ਮੁਲਤਾਨ (Urdu: مُلتان) (pronunciation ), ਪੰਜਾਬ ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ ਹੈ। 2015 ਅਨੁਸਾਰ ਇੱਥੇ 3,117,000 ਲੋਕ ਵਸਦੇ ਹਨ। ਇਹ ਜ਼ਿਲ੍ਹਾ ਮੁਲਤਾਨ ਦਾ ਗੜ੍ਹ ਵੀ ਹੈ। ਮੁਲਤਾਨ ਚਨਾਬ ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ। ਇਹ ਸ਼ਹਿਰ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ।

ਮੁਲਤਾਨ
مُلتان
ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ
ਦੇਸ਼ਪਾਕਿਸਤਾਨ
ਖੇਤਰਪੂਰਬੀ ਪੰਜਾਬ
ਜ਼ਿਲ੍ਹਾਜ਼ਿਲ੍ਹਾ ਮੁਲਤਾਨ
Autonomous towns6
ਸੰਘੀ ਸਭਾਵਾਂ4
ਸਰਕਾਰ
 • ਕਿਸਮਮਿਉਂਸੀਪਲ ਕਾਰਪੋਰੇਸ਼ਨ
 • ਮੇਅਰਬਾਕੀ
 • ਉੱਪ ਮੇਅਰਬਾਕੀ
ਖੇਤਰ
 • ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ133 km2 (51 sq mi)
ਉੱਚਾਈ
122 m (400 ft)
ਆਬਾਦੀ
 (2015)[1]
 • ਸ਼ਹਿਰੀ ਜ਼ਿਲ੍ਹਾ / ਡਿਵਿਜ਼ਨ ਰਾਜਧਾਨੀ31,17,000
 • ਸ਼ਹਿਰੀ
20,50,000
ਭਾਸ਼ਾਵਾਂ
 • ਸਰਕਾਰੀਪੰਜਾਬੀ ਭਾਸ਼ਾ
ਸਮਾਂ ਖੇਤਰਯੂਟੀਸੀ+5 (ਪਾਕਿਸਤਾਨ ਮਿਆਰੀ ਸਮਾਂ)
ਏਰੀਆ ਕੋਡ061
ਵੈੱਬਸਾਈਟwww.multan.gov.pk

ਇਤਿਹਾਸ

ਸੋਧੋ

ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ। ਮੁਲਤਾਨ ਸ਼ਬਦ 'ਮਲਾਸਤਹਾਨ' ਤੋਂ ਬਣਿਆ ਹੈ, ਜਿਹੜਾ ਸੂਰਜ ਦੇਵਤਾ ਦਾ ਇੱਥੇ ਇੱਕ ਵੱਡਾ ਮੰਦਰ ਸੀ। ਯੂਨਾਨੀ ਸਿਕੰਦਰ ਵੀ ਇੱਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ ਅਮੀਰ ਮਾਆਵਆ ਦਾ ਜਰਨੈਲ ਮਹਲਬ ਬਣ ਅਬੀ ਸਫ਼ਰਾਹ ਇੱਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ ਵਲੀਦ ਬਣ ਅਬਦਾਲਮਲਕ ਦੇ ਵੇਲੇ ਹੋਇਆ ਜਦੋਂ ਬਿਨੁ ਅਮੀਆ ਦੀ ਫ਼ੌਜ ਉਦੇ ਜਰਨੈਲ ਮੁਹੰਮਦ ਬਿਨ ਕਾਸਿਮ ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆਂ ਨਾਲ ਜੋੜ ਗਿਆ।

