ਅਬਰਾਹਮ ਲਿੰਕਨ

(ਅਬਰਾਹਾਮ ਲਿੰਕਨ ਤੋਂ ਮੋੜਿਆ ਗਿਆ)

ਅਬਰਾਹਮ ਲਿੰਕਨ (12 ਫ਼ਰਵਰੀ 1809–15 ਅਪਰੈਲ 1865) ਇੱਕ ਅਮਰੀਕੀ ਵਕੀਲ, ਸਿਆਸਤਦਾਨ ਅਤੇ ਰਾਜਨੇਤਾ ਸਨ, ਜਿਨ੍ਹਾ 1861 ਤੋ 1865 ਤੱਕ ਸੰਯੁਕਤ ਰਾਜ ਦੇ 16ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ।.[2][3] ਉਹਨਾਂ ਨੂੰ ਜਾਰਜ ਵਾਸ਼ਿੰਗਟਨ ਅਤੇ ਫ਼ਰੈਂਕਲਿਨ ਡੀ ਰੂਜ਼ਵੈਲਟ ਵਾਂਗ ਅਮਰੀਕਾ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।

ਅਬਰਾਹਮ ਲਿੰਕਨ
ਐਲੇਕਸੈਂਡਰ ਗਾਰਡਨਰ ਵੱਲੋ ਬਣਾਇਆ ਗਿਆ ਇੱਕ ਪੋਟਰੇਟ, 1863
16ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ 1861 – 15 ਅਪਰੈਲ 1865
ਉਪ ਰਾਸ਼ਟਰਪਤੀ
  • ਹੈਨੀਬਾਲ ਹੈਮਲਿਨ
    (1861–1865)
  • ਐਂਡਰਿਊ ਜੌਨਸਨ
    (Mar–Apr. 1865)
ਤੋਂ ਪਹਿਲਾਂਜੇਮਸ ਬੁਕਾਨਾਨ
ਤੋਂ ਬਾਅਦਐਂਡਰਿਊ ਜੌਹਨਸਨ
ਨਿੱਜੀ ਜਾਣਕਾਰੀ
ਜਨਮ(1809-02-12)ਫਰਵਰੀ 12, 1809
ਕੈਂਟਕੀ, ਸੰਯੁਕਤ ਰਾਜ
ਮੌਤਅਪ੍ਰੈਲ 15, 1865(1865-04-15) (ਉਮਰ 56)
ਵਾਸ਼ਿੰਗਟਨ ਡੀ.ਸੀ., ਸੰਯੁਕਤ ਰਾਜ
ਸਿਆਸੀ ਪਾਰਟੀ
  • ਰਿਪਬਲਿਕਨ (1856 ਤੋਂ ਬਾਅਦ)
  • ਵ੍ਹਿਗ (1856 ਤੋਂ ਪਹਿਲਾਂ)
ਹੋਰ ਰਾਜਨੀਤਕ
ਸੰਬੰਧ
ਨੈਸ਼ਨਲ ਯੂਨੀਅਨ (1864–1865)
ਕੱਦ6 ft 4 in (193 cm)[1]
ਜੀਵਨ ਸਾਥੀ
ਮੇਰੀ ਟੌਡ
(ਵਿ. 1842)
ਬੱਚੇ
  • ਰਾਬਰਟ ਟੌਡ ਲਿੰਕਨ
  • ਐਡਵਰਡ ਬੇਕਰ ਲਿੰਕਨ
  • ਵਿਲੀਅਮ ਵੈਲਸ ਲਿੰਕਨ
  • ਵਿੱਲੀ ਲਿੰਕਨ
  • ਟੈਡ ਲਿੰਕਨ
ਕਿੱਤਾ
  • ਸਿਆਸਤਦਾਨ
  • ਵਕੀਲ
ਦਸਤਖ਼ਤ
ਫੌਜੀ ਸੇਵਾ
ਬ੍ਰਾਂਚ/ਸੇਵਾਇਲੀਨੋਇਸ ਮਿਲਿਸ਼ੀਆ
ਸੇਵਾ ਦੇ ਸਾਲ3 ਮਹੀਨੇ (21 ਅਪਰੈਲ 1832 - 10 ਜੁਲਾਈ 1832)
ਰੈਂਕ
  • ਕੈਪਟਨ (21 ਅਪਰੈਲ 1832 - 27 ਮਈ 1832)
  • ਪ੍ਰਾਈਵੇਟ (28 ਮਈ 1832 - 10 ਜੁਲਾਈ 1832)
ਲੜਾਈਆਂ/ਜੰਗਾਂਬਲੈਕ ਹਾਕ ਵਾਰ
ਸਟੀਲਮੈਨ ਦੀ ਲੜਾਈ
ਕੈਲੋਗਜ਼ ਗਰੋਵ ਦੀ ਲੜਾਈ

