ਆਈ. ਆਈ. ਐੱਸ. ਈ. ਆਰ.
ਆਈ.ਆਈ.ਐੱਸ.ਈ.ਆਰ. ਦਾ ਮੁੱਖ ਮੰਤਵ ਵਿਗਿਆਨ ਦੇ ਸਿਰਕੱਢ ਖੇਤਰਾਂ ‘ਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ‘ਤੇ ਮਿਆਰੀ ਵਿਗਿਆਨਕ ਸਿੱਖਿਆ ਮੁਹੱਈਆ ਕਰਵਾਉਣਾ ਹੈ। ਭਾਰਤ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਆਈ. ਆਈ. ਐੱਸ. ਈ. ਆਰ. ਦਾ ਨਿਰਮਾਣ ਕਰਵਾਇਆ। ਆਈ.ਆਈ.ਐੱਸ.ਈ.ਆਰ’ ਆਪਣੇ ਹਰ ਅੰਡਰ-ਗਰੈਜੂਏਟ ਵਿਦਿਆਰਥੀ ਨੂੰ ਸਟਾਈਪੰਡ ਦੇ ਰੂਪ ‘ਚ ਘੱਟ ਤੋਂ ਘੱਟ 5000 ਰੁਪਏ ਮੁਹੱਈਆ ਕਰਦੀ ਹੈ।
ਸੰਸਥਾਵਾਂ
ਸੋਧੋਨਾਮ | ਸਥਾਪਨਾ | ਸ਼ਹਿਰ | ਪ੍ਰਾਂਤ | ਵੈੱਵਸਾਈਟ |
---|---|---|---|---|
ਆਈ.ਆਈ.ਐੱਸ.ਈ.ਆਰ. ਬਰਹਮਪੁਰ | 2016 | ਬਰਹਮਪੁਰ | ਓਡੀਸਾ | www |
ਆਈ.ਆਈ.ਐੱਸ.ਈ.ਆਰ. ਭੋਪਾਲ | 2008 | ਭੋਪਾਲ | ਮੱਧ ਪ੍ਰਦੇਸ਼ | www |
ਆਈ.ਆਈ.ਐੱਸ.ਈ.ਆਰ. ਕੋਲਕਾਤਾ | 2006 | ਕਲਿਆਣੀ | ਪੱਛਮੀ ਬੰਗਾਲ | www |
ਆਈ.ਆਈ.ਐੱਸ.ਈ.ਆਰ. ਮੋਹਾਲੀ | 2007 | ਮੋਹਾਲੀ | ਪੰਜਾਬ, ਭਾਰਤ | www |
ਆਈ.ਆਈ.ਐੱਸ.ਈ.ਆਰ. ਪੁਣੇ | 2006 | ਪੁਣੇ | ਮਹਾਰਾਸ਼ਟਰ | www |
ਆਈ.ਆਈ.ਐੱਸ.ਈ.ਆਰ. ਤੀਰੂਵੰਥਪੁਰਮ | 2008 | ਤੀਰੂਵੰਥਪੁਰਮ | ਕੇਰਲਾ | www |
ਆਈ.ਆਈ.ਐੱਸ.ਈ.ਆਰ. ਤੀਰੂਪਤੀ | 2015 | ਤਿਰੂਪਤੀ | ਆਂਧਰਾ ਪ੍ਰਦੇਸ਼ | www |
ਕੋੋਰਸ
ਸੋਧੋਹਰ ਇੱਕ ‘ਆਈ.ਆਈ.ਐੱਸ.ਈ.ਆਰ’ 3 ਕਿਸਮ ਦੇ ਕੋਰਸ ਕਰਵਾਉਂਦੀ ਹੈ
- 5 ਸਾਲਾ ਇੰਟੇਗ੍ਰੇਟਿਡ ਬੀਐਸ-ਐਮਐਸ ਦੋਹਰੀ ਡਿਗਰੀ ਕੋਰਸ
- ਸਾਰੇ ਸਾਇੰਸਿਜ਼ ਅਤੇ ਮੈਥੇਮੈਟਿਕਸ ਖੇਤਰਾਂ ਵਿੱਚ ਪੀਐਚ.ਡੀ. ਪ੍ਰੋਗਰਾਮ
- ਬੀਐਸ ਤੋਂ ਮਗਰੋਂ ਇੰਟੇਗ੍ਰੇਟਿਡ ਪੀਐਚ.ਡੀ. ਪ੍ਰੋਗਰਾਮ
ਦਾਖਲਾ
ਸੋਧੋਇਸ ਸੰਸਥਾਵਾਂ ਦੀਆਂ ਸੀਟਾਂ ਦੋਹਰੇ ਡਿਗਰੀ ਕੋਰਸ ਲਈ ਦਾਖਲਾ ਹੇਠ ਢੰਗਾਂ ਨਾਲ ਕੀਤਾ ਜਾਂਦਾ ਹੈ:
- ਹਰ ਕੈਟੇਗਰੀ ‘ਚ 25 ਫ਼ੀਸਦੀ ਤਕ ਕੇ.ਵੀ.ਪੀ.ਵਾਈ. (ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ) ਰਾਹੀਂ
- ਹਰ ਕੈਟੇਗਰੀ ‘ਚ 50 ਫ਼ੀਸਦੀ ਤਕ ਕੇ.ਵੀ.ਪੀ.ਵਾਈ.+ ਜੇ.ਈ.ਈ. (ਐਡਵਾਂਸਡ) ਰਾਹੀਂ
- ਬਾਕੀ ਸੀਟਾਂ ਕੇਂਦਰ/ਰਾਜ ਬੋਰਡ ਪ੍ਰੀਖਿਆ (ਬਾਰ੍ਹਵੀਂ ਸਾਇੰਸ) ਵਿੱਚੋਂ ਪਹਿਲੇ ਨੰਬਰ ‘ਤੇ ਆਉਣ ਵਾਲੇ ਇੱਕ ਫ਼ੀਸਦੀ ਵਿਦਿਆਰਥੀਆਂ ਵੱਲੋਂ ਆਈ.ਆਈ.ਐੱਸ.ਈ.ਆਰ ਦੇ ਐਪਟੀਚਿਊਡ ਟੈਸਟ ਪਾਸ ਕਰਨ ਉਪਰੰਤ ਭਰੀਆਂ ਜਾਂਦੀਆਂ ਹਨ।
ਹਵਾਲੇ
ਸੋਧੋ- ↑ "IISER Admission 2016". Retrieved 29 February 2016.