ਅੰਦਰਾਸ਼ ਟਿਬੋਰ ਗੇਰੇਵਿਚ (ਹੰਗਰੀਆਈ ਉਚਾਰਨ: [ˈɒndraːʃ ˈtibor ˈɡɛrɛvit͡ʃ]; ਜਨਮ 4 ਦਿਸੰਬਰ 1976)[lower-alpha 1], ਇੱਕ ਹੰਗਰੀਆਈ ਕਵੀ, ਸਕ੍ਰੀਨਲੇਖਕ , ਸਾਹਿਤਕ ਅਨੁਵਾਦਕ ਅਤੇ ਬੁਦਾਪੈਸਤ ਮੈਟਰੋਪੋਲੀਟਨ ਯੂਨੀਵਰਸਿਟੀ 'ਤੇ ਮੈਕਡਨੀਅਲ ਕਾਲਜ ਬੁਦਾਪੈਸਤ ਵਿੱਚ ਸਕ੍ਰੀਨ ਲੇਖਣੀ ਦਾ ਪ੍ਰੋਫ਼ੈਸਰ ਹੈ।[2]

ਅੰਦਰਾਸ਼ ਗੇਰੇਵਿਚ
2008 ਵਿੱਚ ਗੇਰੇਵਿਚ
2008 ਵਿੱਚ ਗੇਰੇਵਿਚ
ਮੂਲ ਨਾਮ
András Gerevich
ਜਨਮਅੰਦਰਾਸ਼ ਟਿਬੋਰ ਗੇਰੇਵਿਚ
(1976-12-04) 4 ਦਸੰਬਰ 1976 (ਉਮਰ 47)
ਬੁਦਾਪੈਸਤ, ਹੰਗਰੀ
ਕਿੱਤਾ
  • ਕਵੀ
  • ਪ੍ਰੋਫ਼ੈਸਰ
  • ਅਨੁਵਾਦਕ
  • ਸਕ੍ਰੀਨਲੇਖਕ
ਭਾਸ਼ਾ
ਸਿੱਖਿਆ
  • ਏਓਟਵੋਸ ਲੋਰਾਂਡ ਯੂਨੀਵਰਸਿਟੀ (ਐਮ.ਏ.)
  • ਡਾਰਟਮਾਊਥ ਕਾਲਜ (ਐਮ.ਏ.ਐਲ.ਐਸ.)
  • ਨੈਸ਼ਨਲ ਫ਼ਿਲਮ ਅਤੇ ਟੈਲੀਵਿਜਨ ਸਕੂਲ, ਇੰਗਲੈਂਡ (ਐਮ.ਐਫ਼.ਏ.)
ਸਰਗਰਮੀ ਦੇ ਸਾਲ1997–ਵਰਤਮਾਨ
ਮਾਲਕ
  • ਮੈਕਡਾਨੀਅਲ ਕਾਲਜ ਬੁਦਾਪੈਸਤ (2014–present)
  • ਬੁਦਾਪੈਸਤ ਮੈਟ੍ਰੋਪੋਲਿਟਨ ਯੂਨੀਵਰਸਿਟੀ (2015–present)
ਵੈੱਬਸਾਈਟ
andrasgerevich.com