ਲਿੰਕਨ ਦਾ ਜਨਮ 12 ਫਰਵਰੀ, 1809 ਨੂੰ ਕੈਨਟੱਕੀ ਦੀ ਹਾਰਡਿਨ ਕਾਉਂਟੀ ਦੇ ਇੱਕ ਕਮਰੇ ਵਾਲੇ ਘਰ ਵਿੱਚ ਹੋਇਆ। ਉਸ ਦਾ ਪਰਿਵਾਰ 1819 ਵਿੱਚ ਦੱਖਣੀ ਇੰਡੀਆਨਾ ਆ ਵਸਿਆ। ਲਿੰਕਨ ਦੀ ਸਕੂਲੀ ਵਿੱਦਿਆ ਬਹੁਤ ਸਖਤ ਮਿਹਨਤ ਦੇ ਨਾਲ ਨਾਲ ਚੱਲੀ। 1830 ਰਹਿਣ ਲੱਗਾ ਜਿਥੇ ਉਸ ਨੇ ਦਰਿਆਈ ਕਿਸ਼ਤੀਆਂ ਦੇ ਸਾਮਾਨ ਦੀ ਢੋਆ-ਢੁਆਈ, ਦੁਕਾਨਦਾਰ ਅਤੇ ਡਾਕੀਏ ਦੀ ਨੌਕਰੀ ਕੀਤੀ। ਅਬਰਾਹਮ ਲਿੰਕਨ ਖੁਦ ਸਿੱਖਿਆ ਸਿਖਾਇਆ ਇਲੀਨੌਇਸ ਦਾ ਵਕੀਲ ਅਤੇ ਵਿਧਾਇਕ ਸੀ ਜੋ ਕਿ ਗੁਲਾਮੀ ਦੇ ਖਿਲਾਫ ਇੱਕ ਪੜ੍ਹੇ ਹੋਏ ਨੇਤਾ ਵਜੋਂ ਵਕਾਰਰੱਖਦਾ ਸੀ। 10 ਸਾਲਾਂ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ ਮੇਰੀ ਅੱਠ ਸਾਲਾਂ ਦੀ ਉਮਰ ਵਿੱਚ ਉਸ ਦਾ ਪਿਤਾ ਕੈਨਟੱਕੀ ਛੱਡ ਕੇ ਇੰਡੀਆਨਾ ਚਲਾ ਆਇਆ ਨੌਕਰੀ ਅਤੇ ਫਾਰਮ ਵਿੱਚ ਕੰਮ ਕਰਦਿਆਂ ਲਿੰਕਨ ਨੇ ਗਿਆਨ ਹਾਸਲ ਕਰਨ ਲਈ ਬੇਹੱਦ ਯਤਨ ਕੀਤੇ। ਰੇਲ ਦੇ ਡੱਬਿਆਂ ਨੂੰ ਵਾੜ ਕਰਨ ਲਈ ਤੋੜਨ ਅਤੇ ਨਿਊ ਸਲੇਮ, ਇਲੀਨੋਇਸ ਵਿਖੇ ਇੱਕ ਸਟੋਰ ਸੰਭਾਲਣ ਦੇ ਨਾਲੋ-ਨਾਲ ਬਲੈਕ ਹਾਕ ਵਾਰ ਵਿੱਚ ਉਹ ਇੱਕ ਕਪਤਾਨ ਸੀ, ਇਲੀਨੋਇਸ ਲੈਜਿਸਲੇਚਰ ਵਿੱਚ ਅੱਠ ਸਾਲ ਗੁਜ਼ਾਰੇ ਅਤੇ ਕਈ ਸਾਲ ਅਦਾਲਤਾਂ ਦੇ ਵਿੱਚ ਵਿਚਰਦਾ ਰਿਹਾ। ਉਸ ਨੇ ਮੈਰੀ ਟੌਡ ਨਾਲ ਵਿਆਹ ਕਰਵਾਇਆ। ਉਹਨਾਂ ਦੇ ਚਾਰ ਬੇਟੇ ਸਨ ਪਰ ਇੱਕ ਹੀ ਜਿਉਂਦਾ ਰਹਿ ਸਕਿਆ। ਉਹਨਾਂ ਦਾ ਜੀਵਨ ਬਹੁਤ ਹੀ ਜਿਆਦਾ ਔਖਾ ਸੀ ਪਰ ਉਹਨਾਂ ਦੇ ਜਜ਼ਬੇ ਅਤੇ ਹੌਸਲੇ ਨੇ ਉਹਨਾਂ ਨੂੰ ਇੰਨਾ ਸਫਲ ਬਣਾ ਦਿੱਤਾ ਕਿ ਉਹ 52 ਸਾਲਾਂ ਦੀ ਉਮਰ ਵਿੱਚ ਦੁਨੀਆ ਦੇ ਇੱਕ ਸ਼ਕਤੀਸ਼ਾਲੀ ਲੋਕਤੰਤਰਿਕ ਦੇਸ਼ ਦੇ ਰਾਸ਼ਟਰਪਤੀ ਬਣ ਗਏ, ਦੁਨੀਆ ਦੇ ਕਈ ਸਫਲ ਲੋਕ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਹਨ।

