ਡਾ. ਕੇ. ਅਯੱਪ ਪਨੀਕਰ, ਜੋ ਕਿ ਕਈ ਵਾਰੀ “ਅਯੱਪ ਪਾਨੀਕਰ” ਵੀ ਲਿਖਿਆ ਜਾਂਦਾ ਹੈ, (12 ਸਤੰਬਰ 1930 - 23 ਅਗਸਤ 2006) ਇੱਕ ਪ੍ਰਭਾਵਸ਼ਾਲੀ ਮਲਿਆਲਮ ਕਵੀ, ਸਾਹਿਤਕ ਆਲੋਚਕ, ਅਤੇ ਅਕਾਦਮਿਕ ਅਤੇ ਆਧੁਨਿਕ ਅਤੇ ਉੱਤਰ-ਆਧੁਨਿਕ ਸਾਹਿਤਕ ਸਿਧਾਂਤਾਂ ਦੇ ਨਾਲ ਨਾਲ ਪ੍ਰਾਚੀਨ ਭਾਰਤੀ ਸੁਹਜ ਸ਼ਾਸਤਰ ਅਤੇ ਸਾਹਿਤਕ ਪਰੰਪਰਾਵਾਂ ਦਾ ਵੀ ਗੁੜ੍ਹਿਆ ਵਿਦਵਾਨ ਸੀ। ਉਹ ਮਲਿਆਲਮ ਕਵਿਤਾ ਵਿੱਚ ਆਧੁਨਿਕਤਾ ਦੇ ਮੋਢੀਆਂ ਵਿਚੋਂ ਇੱਕ ਸੀ, ਜਿਥੇ ਉਸ ਦੀਆਂ ਕੁਰੂਕਸ਼ੇਤਰਮ (1960) ਵਰਗੀਆਂ ਰਚਨਾਵਾਂ ਮਲਿਆਲਮ ਕਵਿਤਾ ਵਿੱਚ ਇੱਕ ਨਵਾਂ ਮੋੜ ਸਮਝੀਆਂ ਜਾਂਦੀਆਂ ਹਨ।[1] ਅਯੱੱਪਨਿਕਕਰੁਦੇ ਕ੍ਰਿਤੀਕਾਲ ਅਤੇ ਚਿੰਤ ਅਤੇ ਕਈ ਲੇਖਾਂ ਦਾ ਉਸਦੀ ਪੀੜ੍ਹੀ ਦੇ ਨਾਟਕਕਾਰਾਂ ਉੱਤੇ ਮਹੱਤਵਪੂਰਣ ਪ੍ਰਭਾਵ ਸੀ।[2][3]

Ayyappapanikkar.jpg

ਅਕਾਦਮਿਕ ਕੈਰੀਅਰ, ਜੋ ਉਸਦੇ ਸਾਹਿਤਕ ਕੈਰੀਅਰ ਦੇ ਨਾਲ ਕਦਮ ਮੇਚ ਕੇ ਚੱਲਿਆ ਅਤੇ ਚਾਰ ਦਹਾਕਿਆਂ ਤਕ ਰਿਹਾ, ਦੌਰਾਨ ਉਸਨੇ ਕੇਰਲ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਇੰਗਲਿਸ਼ ਦੇ ਡਾਇਰੈਕਟਰ ਵਜੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ। ਉਸਨੇ 25 ਤੋਂ ਵੱਧ ਰਚਨਾਵਾਂ ਪ੍ਰਕਾਸ਼ਤ ਕੀਤੀਆਂ, ਮਲਿਆਲਮ ਵਿੱਚ ਕਈ ਮਹੱਤਵਪੂਰਣ ਰਚਨਾਵਾਂ ਦਾ ਅਨੁਵਾਦ ਕੀਤਾ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਫ੍ਰੈਂਚ ਵਿੱਚੋਂ ਇੱਕ ਕਿਤਾਬ ਵੀ ਸ਼ਾਮਲ ਹੈ; ਬੁੱਧੀਜੀਵੀ ਸੰਪਾਦਕ ਹੋਣ ਦੇ ਨਾਤੇ ਉਸਨੇ ਭਾਰਤੀ ਸਾਹਿਤ ਬਾਰੇ ਅਨੇਕਾਂ ਸੰਪਾਦਨ ਸੰਗ੍ਰਹਿ ਤਿਆਰ ਕੀਤੇ। ਇਸ ਦੇ ਇਲਾਵਾ ਉਹ ਸਾਹਿਤ ਅਕਾਦਮੀ ਦੇ ਭਾਰਤੀ ਸਾਹਿਤਕ ਵਿਸ਼ਵ ਕੋਸ਼ ਦਾ ਮੁੱਖ ਸੰਪਾਦਕ ਸੀ।[3] ਉਸ ਦਾ ਇੱਕ ਹੋਰ ਮਹੱਤਵਪੂਰਨ ਕੰਮ ਭਾਰਤੀ ਬਿਰਤਾਂਤ ਸਾਸ਼ਤਰ, ਹੈ ਆਈਜੀਐਨਸੀਏ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਆਪਣੀ ਕਿਸਮ ਦਾ ਪਹਿਲਾ ਅਧਿਐਨ ਸੀ ਜਿਸ ਵਿੱਚ ਭਾਰਤੀ ਸਾਹਿਤ, ਦੇ ਵੈਦਿਕ ਅਤੇ ਜ਼ੁਬਾਨੀ ਸਾਹਿਤ ਤੋਂ ਸ਼ੁਰੂ ਹੋ ਕੇ ਬੁੱਧ ਅਤੇ ਸਮਕਾਲੀ ਸਾਹਿਤ ਤੱਕ ਦੀ ਬਿਰਤਾਂਤ ਕਲਾ ਦੇ ਵੱਖ ਵੱਖ ਰੂਪਾਂ ਤੇ ਵਿਚਾਰ ਕੀਤਾ ਗਿਆ ਸੀ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆਸੋਧੋ

ਪਨੀਕਰ  ਦਾ ਜਨਮ ਅਲਾਪੁੜਾ ਦੇ ਨਜ਼ਦੀਕ ਕਾਵਲਮ ਵਿੱਚ, ਪੇਰੀਆਮਨਾ ਇਲਮ ਦੇ ਈ. ਨਾਰਾਇਣਨ, ਅਤੇ ਐਮ. ਮੀਨਾਕਸ਼ੀਅੰਮਾ ਦੇ ਘਰ ਹੋਇਆ ਸੀ। ਉਹ ਅੱਠ ਬੱਚਿਆਂ ਵਿਚੋਂ ਚੌਥਾ ਸੀ। ਅੱਠਾਂ ਵਿਚੋਂ ਛੇ ਲੜਕੀਆਂ ਸਨ। ਉਸ ਨੂੰ ਬਚਪਨ ਮਾਂਪਿਆਂ ਦਾ ਪਿਆਰ ਨਹੀਂ ਸੀ ਮਿਲਿਆ।  ਜਦੋਂ ਉਹ 12 ਸਾਲਾਂ ਦਾ ਸੀ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਇਹ ਮੁਢਲਾ ਵਿਗੋਚਾ ਅਤੇ ਇਕਾਂਤ ਉਸਦੀ ਕਵਿਤਾ ਵਿੱਚ ਡੂੰਘੀ ਝਲਕਦੀ ਹੈ। ਜਦੋਂ ਉਹ ਹਾਈ ਸਕੂਲ ਵਿੱਚ ਪੜ੍ਹਦਾ ਸੀ ਉਸਨੇ ਇਸ ਦਿਲਗੀਰੀ  ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਸੀ।[3]

ਹਵਾਲੇਸੋਧੋ