ਇਸਦੀ ਕਵਿਤਾ ਦੀ ਪਹਿਲੀ ਕਿਤਾਬ Átadom a pórázt (ਮੈਂ ਪੱਟਾ ਸੌਂਪ ਦੇਵਾਂਗਾ) 1997 ਵਿੱਚ ਪ੍ਰਕਾਸ਼ਿਤ ਹੋਈ। ਇਸਦੀ ਤੀਜੀ ਕਿਤਾਬ, Barátok (ਦੋਸਤ)[lower-alpha 2] (2009), ਨੇ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ। ਅਨੁਵਾਦ ਦੀ ਇਸਦੀ ਪਹਿਲੀ ਕਿਤਾਬ Különös gyümölcs (ਅਜੀਬ ਫਲ), ਸੇਮਸ ਹੇਨੀ ਦੀਆਂ ਕਵਿਤਾਵਾਂ ਦੇ ਅਨੁਵਾਦ ਦਾ ਇੱਕ ਸੰਗਰਹਿ 1997 ਵਿੱਚ ਪ੍ਰਕਾਸ਼ਿਤ ਹੋਇਆ। ਇਸਨੇ ਫ਼ਰੈਂਕ ਓ'ਹਾਰਾ, ਚਾਰਲਸ ਬਰਨਸਟੀਨ, ਅਤੇ ਜੇਰੀਕੋ ਬ੍ਰਾਊਨ ਵਰਗੇ ਕਵੀਆਂ ਦੀਆਂ ਰਚਨਾਵਾਂ ਦਾ ਹੰਗਰੀਆਈ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ। ਇਹ ਖੁੱਲ੍ਹੇਆਮ ਗੇਅ ਹੈ ਅਤੇ ਇਸਨੂੰ ਅਕਸਰ "ਹੰਗਰੀ ਵਿੱਚ ਪਹਿਲੇ ਖੁੱਲ੍ਹੇਆਮ ਗੇਅ ਕਵੀ" ਵਜੋਂ ਸੰਬੋਧਿਤ ਕੀਤਾ ਜਾਂਦਾ ਹੈ।[4][3]

ਜੀਵਨ ਅਤੇ ਕਰੀਅਰ

ਸੋਧੋ

ਗੇਰੇਵਿਚ ਦਾ ਜਨਮ ਬੁਦਾਪੈਸਤ, ਹੰਗਰੀ ਵਿੱਚ 4 ਦਸੰਬਰ 1976 ਨੂੰ ਹੋਇਆ ਸੀ।[5] ਇਸ ਦਾ ਬਚਪਣ ਬੁਦਾਪੈਸਤ, ਡਬਲਿਨ ਅਤੇ ਵਿਆਨਾ ਵਿੱਚ ਗੁਜ਼ਰਿਆ। ਇਸਨੇ ਅਲਟੇ ਸਕੂਲ ਆਫ਼ ਇੰਗਲਿਸ਼ ਐਂਡ ਅਮਰੀਕਨ ਸਟੱਡੀਜ਼ ਤੋਂ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਵਿੱਚ ਗ੍ਰੈਜੂਏਸ਼ਨ ਕੀਤੀ। ਬਾਅਦ ਵਿੱਚ ਇਸਨੇ ਫੁਲਬ੍ਰਾਈਟ ਸਕਾਲਰਸ਼ਿਪ 'ਤੇ ਸੰਯੁਕਤ ਰਾਜ ਦੇ ਡਾਰਟਮਾਊਥ ਕਾਲਜ ਵਿੱਚ ਸਿਰਜਣਾਤਮਕ ਲੇਖਣੀ ਵਿੱਚ ਐਮ.ਏ. ਕੀਤੀ। ਇਸਨੇ ਯੂ.ਕੇ. ਵਿੱਚ ਨੈਸ਼ਨਲ ਫ਼ਿਲਮ ਐਂਡ ਟੈਲੀਵਿਜ਼ਨ ਸਕੂਲ ਤੋਂ ਸਕ੍ਰੀਨ ਲੇਖਣੀ ਵਿੱਚ ਆਪਣੀ ਤੀਜੀ ਡਿਗਰੀ ਪ੍ਰਾਪਤ ਕੀਤੀ। ਇਹ ਖੁੱਲ੍ਹੇਆਮ ਗੇਅ ਹੈ।[1][3]

