ਅਦਹੱਮਾਣ
ਅਦਹੱਮਾਣ ਦਾ ਜਨਮ 950 ਈ ਨੂੰ ਹੋਇਆ। ਉਹ ਰਾਸੋ ਦਾ ਮੋਢੀ ਸੀ। ਉਹ ਪਹਿਲਾ ਰਾਸੋ ਰਚਨਹਾਰਾ ਹੈ। ਪਹਿਲਾ ਪੰਜਾਬੀ ਬਿਰਹਾ ਕਾਵਿ ਦਾ ਕਵੀ ਹੈ। ਉਸਦਾ ਜਨਮ ਮੁਲਤਾਨ ਵਿੱਚ ਹੋਇਆ। 'ਸਨੇਹ ਗਸਕ' ਉਸਦੀ ਲੋਕ ਪਰਿਯ ਰਚਨਾ ਹੈ। ਸੰਤ ਸਿੰਘ ਸੇਖੋ ਅਨੁਸਾਰ ਨੌਵੀ ਦਸਵੀ ਸਦੀ ਦੇ ਸੁਲਤਾਨ ਨਿਵਾਸੀ ਦੀ ਇਹ ਰਚਨਾ ਪੂਰਨ ਭਾਂਤ ਵਿੱਚ ਪਰਾਕਲਿਤ ਪੰਜਾਬੀ ਅਪਭਰੰਸ਼ ਹੈ।ਸਨੇਹ ਰਸਾਇ ਧੋ ਪ੍ਰਚੱਲਿਤ ਬੋਲੀ ਉਸ ਸਮੇਂ ਦੀ ਅਪਭਰੰਸ਼ ਹੈ ਜਦ ਕਿ ਅੰਤਲੇ ਪੜਾਉ ਵਿੱਚ ਸੀ। ਲੋਕ ਭਾਸ਼ਾਵਾਂ ਉਸ ਚੋ ਜਨਮ ਲੈ ਰਹੀਆਂ ਸਨ। ਉਹ ਉਸ ਸਮੇਂ ਦੀ ਸਾਹਿਤਕ ਅਪਭਰੰਸ਼ ਦਾ ਕਵੀ ਨਹੀਂ ਸੀ। ਉਹ ਗੀਤ ਆਮ ਲੋਕਾਂ ਲਈ ਲਿਖਦਾ ਅਤੇ ਗਾਉਦਾ ਸੀ।ਉਸਦੀ ਰਚਨਾ ਸਨੇਹ ਰਸਾਇ ਦੇ ਤਿੰਨ ਅਧਿਆਇ ਹਨ।ਉਸਦੀ ਰਚਨਾ ਮੇਘ ਦੂਤ ਦਾ ਪੁਰਾਤਨ ਅਤੇ ਪੂਰਵ ਨਾਨਕ ਰੂਪ ਸੀ। ਉਸਨੇ ਬਹੁ ਮੁੱਲੇ ਰਾਸੋ ਸਾਹਿਤ ਨੂੰ ਜਨਮ ਦਿੱਤਾ। ਅੰਤ ਉਸਦੀ ਮੌਤ 1010 ਈ ਨੂੰ ਹੋਈ।
ਹਵਾਲੇ
ਸੋਧੋ- ਪੰਜਾਬੀ ਸਾਹਿਤ ਦਾ ਅਲੋਚਨਾਤਮਕ ਇਤਿਹਾਸ ਆਦਿ ਕਾਲ ਤੋਂ 1900 ਤੱਕ
ਡਾ. ਜੀਤ ਸਿੰਘ ਸ਼ੀਤਲ, ਡਾ. ਮੇਵਾ ਸਿੰਘ ਸਿੱਧੂ