ਦਸਮ ਗ੍ਰੰਥ

ਦੀਜੈ ਬੁੱਧ ਬਿਬੇਕ।

ਸ਼੍ਰੀ ਦਸਮ ਗ੍ਰੰਥ ਸਿੱਖ ਧਰਮ ਦਾ ਇਕ ਅਖੌਤੀ ਗ੍ਰੰਥ ਹੈ ਜਿਸਨੂੰ ਸਿੱਖ ਵਿਰੋਧੀ ਤਾਕਤਾਂ ਨੇ ਸਿਖਾਂ ਨੂੰ ਗੁਮਰਾਹ ਕਰਨ ਲਈ ਅਤੇ ਸਿਖਾਂ ਨੂੰ ਗੁਰੂ ਗਰੰਥ ਸਾਹਿਬ ਨਾਲੋਂ ਤੋੜਨ ਲਈ19ਵੀਂ ਸਦੀ ਦੇ ਅਖੀਰ ਵਿਚ ਲਿਖਿਆ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਹਿੰਦੂ ਪੱਖੀ ਸਿੱਖ ਜਥੇਬੰਦੀਆਂ(ਟਕਸਾਲ ਆਦਿ) ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀਆਂ ਹਨ,[ਸਰੋਤ ਚਾਹੀਦਾ] ਬਹੁਤੇ ਸਿੱਖ ਅਤੇ ਸਿੱਖ ਵਿਦਵਾਨ ਇਸ ਗੱਲ ਤੋਂ ਇਨਕਾਰੀ ਹਨ ਕਿ ਗੁਰੂ ਸਾਹਿਬ ਅਜਿਹਾ ਅਸ਼ਲੀਲਤਾ ਭਰਿਆ ਸਾਹਿਤ ਲਿਖ ਸਕਦੇ ਹਨ, ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।

ਜ਼ਫ਼ਰਨਾਮਾ ਅਤੇ ਹਿਕਾਯਤ 18ਵੀਂ ਸਦੀ ਦੇ ਅੱਧ ਵਿਚ ਇਸ ਨਾਲ ਵੱਖ-ਵੱਖ ਸ਼ੈਲੀ ਅਤੇ ਫਾਰਮੈਟ ਵਿਚ ਜੁੜੇ।[1] ਹੋਰ ਹੱਥ-ਲਿਖਤਾਂ ਵਿੱਚ ਪਟਨਾ ਵਾਲੀ ਬੀੜ ਅਤੇ ਮਨੀ ਸਿੰਘ ਵਾਲੀ ਬੀੜ ਨੂੰ ਸ਼ਾਮਲ ਕਰਨ ਲਈ ਕਿਹਾ ਜਾਂਦਾ ਹੈ, ਇਹ ਸਾਰੀਆਂ 18ਵੀਂ ਸਦੀ ਦੇ ਅੱਧ ਤੋਂ ਲੈ ਕੇ ਅੰਤ ਤੱਕ ਪੈਦਾ ਹੋਈਆਂ ਸਨ। ਇਹਨਾਂ ਹੱਥ-ਲਿਖਤਾਂ ਵਿੱਚ ਉਹ ਲਿਖਤਾਂ ਸ਼ਾਮਲ ਹਨ ਜੋ ਸਮਕਾਲੀ ਯੁੱਗ ਵਿੱਚ ਜ਼ਿਆਦਾਤਰ ਸਿੱਖਾਂ ਦੁਆਰਾ ਸਵਾਲ ਕੀਤੇ ਜਾਂਦੇ ਹਨ, ਜਿਵੇਂ ਕਿ ਉਗਰਦੰਤੀ ਅਤੇ ਭਗਉਤੀ ਅਸਤੋਤਰ[1]

ਲੇਖਕ

ਭਾਵੇਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਮੰਨਿਆ ਜਾਂਦਾ ਹੈ, ਪਰ ਸੰਕਲਨ ਦੇ ਸਮੇਂ ਤੋਂ ਹੀ ਦਸਮ ਗ੍ਰੰਥ ਦੀ ਸੰਪੂਰਨਤਾ ਦੀ ਪ੍ਰਮਾਣਿਕਤਾ 'ਤੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਦਸਮ ਗ੍ਰੰਥ ਦੇ ਲੇਖਕ ਬਾਰੇ ਤਿੰਨ ਪ੍ਰਮੁੱਖ ਵਿਚਾਰ ਹਨ:[2]

