" ਅੰਬੜੀ " ( Punjabi: امبڑی) (ਆਮ ਤੌਰ 'ਤੇ "ਅੰਮੀ" ਵਜੋਂ ਵੀ ਜਾਣੀ ਜਾਂਦੀ ਹੈ) ਅਨਵਰ ਮਸੂਦ ਦੀ ਇੱਕ ਪੰਜਾਬੀ ਭਾਸ਼ਾ ਦੀ ਬਿਰਤਾਂਤਕ ਕਵਿਤਾ ਹੈ।

ਅੰਬੜੀ
ਲੇਖਕ - ਅਨਵਰ ਮਸੂਦ
ਮੂਲ ਸਿਰਲੇਖامبڑی (ਅੰਬੜੀ)
ਲਿਖਤ1962-1972
ਕਵਰ ਕਲਾਕਾਰFerozsons
ਦੇਸ਼ਪਾਕਿਸਤਾਨ
ਭਾਸ਼ਾਪੰਜਾਬੀ
ਵਿਸ਼ਾਮਮਤਾ
ਫਾਰਮਬਿਰਤਾਂਤਕ ਕਵਿਤਾ
ਪ੍ਰਕਾਸ਼ਨ ਮਿਤੀ1974
ਲਾਈਨਾਂ27

ਇਹ 1950 ਵਿੱਚ ਵਾਪਰੀ ਇੱਕ ਅਸਲ ਘਟਨਾ ਤੋਂ ਪ੍ਰੇਰਿਤ ਸੀ, ਜਿਸ ਵਿੱਚ ਅਧਿਆਪਕ ਅਨਵਰ ਮਸੂਦ ਨਾਲ਼ ਖੁਦ ਉਸਦੀ ਜਮਾਤ ਵਿੱਚ ਘਟੀ ਇੱਕ ਘਟਨਾ ਸੀ। ਉਸ ਦੇ ਇੱਕ ਵਿਦਿਆਰਥੀ ਨੇ ਆਪਣੀ ਮਾਂ ਨੂੰ ਕੁੱਟ-ਕੁੱਟ ਕੇ ਲਗਭਗ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਦੋਂ ਲਿਖਾਰੀ ਕੁੰਜਾਹ ਨੇੜੇ ਇੱਕ ਪਿੰਡ ਵਿੱਚ ਸਕੂਲ ਮਾਸਟਰ ਲੱਗਿਆ ਹੋਇਆ ਸੀ। [1] 1962 ਅਤੇ 1972 ਦੇ ਵਿਚਕਾਰ ਇੱਕ ਦਹਾਕੇ ਦੇ ਸਮੇਂ ਵਿੱਚ ਲਿਖੀ ਗਈ (ਅਨਵਰ ਦੇ ਆਪਣੇ ਦੱਸਣ ਮੁਤਾਬਕ) ਸੀ। ਇਹ ਪਹਿਲੀ ਵਾਰ 1974 ਵਿੱਚ ਮੇਲਾ ਅਖੀਆਂ ਦਾ, [2] ਵਿੱਚ ਛਪੀਸੀ ਅਤੇ ਫਿਰ 2007 ਵਿੱਚ ਇੱਕ ਸੋਧਿਆ ਐਡੀਸ਼ਨ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਅਲਾਮਾ ਇਕਬਾਲ ਦੀ ਏਕ ਪਹਾੜ ਔਰ ਗੁਲੇਹਰੀ ਵਰਗੀ ਗੈਰ-ਤਾਲਬੱਧ ਯੋਜਨਾ ਨਾਲ ਸੰਵਾਦ ਸ਼ੈਲੀ ਵਿੱਚ ਲਿਖੀ ਗਈ ਹੈ। [3] ਕਵਿਤਾ ਸਮੀਖਿਅਕ ਪਸ਼ੌਰਾ ਸਿੰਘ ਢਿੱਲੋਂ ਕਵੀ ਵਜੋਂ ਅਨਵਰ ਮਸੂਦ ਬਾਰੇ ਕਹਿੰਦਾ ਹੈ, “ਉਹ ਅਜਿਹਾ ਕਵੀ ਹੈ ਜਿਸ ਕੋਲ ਬਹੁਤ ਹੀ ਗੰਭੀਰ ਵਿਸ਼ੇ ਨੂੰ ਲੈ ਕੇ ਉਸ ਨੂੰ ਹਲਕਾ ਅਤੇ ਮਨੋਰੰਜਕ ਬਣਾਉਣ ਦੀ ਦੁਰਲੱਭ ਦਾਤ ਹੈ”। [3]

