ਮਿਰਜ਼ਾ ਅਹਿਮਦ ਸੋਹਰਾਬ (21 ਮਾਰਚ, 1890 – 20 ਅਪ੍ਰੈਲ, 1958) ਇੱਕ ਫ਼ਾਰਸੀ - ਅਮਰੀਕੀ ਲੇਖਕ ਅਤੇ ਬਹਾਈ ਸੀ ਜਿਸਨੇ 1912 ਤੋਂ 1919 ਤੱਕ 'ਅਬਦੁਲ-ਬਾਹਾ ' ਦੇ ਸਕੱਤਰ ਅਤੇ ਦੁਭਾਸ਼ੀਏ ਵਜੋਂ ਕੰਮ ਕੀਤਾ। ਉਸਨੇ ਨਿਊਯਾਰਕ ਵਿੱਚ ਨਿਊ ਹਿਸਟਰੀ ਸੋਸਾਇਟੀ ਅਤੇ ਕਾਰਵੇਨ ਆਫ਼ ਈਸਟ ਐਂਡ ਵੈਸਟ ਦੀ ਸਹਿ-ਸਥਾਪਨਾ ਕੀਤੀ ਅਤੇ 1939 ਵਿੱਚ ਸ਼ੋਗ਼ੀ ਐਫੇਂਡੀ ਨੇ ਉਸਨੂੰ ਬਹਾਈ ਧਰਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।

ਜੀਵਨੀ

ਸੋਧੋ

ਮੁਢਲਾ ਜੀਵਨ

ਸੋਧੋ

ਸੇਦੇਹ, ਇਸਫਾਹਾਨ ਪ੍ਰਾਂਤ, ਪਰਸ਼ੀਆ (ਹੁਣ ਈਰਾਨ ) ਵਿੱਚ ਬਹਾਈ ਘਰਾਣੇ ਵਿੱਚ ਪੈਦਾ ਹੋਇਆ, ਸੋਹਰਾਬ ਦਾ ਪਿਤਾ 'ਅਬਦੁਲ-ਬਾਗੀ ਮੁਹੰਮਦ ਦੇ ਵੰਸ਼ ਵਿੱਚੋਂ ਸੀ। 'ਅਬਦੁਲ-ਬਾਗੀ' ਸ਼ਹਿਰ ਦਾ ਮੁੱਖ ਰੰਗਰੇਜ਼ ਸੀ। ਸੋਹਰਾਬ ਦੇ ਪਰਿਵਾਰ, ਉਸਦੀ ਮਾਂ ਅਤੇ ਉਸਦੇ ਪਿਤਾ ਦੇ ਦੋਵਾਂ ਪੱਖਾਂ ਨੇ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੇ ਵੰਸ਼ ਵਿੱਚੋਂ ਹੋਣ ਦਾ ਦਾਅਵਾ ਕੀਤਾ। ਸੋਹਰਾਬ ਕੁਝ ਮਹੀਨਿਆਂ ਦਾ ਹੀ ਸੀ ਜਦੋਂ ਉਸਦੀ ਮਾਂ ਦੀ ਮੌਤ ਹੋ ਗਈ, ਜਿਹੜੀ ਖ਼ੁਦ ਅਜੇ ਅਠਾਰਾਂ ਉਨੀ ਸਾਲ ਦੀ ਸੀ। ਅਤੇ ਅਹਿਮਦ ਸੋਹਰਾਬ ਇਸਫਹਾਨ ਵਿੱਚ ਆਪਣੀ ਨਾਨੀ ਕੋਲ਼ ਰਹਿਣ ਲੱਗ ਪਿਆ।

