ਕਬਰ
ਕਬਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਇੱਕ ਮੁਰਦਾ (ਆਮ ਤੌਰ 'ਤੇ ਮਨੁੱਖ ਦਾ, ਭਾਵੇਂ ਕਈ ਵਾਰ ਜਾਨਵਰ ਦਾ ਵੀ) ਦਫ਼ਨਾਇਆ ਜਾਂਦਾ ਹੈ। ਕਬਰਾਂ ਆਮ ਤੌਰ 'ਤੇ ਕਬਰਸਤਾਨਾਂ ਜਾਂ ਦਫ਼ਨਾਉਣ ਦੇ ਮੰਤਵ ਲਈ ਵੱਖਰੇ ਖਾਸ ਖੇਤਰਾਂ ਵਿੱਚ ਹੁੰਦੀਆਂ ਹਨ।[1]
ਕਿਸੇ ਕਬਰ ਦੇ ਕੁਝ ਵੇਰਵੇ, ਜਿਵੇਂ ਕਿ ਇਸ ਦੇ ਅੰਦਰ ਪਏ ਸਰੀਰ ਦੀ ਸਥਿਤੀ ਅਤੇ ਸਰੀਰ ਨਾਲ ਮਿਲੀਆਂ ਕੋਈ ਵੀ ਚੀਜ਼ਾਂ, ਪੁਰਾਤੱਤਵ-ਵਿਗਿਆਨੀਆਂ ਲਈ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ ਕਿ ਸਰੀਰ ਆਪਣੀ ਮੌਤ ਤੋਂ ਪਹਿਲਾਂ ਕਿਵੇਂ ਜੀਉਂਦਾ ਸੀ, ਜਿਸ ਵਿੱਚ ਉਹ ਸਮਾਂ ਜਿਸ ਵਿੱਚ ਇਹ ਰਹਿੰਦਾ ਸੀ ਅਤੇ ਸਭਿਆਚਾਰ ਜਿਸਦਾ ਇਹ ਹਿੱਸਾ ਸੀ ਵੀ ਸ਼ਾਮਲ ਹੁੰਦਾ ਹੈ।
ਕੁਝ ਧਰਮਾਂ ਵਿੱਚ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰੂਹ ਦੇ ਬਚੇ ਰਹਿਣ ਲਈ ਸਰੀਰ ਨੂੰ ਸਾੜ ਦੇਣਾ ਚਾਹੀਦਾ ਹੈ; ਹੋਰਨਾਂ ਵਿੱਚ, ਸਰੀਰ ਦੇ ਸੰਪੂਰਨ ਗਲ਼ ਜਾਣ ਨੂੰ ਰੂਹ ਦੇ ਆਰਾਮ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ (ਸੋਗ ਦੇਖੋ)।
ਵੇਰਵਾ
ਸੋਧੋਕਬਰ ਦੀ ਰਸਮੀ ਵਰਤੋਂ ਵਿੱਚ ਸੰਬੰਧਿਤ ਸ਼ਬਦਾਵਲੀ ਦੇ ਨਾਲ ਕਈਂ ਪੜਾਅ ਸ਼ਾਮਲ ਹੁੰਦੇ ਹਨ।
- ਕਬਰ ਪੁੱਟਣਾ
ਖੁਦਾਈ ਕਰਕੇ ਕਬਰ ਬਣਦੀ ਹੈ।[2] ਖੁਦਾਈ ਉੱਪਰ ਉੱਪਰ ਦੀ ਮਿੱਟੀ ਨੂੰ ਹਟਾਉਣ ਨਾਲ ਪੇਤਲੀ ਤੋਂ ਲੈ ਕੇ 6 ਫੁੱਟ (1.8 ਮੀਟਰ) ਤੱਕ ਜਾਂ ਇਸ ਤੋਂ ਵੀ ਜ਼ਿਆਦਾ ਡੂੰਘੀ ਹੁੰਦੀ ਹੈ ਜਿੱਥੇ ਇੱਕ ਵਾਲਟ ਜਾਂ ਤਾਬੂਤ ਦੇ ਟਿਕਾਉਣ ਦੀ ਥਾਂ ਬਣਾਈ ਜਾਂਦੀ ਹੈ। ਐਪਰ, ਯੂਨਾਈਟਿਡ ਸਟੇਟਸ ਵਿੱਚ ਜ਼ਿਆਦਾਤਰ ਆਧੁਨਿਕ ਕਬਰਾਂ ਸਿਰਫ 4 ਫੁੱਟ ਡੂੰਘੀਆਂ ਹੁੰਦੀਆਂ ਹਨ ਕਿਉਂਕਿ ਮੋਰੀ ਮਘੋਰਾ ਰੋਕਣ ਲਈ, ਤਾਬੂਤ ਨੂੰ ਕੰਕਰੀਟ ਬਾੱਕਸ ਵਿੱਚ ਰੱਖਿਆ ਜਾਂਦਾ ਹੈ ( ਦਫਨਾਉਣ ਵਾਲੀ ਵਾਲਟ ਦੇਖੋ), ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਬਰ ਕਾਫ਼ੀ ਮਜ਼ਬੂਤ ਹੋਵੇ ਅਤੇ ਇਹ ਹੜ ਆੜੀ ਦੀ ਸਥਿਤੀ ਵਿੱਚ ਤੈਰ ਨਾ ਸਕੇ।
