ਅਲਬਰਟ ਆਈਨਸਟਾਈਨ
ਐਲਬਰਟ ਆਈਨਸਟਾਈਨ (ਜਰਮਨ: Albert Einstein; 14 ਮਾਰਚ 1879 – 18 ਅਪ੍ਰੈਲ 1955)[1][2] ਇੱਕ ਸਿਧਾਂਤਕ ਭੌਤਕਵਿਦ ਸੀ। ਉਹ ਸਭ ਤੋਂ ਜਿਆਦਾ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ- ਊਰਜਾ ਸਮੀਕਰਣ ਲਈ ਜਾਣਿਆ ਜਾਂਦਾ ਹੈ। ਉਸ ਨੂੰ ਸਿਧਾਂਤਕ ਭੌਤੀਕੀ, ਖਾਸਕਰ ਪ੍ਰਕਾਸ਼ - ਬਿਜਲਈ ਪ੍ਰਭਾਵ ਦੀ ਖੋਜ ਲਈ 1921 ਵਿੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ।[1]
ਐਲਬਰਟ ਆਈਨਸਟਾਈਨ | |
---|---|
ਜਨਮ | ਉਲਮ, ਕਿੰਗਡਮ ਆਫ਼ ਵਰਟਰਮਬਰਗ, ਜਰਮਨ ਸਲਤਨਤ | 14 ਮਾਰਚ 1879
ਮੌਤ | 18 ਅਪ੍ਰੈਲ 1955 | (ਉਮਰ 76)
ਨਾਗਰਿਕਤਾ |
|
ਅਲਮਾ ਮਾਤਰ |
|
ਲਈ ਪ੍ਰਸਿੱਧ | |
ਜੀਵਨ ਸਾਥੀ | ਮਿਲੇਵਾ ਮੈਰਿਸ (1903–1919) ਏਲਸਾ ਲਵਨਥਾਲ (1919–1936) |
ਬੱਚੇ | Lieserl (1902-1903?) ਹੈਨਸ ਐਲਬਰਟ (1904-1973) ਐਡੂਆਰਡ "ਟੀਟ" (1910-1965) |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਭੌਤਿਕੀ |
ਅਦਾਰੇ | |
ਡਾਕਟੋਰਲ ਸਲਾਹਕਾਰ | ਅਲਫਰੈਡ ਕਲੇਨਰ |
ਦਸਤਖ਼ਤ | |
ਜੀਵਨ
ਸੋਧੋਬਚਪਨ ਅਤੇ ਸਿੱਖਿਆ
ਸੋਧੋਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਵਿੱਚ ਵੁਟੇਮਬਰਗ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਕਠਿਨਾਈ ਹੁੰਦੀ ਸੀ, ਲੇਕਿਨ ਉਹ ਪੜ੍ਹਾਈ ਵਿੱਚ ਅੱਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਅਤੇ ਅੰਗਰੇਜ਼ੀ ਸਿੱਖੀ।
