ਦੱਖਣੀ ਅਮਰੀਕਾ ਧਰਤੀ ਦੇ ਪੱਛਮੀ ਅਰਧਗੋਲੇ 'ਚ ਪੈਂਦਾ ਇੱਕ ਮਹਾਂਦੀਪ ਹੈ, ਜਿਸਦਾ ਵਧੇਰਾ ਹਿੱਸਾ ਦੱਖਣੀ ਅਰਧਗੋਲੇ 'ਚ ਅਤੇ ਤੁਲਨਾਤਨਕ ਤੌਰ ਉੱਤੇ ਥੋੜ੍ਹਾ ਹਿੱਸਾ ਉੱਤਰੀ ਅਰਧਗੋਲੇ 'ਚ ਪੈਂਦਾ ਹੈ। ਇਸ ਮਹਾਂਦੀਪ ਨੂੰ ਅਮਰੀਕਾ ਮਹਾਂ-ਮਹਾਂਦੀਪ ਦਾ ਉਪ-ਮਹਾਂਦੀਪ ਵੀ ਗਿਣਿਆ ਜਾਂਦਾ ਹੈ।[2][3]

ਦੱਖਣੀ ਅਮਰੀਕਾ
South America (orthographic projection).svg
ਖੇਤਰਫਲ17,840,000 ਕਿ.ਮੀ.2 (6,890,000 ਵਰਗ ਮੀਲ)
ਅਬਾਦੀ387,489,196 (2011, 5ਵਾਂ)
ਅਬਾਦੀ ਦਾ ਸੰਘਣਾਪਣ21.4 ਪ੍ਰਤੀ ਕਿਮੀ2 (56.0 ਪ੍ਰਤੀ ਵਰਗ ਮੀਲ)
ਵਾਸੀ ਸੂਚਕਦੱਖਣੀ ਅਮਰੀਕੀ, ਅਮਰੀਕੀ[1]
ਦੇਸ਼12 (ਦੇਸ਼ਾਂ ਦੀ ਸੂਚੀ)
ਮੁਥਾਜ ਦੇਸ਼3
ਭਾਸ਼ਾ(ਵਾਂ)ਭਾਸ਼ਾਵਾਂ ਦੀ ਸੂਚੀ
ਸਮਾਂ ਖੇਤਰUTC-2 ਤੋਂ UTC-5
ਵੱਡੇ ਸ਼ਹਿਰ
ਬ੍ਰਾਜ਼ੀਲ ਸਾਓ ਪਾਲੋ
ਅਰਜਨਟੀਨਾ ਬੁਏਨੋਸ ਆਇਰੇਸ
ਬ੍ਰਾਜ਼ੀਲ ਰਿਓ ਡੇ ਜਨੇਰੋ
ਪੇਰੂ ਲੀਮਾ
ਕੋਲੰਬੀਆ ਬੋਗੋਤਾ
ਚਿਲੀ ਸਾਂਤਿਆਗੋ
ਬ੍ਰਾਜ਼ੀਲ ਬੇਲੋ ਓਰੀਸੋਂਤੇ
ਵੈਨੇਜ਼ੁਏਲਾ ਕਾਰਾਕਾਸ
ਬ੍ਰਾਜ਼ੀਲ ਪੋਰਤੋ ਆਲੇਗ੍ਰੇ
ਬ੍ਰਾਜ਼ੀਲ ਬ੍ਰਾਸੀਲੀਆ
ਏਕੁਆਦੋਰ ਗੁਆਇਆਕੀਲ

ਇਸ ਦੀਆਂ ਹੱਦਾਂ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਪੂਰਬ ਅਤੇ ਉੱਤਰ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ ਅਤੇ ਉੱਤਰ-ਪੱਛਮ ਵੱਲ ਕੈਰੀਬਿਅਨ ਸਾਗਰ ਪੈਂਦਾ ਹੈ। ਇਸ ਮਹਾਂਦੀਪ ਵਿੱਚ ਬਾਰਾਂ ਸੁਤੰਤਰ ਦੇਸ਼— ਉਰੂਗੁਏ, ਅਰਜਨਟੀਨਾ, ਏਕੁਆਡੋਰ, ਸੂਰੀਨਾਮ, ਕੋਲੰਬੀਆ, ਗੁਇਆਨਾ, ਚਿਲੇ, ਪੇਰੂ, ਪੈਰਾਗੁਏ, ਬ੍ਰਾਜ਼ੀਲ, ਬੋਲੀਵੀਆ ਅਤੇ ਵੈਨੇਜ਼ੁਏਲਾ— ਅਤੇ ਫ਼੍ਰਾਂਸੀਸੀ ਗੁਈਆਨਾ, ਜੋ ਕਿ ਫ਼੍ਰਾਂਸ ਦਾ ਸਮੁੰਦਰੋਂ-ਪਾਰ ਇਲਾਕਾ ਹੈ, ਅਤੇ ਬਰਤਾਨੀਆ ਦਾ ਫ਼ਾਕਲੈਂਡ ਟਾਪੂ-ਸਮੂਹ ਹਨ। ਇਹਨਾਂ ਤੋਂ ਇਲਾਵਾ ਨੀਦਰਲੈਂਡ ਦਾ ਏਬੀਸੀ ਟਾਪੂ-ਸਮੂਹ ਵੀ ਇਸ ਦਾ ਹਿੱਸਾ ਮੰਨਿਆ ਜਾ ਸਕਦਾ ਹੈ। ਉਹਨਾਂ ਦੇਸ਼ਾਂ ਨੂੰ ਜਿਹਨਾਂ ਦੀ ਸਰਹੱਦ ਕੈਰੀਬਿਆਈ ਸਾਗਰ ਨੂੰ ਛੋਂਹਦੀ ਹੈ—ਕੋਲੰਬੀਆ, ਗੁਇਆਨਾ, ਸੂਰੀਨਾਮ, ਵੈਨੇਜ਼ੁਏਲਾ ਅਤੇ ਫ਼੍ਰਾਂਸੀਸੀ ਗੁਈਆਨਾ— ਨੂੰ ਕੈਰੀਬਿਆਈ ਦੱਖਣੀ ਅਮਰੀਕਾ ਵੀ ਕਿਹਾ ਜਾਂਦਾ ਹੈ।

ਦੱਖਣੀ ਅਮਰੀਕਾ ਦਾ ਖੇਤਰਫਲ 17,840,000 ਵਰਗ ਕਿਮੀ ਹੈ। 2005 ਵਿੱਚ ਇਸ ਦੀ ਅਬਾਦੀ ਦਾ ਅੰਦਾਜ਼ਾ 371,090,000 ਤੋਂ ਵੱਧ ਲਾਇਆ ਗਿਆ ਹੈ। ਇਹ ਖੇਤਰਫਲ ਪੱਖੋਂ ਚੌਥੇ (ਏਸ਼ੀਆ, ਅਫ਼ਰੀਕਾ ਅਤੇ ਉੱਤਰੀ ਅਮਰੀਕਾ ਮਗਰੋਂ) ਅਤੇ ਅਬਾਦੀ ਪੱਖੋਂ ਪੰਜਵੇਂ ਸਥਾਨ (ਏਸ਼ੀਆ, ਅਫ਼ਰੀਕਾ, ਯੂਰਪ ਅਤੇ ਉੱਤਰੀ ਅਮਰੀਕਾ ਮਗਰੋਂ) ਉੱਤੇ ਆਉਂਦਾ ਹੈ। ਅਮਰੀਕਾ ਸ਼ਬਦ 1507 ਵਿੱਚ ਨਕਸ਼ਾ-ਨਵੀਸਾਂ ਮਾਰਟਿਨ ਵਾਲਡਸੀਮੂਲਰ ਅਤੇ ਮੈਥਿਆਸ ਰਿੰਗਮਨ ਵੱਲੋਂ ਆਮੇਰਿਗੋ ਵੇਸਪੂਚੀ ਦੀ ਯਾਦ ਮਗਰੋਂ ਘੜਿਆ ਗਿਆ ਸੀ, ਜੋ ਇਹ ਸੁਝਾਅ ਦੇਣ ਵਾਲਾ ਪਹਿਲਾ ਯੂਰਪੀ ਸੀ ਕਿ ਯੂਰਪੀਆਂ ਵੱਲੋਂ ਲੱਭੀ ਗਈ ਨਵੀਂ ਭੋਂ ਭਾਰਤ ਨਹੀਂ ਸਗੋਂ ਇੱਕ ਨਵੀਂ ਥਾਂ ਹੈ ਜਿਸ ਤੋਂ ਯੂਰਪੀ ਅਨਜਾਣ ਹਨ।

