ਅਬਦਾਲ ਬੇਲਾ

ਪਾਕਿਸਤਾਨੀ ਲੇਖਕ

ਅਬਦਾਲ ਬੇਲਾ (ਜਨਮ 14 ਦਸੰਬਰ 1956) ਪਾਕਿਸਤਾਨ ਦੀ ਉਰਦੂ-ਭਾਸ਼ਾ ਦਾ ਗਲਪ ਲੇਖਕ ਹੈ।[1]

ਅਰੰਭ ਦਾ ਜੀਵਨ

ਸੋਧੋ

ਅਬਦਾਲ ਬੇਲਾ ਦਾ ਜਨਮ ਸਿਆਲਕੋਟ, ਪੰਜਾਬ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਚੌਧਰੀ ਫਜ਼ਲ ਦੀਨ ਦਾ ਪੁੱਤਰ ਹੈ। ਉਸਦੇ ਮਾਤਾ-ਪਿਤਾ ਲੁਧਿਆਣੇ, ਬ੍ਰਿਟਿਸ਼ ਭਾਰਤ ਤੋਂ ਪਰਵਾਸ ਕਰਕੇ ਲਹੌਰ ਗਏ। ਬੇਲਾ ਦੀ ਸਕੂਲੀ ਪੜ੍ਹਾਈ ਅਤੇ ਕਾਲਜ ਦੀ ਜ਼ਿੰਦਗੀ ਲਾਹੌਰ ਵਿੱਚ ਹੋਈ। ਉਸਨੇ ਸਰਕਾਰੀ ਕਾਲਜ ਲਾਹੌਰ ਅਤੇ ਫ਼ੈਸਲਾਬਾਦ ਦੇ ਪੰਜਾਬ ਮੈਡੀਕਲ ਕਾਲਜ ਤੋਂ ਪੜ੍ਹਾਈ ਕੀਤੀ। ਇੱਕ ਐਮ ਬੀ ਬੀ ਐਸ (MBBS) ਡਾਕਟਰ ਵਜੋਂ ਉਸਨੇ ਪਾਕਿਸਤਾਨੀ ਫੌਜ ਵਿੱਚ ਇੱਕ ਕੈਪਟਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਨੇ ਸਾਊਦੀ ਆਰਮੀ ਅਤੇ ਪਾਕਿਸਤਾਨ ਨੇਵੀ ਵਿੱਚ ਵੀ ਸੇਵਾ ਕੀਤੀ। ਉਸਨੇ 1997 ਵਿੱਚ ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ ਤੋਂ ਹਸਪਤਾਲ ਪ੍ਰਸ਼ਾਸਨ ਵਿੱਚ ਐਮ ਐਸ ਸੀ (MSc) ਪ੍ਰਾਪਤ ਕੀਤੀ। ਉਹ 2007 ਵਿੱਚ ਪਾਕਿਸਤਾਨੀ ਫੌਜ ਤੋਂ ਕਰਨਲ ਦੇ ਤੌਰ 'ਤੇ ਸੇਵਾਮੁਕਤ ਹੋਏ ਜਦੋਂ ਕਿ ਡਿਪਟੀ ਡਾਇਰੈਕਟਰ ਆਈ ਐਸ ਪੀ ਆਰ (ISPR) ਵਜੋਂ ਸੇਵਾ ਨਿਭਾਉਂਦੇ ਹੋਏ।

ਹਵਾਲੇ

ਸੋਧੋ
  1. Naqvi, Ashfaque (10 November 2001). "Recalling Mumtaz Mufti: Lahore literary scene". Dawn. Retrieved 18 July 2012.