ਅਰਨੇਟੂ
ਅਰਨੇਟੂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਪਾਤੜਾਂ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਪੰਜਾਬ ਅਤੇ ਹਰਿਆਣਾ ਦੇ ਜਿਲ੍ਹੇ ਕੈਥਲ ਦੀ ਹੱਦ ਨਾਲ ਲੱਗਦਾ ਹੈ। ਅਰਨੇਟੂ ਪਿੰਡ ਪੰਜਾਬ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ ਢਾਈ ਹਜ਼ਾਰ ਦੇ ਕਰੀਬ ਹੈ। ਇਸ ਆਬਾਦੀ ਦੇੇ ਲਗਭਗ 1280 ਦੇ ਕਰੀਬ ਵੋਟਰ ਹਨ। ਇਸ ਪਿੰਡ ਵਿੱਚ ਬਾਜ਼ੀਗਰ ਕਬੀਲਾ, ਬੌਰੀਆ ਕਬੀਲਾ, ਗੰਧੀਲਾ, ਕੰਬੋਜ਼ ਅਤੇ ਰਫਿਊਜ਼ੀ ਜੱਟ ਕੌਮਾਂ ਦੇ ਲੋਕ ਭਾਈਚਾਰਕ ਸਾਂਝ ਨਾਲ ਲੰਮੇਂ ਸਮੇਂ ਤੋਂ ਵੱਸਦੇ ਆ ਰਹੇ ਹਨ।[1]
ਅਰਨੇਟੂ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਪਟਿਆਲਾ |
ਬਾਨੀ | ਬਾਜ਼ੀਗਰ ਕਬੀਲਾ ਭਾਈਚਾਰਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਖੇਤਰੀ ਭਾਸ਼ਾਵਾਂ | ਬਾਜ਼ੀਗਰ ਭਾਸ਼ਾ ,ਬੌਰੀਆ ਭਾਸ਼ਾ ਅਤੇ ਰੀਫ਼ਿਊਜੀ ਭਾਸ਼ਾ |
ਸਮਾਂ ਖੇਤਰ | ਯੂਟੀਸੀ+5:30 (IST) |
PIN | 147102 |
ਨੇੜੇ ਦਾ ਸ਼ਹਿਰ | ਪਾਤੜਾਂ |
ਵੈੱਬਸਾਈਟ | www |
ਪਿੰਡ ਦਾ ਇਤਿਹਾਸ
ਸੋਧੋਇਹ ਪਿੰਡ ਪਾਕਿਸਤਾਨ ਤੋਂ ਉੱਜੜ ਕੇ ਆਏ ਬਾਜ਼ੀਗਰ ਕਬੀਲੇ ਦੇ ਭਾਈਚਾਰੇ ਨੇ ਵਸਾਇਆ ਸੀ। 1947 ਤੋਂ ਬਾਅਦ ਇਸ ਪਿੰਡ ਨੂੰ ਵਸਾਇਆ ਗਿਆ ਸੀ। 1968 ਈ ਵਿੱਚ ਪੰਜਾਬ ਸਰਕਾਰ ਨੇ ਇਸ ਪਿੰਡ ਨੂੰ ਸਰਕਾਰੀ ਨੀਤੀ ਅਨੁਸਾਰ ਪੰਜਾਬ ਦੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਸੀ। ਇਹ ਪਿੰਡ ਪੁਰਾਤਨ ਸਮੇਂ ਦੀ ਸਰਸਵਤੀ ਨਦੀ ਦੇ ਕੰਡੇ ਤੇ ਵਸਾਇਆ ਗਿਆ ਸੀ। ਜਿਸ ਨੇ ਲੰਮੇ ਸਮੇਂ ਤੋਂ ਬਾਅਦ ਘੱਗਰ ਨਦੀ ਦਾ ਰੂਪ ਧਾਰ ਲਿਆ ਸੀ। ਇਸ ਕਰਕੇ ਇਹ ਪਿੰਡ ਘੱਗਰ ਦਰਿਆ ਦੇ ਕੰਡੇ ਤੇ ਵੱਸਿਆ ਹੋਇਆ ਹੈ।[2]
ਪਿੰਡ ਵਿੱਚ ਇਮਾਰਤਾਂ
ਸੋਧੋਪਿੰਡ ਦੇ ਧਾਰਮਿਕ ਸਥਾਨ
ਸੋਧੋਪਿੰਡ ਵਿੱਚ ਇੱਕ ਗੁਰਦੁਆਰਾ ਪਿੰਡ ਤੋਂ ਦੱਖਣ ਦਿਸ਼ਾ ਵੱਲ ਸਥਿਤ ਹੈ, ਇਸ ਪਿੰਡ ਵਿੱਚ ਪੰਜ ਪੀਰਾਂ ਦੀ ਪੁਰਾਤਨ ਸਮਾਧ ਵੀ ਬਣੀ ਹੋਈ ਹੈ, ਸਮਾਧ ਬਾਬਾ ਟਿੱਬੀ ਵਾਲਾ ਇਸ ਪਿੰਡ ਦੇ ਪੂਰਬ ਵੱਲ ਸਥਿਤ ਹੈ। ਇਸ ਪਿੰਡ ਵਿੱਚ ਗੁੱਗਾ ਮਾੜੀ ਦੀ ਸਮਾਧ ਤੋਂ ਇਲਾਵਾ ਨਗਰ ਖੇੜਾ ਜੀ ਦਾ ਸਥਾਨ ਵੀ ਬਣਿਆ ਹੋਇਆ ਹੈ।
ਪਿੰਡ ਵਿੱਚ ਸਹਿਕਾਰੀ ਇਮਾਰਤਾਂ
ਸੋਧੋਸਰਕਾਰੀ ਪ੍ਰਾਇਮਰੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਸਰਕਾਰੀ ਹਾਈ ਸਕੂਲ (ਰਮਸਾ) ਸਕੂਲ ਦੇ ਨਾਲ-ਨਾਲ ਇੱਕ ਬਰਾਇਟ ਪਬਲਿਕ ਪ੍ਰਾਇਵੇਟ ਸਕੂਲ ਵੀ ਸ਼ਾਮਿਲ ਹੈ। ਇਸ ਤੋਂ ਪਿੰਡ ਵਿੱਚ ਇੱਕ ਥਿਆਈ ਅਤੇ ਮੁੱਢਲਾ ਸਿਹਤ ਕੇਂਦਰ ਵੀ ਬਣਿਆ ਹੋਇਆ ਹੈ।[3]
ਹਵਾਲੇ
ਸੋਧੋ- ↑ https://www.openstreetmap.org/#map=18/29.95864/76.20010
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-12-09. Retrieved 2016-08-23.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-09-17. Retrieved 2016-08-23.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |