰ ਖਿਡਾਉਂਦੀਆਂ ਰਹਿੰਦੀਆਂ ਸਨ। ਮਾਤਾ-ਪਿਤਾ ਨੇ ਜਵਾਨ ਤੇ ਜੇਠੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਭਾਈਚਾਰੇ ਤੇ ਦੁਨੀਆਂਦਾਰੀ ਵਿੱਚ ਮਾਣ-ਮਰਿਆਦਾ ਖੱਟਣ ਲਈ ਜ਼ੋਰ-ਸ਼ੋਰ ਨਾਲ ਕਰਨੀਆਂ ਆਰੰਭੀਆਂ। ਦੁਨੀਆਦਾਰੀ ਦੀ ਜਿੱਲਣ ਵਿੱਚ ਫਸਣ ਤੋਂ ਬੇਨਿਆਜ਼ ਪੂਰਨ ਸਿੰਘ ਚੁੱਪ-ਚੁਪੀਤੇ ਸ੍ਰੀ ਪੰਜਾ ਸਾਹਿਬ ਹਰਨ ਹੋ ਗਏ (ਨੱਸ ਤੁਰੇ)। ਜਿੰਨੀ ਵਾਰੀ ਉਹ ਦੁਨੀਆਦਾਰੀ ਦੀ ਇਸ ਵਿਆਹ ਲਗਾਮ ਤੋਂ ਛੁਟਕਾਰਾ ਲੈਣ ਨੱਸ ਤੁਰਦੇ, ਓਨੀ ਵਾਰੀ ਰਸੂਖ ਵਾਲੇ ਤੇ ਚੌਧਰੀ ਕਹਾਉਂਦੇ ਪਿਤਾ, ਸੀ.ਆਈ.ਡੀ. ਦੀ ਸਹਾਇਤਾ ਨਾਲ ਪਕੜਵਾ ਲਿਆਂਦੇ। ਆਖਰ ਮਾਂ-ਬਾਪ ਦੀ ਜ਼ਿੱਦ ਨੂੰ ਸੰਤੁਸ਼ਟ ਕਰਨ ਲਈ ਨਿਸਚਿਤ ਥਾਂ ਉਪਰ ਲਾਵਾਂ ਕਰਵਾਈਆਂ, ਪਰ ਡੋਲਾ ਘਰ ਆਉਂਦਿਆਂ ਹੀ ਸ਼ਾਮ ਨੂੰ ਫਿਰ ਘਰੋਂ ਨੱਸ ਤੁਰੇ; ਪਿੰਡ ਦੇ ਨਿਕਟ ਵਗਦੇ ਦਰਿਆ ਦੇ ਪੁਲ ਉੱਪਰ ਵਿਆਹ ਦੇ ਕੱਪੜੇ ਉਤਾਰ ਸੁੱਟੇ (ਤਾਂ ਜੋ ਇਹ ਅਨੁਮਾਨ ਹੋਵੇ ਕਿ ਮੁੰਡਾ ਦਰਿਆ ਵਿੱਚ ਕੁੱਦ ਗਿਆ ਹੈ), ਪ੍ਰਸਿੱਧ ਸੰਤ ਬਾਬਾ ਮਹਾਂ ਸਿੰਘ ਦੇ ਡੇਰੇ ਸੁਨੇਹਾ ਰੱਖ ਕੇ ਤਾਕੀਦ ਕੀਤੀ ਕਿ ਉਹਨਾਂ ਦੇ ਮਾਤਾ-ਪਿਤਾ ਨੂੰ ਨਾ ਦੱਸਿਆ ਜਾਵੇ। ਉਸ ਤੋਂ ਬਾਅਦ ਐਸੇ ਫਰਾਰ ਹੋਏ (ਉਚੇਚੇ ਕਾਰਜ ਨਮਿਤ) ਕਿ ਪਿਤਾ-ਮਾਤਾ ਦੇ ਗੁਜ਼ਰਨ ਦੀ ਖ਼ਬਰਸਾਰ ਤੋਂ ਵੀ ਬੇ-ਨਿਆਜ਼ ਹੋ ਗਏ। ਜਾਂਦੀ ਵਾਰ ਜੋ ਚਿੱਠੀ ਰੱਖ ਆਏ ਸਨ (ਸੰਤਾਂ ਕੋਲ) ਉਸ ਦਾ ਲਹਿਜਾ ਇਸ ਪ੍ਰਕਾਰ ਸੀ, "ਆਪ ਜੀ ਨੇ ਮਾਂ-ਬਾਪ ਦੇ ਮੋਹ ਵੱਸ ਜਿਸ ਬੀਬੀ ਨੂੰ ਮੇਰੇ ਲੜ ਲਾਇਆ ਸੀ, ਹੁਣ ਉਹ ਤੁਹਾਡੀ ਨੂੰਹ ਹੋ ਕੇ ਤੁਹਾਡੇ ਪਾਸ ਹੈ। ਮੈਂ ਤੁਹਾਡੀ ਜ਼ਿੱਦ ਪੂਰੀ ਕੀਤੀ ਹੈ। ਹੁਣ ਇਸ ਨੂੰਹ ਨੂੰ ਸਾਡੇ ਛੋਟੇ ਵੀਰ ਦੇ ਸਪੁਰਦ ਕਰ ਦੇਣਾ, ਇਸ ਵਿੱਚ ਸਭ ਦਾ ਭਲਾ ਹੈ। ਸੋ, ਇਉਂ ਹੀ ਹੋਇਆ। ਫਿਰ ਆਪ ਜੀ ਅੰਦਰ ਐਸਾ ਪਰਿਵਰਤਨ ਆਇਆ ਕਿ ਹਜ਼ੂਰ ਸਾਹਿਬ ਜਾ ਪੁੱਜੇ ਜਿਥੇ ਤਖ਼ਤ ਸੱਚਖੰਡ ਦੇ ਹੈੱਡ ਗ੍ਰੰਥੀ ਭਾਈ ਹਜ਼ੂਰਾ ਸਿੰਘ ਜੀ ਦੀ ਸੰਗਤ ਕਰਨ ਨਿਹੰਗ ਸਿੰਘੀ ਬਾਣਾ ਧਾਰਨ ਕਰਕੇ ਬੇ-ਫ਼ਿਕਰ ਹੋ ਗਏ, ਕੋਈ ਵੀ ਸੀ.ਆਈ.ਡੀ. ਹੁਣ ਉਹਨਾਂ ਨੂੰ ਫੜ ਨਹੀਂ ਸੀ ਸਕਦੀ।
ਮੁਰਾਤਬਾ
ਸੋਧੋਜੀਵਨ ਪ੍ਰਯੰਤ ਨਿਹੰਗੀ ਬਾਣੇ ਸਹਿਤ ਪੰਥ ਦੀਆਂ ਸਾਰੀਆਂ ਸਫਾਵਾਂ ਵਿੱਚ ਪ੍ਰਤਿਸ਼ਿਠਤ ਰਹੇ। ਵਿਦਿਆ, ਸਾਧਨਾ ਅਤੇ ਜਪ-ਤਪ ਦੀ ਇਹੋ ਜਿਹੀ ਕਮਾਈ ਕੀਤੀ ਕਿ ਬਿਬੇਕੀ ਪ੍ਰਚਲਨ ਦਾ ਰੁਤਬਾ ਪ੍ਰਾਪਤ ਹੋ ਗਿਆ। ਭਾਰਤ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ (ਆਸਾਮ, ਬੰਗਾਲ, ਦੱਖਣ, ਉੱਤਰ, ਪੱਛਮ) ਤੇ ਭਾਰਤ ਤੋਂ ਬਾਹਰਲੇ ਗੁਰਦੁਆਰਿਆਂ (ਕਾਬਲ, ਬਰ੍ਹਮਾ) ਦੀ ਸੇਵਾ-ਸੰਭਾਲ ਤੇ ਸਿੱਖੀ ਪ੍ਰਚਾਰ (ਅੰਮ੍ਰਿਤ-ਸੰਚਾਰ) ਦੀ ਨਿਸ਼ਕਾਮ ਸੇਵਾ ਕਰਦੇ ਰਹੇ। ਕਦੀ ਵੀ ਕੋਈ ਡੇਰਾ ਕਾਇਮ ਨਹੀਂ ਕੀਤਾ। ਗੁਰਦੁਆਰਿਆਂ ਨੂੰ ਹੀ ਆਪਣਾ ਟਿਕਾਣਾ ਜਾਣਿਆ ਤਾਂਹੀਓਂ ਆਖਰੀ ਸੁਆਸ ਗੁਰਦੁਆਰਾ ਦੂਖ ਨਿਵਾਰਨ ਪਟਿਆਲੇ ਹੀ ਤਿਆਗੇ, ਜਿਥੇ 23 ਜਨਵਰੀ 1953 ਨੂੰ ਆਪ ਦੇ ਦੁਸਹਿਰੇ ਦਾ ਭੋਗ ਪਿਆ ਸੀ।
ਪੰਥਕ ਮਾਣ-ਪ੍ਰਤਿਸ਼ਠਾ
