ਆਈ.ਟੀ. ਕਾਲਜ ਅਲਗੋਂ ਕੋਠੀ
ਆਈ.ਟੀ. ਕਾਲਜ ਅਲਗੋਂ ਕੋਠੀ ਭਗਵਾਨਪੁਰਾ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਸਥਿਤ ਹੈ ਇਹ ਕਾਲਜ ਭਿੱਖੀਵਿੰਡ ਤੋਂ ਖੇਮਕਰਨ ਸੜਕ ’ਤੇ ਸਥਿਤ ਲੜਕੀਆਂ ਦਾ ਕਾਲਜ ਹੈ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਇਲਾਕੇ ਦੇ ਅਗਾਂਹਵਧੂ ਲੋਕਾਂ ਨੇ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਮੁੱਖ ਰੱਖਦਿਆਂ ਇੱਕ ਸੁਸਾਇਟੀ ਬਣਾ ਕੇ ਕਾਲਜ ਦੀ ਨੀਂਹ ਰੱਖੀ।
ਆਈ.ਟੀ. ਕਾਲਜ ਅਲਗੋਂ ਕੋਠੀ | |||
---|---|---|---|
ਗੁਰੂ ਨਾਨਕ ਦੇਵ ਯੂਨੀਵਰਸਿਟੀ | |||
| |||
ਸਥਾਨ | ਭਗਵਾਨਪੁਰਾ | ||
ਨੀਤੀ | ਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin) | ||
ਮੌਢੀ | ਸਮਾਜ ਸੇਵੀ ਲੋਕ | ||
ਸਥਾਪਨਾ | 1990 | ||
Postgraduates | ਐਮ. ਏ | ||
ਵੈੱਬਸਾਈਟ | www |
ਕੋਰਸ
ਸੋਧੋਇਸ ਕਾਲਜ ਵਿੱਚ ਬੀ.ਏ., ਬੀ.ਸੀ.ਏ., ਬੀ.ਏ. ਇਕਨਾਮਿਕਸ, ਡੀ.ਸੀ.ਏ. ਅਤੇ ਪੀ.ਜੀ.ਡੀ.ਸੀ.ਏ ਆਦਿ ਪ੍ਰੋਫੈਸ਼ਨਲ ਕੋਰਸ ਵੀ ਕਰਵਾਏ ਜਾਂਦੇ ਹਨ।
ਸਹੂਲਤਾਂ
ਸੋਧੋਕਾਲਜ ਦੀ ਸ਼ਾਨਦਾਰ ਇਮਾਰਤ, ਵੱਡੀ ਸ਼ਾਨਦਾਰ ਤੇ ਕਿਤਾਬਾਂ ਨਾਲ ਭਰੀ ਸ੍ਰੀ ਸ਼ਿੰਗਾਰਾ ਸਿੰਘ ਭੁੱਲਰ ਲਾਇਬ੍ਰੇਰੀ, ਲੈਬਾਰਟਰੀ, ਮਿਊਜ਼ਿਕ ਰੂਮ, ਕੰਪਿਊਟਰ ਲੈਬਜ਼, ਸ਼ਾਨਦਾਰ ਪਾਰਕ ਅਤੇ ਵਧੀਆ ਖੇਡ ਮੈਦਾਨ ਦੀਆਂ ਸਹੂਲਤਾਂ ਹਨ।