 1. ਪਰੰਪਰਾਗਤ ਵਿਚਾਰ ਇਹ ਹੈ ਕਿ ਸਾਰੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰਚੀ ਸੀ।
 2. ਸਮੁੱਚਾ ਸੰਗ੍ਰਹਿ ਗੁਰੂ ਦੀ ਵਾਰ ਵਿਚ ਕਵੀਆਂ ਦੁਆਰਾ ਸੰਕਲਿਤ ਕੀਤਾ ਗਿਆ ਸੀ।
 3. ਰਚਨਾ ਦਾ ਕੇਵਲ ਇੱਕ ਹਿੱਸਾ ਗੁਰੂ ਦੁਆਰਾ ਰਚਿਆ ਗਿਆ ਸੀ, ਜਦੋਂ ਕਿ ਬਾਕੀ ਦੀ ਰਚਨਾ ਬਾਕੀ ਕਵੀਆਂ ਦੁਆਰਾ ਕੀਤੀ ਗਈ ਸੀ।

ਪਾਉਂਟਾ ਸਾਹਿਬ ਅਤੇ ਅਨੰਦਪੁਰ ਵਿਖੇ ਆਪਣੇ ਧਾਰਮਿਕ ਦਰਬਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਨੂੰ ਨਿਯੁਕਤ ਕੀਤਾ ਸੀ, ਜਿਨ੍ਹਾਂ ਨੇ ਬ੍ਰਜ ਭਾਸ਼ਾ ਵਿਚ ਕਈ ਕਲਾਸੀਕਲ ਗ੍ਰੰਥਾਂ ਦਾ ਅਨੁਵਾਦ ਕੀਤਾ ਸੀ। 1704 ਵਿੱਚ ਚਮਕੌਰ ਦੀ ਲੜਾਈ ਤੋਂ ਪਹਿਲਾਂ ਜਦੋਂ ਗੁਰੂ ਜੀ ਦਾ ਡੇਰਾ ਸਿਰਸਾ ਨਦੀ ਪਾਰ ਕਰ ਰਿਹਾ ਸੀ ਤਾਂ ਪਾਉਂਟਾ ਸਾਹਿਬ ਵਿਖੇ ਸੰਕਲਿਤ ਜ਼ਿਆਦਾਤਰ ਲਿਖਤਾਂ ਗੁੰਮ ਹੋ ਗਈਆਂ ਸਨ।[3] ਗੁਰੂ ਦੇ ਸਥਾਨ 'ਤੇ ਕਾਪੀਰ ਉਪਲਬਧ ਸਨ ਜਿਨ੍ਹਾਂ ਨੇ ਲਿਖਤਾਂ ਦੀਆਂ ਕਈ ਕਾਪੀਆਂ ਬਣਾਈਆਂ ਸਨ, ਅਤੇ ਹੋਰ ਲਿਖਤਾਂ ਵੀ ਸ਼ਾਮਲ ਕੀਤੀਆਂ ਗਈਆਂ ਹੋ ਸਕਦੀਆਂ ਹਨ ਜਿਸ ਕਾਰਨ ਪ੍ਰਮਾਣਿਕਤਾ ਦੇ ਮੁੱਦੇ ਪੈਦਾ ਹੋ ਸਕਦੇ ਸਨ। ਬਾਅਦ ਵਿਚ ਭਾਈ ਮਨੀ ਸਿੰਘ ਨੇ ਦਸਮ ਗ੍ਰੰਥ ਦੇ ਸਿਰਲੇਖ ਹੇਠ ਸਾਰੀਆਂ ਉਪਲਬਧ ਰਚਨਾਵਾਂ ਦਾ ਸੰਕਲਨ ਕੀਤਾ।

ਪਰੰਪਰਾਗਤ ਵਿਦਵਾਨਾਂ ਦਾ ਦਾਅਵਾ ਹੈ ਕਿ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਗੁਰੂ ਜੀ ਨੇ ਆਪ ਭਾਈ ਮਨੀ ਸਿੰਘ ਦੀ ਚਿੱਠੀ ਦੇ ਆਧਾਰ 'ਤੇ ਰਚੀ। ਪਰ ਵਿਦਵਾਨਾਂ ਦੁਆਰਾ ਪੱਤਰ ਦੀ ਸੱਚਾਈ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਭਰੋਸੇਯੋਗ ਨਹੀਂ ਪਾਇਆ ਗਿਆ ਹੈ।[4] ‘ਚੰਡੀ ਚਰਿਤਰ’ ਅਤੇ ‘ਭਗਉਤੀ ਦੀ ਵਾਰ’ ਭਾਗਾਂ ਵਿੱਚ ਵੱਖੋ-ਵੱਖਰੇ ਸ਼ੈਲੀ ਦੀ ਉਦਾਹਰਣ ਦੇਖੀ ਜਾ ਸਕਦੀ ਹੈ।[ਹਵਾਲਾ ਲੋੜੀਂਦਾ]

