ਆਂਦਰੇ ਬਰੇਤੋਂ (ਫ਼ਰਾਂਸੀਸੀ ਭਾਸ਼ਾ: André Breton ਫ਼ਰਾਂਸੀਸੀ ਉਚਾਰਨ: ​[ɑ̃dʁe bʁətɔ̃]); 19 ਫ਼ਰਵਰੀ 1896 - 28 ਸਤੰਬਰ 1966) ਇੱਕ ਫ਼ਰਾਂਸੀਸੀ ਲੇਖਕ ਅਤੇ ਕਵੀ ਸੀ। ਇਹ ਪੜਯਥਾਰਥਵਾਦ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ (Manifeste du surréalisme) ਲਿਖਿਆ ਜਿਸ ਵਿੱਚ ਇਸਨੇ ਪੜਯਥਾਰਥਵਾਦ ਦੀ ਪਰਿਭਾਸ਼ਾ "ਸ਼ੁੱਧ ਅਚੇਤ ਕਾਰਜ" ਦੇ ਸਿਧਾਂਤ ਦੇ ਤੌਰ ਉੱਤੇ ਦਿੱਤੀ।[1]

ਆਂਦਰੇ ਬਰੇਤੋਂ
ਆਂਦਰੇ ਬਰੇਤੋਂ
1924 ਵਿੱਚ ਆਂਦਰੇ ਬਰੇਤੋਂ
ਜਨਮ(1896-02-19)19 ਫਰਵਰੀ 1896ਗ਼ਲਤੀ:ਅਣਪਛਾਤਾ ਸ਼ਬਦ "february"।
ਤੀਨਛੇਬਰੇ, ਓਰਨ, ਫ਼ਰਾਂਸ
ਮੌਤ28 ਸਤੰਬਰ 1966(1966-09-28) (ਉਮਰ 70)
ਪੈਰਿਸ
ਵੱਡੀਆਂ ਰਚਨਾਵਾਂਪੜਯਥਾਰਥਵਾਦੀ ਮੈਨੀਫ਼ੈਸਟੋ
ਕੌਮੀਅਤਫ਼ਰਾਂਸੀਸੀ
ਕਿੱਤਾਲੇਖਕ
ਪ੍ਰਭਾਵਿਤ ਕਰਨ ਵਾਲੇਛਾਰਲ ਫੂਰੀਏ, ਆਲਫਰੇਦ ਯਾਰੀ, ਕਾਰਲ ਮਾਰਕਸ, ਸਿਗਮੰਡ ਫ਼ਰਾਇਡ, ਲਿਓਨ ਟਰਾਟਸਕੀ, ਹੀਗਲ, ਯਾਕ ਵਾਛੇ, ਆਰਥਰ ਰਿੰਬੋ, ਮਾਰਕੀ ਦ ਸਾਦ, ਰੇਨੇ ਗੁਏਨੋਂ
ਪ੍ਰਭਾਵਿਤ ਹੋਣ ਵਾਲੇਲੁਇਸ ਬੁਨੀਏਲ, ਵੋਲਫ਼ੀ ਲੈਂਡਸਟਰੀਚਰ, ਗੇ ਦੇਬੋਰ, ਫੇਰਨਾਂਦੋ ਆਰਾਬਲ
ਲਹਿਰਪੜਯਥਾਰਥਵਾਦ
ਜੀਵਨ ਸਾਥੀਸੀਮੋਨ ਕਾਨ, ਯਾਕਲੀਨ ਲਾਂਬਾ, ਏਲੀਸਾ ਬਰੇਤੋਂ
ਔਲਾਦਔਬ ਬਰੇਤੋਂ
ਵਿਧਾਇਤਿਹਾਸ, ਕਵਿਤਾ, ਲੇਖ
ਪੜਯਥਾਰਥਵਾਦ