ਇਸ ਨੂੰ ਮਾਵਾਂ ਦੇ ਪਿਆਰ ਬਾਰੇ ਅਨਵਰ ਦੀ ਅਤਿਅੰਤ ਭਾਵਨਾ-ਭਿੱਜੀ ਮਹਾਨ ਰਚਨਾ ਮੰਨਿਆ ਜਾਂਦਾ ਹੈ। [4] ਇਹ ਕਵਿਤਾਅਕਸਰ ਮਸੂਦ ਸਾਲਾਨਾ ਮੁਸ਼ਾਇਰਿਆਂ , ਮਾਂ ਦਿਵਸ ਅਤੇ ਸਾਰੇ ਪਾਕਿਸਤਾਨੀ ਕਵੀਆਂ ਦੇ ਸਾਲਾਨਾ ਇਕੱਠਾਂ ਵਿੱਚ ਸੁਣਾਉਂਦਾ ਹੈ। ਜਿਸ ਪੁਸਤਕ ਵਿੱਚ ਕਵਿਤਾ ਪ੍ਰਕਾਸ਼ਿਤ ਹੋਈ ਹੈ, ਉਸ ਵਿੱਚ ਕੁੱਲ 11 ਕਵਿਤਾਵਾਂ ਹਨ। ਅੰਬੜੀ ਨੂੰ ਛੱਡ ਕੇ ਬਾਕੀ ਸਾਰੀਆਂ ਕਵਿਤਾਵਾਂ ਹਾਸਰਸੀ ਹਨ। ਕਿਤਾਬ ਨੂੰ ਬਹੁਤ ਵਧੀਆ ਹੁੰਗਾਰਾ ਮਿਲ਼ਿਆ ਅਤੇ ਹੁਣ ਤੱਕ, ਦੇਸ਼ ਭਰ ਵਿੱਚ ਕਿਤਾਬ ਦੇ 40 ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ।

ਪ੍ਰੇਰਨਾ

ਸੋਧੋ

ਸ਼ਾਇਰ ਅਨਵਰ ਮਸੂਦ ਆਪਣੇ ਸਨਕੀ ਹਾਸੇ ਅਤੇ ਹਾਸਰਸੀ ਕਵਿਤਾ ਲਈ ਪ੍ਰਸਿੱਧ ਹੈ । ਇਸ ਦੇ ਨਾਲ ਹੀ ਉਹ ਕਲਾਸਿਕ ਸ਼ੈਲੀ ਵਿੱਚ ਕਵਿਤਾ ਲਿਖਦਾ ਹੈ। ਅੰਬੜੀ ਉਸਦੀਆਂ ਕਵਿਤਾਵਾਂ ਵਿੱਚੋਂ ਇੱਕ ਸੀ ਜਿਸ ਵਿੱਚ ਇੱਕ ਮਾਂ ਦੇ ਆਪਣੇ ਪੁੱਤਰ ਪ੍ਰਤੀ ਬੇਅੰਤ ਪਿਆਰ ਬਿਆਨ ਕੀਤਾ ਗਿਆ। ਅਨਵਰ ਮਸੂਦ ਅਕਸਰ ਦੱਸਦਾ ਹੈ ਕਿ ਉਸ ਨੂੰ ਕਵਿਤਾ ਦੀ ਪ੍ਰੇਰਨਾ ਕਿਵੇਂ ਮਿਲੀ:

"ਗ੍ਰੈਜੂਏਸ਼ਨ ਤੋਂ ਬਾਅਦ ਮੈਨੂੰ ਗੁਜਰਾਤ ਜ਼ਿਲੇ ਦੇ ਪਿੰਡ ਕੁੰਜਾਹ ਵਿੱਚ ਸਕੂਲ ਮਾਸਟਰ ਲੱਗ ਗਿਆ ਸੀ।...ਇੱਕ ਦਿਨ, ਮੇਰਾ ਇੱਕ ਵਿਦਿਆਰਥੀ "ਬਸ਼ੀਰ" ਬਹੁਤ ਲੇਟ ਆਇਆ ਅਤੇ ਮੈਂ ਬਹੁਤ ਗੁੱਸੇ ਵਿੱਚ ਸੀ ਕਿਉਂਕਿ ਉਦੋਂ ਦੋ ਟੱਲੀਆਂ ਵੱਜ ਚੁੱਕੀਆਂ ਸਨ ਅਤੇ ਜਦੋਂ ਮੈਂ ਉਸਨੂੰ ਧਮਕਾਇਆ ਤਾਂ ਉਸਨੇ ਕਿਹਾ: "ਮਾਸਟਰ ਜੀ, ਪਹਿਲਾਂ ਸੁਣੋ ਕਿ ਮੈਂ ਲੇਟ ਕਿਉਂ ਹੋਇਆ ਹਾਂ? ਫਿਰ ਉਸਨੇ ਅੱਗੇ ਕਿਹਾ ਕਿ "ਅਕਰਮ" (ਮੇਰਾ ਇੱਕ ਹੋਰ ਵਿਦਿਆਰਥੀ) ਨੇ ਅੱਜ ਸਭ ਤੋਂ ਮਾੜਾ ਕੰਮ ਕੀਤਾ ਹੈ, ਉਸਨੇ ਆਪਣੀ ਮਾਂ ਨੂੰ ਕੁੱਟਿਆ ਅਤੇ ਉਸਨੂੰ ਇੰਨਾ ਕੁੱਟਿਆ ਕਿ ਜਦੋਂ ਉਹ ਸਾਡੇ ਘਰ ਆਈ ਤਾਂ ਉਸਦੇ ਖੂਨ ਵਹਿ ਰਿਹਾ ਸੀ ਅਤੇ ਉਸ ਦਾ ਚਿਹਰਾ ਸੁੱਜਿਆ ਹੋਇਆ ਸੀ। ਸ਼ਿਕਾਇਤ ਕਰਨ ਦੀ ਬਜਾਏ, ਉਹ ਉਸਦਾ ਦੁਪਹਿਰ ਦਾ ਖਾਣਾ ਆਪਣੇ ਨਾਲ ਲੈ ਆਈ ਸੀ ਅਤੇ ਮੈਨੂੰ ਕਲਾਸ ਵਿੱਚ ਉਸ ਨੂੰ ਦੇਣ ਲਈ ਕਿਹਾ ਸੀ ਕਿਉਂਕਿ ਉਹ ਉਸ ਦਿਨ ਪਹਿਲਾਂ ਹੀ ਬਿਨਾਂ ਕੁਝ ਖਾਧੇ ਆਪਣੇ ਘਰੋਂ ਨਿੱਕਲ ਗਿਆ ਸੀ। ਉਸਦੀ ਮਾਂ ਉਸ ਦੀ ਚਿੰਤਾ ਸੀ। ਬੇਟਾ ਭੁੱਖਾ ਹੈ ਅਤੇ ਉਹ ਵਾਰ ਵਾਰ ਮੈਨੂੰ ਕਹਿ ਰਹੀ ਸੀ ਕਿ ਜਿੰਨੀ ਜਲਦੀ ਹੋ ਸਕੇ ਜਾ ਕਿਉਂਕਿ ਉਸਦਾ ਪੁੱਤਰ ਭੁੱਖਾ ਹੋਣਾ ਹੈ। ਇਸ ਘਟਨਾ ਤੋਂ ਬਾਅਦ ਮੈਂ ਇੱਕ ਦੋ ਦਿਨ ਸੌਂ ਨਹੀਂ ਸਕਿਆ, ਮੈਂ ਇਸ ਘਟਨਾ ਨੂੰ ਇੱਕ ਕਵਿਤਾ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਪਹਿਲਾਂ ਮੈਂ ਅਸਫਲ ਰਿਹਾ, ਕਿਉਂਕਿ ਬਹੁਤ ਜ਼ਿਆਦਾ ਦਰਦ ਅਤੇ ਬਹੁਤ ਜ਼ਿਆਦਾ "ਮਮਤਾ" ਉਸ ਘਟਨਾ ਵਿੱਚ ਸੀ ਜੋ ਮੈਨੂੰ ਨਹੀਂ ਮਿਲ ਸਕੀ। ਇਹਨਾਂ ਭਾਵਨਾਵਾਂ ਨੂੰ ਬਿਆਨ ਕਰਨ ਲਈ ਕੋਈ ਵੀ ਸ਼ਬਦ ਨਹੀਂ ਸਨ। ਪਰ ਮੈਂ ਹਾਰ ਨਹੀਂ ਮੰਨੀ। ਉਸਨੇ ਅੱਗੇ ਕਿਹਾ, "ਮੈਂ ਨਮੁਰਾਦ ਹੈ ਦਿਲ ਕੀ ਤਸੱਲੀ ਕਾ ਕੀ ਕਰੂੰ?" ਫਿਰ ਇਸ ਨੂੰ ਪੂਰਾ ਕਰਨ ਲਈ ਮੈਨੂੰ ਦਸ ਸਾਲ ਲੱਗ ਗਏ। "

