ਅਨੁਰਾਧਾ ਰਾਮਾਨਨ (29 ਜੂਨ 194716 ਮਈ, 2010)[1] ਇੱਕ ਤਾਮਿਲ ਲੇਖਕ[2], ਕਲਾਕਾਰ ਅਤੇ ਇੱਕ ਸਮਾਜਿਕ ਕਾਰਕੁਨ ਸੀ।

ਅਨੁਰਾਧਾ ਰਾਮਾਨਨ
ਤਸਵੀਰ:Anuradha Ramanan.jpg
ਜਨਮ(1947-06-29)29 ਜੂਨ 1947
ਥਨਜੁਵਰ, ਮਦ੍ਰਾਸ ਪ੍ਰੇਸੀਡੇੰਸੀ, ਬਰਤਾਨਵੀ ਭਾਰਤ
ਮੌਤ16 ਮਈ 2010(2010-05-16) (ਉਮਰ 62)
ਚੇਨਈ, ਤਮਿਲਨਾਡੂ, ਭਾਰਤ
ਕਿੱਤਾ
  • Writer
  • novelist
  • artist
  • social activist

ਜੀਵਨੀਸੋਧੋ

ਅਨੁਰਾਧਾ ਦਾ ਜਨਮ 1947 ਨੂੰ ਥੰਜਾਵੁਰ, ਤਮਿਲ ਨਾਡੁ ਵਿੱਚ ਹੋਇਆ। ਉਸਦੇ ਦਾਦਾ ਜੀ ਆਰ. ਬਾਲਾਸੁਬਰਾਮਨੀਅਮ ਇੱਕ ਅਦਾਕਾਰ ਸਨ ਜਿਨ੍ਹਾਂ ਤੋਂ ਪ੍ਰੇਰਿਤ ਹੋਕੇ ਅਨੁਰਾਧਾ ਇੱਕ ਲੇਖਿਕਾ ਬਣੀ।[3] ਮਸ਼ਹੂਰ ਰਸਾਲਿਆ ਦੇ ਵਿੱਚ ਨੌਕਰੀ ਲੈਣ ਦੇ ਕਈ ਅਸਫਲ ਕੋਸ਼ਿਸ਼ਾਂ ਤੋਂ ਪਹਿਲਾਂ ਅਨੁਰਾਧਾ ਨੇ ਬਤੌਰ ਇੱਕ ਕਲਾਕਾਰ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਨੇ ਜੈਨੇਂਦਰਾ ਸਰਸਵਤੀ ਬਾਰੇ ਤੱਥ ਵੀ ਪ੍ਰਗਟ ਕੀਤੇ। ਉਸਨੇ ਮੰਗਾਈ, ਇੱਕ ਤਮਿਲ ਮੈਗਜ਼ੀਨ, ਵਿੱਚ ਕੰਮ ਕਰਨ ਤੋਂ ਬਾਅਦ ਸੰਪਾਦਕ ਨੇ ਉਸਦੀਆਂ ਲਿਖਤਾਂ ਨੂੰ ਲੱਭਿਆ ਜੋ ਬਹੁਤ ਹੀ ਦਿਲਚਸਪ ਢੰਗ ਨਾਲ ਲਿਖਦੀ ਸੀ। ਅਨੁਰਾਧਾ ਦਾ ਸਾਹਿਤਿਕ ਕੈਰੀਅਰ 1977 ਵਿੱਚ ਸ਼ੁਰੂ ਹੋਇਆ ਜਦੋਂ ਉਹ ਮੈਗਜ਼ੀਨ ਲਈ ਕੰਮ ਕਰ ਰਹੀ ਸੀ।

ਉਨ੍ਹਾਂ ਦੇ ਸਾਹਿਤਿਕ ਯੋਗਦਾਨ ਤੋਂ ਇਲਾਵਾ, ਉਹ "ਐਂਟੀ-ਡਾਇਵੋਰਸ ਦੇ ਲਈ ਸਲਾਹਕਾਰ" ਦੇ ਕੰਮ ਲਈ ਵੀ ਮਸ਼ਹੂਰ ਸੀ।[4] 30 ਸਾਲ ਤੋਂ ਵੱਧ ਉਮਰ ਦੇ ਕੈਰੀਅਰ ਵਿਚ ਅਨੁਰਾਧਾ ਨੇ ਕਰੀਬ 800 ਨਾਵਲ ਅਤੇ 1,230 ਛੋਟੀਆਂ ਕਹਾਣੀਆਂ ਲਿਖੀਆਂ। ਉਸਦੇ ਕੰਮ ਮੁੱਖ ਤੌਰ ਤੇ ਪਰਿਵਾਰ ਅਤੇ ਹਰ ਰੋਜ਼ ਦੀਆਂ ਘਟਨਾਵਾਂ 'ਤੇ ਕੇਂਦ੍ਰਿਤ ਸਨ। ਉਸਦੇ ਸ਼ੁਰੂਆਤੀ ਕਿਰਿਆਵਾਂ ਵਿਚੋਂ ਉਸਨੂੰ ਸੀਰਾਈ, ਸੋਨੇ ਦਾ ਤਮਗਾ ਛੋਟੀ ਕਹਾਣੀ ਲਈ ਜਿੱਤਿਆ ਜੋ ਆਨੰਦ ਵਿਕਾਤਮਨ ਵਲੋਂ ਦਿੱਤਾ ਗਿਆ ਸੀ।[5][6] ਇਸਦਾ ਇਹ ਹੀ ਨਾਂ ਇੱਕ ਫ਼ਿਲਮ ਨੂੰ ਇਸੇ ਤਰ੍ਹਾਂ ਰੱਖਿਆ ਗਿਆ। ਇਸ ਤੋਂ ਬਾਅਦ, ਉਸ ਦੀਆਂ ਹੋਰ ਨਾਵਲ ਕੁਟੂ ਪੁਜੁਕੱਲ, ਓਰੂ ਮੱਲਾਰੀਨ ਪਯਾਨਮ ਅਤੇ ਔਰੂ ਵੈਦੂ ਇਰੂਵਾਸਲ[7] ਨੂੰ ਕਈ ਭਾਸ਼ਾਵਾਂ ਜਿਵੇਂ ਕਿ ਤਮਿਲ, ਤੇਲਗੂ ਅਤੇ ਕੰਨੜ ਵਿੱਚ ਫਿਲਮਾਂ ਵਿੱਚ ਢਾਲਿਆ ਗਿਆ ਸੀ। 1991 ਵਿੱਚ ਬਾਲਚੈਂਡਰ ਦੁਆਰਾ ਨਿਰਦੇਸਿਤ ਔਰ ਵੈਜੂ ਇਰੂ ਵਸੀਲ ਨੇ ਹੋਰ ਸਮਾਜਿਕ ਮੁੱਦਿਆਂ 'ਤੇ ਬੈਸਟ ਫਿਲਮ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ।[8] 1988 ਦੀਆਂ ਤੇਲਗੂ ਫਿਲਮ ਓਕਾ ਬਾਰੀਆ ਕਥਾ ਅਨੁਸਾਰ ਉਨ੍ਹਾਂ ਨੇ ਪੰਜ ਨੰਦੀ ਪੁਰਸਕਾਰ ਜਿੱਤੇ।[9] ਫਿਲਮਾਂ ਦੇ ਨਾਲ-ਨਾਲ, ਉਸ ਦੀਆਂ ਕਈ ਕਹਾਣੀਆਂ ਜਿਵੇਂ ਕਿ ਅਰਚਨਾਈ ਪੁੰਕਲ, ਪਾਸਮ ਅਤੇ ਕਾਨਕੰਡਨ ਤੌਜ਼ੀ ਨੂੰ ਟੀਵੀ ਲੜੀਵਾਰਾਂ ਵਿੱਚ ਅਪਣਾਇਆ ਗਿਆ। ਉਸਨੂੰ ਤਾਮਿਲਨਾਡੂ ਦੇ ਤਤਕਾਲੀ ਮੁੱਖ ਮੰਤਰੀ ਐਮ. ਜੀ. ਰਾਮਚੰਦਰਨ ਦੁਆਰਾ ਇਕ ਸੋਨੇ ਦਾ ਤਗਮਾ ਮਿਲਿਆ ਸੀ।

ਮੌਤ ਅਤੇ ਵਿਆਹਸੋਧੋ

ਅਨੁਰਾਧਾ ਦੀ ਮੌਤ ਦਿਲ ਦੇ ਦੌਰੇ ਕਾਰਨ 16 ਮਈ, 2010 ਵਿੱਚ 62 ਸਾਲ ਦੀ ਉਮਰ ਵਿੱਚ[10] ਚੇਨਈ ਵਿੱਖੇ ਹੋਈ। ਉਸਨੇ ਰਾਮਾਨਨ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ।

ਵਿਵਾਦਸੋਧੋ

ਲੇਖਕ ਅਨੁਰਾਧਾ ਰਾਮਾਨਨ ਨੇ ਕਿਹਾ ਕਿ ਉਸ ਨੂੰ ਜੈਂਨੇਦਰਾ ਸਰਸਵਤੀ ਦੇ ਨੇੜੇ ਆਉਣ ਲਈ ਇਕ ਔਰਤ ਨੇ ਸੱਦਾ ਦਿੱਤਾ ਸੀ, ਕਿਉਂਕਿ ਉਹ 1992 ਵਿਚ ਇਕ ਧਾਰਮਿਕ ਮੈਗਜ਼ੀਨ ਅੰਮਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਸੀ।[11] ਉਸ ਨੇ ਮੱਤ ਦਾ ਦੌਰਾ ਕੀਤਾ ਅਤੇ ਸ਼ੰਕਰਾਚਾਰਿਆ ਜੈਂਨੇਦਰਾ ਸਰਸਵਤੀ ਨੂੰ ਪੰਜ ਵਾਰ ਤੋਂ ਵੀ ਵੱਧ ਵਾਰ ਮਿਲੀ। ਇੱਕ ਮੁਲਾਕਾਤ ਦੌਰਾਨ, ਉਸਨੇ ਦਾਅਵਾ ਕੀਤਾ ਕਿ ਇੱਕ ਪੈਗੰਬਰ ਨੇ ਉਸਨੂੰ ਧਮਕਾਇਆ। ਉਸਨੇ ਜੈਂਨੇਦਰਾ ਸਰਸਵਤੀ ਉੱਪਰ ਵੀ ਜਿਨਸੀ ਦੁਰਾਚਾਰ ਦਾ ਦੋਸ਼ ਲਾਇਆ ਸੀ।[12]

ਹਵਾਲੇਸੋਧੋ