ਫ਼ਰੈਂਕਲਿਨ ਡੀ ਰੂਜ਼ਵੈਲਟ

ਫ੍ਰੈਂਕਲਿਨ ਡੇਲਾਨੋ ਰੂਜ਼ਵੈਲਟ (30 ਜਨਵਰੀ, 1882 – 12 ਅਪ੍ਰੈਲ, 1945), ਜੋ ਆਮ ਤੌਰ 'ਤੇ ਆਪਣੇ ਸ਼ੁਰੂਆਤੀ ਅੱਖਰਾਂ ਐਫਡੀਆਰ ਦੁਆਰਾ ਜਾਣੇ ਜਾਂਦੇ ਹਨ, ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾਂ ਨੇ 1933 ਤੋਂ 1945 ਤੱਕ ਸੰਯੁਕਤ ਰਾਜ ਦੇ 32ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹਨਾਂ ਦੇ ਰਾਸ਼ਟਰਪਤੀ ਬਣਨ ਤੇ ਗ੍ਰੇਟ ਡਿਪ੍ਰੈਸ਼ਨ ਦੀ ਸੱਮਸਿਆ ਚ ਦੇਸ਼ ਜੂਝ ਰਿਹਾ ਸੀ ਉਹਨਾਂ ਨੇ 6 ਸਾਲਾਂ ਵਿੱਚ ਹੀ ਇਸ ਸੱਮਸਿਆ ਚੋ ਦੇਸ਼ ਨੂੰ ਬਾਹਰ ਕੱਢਿਆ। ਉਹਨਾਂ ਨਿਊ ਡੀਲ ਗੱਠਜੋੜ ਦਾ ਨਿਰਮਾਣ ਵੀ ਕੀਤਾ, ਅਮਰੀਕੀ ਰਾਜਨੀਤੀ ਨੂੰ ਪੰਜਵੀਂ ਪਾਰਟੀ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਅਤੇ 20ਵੀਂ ਸਦੀ ਦੇ ਮੱਧ ਤੀਜੇ ਹਿੱਸੇ ਵਿੱਚ ਅਮਰੀਕੀ ਉਦਾਰਵਾਦ ਨੂੰ ਪਰਿਭਾਸ਼ਿਤ ਕੀਤਾ। ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਸਨ ਅਤੇ ਉਹ ਅੱਠ ਸਾਲ ਤੋਂ ਵੱਧ ਦੇ ਅਹੁਦੇ 'ਤੇ ਸੇਵਾ ਕਰਨ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਹਨ; ਉਹਨਾਂ ਨੇ ਦੂਜੇ ਵਿਸ਼ਵ ਯੁੱਧ ਵਿੱਚ ਸੰਯੁਕਤ ਰਾਜ ਦੀ ਅਗਵਾਈ ਕੀਤੀ, ਉਹਨਾਂ ਦੇ ਤੀਜੇ ਅਤੇ ਚੌਥੇ ਕਾਰਜਕਾਲ ਵਿੱਚ ਦੂਜੇ ਵਿਸ਼ਵ ਯੁੱਧ ਦਾ ਦਬਦਬਾ ਰਿਹਾ। ਉਹਨਾਂ ਨੂੰ ਅਬ੍ਰਾਹਮ ਲਿੰਕਨ ਅਤੇ ਜਾਰਜ ਵਾਸ਼ਿੰਗਟਨ ਵਾਂਗ ਸੰਯੁਕਤ ਰਾਜ ਦਾ ਸਭ ਤੋ ਮਹਾਨ ਰਾਸ਼ਟਰਪਤੀ ਮੰਨਿਆ ਜਾਂਦਾ ਹੈ।

ਫਰੈਂਕਲਿਨ ਡੇਲਾਨੋ ਰੂਜਵੈਲਟ
ਅਧਿਕਾਰਤ ਚਿੱਤਰ, 1944
32ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ
ਦਫ਼ਤਰ ਵਿੱਚ
ਮਾਰਚ 4, 1933 – ਅਪਰੈਲ 12, 1945
ਉਪ ਰਾਸ਼ਟਰਪਤੀਜਾਨ ਨਾਂਸ ਗਾਰਨਰ (1933-1941)
ਹੈਨਰੀ ਏ ਵੈਲੇਸ (1941-1945)
ਹੈਰੀ ਐਸ. ਟਰੂਮੈਨ (1945)
ਤੋਂ ਪਹਿਲਾਂਹਰਬਰਟ ਹੂਵਰ
ਤੋਂ ਬਾਅਦਹੈਰੀ ਐਸ. ਟਰੂਮੈਨ
ਨਿਊਯਾਰਕ ਸੂਬੇ ਦੇ 44ਵੇਂ ਰਾਜਪਾਲ
ਦਫ਼ਤਰ ਵਿੱਚ
ਜਨਵਰੀ 1, 1929 – ਦਸੰਬਰ 31, 1932
ਲੈਫਟੀਨੈਂਟਹਰਬਰਟ ਐਚ ਲੇਹਮਾਨ
ਤੋਂ ਪਹਿਲਾਂਅਲ ਸਮਿਥ
ਤੋਂ ਬਾਅਦਹਰਬਰਟ ਐਚ ਲੇਹਮਾਨ
26ਵੇਂ ਜਿਲ੍ਹੇ ਤੋ ਨਿਊਯਾਰਕ ਸੇਨੇਟ ਦੇ ਮੈਂਬਰ
ਦਫ਼ਤਰ ਵਿੱਚ
1 ਜਨਵਰੀ 1911 – 17 ਮਾਰਚ 1913
ਤੋਂ ਪਹਿਲਾਂਜੌਨ ਐਫ. ਸਕਲੋਸਰ
ਤੋਂ ਬਾਅਦਜੇਮਸ ਈ. ਟਾਊਨਰ
ਨਿੱਜੀ ਜਾਣਕਾਰੀ
ਜਨਮ(1882-01-30)ਜਨਵਰੀ 30, 1882
ਨਿਉਯਾਰਕ, ਸੰਯੁਕਤ ਰਾਜ
ਮੌਤਅਪ੍ਰੈਲ 12, 1945(1945-04-12) (ਉਮਰ 63)
ਜਾਰਜੀਆ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕ੍ਰੇਟਿਕ
ਜੀਵਨ ਸਾਥੀ
(ਵਿ. 1905)
ਬੱਚੇ
  • ਐਨਾ ਏਲੀਨੋਰ ਰੂਜ਼ਵੈਲਟ
  • ਜੇਮਜ ਰੂਜਵੈਲਟ
  • ਫਰੈਂਕਲਿਨ ਰੂਜ਼ਵੈਲਟ
  • ਐਲੀਓਟ ਰੂਜ਼ਵੈਲਟ
  • ਫਰੈਂਕਲਿਨ ਡੇਲਾਨੋ ਰੂਜ਼ਵੈਲਟ, ਜੂਨੀਅਰ
  • ਜਾਨ ਐਸਪਿਨਵਾਲ ਰੂਜ਼ਵੈਲਟ
ਮਾਪੇਜੇਮਸ ਰੂਜ਼ਵੈਲਟ
ਸਾਰਾ ਰੂਜ਼ਵੈਲਟ
ਦਸਤਖ਼ਤCursive signature in ink

