ਡਾ. ਅਸ਼ਵਨੀ ਭਿਡੇ ਦੇਸ਼ਪਾਂਡੇ ਦਾ ਜਨਮ 7 ਅਕਤੂਬਰ 1960 ਨੂੰ ਬੰਬਈ ਵਿਖੇ ਇੱਕ ਸੰਗੀਤਕ ਰੁਚੀਆਂ ਤੇ ਰਿਵਾਇਤਾਂ ਵਾਲੇ ਪਰਿਵਾਰ ਵਿੱਚ ਹੋਇਆ। ਉਹ ਕਬੀਰ ਭਜਨ ਨਾਲ ਚਰਚਾ ਵਿੱਚ ਆਈ[1] ਤਾਨਾਂ ਦੀ ਮਧੁਰਤਾ, ਭਾਵੁਕਤਾ, ਸੰਜੀਵਤਾ ਤੇ ਰਾਗ-ਬਣਤਰ ਦੀ ਸੁਮੇਲਤਾ ਅਸ਼ਵਨੀ ਭਿਡੇ ਦੀ ਗਾਇਨ ਪ੍ਰਤਿਭਾ ਦਾ ਵੱਡਾ ਗੁਣ ਹੈ। ਰਾਗ-ਵਿਆਕਰਣ ਉੱਤੇ ਉਸਦੀ ਅਚੁੱਕ ਪਕੜ ਹੈ। ਉਸ ਨੇ ਖ਼ੁਦ ਵੀ ਕਈ ਧਾਰਮਿਕ ਰਚਨਾਵਾਂ ਨੂੰ ਸੰਗੀਤਬੱਧ ਕਰਕੇ ਗਾਇਆ ਹੈ। ਉਸ ਉੱਪਰ ਜੈਪੁਰ-ਅਤਰੌਲੀ ਘਰਾਣਿਆਂ ਦਾ ਪ੍ਰਭਾਵ ਹੈ।

ਅਸ਼ਵਨੀ ਭਿਡੇ ਦੇਸ਼ਪਾਂਡੇ
Ashwini Bhide-Deshpande Performing at Rajarani Music Festival-2016, Bhubaneswar, Odisha, India (09).JPG
Ashwini Bhide-Deshpande Performing at Rajarani Music Festival-2016, Bhubaneswar, Odisha
ਜਾਣਕਾਰੀ
ਜਨਮ ਦਾ ਨਾਂਅਸ਼ਵਨੀ ਗੋਵਿੰਦ ਭਿਡੇ
ਜਨਮ (1960-10-07) ਅਕਤੂਬਰ 7, 1960 (ਉਮਰ 59)
ਮੂਲਮੁੰਬਈ, ਭਾਰਤ
ਵੰਨਗੀ(ਆਂ)ਖਯਲ, ਭਜਨ, ਠੁਮਰੀ
ਕਿੱਤਾਭਾਤੀ ਕਲਾਸੀਕਲ ਸੰਗੀਤ
ਸਾਜ਼ਸੰਗੀਤ
ਸਰਗਰਮੀ ਦੇ ਸਾਲ1980–ਹੁਣ ਤੱਕ
ਸਬੰਧਤ ਐਕਟJasrangi with Sanjeev Abhyankar
ਵੈੱਬਸਾਈਟhttp://www.ashwinibhide.in