ਸੈਰ ਸਪਾਟਾਸੋਧੋ

ਸੈਰ ਸਪਾਟਾ ਬਹੁਤ ਸਾਰੇ ਦੱਖਣੀ ਅਮਰੀਕੀ ਮੁਲਕਾਂ ਦੀ ਆਮਦਨ ਦਾ ਵੱਡਾ ਸਾਧਨ ਬਣ ਗਿਆ ਹੈ।[4][5] ਇਤਿਹਾਸਕ ਸਿਮਰਤੀ ਚਿੰਨ੍ਹ, ਭਵਨ-ਨਿਰਮਾਣੀ ਅਤੇ ਕੁਦਰਤੀ ਅਜੂਬੇ, ਭਿੰਨ-ਭਿੰਨ ਤਰਾਂ ਦੇ ਭੋਜਨ ਅਤੇ ਸੱਭਿਅਤਾਵਾਂ, ਚਹਿਲ-ਪਹਿਲ ਵਾਲੇ ਅਤੇ ਮਨੋਰੰਜਕ ਸ਼ਹਿਰ ਅਤੇ ਹੋਸ਼-ਗੁਆਊ ਦ੍ਰਿਸ਼ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਦੱਖਣੀ ਅਮਰੀਕਾ ਵੱਲ ਖਿੱਚਦੇ ਹਨ। ਇਸ ਖੇਤਰ ਵਿੱਚ ਸਭ ਤੋਂ ਵੱਧ ਜਾਈਆਂ ਜਾਂਦੀਆ ਕੁਝ ਥਾਵਾਂ ਹਨ: ਮਾਚੂ ਪੀਚੂ, ਐਮਾਜਾਨ ਦੇ ਸੰਘਣੇ ਜੰਗਲ, ਰਿਓ ਡੇ ਜਨੇਰੋ, ਸਾਲਵਾਦੋਰ, ਫ਼ੋਰਤਾਲੇਸਾ, ਮਾਕੇਈਓ, ਬੋਗੋਤਾ, ਫ਼ਲੋਰਿਆਨੋਪੋਲਿਸ, ਮਾਰਗਾਰੀਤਾ ਟਾਪੂ, ਨੋਵਾ ਸਾਂਤਾ ਰੀਤਾ, ਨਾਤਾਲ, ਬੁਏਨੋਸ ਆਇਰੇਸ, ਸਾਓ ਪਾਲੋ, ਏਂਜਲ ਝਰਨਾ, ਕੂਸਕੋ, ਤੀਤੀਕਾਕਾ ਝੀਲ, ਪਾਤਾਗੋਨੀਆ, ਕਾਰਤਾਹੇਨਾ ਅਤੇ ਗਾਲਾਪਾਗੋਸ ਟਾਪੂ।[6][7]

ਹਵਾਲੇਸੋਧੋ

  1. "American - Definition". Merriam-Webster Dictionary. Retrieved 2012-05-21. 
  2. South America Archived 2009-02-10 at the Wayback Machine.. The Columbia Encyclopedia, 6th ed. 2001–6. New York, Columbia University Press": "fourth largest continent ..., the southern of the two continents of the Western Hemisphere."
  3. "LANIC country page". Lanic.utexas.edu. Retrieved 2010-10-24. 
  4. "Latin & South America Tourism Statistics & Visitor Numbers". Bigtravelweb.com. 2008-10-13. Retrieved 2012-05-21. 
  5. "Latin American tourism growth" (PDF). Archived from the original (PDF) on 2009-03-25. Retrieved 2012-09-26. 
  6. "Top attractions". Gosouthamerica.about.com. 2007-12-04. Retrieved 2009-04-18. 
  7. "Backpackers destination". Archived from the original on 2008-12-16. Retrieved 2012-09-26.