ਅਵਸਤਾਈ ਭਾਸ਼ਾ
ਅਵਸਤਾਈ (ਜਾਂ ਅਵੇਸਤਨ) /əˈvɛstən/,[1] ਇੱਕ ਪੂਰਬੀ ਈਰਾਨੀ ਭਾਸ਼ਾ ਹੈ ਜਿਸਦਾ ਗਿਆਨ ਆਧੁਨਿਕ ਯੁੱਗ ਵਿੱਚ ਕੇਵਲ ਪਾਰਸੀ ਧਰਮ ਦੇ ਗ੍ਰੰਥ, ਯਾਨੀ ਅਵੇਸਤਾ ਦੇ ਜਰਿਏ ਮਿਲਿਆ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਧ ਏਸ਼ੀਆ ਦੇ ਬਕਟਰਿਆ ਅਤੇ ਮਾਰਗੁ ਖੇਤਰਾਂ ਵਿੱਚ ਸਥਿਤ ਯਾਜ਼ ਸੰਸਕ੍ਰਿਤੀ ਵਿੱਚ ਇਹ ਭਾਸ਼ਾ ਜਾਂ ਇਸ ਦੀਆਂ ਉਪਭਾਸ਼ਾਵਾਂ 1500 - 1100 ਈ.ਪੂ. ਦੇ ਕਾਲ ਵਿੱਚ ਬੋਲੀਆਂ ਜਾਂਦੀਆਂ ਸਨ। ਕਿਉਂਕਿ ਇਹ ਇੱਕ ਧਾਰਮਿਕ ਭਾਸ਼ਾ ਬਣ ਗਈ ਇਸਲਈ ਇਸ ਭਾਸ਼ਾ ਦੇ ਸਧਾਰਨ ਜੀਵਨ ਵਿੱਚੋਂ ਲੁਪਤ ਹੋਣ ਦੇ ਬਾਅਦ ਵੀ ਇਸ ਦਾ ਪ੍ਰਯੋਗ ਨਵੇਂ ਗ੍ਰੰਥਾਂ ਨੂੰ ਲਿਖਣ ਲਈ ਹੁੰਦਾ ਰਿਹਾ। ਇਹ ਭਾਸ਼ਾ ਸੰਸਕ੍ਰਿਤ ਨਾਲ਼ ਬਹੁਤ ਮਿਲ਼ਦਾ ਹੈ (ਵਿਸ਼ੇਸ਼ ਰੂਪ ਤੋਂ ਪੁਰਾਤਨ ਅਵਸਤਾਈ ਵੈਦਿਕ ਸੰਸਕ੍ਰਿਤ ਨਾਲ਼ ਮਿਲ਼ਦਾ ਹੈ)।
ਅਵਸਤਾਈ | |
---|---|
ਅਵੇਸਤਨ | |
𐬎𐬞𐬀𐬯𐬙𐬀𐬎𐬎𐬀𐬐𐬀𐬉𐬥𐬀 | |
ਇਲਾਕਾ | ਪੂਰਬੀ ਇਰਾਨੀ ਪਠਾਰ |
ਨਸਲੀਅਤ | ਆਰੀਆ |
Era | ਲੋਹਾ ਜੁੱਗ, ਮਗਰਲਾ ਕਾਂਸੀ ਜੁੱਗ |
ਭਾਰੋਪੀ
| |
ਕੋਈ ਮੂਲ ਲਿਪੀ ਨਹੀਂ ਪਹਿਲਵੀ ਲਿਪੀ (ਅਵੇਸਤਨ ਵਰਣਮਾਲਾ, ਸੁਤੰਤਰ ਐਡ-ਹੌਕ ਵਿਕਾਸ) ਗੁਜਰਾਤੀ ਲਿਪੀ ਭਾਰਤੀ ਪਾਰਸੀ ਲੋਕ ਵਰਤਦੇ ਹਨ। | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ae |
ਆਈ.ਐਸ.ਓ 639-2 | ave |
ਆਈ.ਐਸ.ਓ 639-3 | ave |
Glottolog | aves1237 |
ਭਾਸ਼ਾਈਗੋਲਾ | 58-ABA-a |
Yasna 28.1, Ahunavaiti Gatha (Bodleian MS J2) | |
ਹਵਾਲੇ
ਸੋਧੋ- ↑ Wells, John C. (1990), Longman pronunciation dictionary, Harlow, England: Longman, p. 53, ISBN 0-582-05383-8 entry "Avestan"