ਮੁਲਾਇਮ ਸਿੰਘ ਯਾਦਵ

ਭਾਰਤੀ ਰਾਜਨੇਤਾ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ
(ਅਪਰਣਾ ਯਾਦਵ ਤੋਂ ਮੋੜਿਆ ਗਿਆ)

ਮੁਲਾਇਮ ਸਿੰਘ ਯਾਦਵ (22 ਨਵੰਬਰ 1939 - 10 ਅਕਤੂਬਰ 2022) ਇੱਕ ਭਾਰਤੀ ਰਾਜਨੇਤਾ ਸਨ, ਜੋ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਅਤੇ ਕੇਂੰਦਰ ਸਰਕਾਰ ਵਿੱਚ ਇੱਕ ਵਾਰ ਰੱਖਿਆ ਮੰਤਰੀ ਰਹਿ ਚੁੱਕੇ ਹਨ।

ਮੁਲਾਇਮ ਸਿੰਘ ਯਾਦਵ
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ
ਦਫ਼ਤਰ ਵਿੱਚ
5 ਦਸੰਬਰ 1989 - 24 ਜੂਨ 1991
5 ਦਸੰਬਰ 1993 - 3 ਜੂਨ 1995
29 ਅਗਸਤ 2003 - 11 ਮਈ 2007
ਹਲਕਾਗੰਨੌਰ ਵਿਧਾਨਸਭਾ ਹਲਕਾ, ਬਦਾਯੂੰ
ਨਿੱਜੀ ਜਾਣਕਾਰੀ
ਜਨਮ (1939-11-22) 22 ਨਵੰਬਰ 1939 (ਉਮਰ 85)
ਪਿੰਡ ਸੈਫਈ, ਇਟਾਵਾ, ਉੱਤਰ ਪ੍ਰਦੇਸ਼
ਮੌਤ10 ਅਕਤੂਬਰ 2022
ਸਿਆਸੀ ਪਾਰਟੀਸਮਾਜਵਾਦੀ ਪਾਰਟੀ
ਜੀਵਨ ਸਾਥੀਸਾਧਨਾ ਗੁਪਤਾ, ਮਰਹੂਮ ਮਾਲਤੀ ਦੇਵੀ (ਪਹਿਲੀ ਪਤਨੀ)
ਬੱਚੇਅਖਿਲੇਸ਼ ਯਾਦਵ, ਪ੍ਰਤੀਕ ਯਾਦਵ
ਰਿਹਾਇਸ਼ਇਟਾਵਾ
ਵੈੱਬਸਾਈਟਸਮਾਜਵਾਦੀ ਪਾਰਟੀ
स्रोत:[1]

ਜੀਵਨ

ਸੋਧੋ

ਮੁਲਾਇਮ ਸਿੰਘ ਯਾਦਵ ਦਾ ਜਨਮ 22 ਨਵੰਬਰ 1939 ਨੂੰ ਇਟਾਵਾ ਜਿਲ੍ਹੇ ਦੇ ਸੈਫਈ ਪਿੰਡ ਵਿੱਚ ਮੂਰਤੀ ਦੇਵੀ ਅਤੇ ਸੁਧਰ ਸਿੰਘ ਦੇ ਕਿਸਾਨ ਪਰਵਾਰ ਵਿੱਚ ਹੋਇਆ ਸੀ। ਮੁਲਾਇਮ ਸਿੰਘ ਆਪਣੇ ਪੰਜ ਭੈਣ-ਭਰਾਵਾਂ ਵਿੱਚ ਰਤਨ ਸਿੰਘ ਤੋਂ ਛੋਟੇ ਅਤੇ ਅਭੈਰਾਮ ਸਿੰਘ, ਸ਼ਿਵਪਾਲ ਸਿੰਘ, ਰਾਮਗੋਪਾਲ ਸਿੰਘ ਅਤੇ ਕਮਲਾ ਦੇਵੀ ਤੋਂ ਵੱਡੇ ਹਨ। ਪਿਤਾ ਸੁਧਰ ਸਿੰਘ ਉਸ ਨੂੰ ਪਹਿਲਵਾਨ ਬਣਾਉਣਾ ਚਾਹੁੰਦਾ ਸੀ ਪਰ ਭਲਵਾਨੀ ਵਿੱਚ ਆਪਣੇ ਰਾਜਨੀਤਕ ਗੁਰੂ ਨੱਥੂ ਸਿੰਘ ਨੂੰ ਮੈਨਪੁਰੀ ਵਿੱਚ ਆਜੋਜਿਤ ਇੱਕ ਕੁਸ਼ਤੀ-ਮੁਕਾਬਲੇ ਵਿੱਚ ਪ੍ਰਭਾਵਿਤ ਕਰਨ ਦੇ ਬਾਦ ਉਸ ਨੇ ਨੱਥੂ ਸਿੰਘ ਦੇ ਪਰੰਪਰਾਗਤ ਵਿਧਾਨ ਸਭਾ ਖੇਤਰ ਜਸਵੰਤ ਨਗਰ ਤੋਂਆਪਣਾ ਰਾਜਨੀਤਕ ਸਫਰ ਸ਼ੁਰੂ ਕੀਤਾ।

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮੁਲਾਇਮ ਸਿੰਘ ਆਗਰਾ ਯੂਨੀਵਰਸਿਟੀ ਤੋਂ ਐਮ ਏ ਅਤੇ ਜੈਨ ਇੰਟਰ ਕਾਲਜ ਕਰਹਲ (ਮੈਨਪੁਰੀ) ਤੋਂ ਬੀ ਟੀ ਕਰਨ ਦੇ ਬਾਅਦ ਕੁੱਝ ਦਿਨਾਂ ਤੱਕ ਇੰਟਰ ਕਾਲਜ ਵਿੱਚ ਅਧਿਆਪਨ ਕਾਰਜ ਵੀ ਕਰ ਚੁੱਕਾ ਹੈ।

ਹਵਾਲੇ

ਸੋਧੋ
  1. "Samajwadi Party:: Official Website". Samajwadiparty.in. Retrieved 2014-07-14.