ਅਹਿਮਦ ਗ਼ਜ਼ਾਲੀ
ਅਹਿਮਦ ਗ਼ਜ਼ਾਲੀ (ਫ਼ਾਰਸੀ: احمد غزالی); ਪੂਰਾ ਨਾਂ ਮਜਦ ਅਲ-ਦੀਨ ਅਬੂ ਅਲ-ਫੋਤੁਹ ਅਹਿਮਦ ਗ਼ਜ਼ਾਲੀ ) ਪੰਜਵੀਂ ਸਦੀ ਹਿਜਰੀ ਵਿੱਚ ਹੋਇਆ ਸੁੰਨੀ ਮੁਸਲਮਾਨ ਫ਼ਾਰਸੀ ਸੂਫ਼ੀ ਰਹੱਸਵਾਦੀ, ਲਿਖਾਰੀ, ਪ੍ਰਚਾਰਕ ਅਤੇ ਬਗਦਾਦ ਦੇ ਅਲ-ਨਿਜ਼ਾਮੀਆ ਦਾ ਮੁਖੀ ਸੀ (ਅੰ. 1061-1123 ਜਾਂ 1126)। ਉਹ ਇਸਲਾਮ ਦੇ ਇਤਿਹਾਸ ਵਿੱਚ ਪਿਆਰ ਅਤੇ ਪਿਆਰ ਦੇ ਅਰਥਾਂ ਬਾਰੇ ਆਪਣੇ ਵਿਚਾਰਾਂ ਲਈ ਖ਼ਾਸ ਤੌਰ 'ਤੇ ਵਿਖਿਆਤ ਹੈ, ਜੋ ਮੁੱਖ ਤੌਰ 'ਤੇ ਸਾਵਨੇਹ ਕਿਤਾਬ ਵਿੱਚ ਪ੍ਰਗਟ ਕੀਤੇ ਗਏ ਹਨ\।
ਜੀਵਨ
ਸੋਧੋਵਧੇਰੇ ਮਸ਼ਹੂਰ ਧਰਮ-ਸ਼ਾਸਤਰੀ, ਕਾਨੂੰਨ-ਵਿਗਿਆਨੀ, ਅਤੇ ਸੂਫ਼ੀ, ਅਬੂ ਹਮਦ ਮੁਹੰਮਦ ਅਲ-ਗ਼ਜ਼ਾਲੀ ਦੇ ਛੋਟੇ ਭਰਾ, ਅਹਿਮਦ ਗ਼ਜ਼ਾਲੀ ਦਾ ਜਨਮ ਖੁਰਾਸਾਨ ਵਿੱਚ ਤੁਸ ਦੇ ਨੇੜੇ ਇੱਕ ਪਿੰਡ ਵਿੱਚ ਹੋਇਆ ਸੀ। ਇੱਥੇ ਉਸ ਨੇ ਮੁੱਖ ਤੌਰ 'ਤੇ ਨਿਆਂ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਜਵਾਨੀ ਵਿੱਚ ਹੀ ਸੂਫੀਵਾਦ ਵੱਲ ਮੁੜਿਆ, ਪਹਿਲਾਂ ਅਬੂ ਬਕਰ ਨਸਾਜ ਤੁਸੀ (ਮੌਤ 1094) ਅਤੇ ਫਿਰ ਅਬੂ ਅਲੀ ਫਰਮਾਦੀ (ਮੌਤ 1084) ਦਾ ਸ਼ਾਗਿਰਦ ਬਣ ਗਿਆ। ਉਹ 1095 ਤੱਕ ਸੂਫੀਵਾਦ ਵਿੱਚ ਤਾਕ ਹੋ ਗਿਆ ਸੀ, ਅਤੇ ਉਸਦੇ ਭਰਾ ਅਬੂ ਹਾਮਿਦ ਨੇ ਉਸਨੂੰ ਬਗਦਾਦ ਦੇ ਨੇਜ਼ਾਮੀਆ ਵਿੱਚ ਆਪਣੀ ਥਾਂ ਤੇ ਪੜ੍ਹਾਉਣ ਅਤੇ ਉਸਦੀ ਵਿਉਂਤਬੱਧ ਗੈਰਹਾਜ਼ਰੀ ਦੌਰਾਨ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ।