ਸੋਧੋਸਿੱਖ ਰਾਜ ਘਰਾਣਿਆਂ, ਸਿੱਖ ਸੰਗਤਾਂ, ਸਿੱਖ ਸੰਸਥਾਵਾਂ ਅਤੇ ਗੈਰ-ਸਿੱਖ ਅਧਿਕਾਰੀਆਂ ਵਿੱਚ ਅਕਾਲੀ ਜੀ ਦਾ ਇੰਨਾ ਮਾਣ-ਸਤਿਕਾਰ ਸੀ ਕਿ ਪੰਥਕ ਮਸਲਿਆਂ ਸੰਬੰਧੀ ਉਹਨਾਂ ਵੱਲੋਂ ਦਿੱਤੇ ਗਏ ਨਿਰਣਿਆਂ ਨੂੰ ਅੰਤਮ ਸਮਝਿਆ ਜਾਂਦਾ ਸੀ। ਸਿੱਖ-ਮਰਿਆਦਾ ਸੰਬੰਧੀ ਅਕਾਲੀ ਜੀ ਵੱਲੋਂ ਦਿੱਤੇ ਫੈਸਲਿਆਂ ਨੂੰ ਅੰਗ੍ਰੇਜ਼ ਸਰਕਾਰ ਭਰੋਸੇਯੋਗ ਅਤੇ ਮੁਦੱਲਲ ਸਮਝਦੀ ਸੀ। ਅਕਾਲੀ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਪਾਬੰਦ ਸਨ। ਜਨ ਸਾਧਾਰਨ ਅਤੇ ਸੰਤ-ਬਾਬਿਆਂ ਤੋਂ ਲੈ ਕੇ ਨਿਹੰਗ ਸਿੰਘਾਂ ਤਕ ਆਪ ਦੇ ਬੋਲ-ਬਚਨਾਂ ਨੂੰ ਪੂਰਾ ਮਾਣ ਪ੍ਰਾਪਤ ਸੀ। ਇਹ ਬੋਲ ਅਤਿਅੰਤ ਵਜ਼ਨਦਾਰ ਹੁੰਦੇ ਸਨ।
ਵਿਦਿਆ ਪ੍ਰਸਾਰ
ਸੋਧੋਅਕਾਲੀ ਜੀ ਨੇ ਪਿਸ਼ੌਰ ਦੇ ਮਹਾਨ ਵਿਦਵਾਨ ਗਿਆਨੀ ਬਾਘ ਸਿੰਘ ਪਾਸੋਂ ਗੁਰਮਤਿ, ਦਸਮ ਗ੍ਰੰਥ, ਭਾਈ ਗੁਰਦਾਸ ਆਦਿ ਦੀ ਟਕਸਾਲੀ ਵਿਦਿਆ ਪ੍ਰਾਪਤ ਕੀਤੀ ਸੀ। ਇਸ ਵਿਦਵਾਨ ਸੂਰਮਾ ਸਿੰਘ ਗਿਆਨੀ ਬਾਘ ਸਿੰਘ ਮਹਾਂਪੁਰਖ ਪਾਸੋਂ ਉਸ ਸਮੇਂ ਨਾਨਕ ਸਿੰਘ ਨਾਵਲਿਸਟ ਵੀ ਵਿਦਿਆ ਪ੍ਰਾਪਤ ਕਰਦੇ ਸਨ ਅਤੇ ਮਹਾਨ ਸਿਆਸਤਦਾਨ ਗਿਆਨੀ ਸ਼ੇਰ ਸਿੰਘ (ਜੋ ਸੂਰਮਾ ਸਿੰਘ ਸਨ ਤੇ ਅਕਾਲੀ ਦਲ ਦੇ ਪ੍ਰਚਲਨ ਦੇ ਮੋਢੀਆਂ ਵਿਚੋਂ ਸਨ) ਵੀ ਇਨ੍ਹਾਂ ਦੇ ਹੀ ਪੜ੍ਹਾਏ ਸਨ।
ਅਕਾਲੀ ਜੀ ਨੇ ਕਸ਼ਮੀਰ ਦੇ ਇੱਕ ਪਛੜੇ ਇਲਾਕੇ (ਚਕਾਰ ਪਹਾੜ) ਵਿੱਚ ਗੁਰੂ ਨਾਨਕ ਆਸ਼ਰਮ ਨਾਂ ਦੀ ਵਿਦਿਅਕ ਸੰਸਥਾ ਖੋਲ੍ਹੀ ਸੀ, ਜਿਸ ਵਿੱਚ ਬੋਰਡਿੰਗ ਅਤੇ ਵਿਦਿਆ ਦਾ ਮੁਫ਼ਤ ਪ੍ਰਬੰਧ ਸੀ। ਕਈ ਲੱਖ ਦੀ ਇਹ ਵਿਸ਼ਾਲ ਸੰਸਥਾ 1947 ਦੇ ਕਬਾਇਲੀ ਹਮਲਿਆਂ ਵਿੱਚ ਉਜੜ ਗਈ।
ਸਾਹਿਤ ਤੇ ਕਲਾ ਦੇ ਖੋਜੀ ਅਤੇ ਕਦਰਦਾਨ
ਸੋਧੋਅਕਾਲੀ ਜੀ ਖ਼ੁਦ ਵਿਦਵਾਨ ਸਨ ਅਤੇ ਵਿਦਵਾਨਾਂ ਨਾਲ ਸੰਪਰਕ ਰੱਖਦੇ ਸਨ। 1925-26 ਦੇ ਫੁਲਵਾੜੀ ਦੇ ਸਿੱਖ ਇਤਿਹਾਸ ਅੰਕ ਵਿੱਚ ਆਪ ਦੇ ਲੇਖ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹਨ। ਆਪ ਨੇ ਰਟਨ ਕਰਕੇ ਪਹਿਲੀ ਵਾਰ ਦੁਰਲੱਭ ਲਿਖਤਾਂ ਤੇ ਵਸਤਾਂ ਲੱਭ ਕੇ ਸਿੱਖ ਜਗਤ ਤਕ ਪਹੁੰਚਾਈਆਂ।
1. ਸ੍ਰੀ ਗੁਰ ਸੋਭਾ- ਇਹ ਹਜ਼ੂਰੀ ਕਵੀ ਸੈਨਾਪਤਿ ਦਾ ਗੁਰੂ ਦਰਬਾਰ ਦਾ ਅੱਖੀਂ ਵੇਖਿਆ ਹਾਲ ਬਿਆਨ ਕਰਦਾ ਹੈ ਤੇ ਆਪ ਨੇ ਉੱਚੇ ਮੁੱਲ ਉਪਰ ਖਰੀਦ ਕੇ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ (1925 ਈ.)।
2. ਵਾਰਾਂ ਭਾਈ ਗੁਰਦਾਸ ਜੀ (ਤੁਕ ਤਤਕਰਾ)- ਵਾਰਾਂ ਅਤੇ ਕਬਿਤ ਸਵੱਈਆਂ ਦਾ ਤੁਕ ਤਤਕਰਾ ਪਹਿਲੀ ਵਾਰੀ ਤਿਆਰ ਕਰਕੇ 1929 ਵਿੱਚ ਸੰਗਤਾਂ ਤਕ ਪਹੁੰਚਾਇਆ।
3. ਸ੍ਰੀ ਗੁਰ ਸ਼ਬਦ ਰਤਨ ਪ੍ਰਕਾਸ਼ (ਤੁਕ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ)- ਇਹ ਮਹਾਨ ਸੰਦਰਭ ਰਚਨਾ ਵੀਹ ਵਰ੍ਹਿਆਂ ਦੀ ਲਗਨ ਤੇ ਘਾਲ ਤੋਂ ਉਪਰੰਤ 1923 ਵਿੱਚ ਪ੍ਰਕਾਸ਼ਿਤ ਹੋਈ। ਭਾਸ਼ਾ ਵਿਭਾਗ ਅੱਗੋਂ ਛਾਪਦਾ ਆ ਰਿਹਾ ਹੈ।
4. ਇਸਤ੍ਰੀ ਸੰਕਟ ਮੋਚਨ - ਭਾਰਤ ਦੀ ਇਸਤਰੀ ਜ਼ਾਤੀ ਦੇ ਉਥਾਨ ਲਈ ਬਾਦਲੀਲ ਉਪਰਾਲਾ ਹੈ, ਜਿਸ ਵਿੱਚ ਦੁਨੀਆ ਦੇ ਮਹਾਨ ਗ੍ਰੰਥਾਂ ਵਿਚੋਂ ਬਹੁਤ ਹੀ ਭਰੋਸੇਯੋਗ ਤੇ ਪ੍ਰਮਾਣਿਕ ਹਵਾਲੇ ਦੇ ਕੇ ਸਿੱਧ ਕੀਤਾ ਹੈ ਕਿ ਇਸਤ੍ਰੀ ਜ਼ਾਤਿ ਮਰਦ ਦੇ ਐਨ ਬਰਾਬਰ ਵਿਚਰਨ ਵਾਲੀ ਹਕੀਕਤ ਹੈ ਪਰ ਇਸ ਦੀ ਮੰਦਹਾਲੀ ਦਾ ਕਾਰਨ ਮਰਦ ਦੀ ਹਠਧਰਮੀ ਤੇ ਅਗਿਆਨ ਹੈ। ਅਜੋਕੇ ਉਲਾਰ-ਪਰਕ ਮਨੋਵਿਗਿਆਨ (ਅਬਨੋਰਮੳਲ ਫਸੇਚਹੋਲੋਗੇ) ਦੇ ਜਗਿਆਸੂ ਇਸ ਪੁਸਤਕ ਨੂੰ ਇੱਕ ਤਕੜੀ ਖੋਜ ਜਾਣਨਗੇ।