1880 ਵਿੱਚ ਉਨ੍ਹਾਂ ਦਾ ਪਰਿਵਾਰ ਮਿਊਨਿਖ ਸ਼ਹਿਰ ਚਲਾ ਗਿਆ ਜਿੱਥੇ ਉਹਨਾਂ ਦੇ ਪਿਤਾ ਅਤੇ ਚਾਚੇ ਨੇ ਇੱਕ ਇਲੈਕਟ੍ਰੋਨਿਕ ਕੰਪਨੀ ਖੋਹਲੀ। ਇਹ ਕੰਪਨੀ ਬਿਜਲੀ ਦਾ ਸਮਾਨ ਬਣਾਉਂਦੀ ਸੀ ਅਤੇ ਇਸਨੇ ਮਿਊਨਿਖ ਦੇ ਅਕਤੂਬਰ ਮੇਲੇ ਵਿੱਚ ਪਹਿਲੀ ਵਾਰ ਰੋਸ਼ਨੀ ਦਾ ਇੰਤਜਾਮ ਵੀ ਕੀਤਾ ਸੀ। ਉਨ੍ਹਾਂ ਦਾ ਪਰਵਾਰ ਯਹੂਦੀ ਧਾਰਮਿਕ ਪਰੰਪਰਾਵਾਂ ਨੂੰ ਨਹੀਂ ਸੀ ਮੰਨਦਾ ਅਤੇ ਆਈਨਸਟਾਈਨ ਕੈਥੋਲਿਕ ਪਾਠਸ਼ਾਲਾ ਵਿੱਚ ਪੜ੍ਹਨ ਚਲੇ ਗਏ। ਆਪਣੀ ਮਾਂ ਦੇ ਕਹਿਣ ਉੱਤੇ ਉਹ ਸਾਰੰਗੀ ਵਜਾਉਣਾ ਸਿੱਖਣ ਲੱਗੇ। ਉਨ੍ਹਾਂ ਨੂੰ ਇਹ ਪਸੰਦ ਨਹੀਂ ਸੀ ਅਤੇ ਬਾਅਦ ਵਿੱਚ ਇਸਨੂੰ ਛੱਡ ਵੀ ਦਿੱਤਾ, ਲੇਕਿਨ ਬਾਅਦ ਵਿੱਚ ਉਸ ਨੂੰ ਮੋਜਾਰਟ ਦੇ ਸਾਰੰਗੀ ਸੰਗੀਤ ਵਿੱਚ ਬਹੁਤ ਅਨੰਦ ਆਉਂਦਾ ਸੀ।
ਲੇਖ ਦਾ ਪ੍ਰਕਾਸ਼ਿਤ ਹੋਣਾ ਅਤੇ ਬਾਅਦ ਵਿੱਚ
ਸੋਧੋਬਰਨੀ ਵਿੱਚ ਨੌਕਰੀ ਦੇ ਸਮੇਂ ਹੀ ਉਸ ਨੇ ਬ੍ਰਹਿਮੰਡ ਦੀ ਬੁਝਾਰਤ ਖੋਲ੍ਹਣ ਲਈ ਇੱਕ ਹੱਲ ਲੱਭਿਆ ਅਤੇ ਸੁਵਿਟਰਜ਼ਰਲੈਂਡ ਦੀ ਇੱਕ ਪੱਤ੍ਰਿਕਾ 'ਐਨਲਜ਼ ਆਫ਼ ਫਿਜ਼ਿਕਸ' ਵਿੱਚ ਸੰਨ 1905 ਵਿੱਚ ਇੱਕ ਲੇਖ 'ਛੋਟੇ ਕਣਾਂ ਦੀ ਗਤੀ' ਦੇ ਸਿਰਲੇਖ ਹੇਠਾਂ ਪ੍ਰਕਾਸ਼ਿਤ ਕਰਵਾਇਆ। ਇਸ ਲੇਖ ਦਾ ਛਪਣਾ ਸੀ ਕਿ ਰਾਤੋ ਰਾਤ ਅਲਬਰਟ ਕਲਰਕੀ ਤੋਂ ਉੱਠ ਕੇ ਸੰਸਾਰ ਦਾ ਸਭ ਤੋਂ ਪ੍ਰਸਿੱਧ ਵਿਗਿਆਨੀ ਬਣ ਗਿਆ। 26 ਸਾਲ ਦੀ ਉਮਰ ਵਿੱਚ ਉਸਨੇ ਪੁਲਾਡ਼ੀ ਇਕਸਾਰਤਾ ਦੇ ਨੇਮ ਨੂੰ ਲੱਭਿਆ ਅਤੇ ਤਾਰਾ-ਮੰਡਲ ਦੀ ਬਣਾਵਟ ਅਤੇ ਚਾਲ ਦੀ ਘੋਖ ਕੀਤੀ।