— ਅਨਵਰ ਮਸੂਦ, ਵਿਸ਼ਾਲ-ਏ-ਯਾਰ ਐਤਵਾਰ, 09 ਮਈ 2010

ਉਸ ਦਾ ਕਹਿਣਾ ਹੈ ਕਿਹਾ ਕਿ ਇਸ ਘਟਨਾ ਬਾਰੇ ਉਸ ਨੇ ਦੋ ਵਾਰ ਲਿਖਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਤੋਂ ਸੰਤੁਸ਼ਟ ਨਾ ਹੋਇਆ ਕਿਉਂਕਿ ਭਾਵਨਾਵਾਂ ਦੀ ਇੰਤਹਾ ਕਾਵਿ-ਬੰਦ ਨਹੀਂ ਹੋਈ ਸੀ। ਫਿਰ ਦਸ ਸਾਲਾਂ ਬਾਅਦ ਜਦੋਂ ਉਹ ਪਿੰਡੀਗੇਬ ਵਿਚ ਨੌਕਰੀ ਕਰਦਾ ਸੀ ਤਾਂ ਉਸ ਨੇ ਸਾਰੀ ਘਟਨਾ ਬਾਰੇ ਲਿਖਿਆ ਅਤੇ ਉਸ ਨੂੰ ਆਪਣੀ ਕਵਿਤਾ ਵਿਚ ਮੁੰਡਿਆਂ ਦੇ ਨਾਂ ਵੀ ਨਹੀਂ ਬਦਲਣੇ ਪਏ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਕਵਿਤਾ ਉਨ੍ਹਾਂ ਕੋਲ ਆਪਣੀਆਂ ਹੀ ਸਤਰਾਂ ਲੈ ਕੇ ਆਈ ਹੈ। ਇਹ ਇਸੇ ਤਰ੍ਹਾਂ ਲਿਖੀ ਜਾਣੀ ਸੀ- ਆਪਣਾ ਸਮਾਂ ਲੈ ਕੇ ਜਨਮੀ ਕਵਿਤਾ, ਨਾ ਕਿ ਜਦੋਂ ਮੈਂ ਇਸਨੂੰ ਲਿਖਣ ਲਈ ਆਪਣੇ ਨਾਲ਼ ਧੱਕਾ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕਵਿਤਾ ਨਿਸ਼ਚਿਤ ਤੌਰ 'ਤੇ ਨਮਾਜ਼-ਏ-ਮੁਮਰਾਹ ਸੀ।

