"ਆਈ ਹੈਵ ਏ ਡਰੀਮ" 28 ਅਗਸਤ 1963 ਨੂੰ ਮਾਰਟਿਨ ਲੂਥਰ ਕਿੰਗ ਨੇ ਵਾਸ਼ਿੰਗਟਨ ਡੀ.ਸੀ ਵਿੱਚ ਨਾਗਰਿਕ ਹੱਕਾਂ ਲਈ ਅੰਦੋਲਨ (ਸਿਵਲ ਰਾਈਟਸ ਮੂਵਮੈਂਟ) ਦੇ ਮੁਜ਼ਾਹਰਾਕਾਰੀਆਂ ਨੂੰ ਦਿੱਤਾ। ਇਸ ਤਕਰੀਰ ਰਾਹੀਂ ਉਸਨੇ ਨਸਲੀ ਵਿਤਕਰੇ ਦਾ ਖਾਤਮਾ ਕਰਨ ਲਈ ਗੰਭੀਰਤਾ ਨੂੰ ਭਰਪੂਰ ਸੱਦਾ ਦਿੱਤਾ ਸੀ। ਵਾਸ਼ਿੰਗਟਨ ਡੀ.ਸੀ। ਵਿੱਚ 250,000 ਰੋਸਕਾਰੀਆਂ ਨੂੰ ਲਿੰਕਨ ਮੈਮੋਰੀਅਲ ਦੀਆਂ ਪੌੜੀਆਂ ਵਿੱਚ ਖੜ੍ਹ ਕੇ ਦਿੱਤਾ ਇਹ ਪ੍ਰਸਿੱਧ ਭਾਸ਼ਨ, ਜੋ ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਲਈ ਜਾਗਰਤੀ ਦਾ ਅਹਿਮ ਪਲ ਸੀ।[2]

ਮਾਰਟਿਨ ਲੂਥਰ ਕਿੰਗ, ਜੂਨੀਅਰ, 28 ਅਗਸਤ 1963 ਨੂੰ ਵਾਸ਼ਿੰਗਟਨ ਡੀ.ਸੀ। ਵਿੱਚ 250,000 ਨਾਗਰਿਕ ਹੱਕਾਂ ਲਈ ਰੋਸਕਾਰੀਆਂ ਦੇ ਮੁਜ਼ਾਹਰੇ ਨੂੰ "ਆਈ ਹੈਵ ਏ ਡਰੀਮ" ਨਾਮ ਨਾਲ ਮਸ਼ਹੂਰ ਹੋਈ ਤਕਰੀਰ ਕਰਦੇ ਹੋਏ

ਮੈਂ ਚਾਹੁੰਦਾ ਹਾਂ ਕਿ ਅਮਰੀਕਾ ਵਿੱਚ ਬਰਾਬਰੀ, ਨਿਆਂ, ਭੇਦ ਭਾਵ ਤੋਂ ਮੁਕਤ, ਪਿਆਰ ਤੇ ਸਦਭਾਵਨਾ ਵਾਲਾ ਮਾਹੌਲ ਸਿਰਜਿਆ ਜਾਵੇ। ਮੇਰਾ ਸੁਫਨਾ ਐ ਕਿ ਇੱਕ ਐਸਾ ਸਮਾਜ ਸਿਰਜਿਆ ਜਾਵੇ ਜਿੱਥੇ ਗੋਰੇ ਅਤੇ ਕਾਲੇ ਬੱਚੇ ਬਿਨਾਂ ਕਿਸੇ ਭੇਦ ਭਾਵ ਤੇ ਕੁੜੱਤਣ ਤੋਂ ਇੱਕ ਦੂਜੇ ਦਾ ਹੱਥ ਫੜ ਕੇ ਸਕੂਲ ਜਾਇਆ ਕਰਨ। ਇੱਕ ਐਸਾ ਸਮਾਜ ਜੀਹਦੇ ਵਿੱਚ ਮੇਰੇ ਧੀਆਂ ਪੁੱਤਰਾਂ ਨੂੰ ਉਹਨਾਂ ਦੀ ਚਮੜੀ ਦੇ ਰੰਗ ਤੋਂ ਨਹੀਂ ਬਲਕਿ ਉਹਨਾਂ ਦੇ ਚਰਿੱਤਰ ਤੇ ਗੁਣਾ ਕਰ ਕੇ ਪਛਾਣਿਆਂ ਜਾਵੇ।...

ਮਾਰਟਿਨ ਲੂਥਰ ਕਿੰਗ, ਜੂਨੀਅਰ (1963)[1]

ਹਵਾਲੇ

ਸੋਧੋ
  1. Edwards, Willard, Chicago Tribune, 29 August 1963, p. 5
  2. Hansen, D, D. (2003). The Dream: Martin Luther King, Jr., and the Speech that Inspired a Nation. New York, NY: Harper Collins. p. 177.