ਨਿਊਟਨ ਕਹਿੰਦਾ ਸੀ ਕਿ ਸੁਭਾਵਿਕ ਤੌਰ ਤੇ ਹਰੇਕ ਵਸਤ ਸਥਿਰ ਹੈ। ਇਸ ਦੇ ਉਲਟ ਆਈਨਸਟੀਨ ਨੇ ਕਿਹਾ ਕਿ ਸੁਭਾਵਿਕ ਤੌਰ ਤੇ ਹਰ ਇੱਕ ਸ਼ੈ ਹਮੇਸ਼ਾ ਚਲਦੀ ਰਹਿੰਦੀ ਹੈ। ਪੁਲਾਡ਼ ਦੀਆਂ ਸਾਰੀਆਂ ਸ਼ਕਤੀਆਂ ਦੀ ਚਾਲ ਇੱਕ-ਦੂਜੀ ਨਾਲ ਸੰਬੰਧਤ ਹੈ। ਇਸ ਰੁਕਾਵਟ ਤੋਂ ਕੇਵਲ ਰੌਸ਼ਨੀ ਦੀ ਚਾਲ ਹੀ ਅਡਰੀ ਹੈ।
ਉਸ ਨੇ ਇਹ ਵੀ ਸਿੱਧ ਕੀਤਾ ਕਿ ਦੋ ਬਿੰਦੂਆਂ ਦੇ ਵਿਚਕਾਰ ਸਭ ਤੋਂ ਛੋਟਾ ਰਾਹ ਇੱਕ ਸਿੱਧੀ ਲਕੀਰ ਨਹੀਂ, ਸਗੋਂ ਇੱਕ ਤਿਰਛੀ ਲਕੀਰ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਸਾਡੇ ਇਸ ਪੁਲਾਡ਼ ਵਿੱਚ ਸਿੱਧੀ ਲਕੀਰ ਦੀ ਚਾਲ ਤਾਂ ਮੂਲੋਂ ਹੀ ਕੋਈ ਸ਼ੈ ਨਹੀਂ। ਹੋਰ ਤਾਂ ਹੋਰ ਇੱਕ ਦੂਰ ਦੇ ਤਾਰੇ ਤੋਂ ਜੋ ਕਿਰਨ ਸਾਡੀ ਧਰਤੀ ਤੇ ਪੁੱਜਦੀ ਹੈ, ਉਹ ਵੀ ਮੁਡ਼ ਜਾਂ ਝੁਕ ਜਾਂਦੀ ਹੈ, ਜਦ ਉਹ ਸੂਰਜ ਦੇ ਗਿਰਦ ਬਣੀ ਹੋਈ ਪਹਾਡ਼ੀ ਢਲਾਣ ਤੋਂ ਗੁਜ਼ਰਦੀ ਹੈ।
ਆਈਨਸਟੀਨ ਨੇ ਨਾ ਕੇਵਲ ਇਹ ਸਿਧਾਂਤ ਦਰਸਾਇਆ, ਸਗੋਂ ਗਣਿਤ ਵਿੱਦਿਆ ਦੇ ਗੁਰਾਂ ਰਾਹੀਂ ਇਸ ਮੋਡ਼ ਨੂੰ ਪੂਰਾ ਪੂਰਾ ਮਿਣ ਕੇ ਵੀ ਦੱਸਿਆ। ਸੰਨ 1919 ਦੇ ਗ੍ਰਹਿਣ ਸਮੇਂ ਤਾਰਾ ਵਿਗਿਆਨੀਆਂ ਨੇ ਆਈਨਸਟੀਨ ਦੁਆਰਾ ਲਾਏ ਹੋਏ ਅਨੁਮਾਨਾਂ ਦਾ ਪਰਤਾਵਾ ਲਿਆ, ਤਾਂ ਭਲੀ ਪ੍ਰਕਾਰ ਸਿੱਧ ਹੋ ਗਿਆ ਕਿ ਤਾਰਿਆਂ ਦਾ ਇਹ ਮੋਡ਼ ਬਿਲਕੁਲ ਉਨ੍ਹਾਂ ਹੀ ਸੀ, ਜਿੰਨਾ ਆਈਨਸਟੀਨ ਨੇ ਪਹਿਲਾਂ ਹੀ ਦੱਸ ਦਿੱਤਾ ਸੀ।
ਆਈਨਸਟੀਨ ਦੀਆਂ ਇਨ੍ਹਾਂ ਖੋਜਾਂ ਦੇ ਕਾਰਨ ਲੋਕਾਂ ਨੇ ਉਸ ਨੂੰ ਸੰਸਾਰ ਦਾ 'ਸ਼੍ਰੋਮਣੀ ਵਿਗਿਆਨੀ' ਅਤੇ 'ਨਿਊਟਨ ਦਾ ਜੇਤੂ' ਦੇ ਨਾਵਾਂ ਨਾਲ ਸਨਮਾਨਿਆ। ਲੋਕਾਂ ਦਾ ਪਾਗਲਪਨ ਇਥੇ ਤੱਕ ਪੁੱਜ ਗਿਆ ਕਿ ਉਹ ਆਪਣੇ ਘਰਾਂ ਦੇ ਝਗਡ਼ਿਆਂ-ਝੇਡ਼ਿਆਂ ਅਤੇ ਗੁੰਝਲਾਂ ਦੇ ਹੱਲ ਲੱਭਣ ਲਈ ਵੀ ਉਸ ਪਾਸ ਆਉਣ ਲੱਗੇ। 1905 ਵਿੱਚ ਆਈਨਸਟੀਨ ਨੂੰ ਜ਼ਿਊਰਿਚ ਦੇ ਵਿਸ਼ਵ ਵਿਦਿਆਲੇ ਨੇ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਅਤੇ 1909 ਵਿੱਚ ਸਿਧਾਂਤਿਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਕੀਤਾ। ਥੋਡ਼੍ਹੇ ਸਮੇਂ ਮਗਰੋਂ ਹੀ 1913 ਵਿੱਚ ਉਹ ਬਰਲਿਨ ਦੇ ਵਿਸ਼ਵ ਵਿਦਿਆਲੇ ਦਾ ਪ੍ਰੋਫੈਸਰ ਅਤੇ ਵਿਗਿਆਨ ਦੀ ਸ਼ਾਹੀ ਸੰਸਥਾ ਦਾ ਮੈਂਬਰ ਵੀ ਚੁਣਿਆ ਗਿਆ।
ਦੇਸ਼ਾਂ ਦਾ ਦੌਰਾ
ਸੋਧੋਪਹਿਲਾ ਮਹਾਂਯੁੱਧ 1914 ਵਿੱਚ ਸ਼ੁਰੂ ਹੋਇਆ। ਆਈਨਸਟੀਨ ਨੂੰ ਯੁੱਧ ਨਾਲ ਅਤਿ ਘਿਰਣਾ ਸੀ। ਅੰਤ ਨੂੰ ਯੁੱਧ ਖ਼ਤਮ ਹੋਇਆ। ਯਹੂਦੀਆਂ ਦੇ ਵਿਰੁੱਧ ਇਸ ਦੇਸ਼ ਵਿੱਚ ਤੂਫ਼ਾਨ ਉੱਠਿਆ ਹੋਇਆ ਸੀ। ਆਈਨਸਟੀਨ ਨੂੰ ਵੀ ਪਤਾ ਲੱਗਾ ਕਿ ਉਸਦੀ ਜਾਨ ਨੂੰ ਵੀ ਖ਼ਤਰਾ ਹੈ ਸੋ ਉਹ ਜਰਮਨੀ ਵਿੱਚੋਂ ਨਿਕਲ ਆਇਆ ਅਤੇ ਯੂਰਪ ਤੇ ੲੇਸ਼ੀਆ ਦੇ ਦੌਰੇ 'ਤੇ ਚੱਲ ਪਿਆ। ਉਸ ਨੇ ਥਾਂ-ਥਾਂ ਅੱਤਿਆਚਾਰ ਹੁੰਦੇ ਵੇਖੇ। ਲੋਕਾਂ ਵੱਲੋਂ ਦਿੱਤੇ ਮਾਣ ਤੇ ਵਡਿਆਈ ਉਸਨੂੰ ਬੁਰੀ ਲਗਦੀ। ਉਹ ਬੱਚਿਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਖੇਡਾਂ ਵਿੱਚ ਹਿੱਸਾ ਲੈਂਦਾ, ਉਨ੍ਹਾਂ ਨੂੰ ਪਿਆਰਦਾ ਅਤੇ ਉਨ੍ਹਾ ਦੀ ਸਹਾਇਤਾ ਲਈ ਹਮੇਸ਼ਾ ਤਤਪਰ ਰਹਿੰਦਾ।