- ਖੁਦਾਈ ਕੀਤੀ ਮਿੱਟੀ
ਜਦੋਂ ਕਬਰ ਦੀ ਖੁਦਾਈ ਕੀਤੀ ਜਾਂਦੀ ਹੈ ਤਾਂ ਜਿਸ ਮਿੱਟੀ ਨੂੰ ਪੁੱਟਿਆ ਜਾਂਦਾ ਹੈ, ਉਸ ਦਾ ਬਾਦ ਵਿੱਚ ਕਬਰ ਭਰਨ ਲਈ ਅਕਸਰ ਕਬਰ ਦੇ ਨੇੜੇ ਢੇਰ ਲਾ ਲਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਢਕਣ ਲਈ ਕਬਰ ਤੇ ਵਾਪਸ ਪਾ ਦਿੱਤਾ ਜਾਂਦਾ ਹੈ। ਪੁੱਟਣ ਨਾਲ ਮਿੱਟੀ ਫੁੱਲ ਜਾਂਦੀ ਹੈ ਅਤੇ ਤਾਬੂਤ ਵੀ ਜਗ੍ਹਾ ਘੇਰ ਲੈਂਦਾ ਹੈ ਤਾਂ ਮਿੱਟੀ ਦੀ ਸਾਰੀ ਮਾਤਰਾ ਕਬਰ ਵਿੱਚ ਵਾਪਸ ਨਹੀਂ ਸਮਾਉਂਦੀ, ਇਸ ਲਈ ਅਕਸਰ ਬਾਕੀ ਰਹਿੰਦੀ ਮਿੱਟੀ ਦੀ ਢੇਰੀ ਪਈ ਮਿਲਦੀ ਹੈ। ਕਬਰਸਤਾਨਾਂ ਵਿੱਚ ਇਹ ਧਰਤੀ ਦੀ ਸਤਹ ਤੋਂ ਉੱਪਰ ਵਾਲੀ ਮਿੱਟੀ ਦੀ ਇੱਕ ਮੋਟੀ ਪਰਤ ਦੇ ਤੌਰ ਤੇ ਜਮ ਜਾਂਦੀ ਹੈ।
- ਦਫਨਾਉਣ ਲਈ ਵਾਲਟ
- ਦਫ਼ਨਾਉਣ ਤੋਂ ਬਾਅਦ ਕਬਰ ਪੂਰਨਾ
ਬਾਹਰੀ ਲਿੰਕ
ਸੋਧੋ- Graves ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Grave (burial) ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ
- The dictionary definition of grave at Wiktionary
ਹਵਾਲੇ
ਸੋਧੋ- ↑ Tütüncü, Mehmet (2015). "The Uppsala Mecca Painting: A New Source for the Cultural Topography and Historiography for Mecca". In Buitelaar, Marjo; Mols, Luitgard (eds.). Hajj: Global Interactions through Pilgrimage. Leiden: Sidestone Press. pp. 137–163. ISBN 978-90-8890-285-7.
- ↑ Ghamidi (2001), Customs and Behavioral Laws Archived 2013-09-23 at the Wayback Machine.