ਪੜਯਥਾਰਥਵਾਦੀ ਮੈਨੀਫ਼ੈਸਟੋ
ਪੜਯਥਾਰਥਵਾਦੀ ਸਿਨੇਮਾ
ਪੜਯਥਾਰਥਵਾਦੀ ਸੰਗੀਤ
ਪੜਯਥਾਰਥਵਾਦੀ ਤਕਨੀਕਾਂ

ਜੀਵਨਸੋਧੋ

ਬਰੇਤੋਂ ਦਾ ਜਨਮ 19 ਫ਼ਰਵਰੀ 1896 ਨੂੰ ਤੀਨਛੇਬਰੇ, ਓਰਨ, ਫ਼ਰਾਂਸ ਵਿੱਚ ਹੋਇਆ। ਇਸਨੇ ਡਾਕਟਰੀ ਕੀਤੀ ਅਤੇ ਨਾਲ ਹੀ ਮਾਨਸਿਕ ਰੋਗਾਂ ਦਾ ਇਲਾਜ ਵੀ ਸਿੱਖਿਆ। ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਦੀ ਮੁਲਾਕਾਤ ਯਾਕ ਵਾਛੇ ਨਾਲ ਹੋਈ। ਵਾਛੇ ਦਾ ਬਰੇਤੋਂ ਉੱਤੇ ਬਹੁਤ ਪ੍ਰਭਾਵ ਪਿਆ।[2] ਵਾਛੇ ਨੇ 24 ਸਾਲਾਂ ਦੀ ਉਮਰ ਵਿੱਚ ਆਤਮ-ਹੱਤਿਆ ਕਰ ਲਈ ਅਤੇ ਯੁੱਧ ਦੌਰਾਨ ਉਹਦੇ ਦੁਆਰਾ ਲਿਖੀਆਂ ਗਈਆਂ ਚਿੱਠੀਆਂ ਨੂੰ ਬਰੇਤੋਂ ਨੇ ਮੁੱਢਲੇ ਚਾਰ ਲੇਖ ਲਿਖਕੇ ਯੁੱਧ ਦੀਆਂ ਚਿੱਠੀਆਂ (Lettres de guerre) ਹੇਠ ਪ੍ਰਕਾਸ਼ਿਤ ਕਰਵਾਇਆ।

15 ਸਤੰਬਰ 1921 ਨੂੰ ਬਰੇਤੋਂ ਨੇ ਆਪਣੀ ਪਹਿਲੀ ਪਤਨੀ ਸੀਮੋਨ ਕਾਨ ਨਾਲ ਵਿਆਹ ਕਰਵਾਇਆ। ਫਿਰ ਇਹ ਦੋਨੋਂ 1 ਜਨਵਰੀ 1922 ਤੋਂ ਪੈਰਿਸ ਵਿੱਚ ਫੋਂਤਾਨ ਗਲੀ ਵਿੱਚ ਰਹਿਣ ਲੱਗੇ।

ਦਾਦਾ ਤੋਂ ਪੜਯਥਾਰਥਵਾਦਸੋਧੋ

1919 ਵਿੱਚ ਬਰੇਤੋਂ ਨੇ ਲੂਈ ਆਰਾਗੋਂ ਅਤੇ ਫਿਲਿਪ ਸੂਪੌਲ ਨਾਲ ਮਿਲ ਕੇ ਸਾਹਿਤ (Littérature) ਨਾਂ ਦਾ ਰਸਾਲਾ ਕੱਢਣਾ ਸ਼ੁਰੂ ਕੀਤਾ।

ਮੈਗਨੈਟਿਕ ਫ਼ੀਲਡਜ਼ ਨਾਂ ਦੀ ਇੱਕ ਪੁਸਤਕ ਵਿੱਚ ਇਸਨੇ ਅਵਚੇਤਨ ਲੇਖਣੀ ਦੀ ਪ੍ਰਕਿਰਿਆ ਅਪਣਾਈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ ਛਪਵਾਇਆ ਅਤੇ 1924 ਤੋਂ ਇਹ ਪੜਯਥਾਰਥਵਾਦੀ ਇਨਕਲਾਬ ਨਾਂ ਦੇ ਰਸਾਲੇ ਦਾ ਸੰਪਾਦਕ ਬਣਿਆ। ਇਸ ਨਾਲ ਲੂਈ ਆਰਾਗੋਂ, ਫਿਲਿਪ ਸੂਪੌਲ, ਪੌਲ ਏਲੂਆਰ, ਮਿਛੇਲ ਲੇਰਿਸ, ਰੇਨੇ ਕਰੇਵੇਲ ਅਤੇ ਬੇਂਜਾਮੀਂ ਪੇਰੇ ਵਰਗੇ ਜੁੜੇ।

ਰਚਨਾਵਾਂਸੋਧੋ

ਹਵਾਲੇਸੋਧੋ

  1. André Breton (1969). Manifestoes of Surrealism. University of Michigan Press. p. 26. 
  2. Henri Béhar, Catherine Dufour (2005). Dada, circuit total. L'AGE D'HOMME. p. 552.