ਰਾਜਨੀਤਿਕ ਜੀਵਨ

ਸੋਧੋ

"ਮੇਰੇ ਮੁਲਕ ਦੇ ਅਸੰਤੁਸ਼ਟ ਸਾਥੀ ਦੇਸ਼ ਵਾਸੀਓ, ਗ੍ਰਹਿ ਯੁੱਧ ਦਾ ਗੰਭੀਰ ਮੁੱਦਾ ਮੇਰੇ ਹੱਥਾਂ ਵਿੱਚ ਨਹੀਂ, ਸਗੋਂ ਤੁਹਾਡੇ ਹੱਥਾਂ ਵਿੱਚ ਹੈ। ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ। ਸਰਕਾਰ ਨੂੰ ਤਬਾਹ ਕਰਨ ਦੀ ਸਹੁੰ ਨਾ ਖਾਵੋ, ਜਦੋਂ ਕਿ ਮੈਂ ਰਾਸ਼ਟਰ ਨੂੰ ਜਿਉਂਦਾ ਰੱਖਣ ਅਤੇ ਇਸ ਦੀ ਰਾਖੀ ਕਰਨ ਦੀ ਪਵਿੱਤਰ ਸਹੁੰ ਚੁੱਕਾਂਗਾ।"

— ਉਦਘਾਟਨੀ ਭਾਸ਼ਣ

ਉਸਨੇ ਆਪਣੇ ਵਿਰੋਧੀਆਂ ਨੂੰ ਪਛਾੜਦਾ ਹੋਇਆ 1860 ਵਿੱਚ ਰੀਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਲਈ ਨਾਮਜ਼ਦਗੀ ਜਿੱਤਣ ਵਿੱਚ ਕਾਮਯਾਬ ਹੋ ਗਿਆ। ਉਸ ਦੀ ਚੋਣ ਮਾਰਚ 1861 ਦੇ ਸਮੇਂ ਵਿੱਚ ਦੱਖਣੀ ਰਾਜ ਵੱਖਰੇ ਹੋਣ ਦਾ ਸੰਘਰਸ਼ ਕਰ ਰਹੇ ਸਨ ਅਤੇ ਇੱਕ ਮਹੀਨਾ ਬਾਅਦ ਗ੍ਰਹਿ ਯੁੱਧ ਵੀ ਸ਼ੁਰੂ ਹੋ ਗਿਆ। ਉਮੀਦ ਦੇ ਉਲਟ ਲਿੰਕਨ ਗ੍ਰਹਿ ਯੁੱਧ ਦੌਰਾਨ ਇੱਕ ਸਿਆਣਾ ਫੌਜੀ ਰਣਨੀਤੀਕਾਰ ਸਾਬਤ ਹੋਇਆ। ਲਿੰਕਨ ਵਿੱਗ ਪਾਰਟੀ ਦੀ ਹਮਾਇਤ ਲਈ ਸਿਆਸਤ ਵਿੱਚ ਸ਼ਾਮਿਲ ਹੋਇਆ। 1834 ਵਿੱਚ ਉਸ ਨੇ ਇਲੀਨੋਇਸ ਦੇ ਵਿਧਾਇਕ ਵਜੋਂ ਜਿੱਤ ਪ੍ਰਾਪਤ ਕੀਤੀ। ਵਿੱਗ ਨਾਇਕਾਂ ਹੈਨਰੀ ਕਲੇਅ ਅਤੇ ਡੈਨੀਅਲ ਵੈਬਸਟਰ ਵਾਂਗ ਹੀ ਲਿੰਕਨ ਨੇ ਵੀ ਗੁਲਾਮੀ ਦੀ ਪ੍ਰਥਾ ਦਾ ਵਿਰੋਧ ਕੀਤਾ। ਮਾਰਚ, 1861 ਵਿੱਚ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਗਿਆ। 