ਨਿਊ ਹਿਸਟਰੀ ਸੁਸਾਇਟੀ

ਸੋਧੋ
 
ਵਾਸ਼ਿੰਗਟਨ, ਡੀ.ਸੀ. ਵਿੱਚ ਅਹਿਮਦ ਸੋਹਰਾਬ ਦੀ ਸਾਬਕਾ ਰਿਹਾਇਸ਼

1911ਵਿੱਚ ਉਸਨੇ ਫ਼ਾਰਸੀ-ਅਮਰੀਕਨ ਐਜੂਕੇਸ਼ਨਲ ਸੋਸਾਇਟੀ ਨਾਮਕ ਇੱਕ ਸੰਸਥਾ ਦੀ ਸਥਾਪਨਾ ਕੀਤੀ। ਉਸ ਸਾਲ ਬਾਅਦ ਵਿੱਚ ਉਹ "ਆਪਣੇ ਕੰਮ ਦੇ ਹਿੱਤ ਵਿੱਚ" ਯੂਰਪ ਲਈ ਰਵਾਨਾ ਹੋਇਆ। ਸੋਹਰਾਬ 1912 ਤੋਂ 1919 ਤੱਕ 'ਅਬਦੁਲ-ਬਾਹਾ' ਦਾ ਸਕੱਤਰ ਅਤੇ ਅਨੁਵਾਦਕ ਰਿਹਾ। ਉਹ 1919 ਵਿੱਚ, ਐੱਸ/ਐੱਸ ਯੇਬੋਸ਼ੀ ਮਾਰੂ ' ਤੇ ਸਵਾਰ ਹੋ ਕੇ, ਪੋਰਟ ਸੈਦ, ਮਿਸਰ ਤੋਂ ਨਿਊਯਾਰਕ ਤੱਕ ਪਹਿਲੀ ਸ਼੍ਰੇਣੀ ਦੇ ਯਾਤਰੀ ਦੇ ਰੂਪ ਵਿੱਚ, ਸੰਯੁਕਤ ਰਾਜ ਅਮਰੀਕਾ ਚਲਾ ਗਿਆ। 1920 ਦੇ ਦਹਾਕੇ ਵਿੱਚ, ਲਾਸ ਏਂਜਲਸ ਵਿੱਚ ਰਹਿੰਦੇ ਹੋਏ, ਉਸਨੇ ਅਭਿਨੇਤਰੀ ਵੈਲੇਸਕਾ ਸੂਰਤ ਲਈ, ਮੈਰੀ ਮੈਗਡੇਲੀਨ ਬਾਰੇ ਇੱਕ ਫਿਲਮ ਲਈ ਇੱਕ ਦ੍ਰਿਸ਼ ਲਿਖਣ ਵਿੱਚ ਮਦਦ ਕੀਤੀ। 1927 ਵਿੱਚ ਸੇਸਿਲ ਬੀ. ਡੇਮਿਲ ਨੇ ਕਿੰਗਜ਼ ਆਫ਼ ਕਿੰਗਜ਼ ਰਿਲੀਜ਼ ਕੀਤੀ ਜਿਸਨੂੰ ਦੋਨਾਂ ਨੇ ਦਾਅਵਾ ਕੀਤਾ ਕਿ ਉਸਨੇ ਉਨ੍ਹਾਂ ਦਾ ਲਿਖਿਆ ਦ੍ਰਿਸ਼ ਚੋਰੀ ਕੀਤਾ ਸੀ। ਸੂਰਤ ਨੇ 1928 ਵਿੱਚ ਸੇਸਿਲ ਬੀ. ਡੇਮਿਲ ਅਤੇ ਹੋਰਾਂ ਉੱਤੇ ਮੁਕੱਦਮਾ ਕੀਤਾ, ਅਤੇ ਦੱਸਿਆ ਕਿ ਸੋਹਰਾਬ ਨੇ ਨਾਟਕ ਲਿਖਣ ਵਿੱਚ ਉਸਦੀ ਮਦਦ ਕੀਤੀ ਸੀ। ਇਹ ਮੁਕੱਦਮਾ 1930 ਵਿੱਚ ਵਿੱਚ ਚੱਲਿਆ ਅਤੇ ਚੁੱਪ-ਚਾਪ ਅਦਾਲਤ ਤੋਂ ਬਾਹਰ ਸੁਲਝਾ ਲਿਆ ਗਿਆ। [1]

ਹਵਾਲੇ

ਸੋਧੋ
  1. "HISTORICAL PERSPECTIVE: Looking at the twists and turns in the life of Valeska Suratt". www.tribstar.com. Archived from the original on 4 January 2013. Retrieved 22 May 2022.