ਨਗਰ ਖੇੜਾ ਦੇਵਤਾ
ਪੰਜਾਬ ਦੇ ਮਾਲਵਾ ਖ਼ਾਸ ਕਰ ਕੇ ਪੁਆਧ ਦੇ ਪਿੰਡਾਂ ਵਿੱਚ ਪਿੰਡ ਦੇ ਇੱਕ ਅਜਿਹੇ ਦੇਵਤਾ ਦੀ ਕਾਫੀ ਮਾਨਤਾ ਰਹੀ ਹੈ ਜਿਸ ਨੂੰ ਨਗਰ ਖੇੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦੇਵਤਾ ਪਿੰਡ ਦੀ ਖੁਸ਼ਹਾਲੀ ਅਤੇ ਸਲਾਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ। ਖੇੜਾ ਭਾਵ ਖੁਸੀਆਂ ਦਾ ਖੇੜਾ ਪਿੰਡ ਵਿੱਚ ਇਸ ਦੇਵਤਾ ਦੀ ਪੂਜਾ ਲਈ ਛੋਟੀ ਜਿਹੀ ਉਸਾਰੀ ਕੀਤੀ ਹੁੰਦੀ ਹੈ ਜੋ ਛਟਕੋਨੇ ਗੋਲਾਕਾਰ ਗੁੰਬਦ ਨੁਮਾ ਸ਼ਿਖਰ ਵਾਲੇ ਥੰਮ ਵਰਗੀ ਹੁੰਦੀ ਹੈ। ਆਮ ਤੌਰ 'ਤੇ ਇਸ ਦੇਵਤਾ ਦੀ ਇਸ ਛੋਟੀ ਜਿਹੀ ਉਸਾਰੀ ਉੱਤੇ ਕੋਈ ਨਾ ਕੋਈ ਪਿੰਡ ਵਾਸੀ ਸ਼ਾਮ ਨੂੰ ਦੀਵਾ ਜਗਾਓਂਦਾ ਸੀ ਅਤੇ ਲੋਹੜੀ, ਦੀਵਾਲੀ ਜਾਂ ਹੋਰ ਤਿੱਥ ਤਿਉਹਾਰ ਤੇ ਇਸ ਤੇ ਲੋਕ ਮੱਥਾ ਟੇਕਦੇ ਸਨ ਅਤੇ ਦੀਵੇ ਜਗਾਓਂਦੇ ਸਨ। ਮੁੰਡੇ ਦੇ ਜਨਮ ਜਾਂ ਵਿਆਹ ਸ਼ਾਦੀਆਂ ਵੇਲੇ ਵੀ ਇਸ ਦੇਵਤਾ ਤੇ ਮੱਥਾ ਟੇਕਣ ਦੀ ਪ੍ਰਥਾ ਸੀ। 1960 ਵਿਆਂ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚ ਆਈਆਂ ਸਮਾਜਿਕ ਆਰਥਿਕ ਤਬਦੀਲੀਆਂ ਤੋਂ ਬਾਅਦ ਨਗਰ ਖੇੜਾ ਦੇ ਪੂਜਣ ਦੀ ਇਸ ਪ੍ਰਥਾ ਵਿੱਚ ਵੀ ਕਾਫੀ ਕਮੀ ਆ ਗਈ ਹੈ। ਹੁਣ ਇਸ ਦੇਵਤਾ ਦੀਆਂ ਉਸਾਰੀਆਂ ਪਿੰਡਾਂ ਵਿੱਚ ਘੱਟ ਵੱਧ ਹੀ ਵੇਖਣ ਨੂੰ ਮਿਲਦੀਆਂ ਹਨ। ਆਮ ਤੌਰ 'ਤੇ ਪਿੰਡ ਦੀ ਸਥਾਪਨਾ ਅਤੇ ਖੁਸ਼ਹਾਲੀ ਦੇ ਤਿੰਨ ਦੇਵਤੇ ਮੰਨੇ ਜਾਂਦੇ ਹਨ ਜਿਹਨਾਂ ਵਿੱਚ ਖੇੜਾ ਵੀ ਇੱਕ ਹੈ। ਬਾਕੀ ਦੋ ਦੇਵਤਾ ਹਨ: ਖੇਤਰਪਾਲ ਅਤੇ ਭੂਮੀਆ। ਇਹ ਬਹੁਤ ਪਿੰਡਾਂ ਵਿੱਚ ਬਣਾਏ ਹੋਏ ਹਨ ਪਰ ਗੁਰੂ ਸਾਹਿਬ ਨੇ ਸਾਨੂੰ ਇਸ ਤਰਾਂ ਦੀਆਂ ਪੂਜਾ ਤੋਂ ਵਰਜਿਆ ਹੈਂ
ਇਹ ਵੀ ਵੇਖੋ
ਸੋਧੋ- ↑ "http://punjabipedia.org/topic.aspx?txt=%E0%A8%A8%E0%A8%97%E0%A8%B0%20%E0%A8%96%E0%A9%87%E0%A9%9C%E0%A8%BE".
{{cite web}}
: External link in
(help); Missing or empty|title=
|url=
(help)