5. ਪ੍ਰਮਾਣੀਕ ਨਿਤਨੇਮ ਗੁਟਕਾ : ਅਤਿਅੰਤ ਟਕਸਾਲੀ ਬਿਰਤੀ ਤੋਂ ਅਤੇ ਸੁੰਦਰ ਰੂਪ ਵਿੱਚ ਪ੍ਰਕਾਸ਼ਿਤ ਰਚਨਾ, ਜੋ ਹੁਣ ਦੁਰਲਭ ਹੈ। (1927 ਈ:)
6. ਹਜ਼ੂਰੀ ਸਾਥੀ : ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਅਤੇ ਉਥੋਂ ਦੇ ਸੇਵਕ ਬਾਬਿਆਂ ਨਿਹੰਗਾਂ ਦਾ ਸੰਖੇਪ ਇਤਿਹਾਸ, ਜਿਸ ਵਿੱਚ ਬਹੁਤ ਮਹੱਤਵ ਪੂਰਨ ਇਤਿਹਾਸਕ ਤੱਥ ਮੌਜਦੂ ਹਨ। ਸ਼ਾਇਦ ਦੱਖਣ ਦੇ ਨਿਹੰਗ ਸਿੰਘਾਂ ਬਾਰੇ ਇਹ ਪਹਿਲੀ ਤੇ ਆਖਰੀ ਰਚਨਾ ਹੈ।
7. ਬੁਧਿਬਾਰਧ ਹਿਤ-ਉਪਦੇਸ਼ ਰਤਨਾਕਾਰ (ਕਾਵਿ)- ਪੰਚਤ੍ਰੰਤ ਦਾ ਗੁਰਮੁਖੀ ਕਰਣ, ਪ੍ਰਕਾਸ਼ਨ ਦੁਰਲਭ ਹੈ। ਸੈਂਕੜੇ ਲੇਖ-ਉਲੇਖ ਹਨ ਜੋ ਉਹਨਾਂ ਨੇ ਕਸ਼ਮੀਰ ਦੀ ਧਰਤੀ ਦੇ ਪਹਿਲੇ ਪ੍ਰਕਾਸ਼ਨ ਪਤ੍ਰ (ਪੲਰੋਦਿਚਿੳਲ) ਕਸ਼ਮੀਰ ਸਿੱਖ ਸਮਾਚਾਰ ਲਈ ਲਿਖੇ ਸਨ। ਬਹੁਤ ਵੱਡੀ ਲਾਇਬ੍ਰੇਰੀ ਸੀ, ਜੋ ਚਕਾਰ ਵਿਖੇ ਹੀ ਸਾੜ ਦਿੱਤੀ ਗਈ। ਆਪ ਨੇ ਦਸਮ ਪਿਤਾ ਦੀ ਉਸ ਪੇਂਟਿੰਗ ਨੂੰ ਵੀ ਢਾਕੇ ਤੋਂ ਲੱਭਿਆ ਤੇ ਪ੍ਰਿੰਟ ਕਰਵਾ ਦਿੱਤਾ, ਜਿਸ ਪੇਂਟਿੰਗ ਨੂੰ ਇੱਕ ਮੁਸਲਮਾਨ ਮੁਸੱਵਰ ਨੇ ਆਨੰਦਪੁਰ ਸਾਹਿਬ ਪਹੁੰਚ ਕੇ ਸ੍ਰੀ ਦਸਮ ਪਿਤਾ ਦੀ ਮਿਹਰ ਮਿਹਰਾਮਤ ਸਦਕੇ, ਭੇਂਟ ਕੀਤਾ ਸੀ। ਇਸ ਪੇਂਟਿੰਗ ਵਿੱਚ ਵੱਡੇ ਦੋ ਸਾਹਿਬਜ਼ਾਦੇ ਵੀ ਦਸਮ ਪਿਤਾ ਜੀ ਦੇ ਨਾਲ ਖੜ੍ਹੇ ਹਨ। ਮਾਤਾ ਸੁੰਦਰੀ ਜੀ ਦੇ ਦਿੱਲੀ ਨਿਵਾਸ ਤੋਂ ਉਪਰੰਤ ਇਹ ਪੇਂਟਿੰਗ ਹਠੀ ਸਿੰਘ ਤੋਂ ਪਿੱਛੋਂ ਜਿਵੇਂ ਕਿਵੇਂ ਢਾਕੇ ਪਹੁੰਚ ਗਈ, ਜਿਥੋਂ ਅਕਾਲੀ ਜੀ ਨੇ ਪ੍ਰਾਪਤ ਕੀਤੀ ਸੀ।