ੲੇਸ਼ੀਆ ਦੇ ਦੇਸ਼ਾਂ ਦਾ ਰਟਨ ਕਰਨ ਮਗਰੋਂ ਉਸ ਨੇ ਦੱਖਣੀ ਅਮਰੀਕਾ ਦਾ ਦੌਰਾ ਕੀਤਾ। ਇਥੇ ਵੀ ਉਸ ਨੇ ਇਹੀ ਵੇਖਿਆ ਕਿ ਵੱਡੀਆਂ ਮੱਛੀਆਂ ਛੋਟੀਆਂ ਨੂੰ ਨਿਗਲ ਰਹੀਆਂ ਹਨ। ਅੰਤ ਨੂੰ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਪੁੱਜਾ ਅਤੇ ਉਸ ਨੇ ਵਿਚਾਰ ਬਣਾਇਆ ਕਿ ਉਹ ੲੇਥੇ ਹੀ ਰਹੇਗਾ। ਸੰਨ 1940 ਵਿੱਚ ਉਹ ਅਮਰੀਕਾ ਦਾ ਨਾਗਰਿਕ ਬਣ ਗਿਆ।
ਇਸ ਤੋਂ ਪਹਿਲਾਂ ਸੰਨ 1929 ਵਿੱਚ ਆਈਨਸਟੀਨ ਨੇ ਪ੍ਰੱਸ਼ੀਅਨ ਅਕਾਦਮੀ ਨੂੰ ਭੇਜੀ ਇੱਕ ਰਿਪੋਰਟ ਰਾਹੀਂ ਗੁਰੂਤਵੀ ਖੇਤਰ ਤੇ ਬਿਜਲ-ਚੁੰਬਕੀ ਖੇਤਰ ਦੇ ਮੂਲ ਨਿਯਮਾਂ ਦੀ ਇਕਰੂਪਤਾ ਨੂੰ ਗਣਿਤ ਸ਼ਾਸ਼ਤਰ ਰਾਹੀਂ ਸਿੱਧ ਕੀਤਾ। ਉਸ ਅਕਾਦਮੀ ਨੇ ਇਸ ਯੂਨੀਫ਼ਾਈਡ ਫ਼ੀਲਡ ਸਿਧਾਂਤ ਨੂੰ ਪ੍ਰਕਾਸ਼ਿਤ ਕਰਵਾਇਆ ਸੀ। ਹੁਣ ਅਮਰੀਕਾ ਪੁੱਜ ਕੇ ਉਸ ਨੇ ਉਥੋਂ ਦੇ ਪ੍ਰਸਿੱਧ ਵਿਗਿਆਨੀਆਂ- ਪ੍ਰੋਫੈਸਰ ਟੋਲਮੈਨ ਅਤੇ ਡਾਕਟਰ ਬੋਰਿਸ ਪੋਡੋਸਨੀ ਨਾਲ ਮਿਲ ਕੇ ਕੁਆਂਟਮ ਸਿਧਾਂਤ ਦੀ ਪਡ਼ਚੋਲ ਕੀਤੀ।
ਦੇਸ਼ ਨਿਕਾਲਾ
ਸੋਧੋਆਈਨਸਟੀਨ ਨੂੰ ਆਸ ਸੀ ਕਿ ਉਸ ਦੀ ਮਾਤ-ਭੂਮੀ, ਜਰਮਨੀ, ਛੇਤੀ ਹੀ ਆਪਣਾ ਪਾਗਲਪਣ ਛੱਡ ਦੇਵੇਗੀ। ਪਰ ਹੋਇਆ ਇਸ ਦੇ ਉਲਟ। ਸੰਨ 1932 ਵਿੱਚ ਅਡੋਲਫ਼ ਹਿਟਲਰ ਨੇ ਦੇਸ਼ ਦੀ ਵਾਗਡੋਰ ਸੰਭਾਲੀ। ਉਸਦੇ ਸਿਪਾਹੀਆਂ ਸਟਾਰਮ ਟਰੁੱਪਰਸ ਨੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਨਾਜ਼ੀਆਂ ਨੇ ਕੋਸ਼ਿਸ਼ ਕੀਤੀ ਕਿ ਆਈਨਸਟੀਨ ਮੁਡ਼ ਜਰਮਨੀ ਆ ਜਾਵੇ। ਉਨ੍ਹਾਂ ਨੇ ਉਸਨੂੰ ਵਚਨ ਦਿੱਤਾ ਕਿ ਭਾਵੇਂ ਇਸ ਦੇਸ਼ ਵਿੱਚ ਯਹੂਦੀਆਂ ਨੂੰ ਦੇਸ਼ ਨਿਕਾਲੇ ਦਿੱਤੇ ਜਾ ਰਹੇ ਹਨ, ਪਰ ਆਈਨਸਟੀਨ ਨਾਲ ਇਹੋ ਜਿਹਾ ਵਰਤਾਓ ਨਹੀਂ ਕੀਤਾ ਜਾਵੇਗਾ, ਪਰ ਆਈਨਸਟੀਨ ਨੇ ਉਨ੍ਹਾਂ ਦੇ ਜਾਲ ਵਿੱਚ ਫਸਣ ਤੋਂ ਨਾਂ ਕਰ ਦਿੱਤੀ, ਇਸ 'ਤੇ ਜਰਮਨੀ ਦੀ ਸਰਕਾਰ ਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ।
ਆਈਨਸਟੀਨ ਨੂੰ ਸੰਨ 1933 ਵਿੱਚ ਨਿਊਜਰਸੀ ਦੀ ਪ੍ਰਿੰੰਸਟਨ ਯੂਨੀਵਰਸਿਟੀ ਦਾ ਸਾਰੀ ਉਮਰ ਲਈ ਮੈਂਬਰ ਬਣਾ ਦਿੱਤਾ ਗਿਆ।
ਨੋਬਲ ਪੁਰਸਕਾਰ ਮਿਲਣਾ
ਸੋਧੋਆਈਨਸਟੀਨ ਇੱਕ ਮਹਾਨ ਸੋਚਵਾਨ ਸੀ। ਉਸ ਨੂੰ ਸੰਨ 1922 ਵਿੱਚ ਨੋਬਲ ਪੁਰਸਕਾਰ ਦੇ ਕੇ ਸਤਕਾਰਿਆ ਗਿਆ। ਇਸ ਪੁਰਸਕਾਰ ਦੇ ਨਾਲ ਜਦ ਉਸਨੂੰ ਪੰਜਾਹ ਹਜ਼ਾਰ ਡਾਲਰ ਦਾ ਨਕਦ ਇਨਾਮ ਮਿਲਿਆ, ਤਾਂ ਉਸਨੇ ਕਿਹਾ, "ਮੈਂ ਜਿਨ੍ਹਾ ਵਸਤਾਂ ਨੂੰ ਪਸੰਦ ਨਹੀਂ ਕਰਦਾ, ਉਹ ਮੇਰਾ ਪਿੱਛਾ ਨਹੀਂ ਛੱਡਦੀਆਂ।" ਭਾਵ ਕਿ ਆਈਨਸਟੀਨ ਨੂੰ ਇਹ ਮਾਨ-ਸਨਮਾਨ ਚੰਗੇ ਨਹੀਂ ਲਗਦੇ ਸਨ। ਸੋ ਉਸ ਨੇ ਅੱਧੀ ਕੁ ਰਕਮ ਦਾਨ ਕਰ ਦਿੱਤੀ ਅਤੇ ਬਾਕੀ ਅੱਧੀ ਆਪਣੀ ਪਹਿਲੀ ਪਤਨੀ ਸਿਲਵਾ ਨੂੰ ਬੱਚਿਆਂ ਦੀ ਪਡ਼੍ਹਾਈ ਲਈ ਘੱਲ ਦਿੱਤੀ। ਉਸ ਦੀਆਂ ਖੁਸ਼ੀਆਂ ਬੱਚਿਆਂ ਵਾਂਗ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਸੰਬੰਧਤ ਸਨ। ਜਿੰਦਗੀ ਵਿੱਚ ਉਸ ਦੇ ਦੋ ਹੀ ਸ਼ੁਗਲ ਸਨ- ਗਣਿਤ-ਵਿਗਿਆਨ ਅਤੇ ਸੰਗੀਤ।
ਮੌਤ
ਸੋਧੋਸੰਨ 1955 ਵਿੱਚ ਆਈਨਸਟੀਨ ਬਿਮਾਰ ਪੈ ਗਿਆ ਅਤੇ 18 ਅਪ੍ਰੈਲ ਵਾਲੇ ਦਿਨ ਇਸ ਸੰਸਾਰ ਯਾਤਰੀ ਦੇ ਦਲੇਰੀ ਭਰੇ ਸਫ਼ਰ ਦੀ ਸਮਾਪਤੀ ਹੋ ਗਈ। ਮਰਨ ਸਮੇਂ ਉਸਦੀ ਉਮਰ ਲਗਭਗ 75 ਵਰ੍ਹੇ ਸੀ। ਉਸਦੀ ਮੌਤ ਉੱਤੇ ਚੈਮ ਵਿਜ਼ਮੈਨ ਦੀ ਵਿਧਵਾ ਨੇ ਇੱਕ ਤਾਰ ਰਾਹੀਂ ਉਸ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦੇ ਹੋੲੇ ਲਿਖਿਆ, "ਯਹੂਦੀ ਜਾਤੀ ਨੇ ਆਪਣੇ ਤਾਜ ਦਾ ਸਭ ਤੋਂ ਵੱਧ ਚਮਕਦਾ ਹੀਰਾ ਗਵਾ ਲਿਆ ਹੈ।" ਉਸ ਦੇ ਸਹਿਕਾਰੀ ਪ੍ਰੋਫੈਸਰ ਲਿਊਪੋਲਡ ਇਨਫ਼ੇਲਡ ਨੇ ਆਪਣੀ ਸਵੈ-ਜੀਵਨੀ ਵਿੱਚ ਉਸ ਦੇ ਸੰਬੰਧ ਵਿੱਚ ਲਿਖਿਆ ਹੈ, "ਮੈਂ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਆਈਨਸਟੀਨ ਤੋਂ ਬਹੁਤ ਕੁਝ ਸਿੱਖਿਆ ਪਰ ਮੈਂ ਉਨ੍ਹਾਂ ਗੱਲਾਂ ਦੀ ਵਧੇਰੇ ਕਦਰ ਕਰਦਾ ਹਾਂ, ਜੋ ਮੈਂ ਉਸ ਤੋਂ ਵਿਗਿਆਨਿਕ ਖੇਤਰ ਨਾਲੋਂ ਅਡਰੀਆਂ ਮਨੁੱਖੀ ਪੱਧਰ 'ਤੇ ਸੰਬੰਧ ਰੱਖਣ ਵਾਲੀਆਂ ਸਿੱਖੀਆਂ ਹਨ।"
ਯੋਗਦਾਨ
ਸੋਧੋਆਈਨਸਟਾਈਨ ਨੇ ਸਾਪੇਖਤਾ ਦੇ ਵਿਸ਼ੇਸ਼ ਅਤੇ ਆਮ ਸਿਧਾਂਤ ਸਹਿਤ ਕਈ ਯੋਗਦਾਨ ਦਿੱਤੇ। ਉਨ੍ਹਾਂ ਦੇ ਹੋਰ ਯੋਗਦਾਨਾਂ ਵਿੱਚ - ਸਾਪੇਖ ਬ੍ਰਹਿਮੰਡ ਵਿਗਿਆਨ ਦੀ ਸਥਾਪਨਾ, ਫੋਟਾਨ ਸਿਧਾਂਤ, ਗੁਰੂਤਾ ਤੇ ਗੁਰੂਤਾਕਰਸ਼ਣ ਲੈਂਜਾਂ ਦੁਆਰਾ ਪ੍ਰਕਾਸ਼ ਦੇ ਮੁੜਨ ਦੀ ਭਵਿੱਖਵਾਣੀ, ਲਹਿਰ ਅਣੂ ਦਵੰਦ, ਪਰਮਾਣੁ ਗਤੀ ਦਾ ਕਵਾਂਟਮ ਸਿਧਾਂਤ, ਸਿਫ਼ਰ ਬਿੰਦੁ ਊਰਜਾ ਸੰਕਲਪ ਅਤੇ ਸ਼ਰੋਡਿੰਗਰ ਸਮੀਕਰਣ ਦਾ ਅਰਧ ਕਲਾਸਕੀ ਸੰਸਕਰਣ ਹਨ।
ਆਈਨਸਟਾਈਨ ਨੇ ਪੰਜਾਹ ਤੋਂ ਜਿਆਦਾ ਸ਼ੋਧ-ਪੱਤਰ ਅਤੇ ਵਿਗਿਆਨ ਦੀਆਂ ਵੱਖ-ਵੱਖ ਕਿਤਾਬਾਂ ਲਿਖੀਆਂ। 1999 ਵਿੱਚ ਟਾਈਮ ਪਤ੍ਰਿਕਾ ਨੇ ਉਸਨੂੰ ਸ਼ਤਾਬਦੀ-ਪੁਰਖ ਘੋਸ਼ਿਤ ਕੀਤਾ। ਇੱਕ ਸਰਵੇਖਣ ਦੇ ਅਨੁਸਾਰ ਉਹ ਸਾਰਵਕਾਲਿਕ ਮਹਾਨਤਮ ਵਿਗਿਆਨੀ ਮੰਨੇ ਗਏ। ਆਈਨਸਟਾਈਨ ਸ਼ਬਦ ਸੂਝਵਾਨ ਦਾ ਸਮਾਰਥੀ ਮੰਨਿਆ ਜਾਂਦਾ ਹੈ।