ਇਤਿਹਾਸ ਵਿੱਚ ਦਸਮ ਬਾਣੀਆਂ ਦਾ ਜ਼ਿਕਰ

 • ਰਹਿਤਨਾਮਾ ਭਾਈ ਨੰਦ ਲਾਲ ਜੀ ਵਿੱਚ ਇਸ ਗੱਲ ਦਾ ਸਬੂਤ ਹੈ ਕੀ "ਜਾਪੁ ਸਾਹਿਬ" ਸਿੱਖ ਸ਼ੁਰੂ ਤੋਂ ਹੀ ਪੜਦੇ ਆਏ ਹਨ |[5]
 • ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ, ਜਿਸ ਵਿੱਚ ਸਿੱਖ ਧਰਮ ਦੀ ਖਾਸ ਪੰਕਤੀ "ਗੁਰੂ ਮਾਨਿਓ ਗ੍ਰੰਥ" ਵਿੱਚ ਜਾਪੁ ਸਾਹਿਬ ਰਚਨਾ ਦਾ ਜ਼ਿਕਰ ਹੈ ਅਤੇ ਇਸੀ ਰਚਨਾ ਵਿੱਚ ਹੋਰ ਗੱਲਾਂ ਵੀ ਹਨ ਜੋ ਸਿੱਖ ਨੂੰ ਗੋਰ, ਮੜੀ ਅਤੇ ਅੰਨੇਵਾਹੀ ਔਰਤਾਂ ਦੀ ਭੁੱਖ ਆਦਿਕ ਦੇ ਵਿਸ਼ਵਾਸ ਤੋਂ ਉੱਪਰ ਚੁਕਦੀਆਂ ਹਨ |
 • ਰਹਿਤਨਾਮਾ ਚੋਪਾ ਸਿੰਘ ਛਿੱਬਰ ਜੀ ਨੇ ਬਚਿਤਰ ਨਾਟਕ, 33 ਸਵਈਏ, ਚੋਪਈ ਸਾਹਿਬ ਅਤੇ ਜਾਪੁ ਸਾਹਿਬ ਦਾ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਪੜ੍ਹਨ ਲਈ ਜ਼ਿਕਰ ਕੀਤਾ ਹੈ |[6]
 • 1711, ਵਿੱਚ ਸਤਿਗੁਰ ਗੋਬਿੰਦ ਸਿੰਘ ਜੀ ਦੇ ਮਹਾਨ ਕਵੀ ਭਾਈ ਸੇਨਾਪਤ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਕਾਲ ਪੁਰਖ ਨਾਲ ਹੋਈ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ, ਜੋ ਕੀ ਬਚਿੱਤਰ ਨਾਟਕ ਦਾ ਤੇ ਖਾਲਸਾ ਪੰਥ ਦਾ ਅਹਿਮ ਹਿੱਸਾ ਹੈ | ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਕਾਦੀਆਂ ਨੂੰ ਆਪਣੇ ਸ਼ਬਾਨ ਵਿੱਚ ਦਸਿਆ ਹੈ ਅਤੇ ਹੁਬਾ ਹੂ ਉਹੀ ਤਰਤੀਬ ਰੱਖੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੀ | ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਨਹੀਂ ਕੀਤਾ ਅਤੇ ਕਵੀ ਸਾਹਿਬਾਨ ਨੇ ਵੀ ਗੁਰੂ ਸਾਹਿਬ ਜੀ ਵਾਂਗ ਕੋਈ ਜ਼ਿਕਰ ਨਹੀਂ ਕੀਤਾ।(ਜੇਕਰ ਗੁਰੂ ਸਾਹਿਬ ਨੇ ਲਿਖਿਆ ਹੁੰਦਾ ਤਾਂ ਅਜਿਹੇ ਮਹਾਨ ਵਿਅਕਤੀ ਦਾ ਜ਼ਿਕਰ ਕਿਉਂ ਨਾ ਕਰਦੇ ਜਿਹਨੇ ਆਪਣੇ ਪੁਤਰਾਂ ਦੀ ਜਾਨ ਵਾਰ ਕੇ ਅਤੇ ਆਪਣੇ ਸੇਵਕਾਂ ਦੀ ਕਾਨਵਾਰਕੇ ਗੁਰੂ ਸਾਹਿਬ ਦੀ ਜੰਗ ਵਿਚ ਸਹਾਇਤਾ ਕੀਤੀ? ਇਹ ਹਿੰਦੂ ਕੱਟੜਪੰਥੀਆਂ ਵਲੋਂ ਲਿਖਿਆ ਗਿਆ ਹੈ ਜੋ ਕਿ ਇਕ ਮੁਸਲਮਾਨ ਸੰਪਰਦਾ ਵਲੋਂ ਸਿਖ ਗੁਰੂਆਂ ਦੀ ਸੇਵਾ ਨੂੰ ਕਦੇ ਵੀ ਨਹੀ ਪ੍ਚਾਰ ਸਕਦੇ। ਇਹ ਹਿੰਦੂਆਂ ਉਦਾਸੀਆਂ ਵਲੋ ਤਿਆਰ ਕੀਤਾ ਲੱਚਰਪੁਣਾ ਹੈ ਜਿਹਨੂੰ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਨਾਲ਼ ਰਲ਼ਗੱਡ ਕੀਤਾ ਗਿਆ |[7]
 • 1741, ਵਿੱਚ ਵਹੀ ਸੇਵਾਦਾਸ ਜੀ ਨੇ ਸਤਿਗੁਰ ਗੋਬਿੰਦ ਸਿੰਘ ਜੀ ਦਾ ਇਤਿਹਾਸ ਲਿਖਿਆ ਜਿਸ ਵਿੱਚ ਉਹਨਾਂ ਨੇ ਰਾਮ ਅਵਤਾਰ, 33 ਸਵਈਏ, ਜ਼ਫਰਨਾਮਾ, ਹਿਕਾਈਤਾਂ ਬਣੀਆਂ ਦੇ ਉਦਹਾਰਣ ਦਿੱਤੇ ਹਨ |[8]
 • 1751, ਵਿੱਚ ਗੁਰਬਿਲਾਸ ਪਾਤਸ਼ਾਹੀ 10 ਸੰਪਨ ਕੀਤੀ, ਜਿਸ ਵਿੱਚ ਉਹਨਾਂ ਨੇ ਸਤਿਗੁਰ ਗੋਬਿੰਦ ਸਿੰਘ ਜੀ ਵੱਲੋਂ ਬਚਿਤਰ ਨਾਟਕ, ਕ੍ਰਿਸ਼ਨ ਅਵਤਾਰ, ਅਕਾਲ ਉਸਤਤੀ, ਜਾਪੁ ਸਾਹਿਬ, ਜਫ਼ਰਨਾਮਾ, ਹਿਕੈਤਾਂ ਆਦਿਕ ਬਾਣੀਆਂ ਰਚਨ ਦਾ ਜ਼ਿਕਰ ਕੀਤਾ ਹੈ | ਇਹ ਪਹਿਲਾ ਸਰੋਤ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਗੱਦੀ ਦੇਣ ਦੀ ਗੱਲ ਆਈ ਹੈ |[8]
 • 1760, ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ ਵਿੱਚ ਕੇਸਰ ਸਿੰਘ ਛਿੱਬਰ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕੀ ਕਿਵੇਂ ਮਾਤਾ ਸੁੰਦਰੀ ਅਤੇ ਖਾਲਸਾ ਨੇ ਮਿਲ ਕੇ ਦਸਮ ਬਣੀਆਂ ਦਾ ਸੰਕਲਨ ਕੀਤਾ |
 • 1766, ਵਿੱਚ ਮਹਿਮਾ ਪ੍ਰਕਾਸ਼ ਵਿੱਚ ਸਰੂਪ ਚੰਦ ਭੱਲਾ ਜੀ ਨੇ ਬਚਿਤਰ ਨਾਟਕ ਦਾ ਹੁਬਾ ਹੂ ਉਤਾਰਾ ਕੀਤਾ, ਇਹ ਹੀ ਨਹੀਂ ਉਸ ਨੇ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਚਰਿਤ੍ਰੋ ਪਖੀਆਂ ਬਾਣੀ ਅਤੇ ਚੋਬਿਸ ਅਵਤਾਰ ਬਾਣੀ ਰਚਨ ਬਾਰੇ ਵੀ ਸੰਬੋਧਨ ਕੀਤਾ |
 • 1790. ਗੁਰੂ ਕੀਆਂ ਸਾਖੀਆਂ ਵਿੱਚ ਭਾਈ ਸਰੂਪ ਸਿੰਘ ਕੋਸ਼ਿਸ਼, ਜੀ ਦਸਮ ਗ੍ਰੰਥ ਵਿੱਚ ਸ੍ਤਿਥ ਬਚਿਤਰ ਨਾਟਕ, ਕ੍ਰਿਸ਼ਨ ਅਵਤਾਰ, ਸ਼ਸਤ੍ਰਨਾਮ ਮਾਲਾ ਆਦਿਕ ਬਾਣੀਆਂ ਨੂੰ ਗੁਰੂ ਸਾਹਿਬ ਜੀ ਦੁਆਰਾ ਲਿਖ੍ਕ੍ਹਨ ਦੀ ਗੱਲ ਕਰਦੇ ਹਨ |