ਅੰਮ੍ਰਿਤ ਪ੍ਰਚਾਰ ਸੰਚਾਰ
ਸੋਧੋਹਰ ਪੰਥਕ ਇਕੱਠ ਵਿੱਚ ਅੰਮ੍ਰਿਤ-ਸੰਚਾਰ ਇੱਕ ਅਨਿਖੜਵੇਂ ਅੰਗ ਦੇ ਰੂਪ ਵਿੱਚ ਉਭਰ ਕੇ ਆ ਰਿਹਾ ਹੈ। 1953 ਤਕ ਲਗਭਗ ਹਰ ਅਜਿਹੇ ਇਕੱਠ ਵਿੱਚ ਅੰਮ੍ਰਿਤ ਸੰਚਾਰਣੀ ਮੰਡਲੀ ਦਾ ਸਿਰਮੌਰ ਅਕਾਲੀ ਕੌਰ ਸਿੰਘ ਨੂੰ ਸੁਤੇ ਹੀ ਮੰਨ ਲਿਆ ਜਾਂਦਾ ਰਿਹਾ ਹੈ।
ਭਾਰਤ ਦੇ ਲਗਭਗ ਹਰ ਗੁਰਦੁਆਰੇ ਅਤੇ ਪ੍ਰਾਂਤਾਂ ਦੇ ਦੂਰ-ਦਰਾਜ਼ ਦੇ ਗੁਰਧਾਮਾਂ ਉਪਰ ਪੁੱਜ ਕੇ ਸਿੱਖ ਸੰਗਤਾਂ ਦੀ ਖ਼ਬਰ-ਸਾਰ ਲੈਣਾ ਤੇ ਅੰਮ੍ਰਿਤ ਛਕਾਉਣਾ ਅਕਾਲੀ ਜੀ ਦੇ ਹਿੱਸੇ ਆਇਆ। ਆਸਾਮ, ਬਿਹਾਰ, ਬੰਗਾਲ, ਨੇਪਾਲ, ਯੂ.ਪੀ., ਪੰਜਾਬ, ਕਸ਼ਮੀਰ, ਦੱਖਣ, ਕਾਬਲ ਆਦਿ ਅਸਥਾਨਾਂ ਉੱਪਰ ਵੱਸਣ ਵਾਲੇ ਸਿੱਖ ਪਰਵਾਰਾਂ ਅੰਦਰ ਅਜੇ ਤਕ ਉਸ ਨਿਹੰਗ ਸਿੰਘ ਦੀ ਯਾਦ ਕਾਇਮ ਹੈ, ਜਿਸ ਨੇ ਉਹਨਾਂ ਦੇ ਬਜ਼ੁਰਗਾਂ ਦੀ ਖ਼ਬਰ-ਸਾਰ ਲਈ ਅਤੇ ਗੁਰੂ ਵਾਲੇ ਬਣਾਇਆ।
ਰਾਜ-ਘਰਾਣਿਆਂ ਤੇ ਸਰਦੇ ਪੁੱਜਦਿਆਂ ਨੂੰ ਸਿੱਖੀ ਪਿਆਰ ਨਾਲ ਜੋੜਨਾ
ਸੋਧੋਇਹ ਗੱਲ ਵਿਰਲਿਆਂ ਨੂੰ ਹੀ ਪਤਾ ਹੈ ਕਿ ਸਿੱਖੀ ਪਿਆਰ ਲਈ ਕੁਝ ਕੁ ਰਾਜੇ-ਰਾਣਿਆਂ ਤੇ ਸਰਦਾਰਾਂ ਨੂੰ ਕੁਰਬਾਨੀ ਦੇਣੀ ਪਈ ਪਰ ਬਹੁਤੇ ਰਾਜੇ ਰਾਣੇ ਤੇ ਸਰਦਾਰ ਇਸ ਗੁਰਸਿੱਖੀ ਪਿਆਰ ਤੋਂ ਸੱਖਣੇ ਰਹੇ। 1947 ਤੋਂ ਪਹਿਲਾਂ ਮਹਾਰਾਜਾ ਫਰੀਦਕੋਟ, ਮਹਾਰਾਜਾ ਨਾਭਾ ਹੀਰਾ ਸਿੰਘ ਤੇ ਰਿਪੁਦਮਨ ਸਿੰਘ ਅਤੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਇਸ ਪਿਆਰ ਲਈ ਪ੍ਰਸਿੱਧ ਸਨ। ਜਿਹਨਾਂ ਰਾਜੇ ਰਾਣਿਆਂ ਨੇ ਇਕਦਮ ਅੰਗ੍ਰੇਜ਼ੀ ਪ੍ਰਭਾਵ ਅਧੀਨ ਸਿੱਖੀ ਸਰੂਪ ਨੂੰ ਤਿਆਗ ਕੇ ਈਸਾਈਅਤ ਪ੍ਰਵਾਨ ਕਰ ਲਈ, ਉਹਨਾਂ ਦੀ ਲਿਸਟ ਤਾਂ ਬੜੀ ਲੰਮੀ ਹੈ। ਜੇਕਰ ਕੁਝ ਮਹਾਨ ਤਪੱਸਵੀ (ਸੰਤ ਬਾਬਾ ਅਤਰ ਸਿੰਘ, ਗਿਆਨੀ ਬਚਨ ਸਿੰਘ, ਭਾਈ ਅਰਜਨ ਸਿੰਘ ਬਾਗੜੀਆਂ, ਅਕਾਲੀ ਕੌਰ ਸਿੰਘ ਨਿਹੰਗ ਆਦਿ ਇਨ੍ਹਾਂ ਰਾਜ-ਘਰਾਣਿਆਂ ਤੇ ਕਰੋੜਪਤੀਆਂ ਦੇ ਅੰਦਰ ਸੁਹਿਰਦਤਾ ਨਾ ਜਗਾਉਂਦੇ ਤਾਂ ਬਚਿਆ-ਖੁਚਿਆ ਸਿੱਖੀ ਪਿਆਰ ਵੀ ਸ਼ਾਇਦ ਪਤਿਤਪੁਣੇ ਵਿੱਚ ਪਰਿਵਰਤਿਤ ਹੋ ਜਾਂਦਾ। ਅਕਾਲੀ ਜੀ ਨੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਸਤਾਏ ਆਪਣੇ ਇੱਕ ਦੀਵਾਨ ਦੀਆਂ ਦੋ ਬੱਚੀਆਂ ਨੂੰ (ਉਸ ਦੀ ਜਲਾਵਤਨੀ ਦੌਰਾਨ ਤੇ ਮੌਤ ਤੋਂ ਉਪਰੰਤ) ਧਰਮ ਦੀਆਂ ਧੀਆਂ ਬਣਾ ਕੇ ਪਾਲ਼ਿਆ ਤੇ ਵਿਆਹਿਆ, ਜਿਹਨਾਂ ਵਿੱਚ ਇੱਕ ਸ. ਅਤਰ ਸਿੰਘ, ਖ਼ਾਲਸਾ ਹੋਟਲ, ਸ੍ਰੀਨਗਰ ਨਾਲ ਵਿਆਹੇ ਜਾਣ ਤੋਂ ਉਪਰੰਤ ਪ੍ਰਸਿੱਧ ਸੁਧਾਰਕ ਬੀਬੀ ਭਾਗਵੰਤ ਕੌਰ ਦੇ ਰੂਪ ਵਿੱਚ ਪ੍ਰਸਿੱਧੀ ਨੂੰ ਪ੍ਰਾਪਤ ਹੋਏ ਅਤੇ ਜੀਵਨ-ਪਰਿਅੰਤ ਆਪਣੇ ਆਪ ਨੂੰ ਨੀਲੇ ਖੱਦਰ ਪੋਸ਼ ਲਿਬਾਸ ਵਿਚ, ਪੁਲਿੰਗ ਰੂਪ ਵਿੱਚ ਹੀ ਮੁਖ਼ਾਤਬ ਹੁੰਦੇ ਰਹੇ (ਮੈਂ ਗਿਆ ਸੀ, ਮੈਂ ਬੈਠਾ ਸੀ) ਜੋ ਚੜ੍ਹਦੀਆਂ ਕਲਾਂ ਦਾ ਪ੍ਰਤੀਕ ਹੈ।
ਨਿਆਸਰਿਆਂ ਤੇ ਨਿਗੁਰਿਆਂ ਦੀ ਉਮੀਦ
ਸੋਧੋ1947 ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਪਾਕਿਸਤਾਨ ਵਿੱਚ ਰਹਿ ਚੁਕੀਆਂ ਅਬਲਾ ਇਸਤਰੀਆਂ (ਸਿੱਖ ਹਿੰਦੂ ਆਦਿ) ਨੂੰ ਖ਼ੁਦ ਜਾ ਕੇ ਭਾਲਣਾ, ਪਤਿਤਾਂ ਨੂੰ ਮੁੜ ਗੁਰਸਿੱਖੀ ਵਿੱਚ ਲਿਆਉਣ ਦਾ ਪਿਆਰ-ਮਰਹਮ ਦੇਣਾ, ਬੱਚਿਆਂ ਨੂੰ ਯਤੀਮਖਾਨਿਆਂ, ਸ਼ਰਨਾਰਥੀ ਕੈਂਪਾਂ, ਕਾਰਖਾਨਿਆਂ ਵਿੱਚ ਟਿਕਾਣੇ-ਰੁਜ਼ਗਾਰ ਦਿਵਾਣੇ, ਜ਼ਮੀਨਾਂ ਤੇ ਮਕਾਨ ਦਿਵਾਣੇ ਆਦਿ ਪਰਉਪਕਾਰ ਵੀ ਅਕਾਲੀ ਜੀ ਦੇ ਹੀ ਹਿੱਸੇ ਆਏ।