ਕਰੀਅਰਸੋਧੋ

ਅਸ਼ਵਨੀ ਨੇ ਮਾਈਕਰੋ ਬਾਇਓਲੋਜੀ ਵਿੱਚ ਐੱਮ. ਐੱਸਸੀ। ਅਤੇ ਬਾਇਓ ਕੈਮਿਸਟਰੀ ਵਿੱਚ ਡਾਕਟਰੇਟ ਕੀਤੀ ਹੋਈ ਹੈ, ਪਰ ਉਸ ਨੇ ਸੰਗੀਤ ਨੂੰ ਆਪਣੇ ਕਰੀਅਰ ਲਈ ਚੁਣਿਆ। ਉਸ ਨੇ ਸ਼ਾਸਤਰੀ ਸੰਗੀਤ ਦੀ ਮੁਢਲੀ ਤਾਲੀਮ ਮਰਹੂਮ ਪੰਡਤ ਨਾਰਾਇਣ ਰਾਓ ਦਾਤਾਰ ਤੋਂ ਲਈ ਅਤੇ ਫਿਰ ਆਪਣੀ ਮਾਂ ਸ਼੍ਰੀਮਤੀ ਮਾਣਿਕ ਭਿਡੇ ਦੀ ਸਖ਼ਤ ਤੇ ਅਨੁਸ਼ਾਸਨੀ ਤਾਲੀਮ ਹੇਠ ਜੈਪੁਰ ਗਾਇਕੀ ਘਰਾਣੇ ਦੀ ਗਾਇਕੀ ਸਿੱਖੀ। ਉਸ ਨੇ 16 ਸਾਲ ਦੀ ਉਮਰ ਵਿੱਚ ਗੰਧਰਵ ਸੰਗੀਤ ਮਹਾਵਿਦਿਆਲੇ ਤੋਂ ‘ਸੰਗੀਤ ਵਿਸ਼ਾਰਦ’ ਮੁਕੰਮਲ ਕੀਤੀ। ਆਕਾਸ਼ਵਾਣੀ ਤੇ ਦੂਰਦਰਸ਼ਨ ਦੀ ਵੀ ਏ-ਗਰੇਡ ਕਲਾਕਾਰ ਹੈ। ਪੰਡਤ ਜਸਰਾਜ ਦੇ 75ਵੇਂ ਜਨਮ ਦਿਨ ’ਤੇ ਦਿੱਤਾ ‘ਪੰਡਤ ਜਸਰਾਜ ਗੌਰਵ ਪੁਰਸਕਾਰ’ ਦਿੱਤਾ ਗਿਆ।[2]

ਜ਼ਿੰਦਗੀ ਦਾ ਖ਼ਾਸ ਸਮਾਂਸੋਧੋ

  • 1977 ਵਿੱਚ ਆਲ ਇੰਡੀਆ ਰੇਡੀਓ ਸੰਗੀਤ ਮੁਕਾਬਲੇ ਵਿੱਚ ‘ਰਾਸ਼ਟਰਪਤੀ ਗੋਲਡ ਮੈਡਲ’ ਜਿੱਤਿਆ।
  • 1980 ਤੋਂ ਦੇਸ਼-ਵਿਦੇਸ਼ਾਂ ਵਿੱਚ ਵੱਕਾਰੀ ਸੰਗੀਤ ਸੰਮੇਲਨਾਂ ਵਿੱਚ ਭਾਗ ਲਿਆ।
  • 1985 ਵਿੱਚ ਅਸ਼ਵਨੀ ਭਿਡੇ ਦੀ ਪਲੇਠੀ ਐਲਬਮ ਐਚ.ਐਮ.ਵੀ. ਨੇ ਰਿਕਾਰਡ ਕੀਤੀ
  • 2004 ਵਿੱਚ ਉਸ ਦੀਆਂ ਬੰਦਿਸ਼ਾਂ ਦੀ ਪਲੇਠੀ ਪੁਸਤਕ ‘ਰਾਗ ਰਚਨਾਂਜਲੀ’ ਛਪੀ। ਇਸੇ ਪੁਸਤਕ ਦਾ ਦੂਜਾ ਭਾਗ 2010 ਵਿੱਚ ਛਪਿਆ।
  • 2005 ਵਿੱਚ ਸਹਯਾਦਰੀ ਦੂਰਦਰਸ਼ਨ ਦਾ ‘ਸੰਗੀਤ ਰਤਨ’ ਪੁਰਸਕਾਰ, ਮੱਧ ਪ੍ਰਦੇਸ਼ ਸਰਕਾਰ ਵੱਲੋਂ ‘ਰਾਸ਼ਟਰੀ ਕੁਮਾਰ ਗੰਧਰਵ ਸਨਮਾਨ’ ਮਿਲਿਆ।
  • 2011 ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ‘ਸਾਂਸਕ੍ਰਿਤਕ ਪੁਰਸਕਾਰ’ ਦਿੱਤਾ ਗਿਆ।

ਹਵਾਲੇਸੋਧੋ

  1. "An innovative evening raga". The Telegraph. July 27, 2007. 
  2. ਸੁਰਪ੍ਰੀਤ ਕੌਰ (19 ਮਾਰਚ 2016). "ਵਿਗਿਆਨ ਤੋਂ ਸੰਗੀਤ ਵੱਲ ਅਸ਼ਵਨੀ ਭਿਡੇ ਦੇਸ਼ਪਾਂਡੇ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.  Check date values in: |access-date=, |date= (help)