ਵਿਸ਼ੇਸ ਕੰਮ

ਸੋਧੋ

ਮਾਰਚ ਤੱਕ ਲੱਖਾਂ ਲੋਕ ਬੇਰੁਜ਼ਗਾਰ ਸਨ ਅਤੇ ਤਕਰੀਬਨ ਸਾਰੇ ਹੀ ਬੈਂਕ ਬੰਦ ਹੋ ਚੁੱਕੇ ਸਨ। ਆਪਣੇ ਸਮੇਂ ਦੇ ਪਹਿਲੇ 'ਸੌ ਦਿਨਾਂ' ਵਿੱਚ ਉਸ ਦੀ ਤਜਵੀਜ਼ ਨੂੰ ਕਾਂਗਰਸ ਨੇ ਕਾਨੂੰਨ ਵਜੋਂ ਮਨਜ਼ੂਰ ਕੀਤਾ ਜਿਸ ਤਜਵੀਜ਼ ਰਾਹੀਂ ਇੱਕ ਵਿਸ਼ਾਲ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਦੇ ਰਾਹੀਂ ਕਾਰੋਬਾਰ ਅਤੇ ਖੇਤੀਬਾੜੀ ਨੂੰ ਮੁੜ ਠੀਕ ਰਾਹ 'ਤੇ ਲਿਆਉਣਾ, ਬੇਰੁਜ਼ਗਾਰਾਂ ਅਤੇ ਫਾਰਮ ਅਤੇ ਘਰ ਖੁੱਸਣ ਦੇ ਭੈਅ ਮਾਰਿਆਂ ਲਈ ਰਾਹਤ ਦੇਣੀ ਅਤੇ ਸੁਧਾਰ ਕਰਨੇ ਪਾਸ ਕਰਕੇ ਟੈਨੀਸੀ ਵੈਲੀ ਅਥਾਰਿਟੀ ਦੀ ਸਥਾਪਨਾ ਦੇ ਰਾਹੀਂ 1935 ਤੱਕ ਰਾਸ਼ਟਰ ਨੇ ਕੁਝ ਹੱਦ ਤੱਕ ਆਪਣੇ-ਆਪ ਨੂੰ ਠੀਕ ਕਰ ਲਿਆ ਸੀ, ਪਰ ਵਪਾਰੀ ਵਰਗ ਉਸ ਦੇ ਵਿਰੁੱਧ ਹੋ ਗਏ। 1936 ਵਿੱਚ ਉਹ ਬਹੁਤ ਵੱਡੇ ਫਰਕ ਨਾਲ ਦੁਬਾਰਾ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਰੂਜ਼ਵੈਲਟ ਨੇ ਅਮਰੀਕਾ ਨੂੰ ਚੰਗੀ ਵਿਦੇਸ਼ ਨੀਤੀ, ਪੜੋਸ ਨੀਤੀ, ਮੋਨਰੋ ਸਿਧਾਂਤ ਨੂੰ ਹਮਲਾਵਰਾਂ ਦਾ ਟਾਕਰਾ ਕਰਨ ਲਈ ਏਕਵਾਦ ਤੋਂ ਪਰਸਪਰ ਸਾਂਝੀਆਂ ਕਾਰਵਾਈਆਂ ਕਰਨ ਦਾ ਯਕੀਨ ਦਿਵਾਇਆ | ਨਿਰਪੱਖ ਕਾਨੂੰਨ ਦੇ ਰਾਹੀਂ ਉਸ ਨੇ ਅਮਰੀਕਾ ਨੂੰ ਯੂਰਪ ਵਿੱਚ ਯੁੱਧ ਤੋਂ ਪਰੇ੍ਹ ਰੱਖਣ ਦੀ ਗੱਲ ਵੀ ਕੀਤੀ। ਇਸ ਦੇ ਨਾਲ ਉਹਨਾਂ ਰਾਜਾਂ ਨੂੰ ਮਜ਼ਬੂਤ ਕੀਤਾ ਜਿਹਨਾਂ ਨੂੰ ਧਮਕਾਇਆ ਗਿਆ ਸੀ। 1940 ਵਿੱਚ ਜਦੋਂ ਫਰਾਂਸ ਅਤੇ ਇੰਗਲੈਂਡ ਦੀ ਘੇਰਾਬੰਦੀ ਸਮੇਂ ਫੌਜੀ ਦਖਲਅੰਦਾਜ਼ੀ ਤੋਂ ਬਗੈਰ ਹਰ ਸੰਭਵ ਸਹਾਇਤਾ ਭੇਜੀ।

ਰਾਸ਼ਟਰਪਤੀ ਰੂਜ਼ਵੈਲਟ ਦੀ 12 ਅਪ੍ਰੈਲ, 1945 ਨੂੰ 63 ਸਾਲ ਦੀ ਉਮਰ 'ਚ ਵਾਰਮ ਸਮਰਿੰਗਜ਼, ਜਾਰਜੀਆ ਵਿਖੇ ਦਿਮਾਗ ਦੀ ਨਾਲੀ ਫਟ ਜਾਣ ਕਾਰਨ ਮੌਤ ਹੋ ਗਈ।

ਹਵਾਲੇ

ਸੋਧੋ