ਅਪ੍ਰਤੱਖ ਚੋਣ ਪ੍ਰਣਾਲੀ

ਅਪ੍ਰਤੱਖ ਚੋਣ ਪ੍ਰਣਾਲੀ ਵਿੱਚ ਵੋਟਰ ਪ੍ਰਤੀਨਿਧੀਆਂ ਦੀ ਚੋਣ ਪ੍ਰਤੱਖ ਰੂਪ ਵਿੱਚ ਨਹੀਂ ਕਰਦੇ ਸਗੋਂ ਉਹ ਇੱਕ ਅਜਿਹੇ ਚੋਣ-ਮੰਡਲ ਦੀ ਚੋਣ ਕਰਦੇ ਹਨ, ਜੋ ਪ੍ਰਤੀਨਿਧੀਆਂ ਜਾਂ ਕਰਮਚਾਰੀਆਂ ਦੀ ਆਖ਼ਰੀ ਚੋਣ ਕਰਦੇ ਹਨ। ਇਸ ਤਰ੍ਹਾਂ ਦੀ ਪ੍ਰਣਾਲੀ ਵਿੱਚ ਚੋਣਾਂ ਦੋ ਵਾਰ ਹੁੰਦੀਆਂ ਹਨ। ਇੱਕ ਵਾਰ ਚੋਣ ਮੰਡਲ ਦੀ ਅਤੇ ਦੂਜੀ ਵਾਰ ਚੋਣ-ਮੰਡਲ ਦੁਆਰਾ ਪ੍ਰਤੀਨਿਧੀਆਂ ਦੀ ਚੋਣ ਕੀਤੀ ਜਾਂਦੀ ਹੈ। ਜਿਵੇਂ ਭਾਰਤੀ ਅਤੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਚੋਣ-ਪ੍ਰਣਾਲੀ ਨਾਲ ਹੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਪਹਿਲਾਂ ਪ੍ਰਤੱਖ ਚੋਣ ਪ੍ਰਣਾਲੀ ਦੁਆਰਾ ਇੱਕ ਚੋਣ-ਮੰਡਲ ਦੀ ਸਥਾਪਨਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹ ਚੋਣ-ਮੰਡਲ ਰਾਸ਼ਟਰਪਤੀ ਦੀ ਚੋਣ ਕਰਦਾ ਹੈ। ਭਾਰਤ ਵਿੱਚ ਸੰਸਦ ਅਤੇ ਰਾਜ ਵਿਧਾਨ-ਸਭਾ ਦੇ ਚੁਣੇ ਹੋਏ ਮੈਂਬਰ ਚੋਣ-ਮੰਡਲ ਦਾ ਨਿਰਮਾਣ ਕਰਦੇ ਹਨ ਅਤੇ ਇਹ ਚੋਣ-ਮੰਡਲ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਰਦਾ ਹੈ। ਭਾਰਤ ਅਤੇ ਫਰਾਂਸ ਦੇ ਉੱਪਰਲੇ ਸਦਨਾਂ ਦੀ ਚੋਣ ਵੀ ਅਪ੍ਰਤੱਖ ਪ੍ਰਣਾਲੀ ਦੁਆਰਾ ਪੂਰੀ ਹੁੰਦੀ ਹੈ। ਇਹ ਚੋਣ ਪ੍ਰਣਾਲੀ ਵੱਡੇ ਅਤੇ ਪਿਛੜੇ ਦੇਸ਼ਾਂ ਲਈ ਅਨੁਕੂਲ ਹੈ। ਇਹ ਘੱਟ ਖਰਚੀਲੀ ਪ੍ਰਣਾਲੀ ਹੈ। ਪਰੰਤੂ ਇਸ ਪ੍ਰਣਾਲੀ ਦੇ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਜਨਤਾ ਦਾ ਪ੍ਰਤੀਨਿਧੀਆਂ ਨਾਲ ਸਿੱਧਾ ਮੇਲ-ਜੋਲ ਨਹੀਂ ਹੁੰਦਾ। ਇਹ ਪ੍ਰਣਾਲੀ ਲੋਕਤੰਤਰਿਕ ਸਿਧਾਂਤਾ ਦੇ ਵਿਰੁੱਧ ਮੰਨੀ ਜਾਂਦੀ ਹੈ।

ਹਵਾਲੇ ਸੋਧੋ