ਅਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡਾ
ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡਾ ( ਪੰਜਾਬੀ, Urdu: علامہ اقبال بین الاقوامی/انترراشٹری ہوائی اڈا , (IATA: LHE, ICAO: OPLA) ਪਾਕਿਸਤਾਨ ਵਿੱਚ ਜਿਨਾਹ ਇੰਟਰਨੈਸ਼ਨਲ ਏਅਰਪੋਰਟ, ਕਰਾਚੀ ਅਤੇ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਤੋਂ ਬਾਅਦ ਟ੍ਰੈਫਿਕ ਦੇ ਹਿਸਾਬ ਨਾਲ ਤੀਜਾ ਸਭ ਤੋਂ ਵੱਡਾ ਨਾਗਰਿਕ ਹਵਾਈ ਅੱਡਾ ਹੈ। ਇਹ ਲਾਹੌਰ, ਪੰਜਾਬ ਦੀ ਰਾਜਧਾਨੀ ਅਤੇ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਨੂੰ ਅਤੇ ਪੰਜਾਬ ਸੂਬੇ ਦੇ ਦੂਜੇ ਖੇਤਰਾਂ ਦੇ ਯਾਤਰੀਆਂ ਦੇ ਇੱਕ ਵੱਡੇ ਹਿੱਸੇ ਨੂੰ ਵੀ ਸੇਵਾਵਾਂ ਪ੍ਰਦਾਨ ਕਰਦਾ ਹੈ। ਪਹਿਲਾਂ ਇਹ ਲਾਹੌਰ ਅੰਤਰਰਾਸ਼ਟਰੀ ਹਵਾਈ ਅੱਡੇ ਵਜੋਂ ਜਾਣਿਆ ਜਾਂਦਾ ਸੀ, ਫਿਰ ਇਸਦਾ ਨਾਮ ਦੂਰਦਰਸ਼ੀ ਕਵੀ ਅਤੇ ਦਾਰਸ਼ਨਿਕ ਡਾ. ਅੱਲਾਮਾ ਇਕਬਾਲ ਦੇ ਨਾਮ ਤੇ ਕਰ ਦਿੱਤਾ ਗਿਆ, ਜੋ ਪਾਕਿਸਤਾਨ ਦੀ ਸਿਰਜਣਾ ਦੀ ਅਗਵਾਈ ਕਰਨ ਵਾਲੇ ਮੋਢੀਆਂ ਵਿੱਚੋਂ ਇੱਕ ਸੀ। ਹਵਾਈ ਅੱਡੇ ਦੇ ਤਿੰਨ ਟਰਮੀਨਲ ਹਨ: ਅੱਲਾਮਾ ਇਕਬਾਲ ਟਰਮੀਨਲ, ਹੱਜ ਟਰਮੀਨਲ ਅਤੇ ਇੱਕ ਕਾਰਗੋ ਟਰਮੀਨਲ । ਹਵਾਈ ਅੱਡਾ ਲਗਭਗ ਸ਼ਹਿਰ ਦੇ ਕੇਂਦਰ ਤੋਂ ਲਗਭਗ 15 ਕਿਲੋਮੀਟਰ ਹਟ ਕੇ ਹੈ।[1]
ਇਤਿਹਾਸ
ਸੋਧੋਪਾਕਿਸਤਾਨ ਦੀ ਆਜ਼ਾਦੀ ਦੇ ਵੇਲ਼ੇ ਵਾਲਟਨ ਹਵਾਈ ਅੱਡਾ ਲਾਹੌਰ ਸ਼ਹਿਰ ਨੂੰ ਸੇਵਾਵਾਂ ਦੇਣ ਵਾਲ਼ਾ ਮੁੱਖ ਹਵਾਈ ਅੱਡਾ ਸੀ। ਜਦੋਂ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੂੰ ਆਪਣਾ ਪਹਿਲਾ ਜੈੱਟ ਜਹਾਜ਼, ਬੋਇੰਗ 720 ਪ੍ਰਾਪਤ ਹੋਇਆ, ਤਾਂ ਵਾਲਟਨ ਏਅਰਪੋਰਟ ਅਜਿਹੇ ਜਹਾਜ਼ ਨੂੰ ਸੰਭਾਲਣਤੋਂ ਅਸਮਰੱਥ ਸੀ। ਪਾਕਿਸਤਾਨ ਸਰਕਾਰ ਨੇ ਇੱਕ ਬਿਲਕੁਲ ਨਵਾਂ ਹਵਾਈ ਅੱਡਾ ਬਣਾਉਣ ਦਾ ਫੈਸਲਾ ਕੀਤਾ, ਜਿਸਦਾ ਉਦਘਾਟਨ 1962 ਵਿੱਚ ਕੀਤਾ ਗਿਆ।[2] ਹਵਾਈ ਅੱਡੇ 'ਤੇ ਬੋਇੰਗ 747 ਤੱਕ ਜਹਾਜ਼ਾਂ ਨੂੰ ਸੰਭਾਲਣ ਲਈ ਵਿਸ਼ੇਸ਼ ਤੌਰ 'ਤੇ ਰਨਵੇਅ ਅਤੇ ਏਪਰਨ ਬਣਾਇਆ ਗਿਆ ਸੀ। ਇਸ ਨੇ ਲਾਹੌਰ ਨੂੰ ਅੰਤਰਰਾਸ਼ਟਰੀ ਉਡਾਣਾਂ ਦੇ ਯੋਗ ਬਣਾਇਆ। [3] ਪੀਆਈਏ ਨੇ ਕਰਾਚੀ ਦੇ ਰਾਹੀਂ ਦੁਬਈ ਅਤੇ ਲੰਡਨ ਦੋਵਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ।
ਹਵਾਲੇ
ਸੋਧੋ- ↑ "Allama Iqbal International Airport, Lahore | www.lahoreairport.com". www.lahoreairport.com.pk. Retrieved 2020-10-14.
- ↑ "Allama Iqbal International Airport, Lahore | www.lahoreairport.com". www.lahoreairport.com.pk. Retrieved 2020-10-14."Allama Iqbal International Airport, Lahore | www.lahoreairport.com".
- ↑ "Thanks For Your Vote of Confidence – PIA Advertisement – History of PIA – Forum". Historyofpia.com. Retrieved 17 February 2019.