ਕਸ਼ਮੀਰ ਦੀ ਮੁਕਤੀ
ਸੋਧੋਅਕਾਲੀ ਜੀ ਨੇ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਜਾ ਨਾਭਾ ਤੇ ਇਸ ਤਰ੍ਹਾਂ ਦਾ ਪ੍ਰਭਾਵ ਪਾਇਆ ਕਿ "ਕਸ਼ਮੀਰ ਨੂੰ ਸਿਰਫ਼ ਖਾਲਸਾ ਰਾਜ ਸਮੇਂ ਹੀ ਕਾਬਲੀ ਗੁਲਾਮੀ ਤੋਂ ਆਜ਼ਾਦੀ ਮਿਲੀ ਜਦੋਂ ਕਿ ਮਹਾਰਾਜਾ ਨੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇੱਕ ਮੁਕੰਮਲ ਸੂਬਾ ਬਣਾ ਦਿੱਤਾ। ਉਥੇ ਸਿਰਫ਼ ਸਿੱਖ ਮਾਰੇ ਜਾ ਰਹੇ ਹਨ, ਪੰਡਤ ਬੋਦੀਆਂ ਕੱਟ ਕੇ ਮੁਸਲਮਾਨਾਂ ਦੇ ਘਰਾਂ ਵਿੱਚ ਜਾਨ ਬਚਾ ਬੈਠੇ ਹਨ, ਸਿੱਖ ਸੀਸ ਕਟਵਾ ਦੇਵੇਗਾ ਪਰ ਕੇਸ ਨਹੀਂ ਕਟਵਾਏਗਾ, ਸੋ ਇਲਾਕਾ ਅਤੇ ਖ਼ੂਨ ਸਿਰਫ਼ ਸਾਡਾ, ਤੁਹਾਡਾ ਹੀ ਜ਼ਾਇਆ ਹੋ ਰਿਹਾ ਹੈ।" ਫਸਟ ਪਟਿਆਲਾ ਤੇ ਨਾਭਾ ਦੀਆਂ ਫੌਜਾਂ ਨੇ ਕਸ਼ਮੀਰ ਨੂੰ ਮੁਕਤ ਕਰਾਇਆ ਤਾਂ ਸਿਰਫ਼ ਅਕਾਲੀ ਜੀ ਦੇ ਪ੍ਰੇਮ ਪਿਆਰ ਅਤੇ ਪ੍ਰੇਰਨਾ ਸਦਕੇ।
ਇਹੋ ਜਿਹੀ ਮਜ਼ਬੂਤ ਰਾਇ ਅਤੇ ਸਰਬ-ਸਤਿਕਾਰ ਦੇ ਹੱਕਦਾਰ ਪੰਥ ਵਿੱਚ ਕਦੀ-ਕਦੀ ਹੀ ਪੈਦਾ ਹੁੰਦੇ ਹਨ।
- ↑ Jiwan Britant Akali Kour Singh Nihang:
- ↑ Jeevan Britant – Akali Kaur Singh: An Abstract by Gurcharan Singh.: sikhinstitute.org Archived 2016-03-03 at the Wayback Machine.
- ↑ Kaur Singh Nihang Akali: Retrieved sikhencyclopedia.com