1858 ਵਿੱਚ ਲਿੰਕਨ ਨੇ ਸਟੀਫਨ ਏ. ਦੋਗਲਸ ਦੇ ਵਿਰੁੱਧ ਸੈਨੇਟਰ ਦੀ ਚੋਣ ਲੜੀ। ਉਹ ਚੋਣ ਹਾਰ ਗਿਆ ਪਰ ਦੋਗਲਸ ਨਾਲ ਬਹਿਸ ਵਿੱਚ ਉਸ ਨੇ ਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਹਾਸਲ ਕਰ ਲਈ, ਜਿਸ ਕਰਕੇ 1860 ਵਿੱਚ ਰੀਪਬਲਿਕਨਾਂ ਨੇ ਉਸ ਨੂੰ ਰਾਸ਼ਟਰਪਤੀ ਲਈ ਨਾਮਜ਼ਦਗੀ ਦੇ ਦਿੱਤੀ। ਰਾਸ਼ਟਰਪਤੀ ਦੇ ਤੌਰ 'ਤੇ ਉਸ ਨੇ ਰੀਪਬਲਿਕਨ ਪਾਰਟੀ ਨੂੰ ਇੱਕ ਮਜ਼ਬੂਤ ਰਾਸ਼ਟਰੀ ਸੰਗਠਨ ਬਣਾਇਆ। ਇਸ ਤੋਂ ਵੱਧ ਉਸ ਨੂੰ ਸੰਘ ਦੇ ਪੱਖ ਵਿੱਚ ਬਹੁਤ ਸਾਰੇ ਉੱਤਰੀ ਡੈਮੋਕਰੇਟਾਂ ਨੂੰ ਇਕਮੁੱਠ ਕਰ ਲਿਆ। ਜਨਵਰੀ 1863 ਨੂੰ 'ਮੁਕਤੀ ਐਲਾਨਨਾਮਾ' ਜਾਰੀ ਕੀਤਾ, ਜਿਸ ਵਿੱਚ ਕੈਨਫੋਡਰੇਸੀ ਦੇ ਗੁਲਾਮਾਂ ਨੂੰ ਸਦਾ ਲਈ ਮੁਕਤ ਕਰਨ ਦੇਣ ਦੀ ਘੋਸ਼ਣਾ ਕੀਤੀ ਗਈ ਸੀ। ਉਸ ਨੇ ਆਪਣੀ ਕਲਿਆਣ ਘੋਸ਼ਣਾ 1863 ਵਿੱਚ ਜਾਰੀ ਕੀਤੀ, ਜਿਸ ਵਿੱਚ ਉਸ ਨੇ ਸਾਰੇ ਬਾਗੀ ਗੁਲਾਮ ਰਾਜਾਂ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ। ਲਿੰਕਨ ਨੇ ਸੰਸਾਰ ਨੂੰ ਕਦੇ ਇਹ ਭੁੱਲਣ ਨਾ ਦਿੱਤਾ ਕਿ ਗ੍ਰਹਿ-ਯੁੱਧ ਵਿੱਚ ਬੇ-ਕਸੂਰ ਮਰਨ ਵਾਲੇ ਲੋਕਾਂ ਦਾ ਇੱਕ ਵੱਡਾ ਮੁੱਦਾ ਸ਼ਾਮਿਲ ਸੀ। ਸੰਘ ਦੀਆਂ ਫੌਜੀ ਜਿੱਤਾਂ ਨੇ ਯੁੱਧ ਦਾ ਅੰਤ ਕਰ ਦਿੱਤਾ ਸੀ ਅਤੇ ਲਿੰਕਨ 1864 ਦੂਜੀ ਵਾਰ ਚੋਣ ਜਿੱਤ ਗਿਆ ਸੀ। ਆਪਣੀਆਂ ਸ਼ਾਂਤੀ ਯੋਜਨਾਵਾਂ ਵਿੱਚ ਰਾਸ਼ਟਰਪਤੀ ਬਹੁਤ ਲਚਕੀਲਾ ਅਤੇ ਦਿਆਲੂ ਸੀ। ਉਸ ਨੇ ਦੱਖਣ ਵਾਲਿਆਂ ਨੂੰ ਫੌਰਨ ਹਥਿਆਰ ਸੁੱਟ ਕੇ ਸੰਘ ਵਿੱਚ ਮੁੜ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ।