ਕਵਿਤਾ

ਸੋਧੋ

ਅਸਲ ਵਿੱਚ ਇਹ ਕਵਿਤਾ ਪੰਜਾਬੀ ਵਿੱਚ ਲਿਖੀ ਗਈ ਸੀ ਅਤੇ ਉਸਦੀ ਪੰਜਾਬੀ ਪੁਸਤਕ ਅਖੀਆਂ ਦਾ ਮੇਲਾ ਜਿਸ ਵਿੱਚ ਇਸ ਕਵਿਤਾ ਦੇ ਨਾਲ ਦਸ ਹੋਰ ਨਜ਼ਮਾਂ ਵੀ ਸ਼ਾਮਲ ਹਨ, ਵਿੱਚ ਪਹਿਲੀ ਵਾਰ 1974 ਵਿੱਚ ਛਪੀ ਸੀ। ਕਵਿਤਾ ਦਾ ਮੂਲ ਪਾਠ ਗੁਰਮੁੱਖੀ ਵਿੱਚ ਹੇਠਾਂ ਦਿੱਤਾ ਗਿਆ ਹੈ:

ਮਾਸਟਰ:
ਅੱਜ ਬੜੀ ਦੇਰ ਨਾਲ਼ ਆਇਆਂ ਐਂ ਬਸ਼ੀਰਿਆ
ਐਹ ਤੇਰਾ ਪਿੰਡ ਏ ਤੇ ਨਾਲ਼ ਈ ਸਕੂਲ ਏ
ਜਾਏਂਗਾ ਤੂੰ ਮੇਰੇ ਕੋਲੋਂ ਹੱਡੀਆਂ ਭੰਨਾਂ ਕੇ
ਆਇਆਂ ਐਂ ਤੂੰ ਅੱਜ ਦੋਵੇਂ ਟੱਲੀਆਂ ਘੁਸਾ ਕੇ
ਬਸ਼ੀਰਾ:
ਮੁਣਸ਼ੀ ਜੀ ਮੇਰੀ ਇੱਕ ਗੱਲ ਪਹਿਲੋਂ ਸੁਣ ਲੌ
ਅਕਰਮੇ ਨੇ ਨ੍ਹੇਰ ਜਿਹਾ ਨ੍ਹੇਰ ਅੱਜ ਪਾਇਆ ਜੇ
ਮਾਈ ਨੂੰ ਇਹ ਮਾਰਦਾ ਏ ਤੇ ਬੜਾ ਡਾਢਾ ਮਾਰਦਾ ਏ
ਅੱਜ ਏਸ ਭੈੜਕੇ ਨੇ ਹੱਦ ਪਈ ਮੁਕਾਈ ਏ
ਉਹਨੂੰ ਮਾਰ ਮਾਰ ਕੇ ਮਧਾਣੀ ਭੰਨ ਛੱਡੀ ਸੂ
ਬੰਦੇ ਕੱਠੇ ਹੋਏ ਨੇਂ ਤੇ ਓਥੋਂ ਭੱਜ ਵੱਜਿਆ ਏ
ਚੁੱਕ ਕੇ ਕਿਤਾਬਾਂ ਤੇ ਸਕੂਲ ਵੱਲ ਨੱਸਿਆ ਏ
ਮਾਈ ਇਹਦੀ ਮੁਣਸ਼ੀ ਜੀ ਘਰ ਸਾਡੇ ਆਈ ਸੀ
ਮੂੰਹ ਉਤੇ ਨੀਲ ਸਨ ਸੁਜਾ ਹੋਇਆ ਹੱਥ ਸੀ
ਅੱਖਾਂ ਵਿਚ ਅੱਥਰੂ ਤੇ ਬੁੱਲ੍ਹਾਂ ਵਿਚ ਰੱਤ ਸੀ
ਕਹਿਣ ਲੱਗੀ ਸੋਹਣਿਆ ਵੇ ਪੁੱਤਰ ਬਸ਼ੀਰਿਆ
ਮੇਰਾ ਇਕ ਕੰਮ ਵੀ ਤੂੰ ਕਰੀਂ ਅੱਜ ਹੀਰਿਆ
ਰੋਟੀ ਮੇਰੇ ਅਕਰਮੇ ਦੀ ਲਈ ਜਾ ਮਦਰਸੇ
ਅੱਜ ਫ਼ਿਰ ਟੁਰ ਗਿਆ ਏ ਮੇਰੇ ਨਾਲ਼ ਰੁੱਸ ਕੇ
