ਆਊਟਲਾਇਰਸ (ਕਿਤਾਬ)
ਆਊਟਲਾਇਰਸ: ਦ ਸਟੋਰੀ ਆਫ਼ ਸਕਸੈਸ ਮੈਲਕਮ ਗਲੈਡਵੈਲ ਦੁਆਰਾ ਲਿਖੀ ਗਈ ਤੀਜੀ ਗੈਰ-ਗਲਪ ਕਿਤਾਬ ਹੈ ਅਤੇ 18 ਨਵੰਬਰ, 2008 ਨੂੰ ਲਿਟਲ, ਬ੍ਰਾਊਨ ਐਂਡ ਕੰਪਨੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਆਊਟਲਾਇਰਸ ਵਿੱਚ, ਗਲੈਡਵੈਲ ਉਹਨਾਂ ਕਾਰਕਾਂ ਦੀ ਜਾਂਚ ਕਰਦਾ ਹੈ ਜੋ ਸਫਲਤਾ ਦੇ ਉੱਚੇ ਪੱਧਰਾਂ ਵਿੱਚ ਯੋਗਦਾਨ ਪਾਉਂਦੇ ਹਨ। ਆਪਣੇ ਥੀਸਿਸ ਦੇ ਸਮਰਥਨ ਵਿੱਚ, ਉਹ ਇਸ ਗੱਲ ਦੀ ਪਰਖ ਕਰਦਾ ਹੈ ਕਿ ਕੈਨੇਡੀਅਨ ਆਈਸ ਹਾਕੀ ਖਿਡਾਰੀਆਂ ਦੀ ਬਹੁਗਿਣਤੀ ਦਾ ਜਨਮ ਕੈਲੰਡਰ ਸਾਲ ਦੇ ਪਹਿਲੇ ਕੁਝ ਮਹੀਨਿਆਂ ਵਿੱਚ ਕਿਉਂ ਹੋਇਆ ਹੈ, ਕਿਵੇਂ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਆਪਣੀ ਅਤਿ ਅਮੀਰੀ ਪ੍ਰਾਪਤ ਕੀਤੀ, ਕਿਵੇਂ ਬੀਟਲਜ਼ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਸਫਲ ਸੰਗੀਤਕ ਕਾਰਵਾਈਆਂ ਵਿੱਚੋਂ ਇੱਕ ਬਣ ਗਏ, ਕਿਵੇਂ ਜੋਸਫ਼ ਫਲੌਮ ਨੇ ਸਕੈਡੇਨ, ਆਰਪਸ, ਸਲੇਟ, ਮੀਘਰ ਐਂਡ ਫਲੌਮ ਨੂੰ ਦੁਨੀਆ ਵਿੱਚ ਸਭ ਤੋਂ ਸਫਲ ਕਾਨੂੰਨੀ ਫਰਮਾਂ ਵਿੱਚ ਸ਼ਾਮਲ ਕੀਤਾ, ਕਿਵੇਂ ਸੱਭਿਆਚਾਰਕ ਅੰਤਰ ਬੁੱਧੀਮਾਨਤਾ ਅਤੇ ਤਰਕਸ਼ੀਲ ਫੈਸਲੇ ਲੈਣ ਵਿੱਚ ਵੱਡਾ ਹਿੱਸਾ ਪਾਉਂਦੇ ਹਨ, ਕਿਵੇਂ ਅਸਾਧਾਰਨ ਇੰਟੈਲੀਜੈਂਸ ਵਾਲੇ ਦੋ ਬੰਦੇ, ਕ੍ਰਿਸਟੋਫਰ ਲੇਗਨ ਅਤੇ ਜੇ. ਰਾਬਰਟ ਓਪਨਹਾਈਮਰ, ਅਜਿਹੇ ਬੜੀ ਵੱਖ ਵੱਖ ਕਿਸਮਤ ਨੂੰ ਪਹੁੰਚਦੇ ਹਨ। ਸਾਰੇ ਪ੍ਰਕਾਸ਼ਨ ਦੇ ਦੌਰਾਨ, ਗਲੇਡਵੈਲ ਨੇ "10,000-ਘੰਟੇ ਦੇ ਨਿਯਮ" ਦਾ ਵਾਰ-ਵਾਰ ਜ਼ਿਕਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਹੁਨਰ ਵਿੱਚ ਵਿਸ਼ਵ ਪੱਧਰੀ ਮਹਾਰਤ ਪ੍ਰਾਪਤ ਕਰਨ ਦੀ ਕੁੰਜੀ, ਬਹੁਤ ਹੱਦ ਤਕ, ਕੁੱਲ ਮਿਲਾ ਕੇ ਲਗਭਗ 10,000 ਘੰਟੇ ਸਹੀ ਤਰੀਕੇ ਦੀ ਪ੍ਰੈਕਟਿਸ ਕਰਨ ਦੀ ਗੱਲ ਹੈ, ਹਾਲਾਂਕਿ ਮੂਲ ਅਧਿਐਨ ਦੇ ਲੇਖਕਾਂ ਅਨੁਸਾਰ ਇਸ ਦਾ ਅਧਾਰਤ, ਗਲੈਡਵੈਲ ਦੀ ਵਿਵਾਦਤ ਵਰਤੋਂ ਸੀ। [1]
ਲੇਖਕ | ਮੈਲਕਮ ਗਲੈਡਵੈਲ |
---|---|
ਮੁੱਖ ਪੰਨਾ ਡਿਜ਼ਾਈਨਰ | Allison J. Warner |
ਦੇਸ਼ | ਯੂਨਾਈਟਿਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਮਨੋਵਿਗਿਆਨ |
ਵਿਧਾ | ਗੈਰ-ਗਲਪ |
ਪ੍ਰਕਾਸ਼ਕ | Little, Brown and Company |
ਪ੍ਰਕਾਸ਼ਨ ਦੀ ਮਿਤੀ | 18 ਨਵੰਬਰ 2008 |
ਮੀਡੀਆ ਕਿਸਮ | Hardback, paperback, audiobook |
ਸਫ਼ੇ | 304 pg. |
ਆਈ.ਐਸ.ਬੀ.ਐਨ. | 978-0316017923 |
ਓ.ਸੀ.ਐਲ.ਸੀ. | 225870354 |
302 22 | |
ਐੱਲ ਸੀ ਕਲਾਸ | BF637.S8 G533 2008 |
ਤੋਂ ਪਹਿਲਾਂ | Blink, 2005 |
ਤੋਂ ਬਾਅਦ | What the Dog Saw, 2009 |
ਇਹ ਪ੍ਰਕਾਸ਼ਨ, ਦ ਨਿਊਯਾਰਕ ਟਾਈਮਜ਼ ਅਤੇ ਦ ਗਲੋਬ ਐਂਡ ਮੇਲ ਲਈ ਬੈਸਟ ਸੈਲਰ ਸੂਚੀਆਂ ਤੇ ਪਹਿਲੇ ਨੰਬਰ ਤੇ ਦਰਜ ਕੀਤਾ ਗਿਆ, ਜੋ ਲਗਾਤਾਰ 11 ਹਫਤਿਆਂ ਲਈ ਇਸੇ ਸਥਿਤੀ 'ਤੇ ਰਿਹਾ। ਆਮ ਤੌਰ 'ਤੇ ਆਲੋਚਕਾਂ ਦਾ ਵਧੀਆ ਹੁੰਗਾਰਾ ਪ੍ਰਾਪਤ ਕੀਤਾ, ਗਲੈਡਵੇਲ ਦੇ ਹੋਰ ਕੰਮਾਂ ਨਾਲੋਂ ਆਊਟਲਾਇਰਸ ਨੂੰ ਵਧੇਰੇ ਨਿੱਜੀ ਮੰਨਿਆ ਗਿਆ ਅਤੇ ਕੁਝ ਸਮੀਖਿਆਵਾਂ ਇਸ ਗੱਲ ਤੇ ਟਿੱਪਣੀ ਕਰਦੀਆਂ ਹਨ ਕਿ ਆਊਟਲਾਇਰਸ ਕਿਵੇਂ ਇੱਕ ਆਤਮਕਥਾ ਦੀ ਤਰ੍ਹਾਂ ਮਹਿਸੂਸ ਹੁੰਦੀ ਹੈ। ਸਮੀਖਿਆਵਾਂ ਨੇ ਉਸ ਕੁਨੈਕਸ਼ਨ ਦੀ ਸ਼ਲਾਘਾ ਕੀਤੀ ਜੋ ਗਲੇਡਵੇਲ ਨੇ ਆਪਣੇ ਪਿਛੋਕੜ ਅਤੇ ਪੁਸਤਕ ਦੇ ਅਖ਼ੀਰ ਤਕ ਮੁਕੰਮਲ ਕਰਨ ਲਈ ਬਾਕੀ ਪ੍ਰਕਾਸ਼ਨ ਦੇ ਨਾਲ ਪੇਸ਼ ਕੀਤਾ ਹੈ। ਸਮੀਖਿਅਕਾਂ ਨੇ ਆਊਟਲਾਇਰਸ ਦੇ ਪੁੱਛੇ ਗਏ ਸਵਾਲਾਂ ਦੀ ਵੀ ਸ਼ਲਾਘਾ ਕੀਤੀ, ਇਹ ਪਤਾ ਲਗਾਉਣਾ ਮਹੱਤਵਪੂਰਨ ਹੈ ਕਿ ਸਮਾਜ ਵਿਅਕਤੀਗਤ ਸੰਭਾਵਨਵਾਂ ਨੂੰ ਕਿੰਨਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਹਾਲਾਂਕਿ, ਸਿੱਖੇ ਗਏ ਸਬਕਾਂ ਨੂੰ ਐਂਟੀਕਲਾਈਮੈਕਟਿਕ ਅਤੇ ਨਿਰਾਸ਼ਾਜਨਕ ਸਮਝਿਆ ਜਾਂਦਾ ਸੀ। ਲਿਖਣ ਦੀ ਸ਼ੈਲੀ, ਭਾਵੇਂ ਕਿ ਸਮਝਣ ਵਿੱਚ ਆਸਾਨ ਸਮਝੀ ਗਈ ਸੀ, ਨੂੰ ਗੁੰਝਲਦਾਰ ਸਮਾਜਿਕ ਘਟਨਾਕਰਮ ਨੂੰ ਵਧਾਉਣ ਲਈ ਆਲੋਚਨਾ ਕੀਤੀ ਗਈ ਸੀ।
ਪਿਛੋਕੜ
ਸੋਧੋਆਊਟਲਾਇਰਸ ਦੇ ਲੇਖਕ ਮੈਲਕਮ ਗਲੈਡਵੈਲ, ਦ ਨਿਊਯਾਰਕਰ ਲਈ ਲਿਖਣ ਤੋਂ ਪਹਿਲਾਂ ਦ ਵਾਸ਼ਿੰਗਟਨ ਪੋਸਟ ਦਾ ਪੱਤਰਕਾਰ ਸੀ। ਆਪਣੇ ਲੇਖਾਂ ਦੇ ਵਿਸ਼ਿਆਂ ਵਿੱਚ, ਆਮ ਤੌਰ 'ਤੇ ਗੈਰ-ਗਲਪ, "ਰੋਂ ਪੋਪਿਲ ਦੇ ਇੰਫੋਮੇਰਸੀਅਲ ਐਂਪਾਇਰ ਤੋਂ ਲੈ ਕੇ ਪੌਪ ਗਾਣਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਕੰਪਿਊਟਰ ਤੱਕ ਸ਼ਾਮਲ ਹਨ।"[2] ਅਕਾਦਮਿਕ ਸਾਮੱਗਰੀ ਦੇ ਨਾਲ ਉਸ ਦੀ ਵਾਕਫੀਅਤ ਨੇ ਉਸ ਨੂੰ "ਮਨੋਵਿਗਿਆਨਿਕ ਪ੍ਰਯੋਗਾਂ, ਸਮਾਜਕ ਵਿਗਿਆਨ, ਕਾਨੂੰਨ ਸੰਬੰਧੀ ਲੇਖਾਂ, ਜਹਾਜ਼ਾਂ ਦੇ ਹਾਦਸਿਆਂ ਬਾਰੇ ਅੰਕੜਾ-ਮੁਖੀ ਸਰਵੇਖਣ ਅਤੇ ਕਲਾਸੀਕਲ ਸੰਗੀਤਕਾਰਾਂ ਅਤੇ ਹਾਕੀ ਖਿਡਾਰੀਆਂ ਦੇ ਅੰਕੜਾ ਸਰਵੇਖਣ" ਬਾਰੇ ਲਿਖਣ ਦੀ ਸੌਖ ਪ੍ਰਦਾਨ ਕੀਤੀ ਹੈ। ਇਸ ਸਮਗਰੀ ਨੂੰ ਉਹ ਗਦ ਵਿੱਚ ਰੂਪਾਂਤਰ ਕਰਕੇ ਇੱਕ ਆਮ ਦਰਸ਼ਕ ਦੀ ਪਹੁੰਚ ਵਿੱਚ ਲੈ ਆਉਂਦਾ ਹੈ ਅਤੇ ਜੋ ਕਦੇ ਕਦੇ ਆਮ ਲੋਕ ਕਲਪਨਾ ਵਿੱਚ ਮੀਮਾਂ ਰਾਹੀਂ ਰਚ ਜਾਂਦੀ ਹੈ। [3]