ਅਪ੍ਰੈਲ, 1865 ਵਿੱਚ ਅਬਰਾਹਮ ਲਿੰਕਨ ਏਕਤਾ ਦੀ ਲੜਾਈ ਦੇ ਕੰਢੇ ਸੀ ਤਾਂ ਉਸ ਨੂੰ 14 ਅਪ੍ਰੈਲ 1865 ਗੁੱਡ ਫਰਾਈਡੇ ਵਾਲੇ ਦਿਨ ਫੋਰਡ ਥਿਏਟਰ ਵਾਸ਼ਿੰਗਟਨ ਵਿਖੇ ਇੱਕ ਐਕਟਰ ਜੌਹਨ ਵਾਈਕਸ ਨੇ ਲਿੰਕਨ ਦਾ ਕਤਲ ਕਰ ਦਿੱਤਾ।

ਹਵਾਲੇ

ਸੋਧੋ
  1. Carpenter, Francis B. (1866). Six Months in the White House: The Story of a Picture. Hurd and Houghton. p. 217.
  2. William A. Pencak (2009). Encyclopedia of the Veteran in America. ABC-CLIO. p. 222. ISBN 978-0-313-08759-2.
  3. Paul Finkelman; Stephen E. Gottlieb (2009). Toward a Usable Past: Liberty Under State Constitutions. U of Georgia Press. p. 388. ISBN 978-0-8203-3496-7.