2004 ਵਿੱਚ, ਇਹ ਲੰਡਨ ਵਿੱਚ ਬੀ.ਬੀ.ਸੀ ਵਰਲਡ ਸਰਵਿਸ ਲਈ ਰੇਡੀਓ ਪ੍ਰੋਗਰਾਮ ਪੋਇਟਰੀ ਬਾਇ ਪੋਸਟ ਲਈ ਇੱਕ ਸਹਾਇਕ ਨਿਰਮਾਤਾ ਸੀ। ਇਹ 2006 ਤੋਂ 2009 ਤੱਕ ਇੱਕ ਨੌਜਵਾਨ ਹੰਗਰੀ ਲੇਖਕਾਂ ਦੀ ਇੱਕ ਸੰਗਠਨ ਜੋਸੇਫ਼ ਓਤਿਲਾ ਸਰਕਲ ਦਾ ਪ੍ਰਧਾਨ ਸੀ।  ਇਸਨੇ ਸਾਹਿਤਕ ਰਸਾਲੇ ਕੈਲੀਗ੍ਰਾਮ, ਕ੍ਰੋਮਾ ਨੂੰ ਸੰਪਾਦਿਤ ਕੀਤਾ ਅਤੇ ਕਲੇਮੈਂਟਿਸ: ਦ ਐਮਐਲਐਸ ਜਰਨਲ ਵਿੱਚ ਯੋਗਦਾਨ ਪਾਇਆ। ਇਸਨੇ ਕਈ ਮੈਗਜ਼ੀਨ ਲਈ ਲੇਖ ਵੀ ਲਿਖੇ।

