ਅਨੋਯਰਾ ਖਟੂਨ
ਅਨੋਯਰਾ ਖਟੂਨ (ਜਨਮ 1996) ਇੱਕ ਭਾਰਤੀ ਬੱਚਿਆਂ ਦੇ ਅਧਿਕਾਰਾਂ ਦੀ ਵਕੀਲ ਹੈ| 2017 ਵਿੱਚ, 21 ਸਾਲਾਂ ਦੀ ਉਮਰ ਵਿੱਚ, ਉਸਨੂੰ ਪੱਛਮੀ ਬੰਗਾਲ ਰਾਜ ਵਿੱਚ ਬਾਲ ਤਸਕਰੀ ਅਤੇ ਬਾਲ ਵਿਆਹ ਵਿਰੁੱਧ ਲੜਨ ਵਿੱਚ ਪਾਏ ਯੋਗਦਾਨ ਲਈ ਔਰਤਾਂ ਲਈ ਭਾਰਤ ਦਾ ਸਰਵਉਚ ਨਾਗਰਿਕ ਪੁਰਸਕਾਰ, ਨਾਰੀਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਅਨੋਯਰਾ ਖਟੂਨ | |
---|---|
ਜਨਮ | 1996 (ਉਮਰ 27–28) |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਵਿਦਿਆਰਥੀ |
ਲਈ ਪ੍ਰਸਿੱਧ | ਬੱਚਿਆਂ ਦੀ ਤਸਕਰੀ, ਬਾਲ ਮਜ਼ਦੂਰੀ ਅਤੇ ਬਾਲ ਵਿਆਹ ਤੋਂ ਬੱਚਿਆਂ ਨੂੰ ਬਚਾਉਣਾ |
ਜਿੰਦਗੀ
ਸੋਧੋਅਨੋਯਰਾ ਖਟੂਨ ਦਾ ਜਨਮ 1996 ਵਿੱਚ ਪਿੰਡ ਛੋਟੋ ਅਸਗਾਰਾ, ਸੰਦੇਸ਼ਖਾਲੀ,ਪੇਂਡੂ ਉੱਤਰੀ 24 ਪਰਗਨਾ ਜ਼ਿਲ੍ਹਾ, ਪੱਛਮੀ ਬੰਗਾਲ ਦੇ ਇੱਕ ਗਰੀਬੀ-ਲਾਈਨ ਹੇਠ ਆਉਂਦੇ ਪਰਿਵਾਰ ਵਿੱਚ ਹੋਇਆ| [1] [2] [3] ਉਹ ਛੋਟੀ ਉਮਰ ਵਿਚ ਹੀ ਆਪਣੇ ਪਿਤਾ ਨੂੰ ਗੁਆ ਬੈਠੀ ਅਤੇ ਜਦੋਂ ਉਹ ਬਾਰ੍ਹਾਂ ਸਾਲਾਂ ਦੀ ਸੀ ਤਾਂ ਉਸ ਨੂੰ ਨਵੀਂ ਦਿੱਲੀ ਲਿਜਾਇਆ ਗਿਆ ਜਿੱਥੇ ਉਸਨੇ ਘਰੇਲੂ ਸਹਾਇਤਾ ਵਜੋਂ ਕੰਮ ਕੀਤਾ| ਘਰੇਲੂ ਕਾਮੇ ਵਜੋਂ ਕੁਝ ਮਹੀਨਿਆਂ ਬਾਅਦ, ਉਹ ਉਥੋਂ ਭੱਜ ਗਈ ਅਤੇ ਆਪਣੇ ਪਿੰਡ ਵਾਪਸ ਪਰਤੀ ਅਤੇ ਬੱਚਿਆਂ ਦੀ ਸਥਿਤੀ ਨੂੰ ਭਿਆਨਕ ਪਾਇਆ| [4] ਬੱਚਿਆਂ ਨੂੰ ਮਜ਼ਦੂਰੀ ਲਈ ਮਜਬੂਰ ਕੀਤਾ ਜਾ ਰਿਹਾ ਸੀ, ਅਤੇ ਕਈਂਆਂ ਨੂੰ ਸ਼ਹਿਰਾਂ ਅਤੇ ਸਰਹੱਦ ਤੋਂ ਪਾਰ ਬੰਗਲਾਦੇਸ਼ ਲਿਜਾਇਆ ਜਾਂਦਾ ਸੀ| ਜਦੋਂ ਕਿ ਕਈਆਂ ਨੂੰ ਬਾਲ ਵਿਆਹ ਲਈ ਮਜਬੂਰ ਕੀਤਾ ਗਿਆ ਸੀ। ਆਪਣੇ ਆਲੇ ਦੁਆਲੇ ਦੀ ਸਥਿਤੀ ਨੂੰ ਬਦਲਣ ਦੇ ਇਰਾਦੇ ਨਾਲ, ਉਹ 'ਧੱਗੀਆ ਸੋਸ਼ਲ ਵੈਲਫੇਅਰ ਸੁਸਾਇਟੀ' ਅਤੇ ਸੇਵ ਦਿ ਚਿਲਡਰਨ ਦੇ ਸੰਪਰਕ ਵਿੱਚ ਆਈ, ਜਿੱਥੇ ਉਸਨੇ ਬੱਚਿਆਂ ਦੇ ਅਧਿਕਾਰਾਂ ਦੀ ਧਾਰਣਾ ਸਿੱਖੀ| ਵੱਡੀ ਗਿਣਤੀ ਲੋਕਾਂ ਤੱਕ ਪਹੁੰਚਣ ਲਈ, ਉਸਨੇ ਸਮੂਹ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜੋ ਬੱਚਿਆਂ ਦੇ ਅਧਿਕਾਰਾਂ ਵਿਚ ਸਵੈ-ਨਿਰਭਰ ਹੋਣਗੇ| ਥੋੜੇ ਸਮੇਂ ਦੇ ਅੰਦਰ ਹੀ ਅਨੋਯਾਰਾ ਨੇ 180 ਤਸਕਰੀ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮੁੜ ਜੋੜਨ ਵਿੱਚ ਸਹਾਇਤਾ ਕੀਤੀ, ਲਗਭਗ ਤਿੰਨ ਦਰਜਨ ਬਾਲ ਵਿਆਹ ਰੋਕ ਦਿੱਤੇ, 85 ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾਇਆ ਅਤੇ 400 ਬੱਚਿਆਂ ਨੂੰ ਸਕੂਲ ਵਾਪਸ ਭੇਜ ਦਿੱਤਾ। [5]