ਅਹਿਮਦ ਗ਼ਜ਼ਾਲੀ ਦੀ ਸੋਚ, ਮੁਹੱਬਤ ਦੇ ਵਿਚਾਰ 'ਤੇ ਕੇਂਦਰਿਤ ਸੀ, ਅਤੇ ਇਸ ਨੇ ਫ਼ਾਰਸੀ ਇਸਲਾਮੀ ਰਹੱਸਵਾਦੀ ਸਾਹਿਤ, ਖਾਸ ਕਰਕੇ ਮੁਹੱਬਤ ਦੇ ਜਸ਼ਨ ਮਨਾਉਣ ਵਾਲੀ ਕਵਿਤਾ ਦੇ ਵਿਕਾਸ 'ਤੇ ਡੂੰਘੀ ਛਾਪ ਛੱਡੀ। ਅਤਰ, ਸਾਦੀ, ਇਰਾਕੀ, ਅਤੇ ਹਾਫ਼ਿਜ਼ ਵਰਗੇ ਬਾਅਦ ਦੇ ਕਵੀਆਂ ਵੱਲੋਂ ਵਰਤੇ ਗਏ ਬਹੁਤ ਸਾਰੇ ਮਜ਼ਮੂਨ ਉਨ੍ਹਾਂ ਦੀਆਂ ਰਚਨਾਵਾਂ, ਖਾਸ ਤੌਰ 'ਤੇ ਸਵਾਨੇਹ ਤੋਂ ਲੱਭੇ ਜਾ ਸਕਦੇ ਹਨ।
ਆਪਣੇ ਪੂਰਵਜਾਂ ਵਿੱਚੋਂ, ਉਹ ਸਭ ਤੋਂ ਵੱਧ ਹੱਲਾਜ ਦੁਆਰਾ ਪ੍ਰਭਾਵਿਤ ਸੀ, ਅਤੇ ਉਸਨੇ ਮੂਲ ਮੁਹੱਬਤ ਦੇ ਉਸਦੇ ਵਿਚਾਰ ਨੂੰ ਆਪਣੇ ਵਿਚਾਰ ਦਾ ਅਧਾਰ ਬਣਾਇਆ। ਉਸਦਾ ਵਿਸ਼ਵਾਸ ਕਿ ਸਾਰੀ ਸਿਰਜੀ ਸੁੰਦਰਤਾ ਰੱਬੀ ਸੁਹੱਪਣ ਵਿੱਚੋਂ ਨਿੱਕਲੀ ਹੈ, ਹੱਲਾਜੀ ਜਾਂ ਨਵ-ਅਫ਼ਲਾਤੂਨੀ ਮੂਲ ਦੀ ਸੀ। ਕਿਉਂਕਿ ਖ਼ੁਦਾ ਹਕੀਕੀ ਸੁੰਦਰਤਾ ਹੈ ਅਤੇ ਸਾਰੀ ਦੁਨਿਆਵੀ ਸੁੰਦਰਤਾ ਦਾ ਪ੍ਰੇਮੀ ਹੈ ਅਹਿਮਦ ਗ਼ਜ਼ਾਲੀ ਕਹਿੰਦਾ ਸੀ, ਸੁੰਦਰਤਾ ਦੀ ਕਿਸੇ ਵਸਤੂ ਦੀ ਪੂਜਾ ਕਰਨਾ ਮੁਹੱਬਤ ਦੇ ਰੱਬੀ ਕਰਮ ਵਿਚ ਹਿੱਸਾ ਲੈਣਾ ਹੈ। ਇਸ ਲਈ ਨਜ਼ਰ-ਬਾਜ਼ੀ ਜਾਂ ਸ਼ਾਹਦ-ਬਾਜ਼ੀ ਦਾ ਅਭਿਆਸ, ਜਵਾਨ ਅਤੇ ਸੁੰਦਰ ਚਿਹਰਿਆਂ 'ਤੇ ਨਜ਼ਰ ਮਾਰਨਾ, ਇਕ ਅਜਿਹਾ ਅਭਿਆਸ ਸੀ ਜਿਸ ਲਈ ਉਹ ਬਦਨਾਮ ਹੋ ਗਿਆ।