ਇਸ ਦਾ ਨਾਮ ਮੁਲਤਾਨ ਕਿਵੇਂ ਪਿਆ, ਇਸ ਬਾਰੇ ਕੋਈ ਸਪਸ਼ਟ ਧਾਰਨਾ ਨਹੀਂ ਹੈ। ਇੱਥੋਂ ਦੇ ਪ੍ਰਾਚੀਨ ਸੂਰਜ ਮੰਦਰ (ਜੋ ਇਸਮਾਈਲੀ ਬਾਦਸ਼ਾਹ ਨੂਰ ਉ ਦੀਨ ਦੁਆਰਾ 10ਵੀਂ ਸਦੀ ਵਿੱਚ ਢਾਹ ਦਿੱਤਾ ਗਿਆ ਸੀ) ਦਾ ਸੰਸਕ੍ਰਿਤ ਨਾਮ ਮੂਲਸਥਾਨ ਸੀ। ਇਸ ਮੰਦਰ ਬਾਰੇ ਯੂਨਾਨੀ ਜਨਰਲ ਸਾਈਲੇਕਸ ਨੇ 515 ਬੀ.ਸੀ. ਅਤੇ ਯੂਨਾਨੀ ਇਤਿਹਾਸਕਾਰ ਹੈਰੋਡੌਟਸ ਨੇ 400 ਬੀਸੀ ਵਿੱਚ ਲਿਖਿਆ ਹੈ। ਇਸ ਮੰਦਰ ਵਿੱਚ ਇੰਨਾ ਸੋਨਾ ਚਾਂਦੀ ਤੇ ਹੋਰ ਚੜ੍ਹਾਵਾ ਚੜ੍ਹਦਾ ਸੀ ਕਿ ਮੁਸਲਿਮ ਹਾਕਮਾਂ ਦੀ ਅਮਦਨ ਦਾ 30% ਇਸੇ ਮੰਦਰ ਦੇ ਚੜ੍ਹਾਵੇ ਤੋਂ ਆਉਂਦਾ ਸੀ। ਇਸ ਅਥਾਹ ਆਮਦਨ ਕਾਰਨ ਮੁਲਤਾਨ ਨੂੰ ਸੋਨੇ ਦਾ ਸ਼ਹਿਰ (ਅਰਬੀ ਵਿੱਚ ਫਾਰਾਜ਼ ਬਾਯਤ ਅਲ ਦਾਹਾਬ) ਕਿਹਾ ਜਾਂਦਾ ਸੀ। ਪ੍ਰਤੀਤ ਹੁੰਦਾ ਹੈ ਕਿ ਮੂਲਸਥਾਨ ਸ਼ਬਦ ਹੀ ਵਿਗੜ ਕੇ ਮੁਲਤਾਨ ਬਣ ਗਿਆ। ਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਇੱਥੇ ਪ੍ਰਾਚੀਨ ਕਾਲ ਵਿੱਚ ਇੱਕ ਮੂਲ ਨਾਮਕ ਕਬੀਲਾ ਵਸਦਾ ਸੀ ਜਿਸ ਕਾਰਨ ਇਸ ਨੂੰ ਮੁਲਤਾਨ ਕਿਹਾ ਜਾਣ ਲੱਗਾ। ਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਦੀ ਸਥਾਪਨਾ ਰਿਸ਼ੀ ਕਸ਼ਿਅਪ ਨੇ ਕੀਤੀ ਸੀ। ਕੁਝ ਵੀ ਹੋਵੇ ਮੁਲਤਾਨ ਇੱਕ ਪ੍ਰਚੀਨ ਸ਼ਹਿਰ ਹੈ ਜੋ ਹਜ਼ਾਰਾਂ ਸਾਲ ਤੋਂ ਲਗਾਤਾਰ ਵਸ ਰਿਹਾ ਹੈ। ਇਸ ਦੇ ਆਲੇ ਦੁਆਲੇ ਹੋਈ ਖੁਦਾਈ ਦੌਰਾਨ ਸਿੰਧ ਘਾਟੀ ਨਾਲ ਸਬੰਧਤ ਅਨੇਕਾਂ ਸਥਾਨ ਮਿਲੇ ਹਨ।[2]

ਭੂਗੋਲ

ਸੋਧੋ
 
ਮੁਲਤਾਨ ਜਿਲ੍ਹੇ ਦੇ ਪ੍ਰਸ਼ਾਸ਼ਕੀ ਬਲਾਕ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original (PDF) on 2019-01-09. Retrieved 2016-11-10.
  2. "ਪੁਰਾਤਨ ਵਿਲੱਖਣ ਸ਼ਹਿਰ: ਮੁਲਤਾਨ --- ਬਲਰਾਜ ਸਿੰਘ ਸਿੱਧੂ - sarokar.ca". www.sarokar.ca (in ਅੰਗਰੇਜ਼ੀ (ਅਮਰੀਕੀ)). Retrieved 2018-10-07.