ਹਵਾਲੇ

ਸੋਧੋ
  1. ਗੁਰਮੁਖੀ ਵਿੱਚ ਕੋਈ ਅੱਖਰ ਨਹੀਂ ਹੈ ਜੋ "ɒ" ਧੁਨੀ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਧੁਨੀ ਪੰਜਾਬੀ ਵਿੱਚ ਮੌਜੂਦ ਨਹੀਂ ਹੈ। ਇਸ ਲਈ ਇਸਦੇ ਨਾਮ ਦੇ ਬਹੁਤ ਸਾਰੇ ਲਿਪੀਅੰਤਰਨ ਹੋ ਸਕਦੇ ਹਨ ਜਿਵੇਂ ਅੰਦਰਾਸ਼, ਆਓਨਦਰਾਸ਼, ਆਂਦਰਾਸ਼, ਓਂਦਰਾਸ਼, ਔਨਦਰਾਸ਼ ਆਦਿ।
  2. ਹੰਗਰੀਆਈ ਵਿੱਚ 'barátok' (ਬਾਰਾਤੋਕ) ਸ਼ਬਦ "ਦੋਸਤ" ਅਤੇ "ਬੁਆਏਫ੍ਰੈਂਡਜ਼" ਦੋਵਾਂ ਲਈ ਵਰਤਿਆ ਜਾਂਦਾ ਹੈ, ਸਿਰਲੇਖ ਦੋਵਾਂ ਨੂੰ ਦਰਸਾਉਂਦਾ ਹੈ।[3]
  1. 1.0 1.1 "I am not hiding" [ਮੈਂ ਲੁਕ ਨਹੀਂ ਰਿਹਾ] (Interview) (in ਅੰਗਰੇਜ਼ੀ). Interviewed by ਗਬ੍ਰਿਏਲਾ ਜੁਰੇ. Budapest: Hungarian Literature Online. 8 ਨਵੰਬਰ 2006. Archived from the original on 31 ਦਸੰਬਰ 2022. Retrieved 2 ਸਤੰਬਰ 2023.
  2. "Ő is nálunk tanít: Gerevich András" [ਇਹ ਸਾਡੇ ਨਾਲ਼ ਵੀ ਪੜ੍ਹਾਉਂਦਾ ਹੈ: ਅੰਦਰਾਸ਼ ਗੇਰੇਵਿਚ]. ਬੁਦਾਪੈਸਤ ਮੈਟਰੋਪੋਲੀਟਨ ਯੂਨੀਵਰਸਿਟੀ (Interview) (in ਹੰਗਰੀਆਈ). Interviewed by ਬੁਦਾਪੈਸਤ ਮੈਟਰੋਪੋਲੀਟਨ ਯੂਨੀਵਰਸਿਟੀ. ਬੁਦਾਪੈਸਤ. 24 ਮਾਰਚ 2020. Archived from the original on 30 ਨਵੰਬਰ 2022. Retrieved 12 ਦਸੰਬਰ 2022.
  3. 3.0 3.1 3.2 ਕੱਸਾਈ, ਜ਼ਿਗਮੋਂਡ (30 June 2023). "Queer Hungarian Literature: On a Path Out of Isolation" [ਕੁਇਅਰ ਹੰਗੇਰੀਆਈ ਸਾਹਿਤ: ਨਵੇਕਲ਼ਾਪਣ ਤੋਂ ਬਾਹਰ ਇੱਕ ਮਾਰਗ 'ਤੇ]. Hungarian Literature Online (in ਅੰਗਰੇਜ਼ੀ). Archived from the original on 5 ਜੁਲਾਈ 2023. Retrieved 6 ਜੁਲਾਈ 2023. After his first book of poems was published in 1997, he released Férfiak ("Men") in 2005 and Barátok (implying both "Friends" and "Boyfriends") in 2009. [1997 ਵਿੱਚ ਕਵਿਤਾਵਾਂ ਦੀ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਣ ਤੋਂ ਬਾਅਦ, ਉਸਨੇ 2005 ਵਿੱਚ ਫ਼ੇਰਫ਼ਿਯਆਓਕ ("ਮਰਦ") ਅਤੇ 2009 ਵਿੱਚ ਬਾਰਾਤੋਕ (ਸਿਰਲੇਖ ਦਾ ਮਤਲਬ ਦੋਵੇਂ "ਦੋਸਤ" ਅਤੇ "ਬੁਆਏਫ੍ਰੈਂਡ") ਨੂੰ ਰਿਲੀਜ਼ ਕੀਤਾ।]
  4. "A gyönyör az, ami. Semmi mélyebb. Gerevich András" [ਸੁੰਦਰਤਾ ਜੋ ਹੈ ਉਹੀ ਹੈ. ਕੁਝ ਵੀ ਡੂੰਘਾ ਨਹੀਂ। ਅੰਦਰਾਸ਼ ਗੇਰੇਵਿਚ] (Interview) (in ਹੰਗਰੀਆਈ). Interviewed by ਬੋਰੋਕਾ ਪਾਰਾਸਕਾ. ਬੁਖ਼ਾਰੈਸਟ: Ahet. 18 ਅਕਤੂਬਰ 2006. Archived from the original on 26 ਮਈ 2008. Retrieved 1 ਮਈ 2009. Régóta tudom magamról, hogy meleg vagyok, a környezetem, családom, barátaim ezt szintén régóta tudják. Az, hogy a kötetemnek ez az egyik témája, már egy sokkal kisebb lépés, biztos háttérrel. A versekben az emberek közötti kapcsolatok minőségén és tartalmán van a hangsúly, nem a homoszexualitáson [ਮੈਂ ਲੰਬੇ ਸਮੇਂ ਤੋਂ ਜਾਣਦਾ ਹਾਂ ਕਿ ਮੈਂ ਗੇਅ ਹਾਂ, ਮੇਰਾ ਵਾਤਾਵਰਣ, ਪਰਿਵਾਰ ਅਤੇ ਦੋਸਤ ਵੀ ਲੰਬੇ ਸਮੇਂ ਤੋਂ ਇਹ ਜਾਣਦੇ ਹਨ। ਇਹ ਤੱਥ ਮੇਰੀ ਸੈਂਚੀ ਦੇ ਵਿਸ਼ਿਆਂ ਵਿੱਚੋਂ ਇੱਕ ਹੈ, ਇੱਕ ਠੋਸ ਪਿਛੋਕੜ ਦੇ ਨਾਲ, ਇੱਕ ਬਹੁਤ ਛੋਟਾ ਕਦਮ ਹੈ. ਕਵਿਤਾਵਾਂ ਵਿੱਚ ਸਮਲਿੰਗੀ ਸਬੰਧਾਂ ਉੱਤੇ ਨਹੀਂ ਸਗੋਂ ਲੋਕਾਂ ਵਿੱਚ ਸਬੰਧਾਂ ਦੀ ਗੁਣਵੱਤਾ ਅਤੇ ਸਮੱਗਰੀ ਉੱਤੇ ਜ਼ੋਰ ਦਿੱਤਾ ਗਿਆ ਹੈ।]
  5. "Gerevich András borostyán színben" [ਐਂਬਰ ਵਿੱਚ ਅੰਦਰਾਸ਼ ਗੇਰੇਵਿਚ]. Kultúra. 11 ਦਸੰਬਰ 2008. Archived from the original on 22 ਅਗਸਤ 2023. Retrieved 22 ਅਗਸਤ 2023.