ਘਿਉ ਵਿਚ ਗੁੰਨ੍ਹ ਕੇ ਪਰਾਉਂਠੇ ਉਸ ਪੱਕੇ ਨੇਂ
ਰੀਝ ਨਾਲ਼ ਰਿੰਨ੍ਹਿਆਂ ਸੂ ਆਂਡਿਆਂ ਦਾ ਹਲਵਾ
ਪੌਣੇ ਵਿਚ ਬੰਨ੍ਹ ਕੇ ਤੇ ਮੇਰੇ ਹੱਥ ਵਿਚ ਦਿੱਤੀ ਸੂ
ਇਹੋ ਗੱਲ ਆਖਦੀ ਸੀ ਮੁੜ ਮੁੜ ਮੁਣਸ਼ੀ ਜੀ
ਛੇਤੀ ਨਾਲ਼ ਜਾਈਂ ਬੀਬਾ'ਦੇਰੀਆਂ ਨਾ ਲਾਈਂ ਬੀਬਾ
ਉਹਦੀਆਂ ਤੇ ਲੂਸਦੀਆਂ ਹੋਣਗੀਆਂ ਆਂਦਰਾਂ
ਭੁੱਖਾ ਭਾਣਾ ਅੱਜ ਓ ਸਕੂਲੇ ਟੁਰ ਗਿਆ ਏ
ਰੋਟੀ ਉਹਨੇ ਦਿੱਤੀ ਏ ਮੈਂ ਭਜਾ ਲੱਗਾ ਆਇਆ ਜੇ
ਅਕਰਮੇ ਨੇ ਨ੍ਹੇਰ ਜਿਹਾ ਨ੍ਹੇਰ ਅੱਜ ਪਾਇਆ ਏ

ਹਵਾਲੇ

ਸੋਧੋ
  1. "Punjabi Poem "Ambri" [Mother] by Anwar Masood, with English Translation". Knonie. May 9, 2010. Retrieved 12 Dec 2016.
  2. pnb:میلہ اکھیاں دا
  3. 3.0 3.1 Review of Anwar Masood's poem 'Ambri' (June 5, 2013). "Know Your Poets: Anwar Masood". Profile of poet Anwar Masood by Pashaura Singh Dhillon. Archived from the original on 22 ਫ਼ਰਵਰੀ 2014. Retrieved 12 Dec 2016.
  4. "Anwar's most heart-touching poem". NativePakistan website. June 17, 2012. Archived from the original on 22 ਫ਼ਰਵਰੀ 2014. Retrieved 13 Dec 2016.