ਹੋਰ ਵੀ ਵਧੇਰੇ ਸਰੋਤਾਂ ਵਿੱਚ ਦਸਮ ਗੁਰੂ ਜੀ ਦੀ ਬਾਣੀਆਂ ਦੇ ਹਵਾਲੇ ਮਿਲਦੇ ਹਨ |ਸ਼ਿਰੋਮਣੀ ਪੰਥ ਅਕਾਲੀ ਬੁੱਢਾ ਦਲ ਵਿੱਚ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ।

ਬਾਣੀਆਂ ਦਾ ਵੇਰਵਾ

 1. ਜਾਪ ਸਾਹਿਬ
 2. ਅਕਾਲ ਉਸਤਤਿ
 3. ਬਚਿੱਤਰ ਨਾਟਕ
 4. ਚੰਡੀ ਚਰਿਤ੍ਰ (ਉਕਤਿ ਬਿਲਾਸ)
 5. ਚੰਡੀ ਚਰਿਤ੍ਰ 2
 6. ਚੰਡੀ ਦੀ ਵਾਰ
 7. ਗਿਆਨ ਪ੍ਰਬੋਧ
 8. ਬਿਸਨੁ ਅਵਤਾਰ
 9. ਬ੍ਰਹਮਾ ਅਵਤਾਰ
 10. ਰੁਦ੍ਰ ਅਵਤਾਰ
 11. ਸ਼ਬਦ ਹਜ਼ਾਰੇ
 12. 33 ਸਵੱਈਏ
 13. ਖਾਲਸਾ ਮਹਿਮਾ
 14. ਸ਼ਸਤਰ ਨਾਮ ਮਾਲਾ
 15. ਸ੍ਰੀ ਚਰਿਤ੍ਰੋਪਖਯਾਨ
 16. ਜ਼ਫ਼ਰਨਾਮਾ (ਹਿਕਾਇਤਾਂ)

ਹਵਾਲੇ

 1. 1.0 1.1 Louis E. Fenech; W. H. McLeod (2014). Historical Dictionary of Sikhism. Rowman & Littlefield Publishers. pp. 92–94. ISBN 978-1-4422-3601-1.
 2. McLeod, W. H. (2005). Historical dictionary of Sikhism. Rowman & Littlefield. p. 52. ISBN 978-0-8108-5088-0.
 3. Singh, Harbans (19 December 2000). "Bavanja Kavi". Sikh Encyclopedia.
 4. Rinehart, Robin (2011). Debating the Dasam Granth. Oxford University Press. p. 39. ISBN 978-0-19-984247-6. OCLC 710992237.
 5. Rehitnama Bhai Nand Lal
 6. Rehitnama Chaupa Singh Chibber
 7. Sri Gur Sbha Granth, Poet Senapat, Piara Singh Padam
 8. 8.0 8.1 Parchi Sevadas Ki, Poet Sevada, Piara Singh Padam ਹਵਾਲੇ ਵਿੱਚ ਗਲਤੀ:Invalid <ref> tag; name "ParchiSevadas005" defined multiple times with different content

ਬਾਹਰੀ ਕੜੀਆਂ