ਸਾਲ 2011 ਵਿਚ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। 2012 ਵਿਚ, ਅਨੋਯਰਾ ਅੰਤਰਰਾਸ਼ਟਰੀ ਚਿਲਡਰਨ ਸ਼ਾਂਤੀ ਪੁਰਸਕਾਰ ਦੇ ਤਿੰਨ ਨਾਮਜ਼ਦ ਵਿਅਕਤੀਆਂ ਵਿਚੋਂ ਇਕ ਵਜੋਂ ਉਭਰੀ| [1] 8 ਮਾਰਚ, 2017 ਨੂੰ ਅੰਤਰਰਾਸ਼ਟਰੀ ਔਰਤ ਦਿਵਸ 'ਤੇ ਅਨਯੋਰਾ ਖਟੂਨ ਨੂੰ ਪੱਛਮੀ ਬੰਗਾਲ ਰਾਜ ਵਿਚ ਬਾਲ ਤਸਕਰੀ ਅਤੇ ਬਾਲ ਵਿਆਹ ਦੇ ਵਿਰੁੱਧ ਲੜਨ ਵਿਚ ਪਾਏ ਯੋਗਦਾਨ ਬਦਲੇ ਸਾਲ 2016 ਵਿੱਚ ਔਰਤਾਂ ਲਈ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ, ਨਰੀਸ਼ਾ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। [5] [6] ਅਨੋਯਰਾ ਖਟੂਨ ਨੂੰ ਬੱਚਿਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਲਈ ਸਾਲ 2015 ਅਤੇ 2016 ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ। [7]
ਹਵਾਲੇ
ਸੋਧੋ
- ↑ 1.0 1.1 "Anoyara Khatun: The Child Crusader Against Exploitation of Children". Save the Children India (in ਅੰਗਰੇਜ਼ੀ (ਅਮਰੀਕੀ)). 7 July 2014. Retrieved 2020-06-01. ਹਵਾਲੇ ਵਿੱਚ ਗ਼ਲਤੀ:Invalid
<ref>
tag; name ":0" defined multiple times with different content - ↑ Bhattacharya, Ravik (2017-03-10). "'Nari Shakti Puraskar' winner from Bengal waiting for over a year to get a house under Pradhan Mantri Awas Yojana". Hindustan Times (in ਅੰਗਰੇਜ਼ੀ). Retrieved 2020-06-01.
- ↑ Singh, G. (2017-06-01). "A child rights crusader". ROTARY NEWS (in ਅੰਗਰੇਜ਼ੀ (ਅਮਰੀਕੀ)). Retrieved 2020-06-01.
- ↑ Bhalla, Nita (8 March 2017). "India honors former child maid who saved hundreds of others". Thomson Reuters Foundation. Retrieved 2020-06-01.
- ↑ 5.0 5.1 "Indian government confers Child Champion Anoyara Khatun with 'Nari- Shakti Puraskar'". Save the Children India (in ਅੰਗਰੇਜ਼ੀ (ਅਮਰੀਕੀ)). 16 March 2017. Retrieved 2020-06-01. ਹਵਾਲੇ ਵਿੱਚ ਗ਼ਲਤੀ:Invalid
<ref>
tag; name ":3" defined multiple times with different content - ↑ Chatterjee, Chandreyee (11 March 2017). "Girl champ & her fans". Telegraph India (in ਅੰਗਰੇਜ਼ੀ). Retrieved 2020-06-01.
- ↑ "Young Indian displays girl power, fighting against trafficking". UN News (in ਅੰਗਰੇਜ਼ੀ). 2016-10-11. Retrieved 2020-06-01.