ਅਮਰਜੀਤ ਚਾਹਲ
ਅਮਰਜੀਤ ਚਾਹਲ (17 ਨਵੰਬਰ 1951[1]) ਕੈਨੇਡਾ ਵਿੱਚ ਰਹਿੰਦਾ ਇੱਕ ਪੰਜਾਬੀ ਕਹਾਣੀਕਾਰ ਹੈ। ਜੱਦੀ ਪਿੰਡ~ ਜਲੋਵਾਲ (ਮਾਧੋਪੁਰ),ਕਪੂਰਥਲਾ,ਪੰਜਾਬ । ਉਸਦੀਆਂ ਕਈ ਕਹਾਣੀਆਂ ਅਤੇ ਕਵਿਤਾਵਾਂ ਕਈ ਸੰਪਾਦਿਤ ਸੰਗ੍ਰਹਿਆਂ ਵਿੱਚ ਛਪੀਆਂ। ਉਸਨੇ ਪੰਜਾਬੀ ਕਵਿਤਾ ਦੇ ਪਹਿਲੇ ਸੰਗ੍ਰਹਿ: 'ਕੇਨੈਡਾ ਦੀ ਪੰਜਾਬੀ ਕਵਿਤਾ' ਦੇ ਪ੍ਰਕਾਸ਼ਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਕਈ ਪੁਸਤਕਾਂ ਦੇ ਰੀਵਿਊ ਵੀ ਲਿਖੇ ਹਨ। ਉਹ ਵੈਨਕੂਵਰ ਤੋਂ ਨਿਕਲਣ ਵਾਲੇ ਮੈਗਜ਼ੀਨ 'ਵਤਨੋਂ ਦੂਰ ' ਦੇ ਸੰਪਾਦਕੀ ਬੋਰਡ ਦਾ ਮੈਂਬਰ ਰਹਿ ਚੁੱਕਾ ਹੈ। ਅਮਰਜੀਤ ਚਾਹਲ ਘੱਟ, ਪਰ ਅਰਥਪੂਰਣ ਕਹਾਣੀਆਂ ਲਿਖਣ ਵਾਲਾ ਕਹਾਣੀਕਾਰ ਹੈ।
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਬਾਹਰੋਂ ਆਇਆ ਆਦਮੀ[1]
- ਓਟ (ਨਾਵਲ)
ਹਵਾਲੇ
ਸੋਧੋ- ↑ 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.