ਅਮਰ ਗੌਰਵ ਸਮਾਰਕ (ਕੀਵ)

ਅਮਰ ਗੌਰਵ ਸਮਾਰਕ (ਰੂਸੀ:Памятник Вечной Славы (Киев)) ਯੂਕ੍ਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਬਣਾਇਆ ਗਿਆ ਇੱਕ ਸਮਾਰਕ ਹੈ। ਇਹ ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਗੁਮਨਾਮ ਲੋਕਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇਸ ਦਾ ਉਦਘਾਟਨ 6 ਨਵੰਬਰ 1957 ਨੂੰ ਕੀਤਾ ਗਿਆ ਸੀ।[1]. ਇਹ ਕੀਵ ਦੇ ਕੇਂਦਰ ਵਿੱਚ ਸਥਿਤ ਹੈ।

ਅਮਰ ਗੌਰਵ ਸਮਾਰਕ (ਕੀਵ)
Памятник Вечной Славы (Киев)
Map
ਆਮ ਜਾਣਕਾਰੀ
ਕਸਬਾ ਜਾਂ ਸ਼ਹਿਰਕੀਵ
ਦੇਸ਼ਯੂਕ੍ਰੇਨ
ਖੁੱਲਿਆ6 ਨਵੰਬਰ 1957

ਇਹ ਸਮਾਰਕ 27 ਮੀਟਰ ਲੰਮੀ ਇੱਕ ਸੂਈ ਹੈ। ਇਹ ਸਮਾਰਕ ਕਿਸੇ ਗੁਮਨਾਮ ਫੌਜੀ ਦੀ ਕਬਰ ਉੱਤੇ ਸਥਿਤ ਹੈ ਅਤੇ ਇੱਥੇ ਅਮਰ ਜੋਤ ਹਮੇਸ਼ਾ ਬਲਦੀ ਰਹਿੰਦੀ ਹੈ।[2]

ਹਵਾਲੇ

ਸੋਧੋ
  1. "6 Ноября 2010 года. День в истории. Праздник каждый день. RedDay.RU". Archived from the original on 2011-01-05. Retrieved 2014-03-03. {{cite web}}: Unknown parameter |dead-url= ignored (|url-status= suggested) (help)
  2. "The Park of Eternal Glory". Archived from the original on 25 ਨਵੰਬਰ 2017. Retrieved 3 March 2014.