ਆਊਟਲਾਇਰਸ ਤੋਂ ਪਹਿਲਾਂ ਗਲੈਡਵੈਲ, ਜੋ ਆਮ ਤੌਰ 'ਤੇ ਇੱਕ ਉਲਟ ਦ੍ਰਿਸ਼ਟੀਕੋਣ ਤੋਂ ਲਿਖਦਾ ਹੈ, ਨੇ ਦੋ ਵਧੀਆ ਵਿਕਣ ਵਾਲੀਆਂ ਕਿਤਾਬਾਂ: ਦ ਟਿਪਿੰਗ ਪੁਆਇੰਟ (2000) ਅਤੇ ਬਲਿੰਕ (2005) ਲਿਖੀਆਂ। ਦੋਵਾਂ ਕਿਤਾਬਾਂ ਨੂੰ "ਪੌਪ ਅਰਥਸ਼ਾਸਤਰ" ਕਿਹਾ ਗਿਆ ਹੈ। ਟਿਪਿੰਗ ਪੁਆਇੰਟ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਕਿਵੇਂ ਵਿਚਾਰ ਅਤੇ ਵਿਵਹਾਰ ਕਰਿਟੀਕਲ ਪੁੰਜ ਤੱਕ ਪਹੁੰਚਦੇ ਹਨ, ਜਿਵੇਂ ਕਿ 1990 ਦੇ ਦਹਾਕੇ ਵਿੱਚ ਕਿਵੇਂ ਹੱਸ਼ ਪੱਪੀ ਜੁੱਤੇ ਤੇਜ਼ੀ ਨਾਲ ਮਸ਼ਹੂਰ ਹੋ ਗਏ। ਬਲਿੰਕ ਦੱਸਦਾ ਹੈ "ਪਹਿਲੇ ਦੋ ਸਕਿੰਟਾਂ ਵਿੱਚ ਉਸ ਸਮੇਂ ਕੀ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਦੇ ਸਾਹਮਣੇ ਆਉਂਦੇ ਹਨ, ਇਸ ਤੋਂ ਪਹਿਲਾਂ ਕਿ ਅਸੀਂ ਅਸਲ ਵਿੱਚ ਸੋਚਣਾ ਸ਼ੁਰੂ ਕਰੀਏ"।[4] ਗਲੈਡਵੈਲ ਦੀਆਂ ਸਾਰੀਆਂ ਪੁਸਤਕਾਂ ਇਕਹਿਰੀਆਂ ਗੱਲਾਂ ਤੇ ਧਿਆਨ ਕੇਂਦ੍ਰਤ ਕਰਦੀਆਂ ਹਨ: ਦ ਟਿਪਿੰਗ ਪੁਆਇੰਟ ਵਿੱਚ ਇਕਹਿਰੀਆਂ ਘਟਨਾਵਾਂ, ਬਲਿੰਕ ਵਿੱਚ ਇਕਹਿਰੇ ਪਲਾਂ, ਅਤੇ ਆਊਟਲਾਇਰਸ ਵਿੱਚ ਇਕਹਿਰੇ ਲੋਕ। ਗਲੈਡਵੈਲ ਨੂੰ ਇਕਹਿਰੀਆਂ ਚੀਜ਼ਾਂ ਬਾਰੇ ਲਿਖਣ ਲਈ ਖਿੱਚਿਆ ਗਿਆ ਜਦੋਂ ਉਸ ਨੂੰ ਇਹ ਪਤਾ ਲੱਗਿਆ ਕਿ "ਇਨ੍ਹਾਂ ਤੋਂ ਹਮੇਸ਼ਾ ਵਧੀਆ ਕਹਾਣੀਆਂ ਬਣਦੀਆਂ ਹਨ"। ਇਹ ਵਿਸ਼ਵਾਸ ਕਿ ਅਸਾਧਾਰਣ ਕਹਾਣੀਆਂ ਕੋਲ ਅਖ਼ਬਾਰ ਦੇ ਪਹਿਲੇ ਪੰਨੇ ਤੇ ਪਹੁੰਚਣ ਦਾ ਸਭ ਤੋਂ ਵਧੀਆ ਮੌਕਾ ਸੀ, ਉਸ ਨੇ "ਛੇਤੀ ਹੀ ਇਸ ਧਾਰਨਾ ਤੋਂ ਕਿਨਾਰਾ ਕਰ ਲਿਆ ਕਿ [ਉਸ ਨੂੰ] ਦੁਨਿਆਵੀ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ"।
ਹਵਾਲੇ
ਸੋਧੋ- ↑ "The 10,000-Hour Rule Was Wrong, According to the People Who Wrote the Original Study". Retrieved 2017-08-17.
- ↑ Bowman, Donna (2008-11-18). "Malcolm Gladwell". The A.V. Club. Archived from the original on 2009-01-08. Retrieved 2009-01-12.
{{cite web}}
: Unknown parameter|dead-url=
ignored (|url-status=
suggested) (help) - ↑ Wadman, Bill (2008-11-13). "Outliers: Malcolm Gladwell's Success Story". Time. Archived from the original on 2011-09-03. Retrieved 2009-01-12.
{{cite web}}
: Unknown parameter|dead-url=
ignored (|url-status=
suggested) (help) Archived 2011-09-03 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2011-09-03. Retrieved 2022-09-14.{{cite web}}
: Unknown parameter|dead-url=
ignored (|url-status=
suggested) (help) Archived 2011-09-03 at the Wayback Machine. - ↑ Donahue, Deirdre (2008-11-18). "Malcolm Gladwell's 'Success' defines 'outlier' achievement". USA Today. Retrieved 2009-01-12.